ਸਮੱਗਰੀ 'ਤੇ ਜਾਓ

ਪਰਵੀਨ ਫ਼ੈਜ਼ ਜ਼ਾਦਾਹ ਮਲਾਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪਰਵੀਨ ਫੈਜ਼ ਜ਼ਾਦਾਹ ਮਲਾਲ ਪਸ਼ਤੋ ਵਿੱਚ ਲਿਖਣ ਵਾਲੀਆਂ ਸਭ ਤੋਂ ਪ੍ਰਸਿੱਧ ਇਸਤਰੀ ਕਵਿਤਰੀਆਂ ਵਿੱਚੋਂ ਇੱਕ ਹੈ।

ਪਰਵੀਨ ਫੈਜ਼ ਦਾ ਜਨਮ 1957 ਵਿੱਚ ਦੱਖਣੀ ਅਫਗਾਨਿਸਤਾਨ ਦੇ ਕੰਧਾਰ ਸੂਬੇ ਵਿੱਚ ਹੋਇਆ ਸੀ। ਉਸਨੇ ਆਪਣਾ ਕੈਰੀਅਰ ਰੋਜ਼ਾਨਾ ਅਖ਼ਬਾਰ ਤੋਲੋ-ਏ-ਅਫ਼ਗਾਨ ਲਈ ਲਿਖ ਕੇ, ਇੱਕ ਪੱਤਰਕਾਰ ਦੇ ਤੌਰ 'ਤੇ ਸ਼ੁਰੂ ਕੀਤਾ। ਉਸ ਨੇ ਰੇਡੀਓ ਅਫਗਾਨਿਸਤਾਨ ਲਈ ਵੀ ਕਾਬੁਲ ਵਿੱਚ ਕੰਮ ਕੀਤਾ। 1988 ਵਿੱਚ ਉਹ ਅਫਗਾਨਿਸਤਾਨ ਛੱਡ ਕੇ ਪਾਕਿਸਤਾਨ ਵਿੱਚ ਪਹਿਲਾਂ ਪੇਸ਼ਾਵਰ ਅਤੇ ਬਾਅਦ ਨੂੰ ਕਰਾਚੀ ਜਾ ਵਸੀ, ਜਿਥੇ ਉਹ ਹੁਣ ਤੱਕ ਰਹਿ ਰਹੀ ਹੈ। ਉਸ ਨੇ 1987 ਅਤੇ 1999/2000 ਦੇ ਵਿਚਕਾਰ ਪ੍ਰਕਾਸ਼ਿਤ ਕਵਿਤਾ ਦੇ ਤਿੰਨ ਸੰਗ੍ਰਹਿ, ਅਤੇ 1996 ਵਿੱਚ ਪ੍ਰਕਾਸ਼ਿਤ ਇੱਕ ਨਿੱਕੀ-ਕਹਾਣੀ ਸੰਗ੍ਰਹਿ, ਵਾਈਟ ਪੇਜਿਜ਼, ਦੀ ਰਚਨਾ ਕੀਤੀ ਹੈ।[1]

ਹਵਾਲੇ

[ਸੋਧੋ]