ਪਰਾਵੁਰ ਝੀਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਰਾਵੁਰ ਝੀਲ
ਪਰਾਵੁਰ ਝੀਲ
ਪਰਾਵੁਰ ਝੀਲ ਦੀ ਸ਼ਾਮ
ਪਰਾਵੁਰ ਝੀਲ is located in ਕੇਰਲ
ਪਰਾਵੁਰ ਝੀਲ
ਪਰਾਵੁਰ ਝੀਲ
ਸਥਿਤੀਪਰਾਵੁਰ, ਕੋਲਮ, ਕੇਰਲਾ
ਗੁਣਕ8°49′19″N 76°39′32″E / 8.822°N 76.659°E / 8.822; 76.659ਗੁਣਕ: 8°49′19″N 76°39′32″E / 8.822°N 76.659°E / 8.822; 76.659
Primary inflowsਇੱਤੀਕਾਰਾ ਨਦੀ
Catchment area6.6246 km2 (2.56 sq mi)
Basin countriesਭਾਰਤ
Surface area6.62 km2 (2.56 sq mi)

ਪਰਾਵੁਰ ਕਯਾਲ, ਪਰਾਵੁਰ, ਕੋਲਮ ਜ਼ਿਲ੍ਹੇ, ਕੇਰਲ, ਭਾਰਤ ਦੇ ਵਿੱਚ ਪੈਂਦੀ ਇੱਕ ਝੀਲ ਹੈ। [1] ਹਾਲਾਂਕਿ ਇਹ ਛੋਟੀ ਝੀਲ ਹੈ , ਸਿਰਫ 6.62 ਕਿਲੋਮੀਟ ਸਕੁਏਰ ਦੇ ਖੇਤਰ ਦੇ ਨਾਲ , [2] ਇਹ ਇਥਿਕਾਰਾ ਨਦੀ ਦਾ ਅੰਤ ਬਿੰਦੂ ਹੈ। ਪਰਾਵੁਰ ਝੀਲ ਹੋਰ ਝੀਲਾਂ ਅਤੇ ਨਹਿਰਾਂ ਦੀ ਪ੍ਰਣਾਲੀ ਦਾ ਹਿੱਸਾ ਹੈ ਜੋ ਕੇਰਲਾ ਬੈਕਵਾਟਰਸ ਬਣਾਉਂਦੇ ਹਨ। ਇਹ 19ਵੀਂ ਸਦੀ ਦੇ ਅੰਤ ਤੋਂ ਤ੍ਰਿਵੇਂਦਰਮ - ਸ਼ੌਰਨੂਰ ਨਹਿਰ ਪ੍ਰਣਾਲੀ ਦੇ ਹਿੱਸੇ ਵਜੋਂ ਐਡਵਾ ਅਤੇ ਅਸ਼ਟਮੁਦੀ ਕਯਾਲ ਨਾਲ ਜੁੜਿਆ ਹੋਇਆ ਹੈ।

ਪਰਾਵੁਰ ਝੀਲ ਦੀ ਮਹੱਤਤਾ[ਸੋਧੋ]

ਥੇਕੁੰਭਾਗਮ ਮੁਹਾਨੇ ਦੇ ਨੇੜੇ ਪਰਾਵੁਰ ਝੀਲ

ਝੀਲ ਸਮੁੰਦਰ ਨੂੰ ਮਿਲਦੀ ਹੈ ਅਤੇ ਇੱਕ ਛੋਟੀ ਸੜਕ ਜੋ ਉਹਨਾਂ ਦੋਹਾਂ ਨੂੰ ਵੰਡਦੀ ਹੈ ਉਹਨੂੰ ਰਸਤੇ ਤੋਂ ਦੇਖਿਆ ਜਾ ਸਕਦਾ ਹੈ । [3] [4] ਪਰਾਵੁਰ ਝੀਲ ਜ਼ਿਲ੍ਹੇ ਦੇ ਉੱਭਰ ਰਹੇ ਟੂਰੀਜ਼ਮ ਸਥਾਨਾਂ ਵਿੱਚੋਂ ਇੱਕ ਹੈ ਜੋ ਕਿ ਬਹੁਤ ਸਾਰੇ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ। [5] [6]

ਕਿਵੇਂ ਪਹੁੰਚਣਾ ਹੈ[ਸੋਧੋ]

ਪਰਾਵੁਰ ਥੇਕੁੰਭਗਮ ਬੀਚ ਤੋਂ ਲਈ ਗਈ ਸੂਰਜ ਡੁੱਬਣ ਦੀ ਫੋਟੋ

ਪਰਾਵੁਰ ਝੀਲ ਪਰਾਵੁਰ ਸ਼ਹਿਰ ਤੋਂ ਲਗਭਗ 4 ਕਿਲੋਮੀਟਰ ਦੀ ਦੂਰੀ 'ਤੇ ਹੈ । ਪਰਾਵੁਰ - ਐਡਵਾ - ਵਾਰਕਲਾ ਸੜਕ ਪਰਾਵੁਰ ਝੀਲ ਦੇ ਕਿਨਾਰੇ ਤੋਂ ਹੋਕੇ ਗੁਜ਼ਰਦੀ ਹੈ। ਪਰਾਵੁਰ ਰੇਲਵੇ ਸਟੇਸ਼ਨ ਪਰਾਵੁਰ ਝੀਲ ਦਾ ਸਭ ਤੋਂ ਨਜ਼ਦੀਕੀ ਅਤੇ ਮਹੱਤਵਪੂਰਨ ਰੇਲਵੇ ਸਟੇਸ਼ਨ ਹੈ। ਪਰਾਵੁਰ ਰੇਲਵੇ ਸਟੇਸ਼ਨ ' ਤੇ ਹਰ ਰੋਜ਼ ਲਗਭਗ ਚੌਦਾਂ ਜੋੜੀਆਂ ਰੇਲ ਗੱਡੀਆਂ ਰੁਕਦੀਆਂ ਹਨ। ਸਭ ਤੋਂ ਨਜ਼ਦੀਕੀ ਪ੍ਰਮੁੱਖ ਰੇਲ ਹੈੱਡ ਕੋਲਮ ਜੰਕਸ਼ਨ ਰੇਲਵੇ ਸਟੇਸ਼ਨ ਹੈ, ਜੋ ਲਗਭਗ 26 ਕਿਲੋਮੀਟਰ ਦੀ ਦੂਰੀ 'ਤੇ ਹੈ। ਝੀਲ ਤੋਂ ਨਜ਼ਦੀਕੀ KSRTC ਬੱਸ ਸਟੇਸ਼ਨ ਚਥਨੂਰ ਬੱਸ ਸਟੇਸ਼ਨ ਹੈ, ਜੋ ਕਿ 12 ਕਿਲੋਮੀਟਰ ਦੀ ਦੂਰੀ 'ਤੇ ਹੈ। ਪਰਾਵੁਰ ਮਿਉਂਸਪਲ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਝੀਲ ਤੋਂ 4 ਕਿਲੋਮੀਟਰ ਦੂਰ ਹਨ।

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]