ਬਟੇਨੁਮਾ ਸੰਖਿਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਪਰਿਮੇਯ ਸੰਖਿਆ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਬਟੇਨੁਮਾ ਸੰਖਿਆ ਜਾਂ ਅਨੁਪਾਤਕ ਸੰਖਿਆ ਉਹ ਸੰਖਿਆ ਹੁੰਦੀ ਹੈ ਜਿਹਨੂੰ "ਬਟੇ" ਵਿੱਚ ਦਰਸਾਇਆ ਗਿਆ ਹੋਵੇ। ਅਜਿਹੀਆਂ ਸੰਖਿਆਵਾਂ ਦੇ ਜੁੱਟ ਨੂੰ \mathbb{Q} ਨਾਲ ਪ੍ਰਗਟ ਕੀਤਾ ਜਾਂਦਾ ਹੈ। ਇਸ ਨੂੰ ਅੰਗਰੇਜ਼ੀ ਵਿੱਚ rational number ਕਹਿੰਦੇ ਹਨ। rational ਦੀ ਉਤਪਤੀ 'ratio' (ਅਨੁਪਾਤ) ਸ਼ਬਦ ਤੋਂ ਹੋਈ ਹੈ ਅਤੇ \mathbb{Q} ਅੰਗਰੇਜ਼ੀ ਸ਼ਬਦ quotient (ਵੰਡਫਲ) ਤੋਂ ਲਿਆ ਗਿਆ ਹੈ।[1]

ਪ੍ਰੀਭਾਸ਼ਾ[ਸੋਧੋ]

ਸੰਖਿਆ r ਨੂੰ ਬਟੇਨੁਮਾ ਸੰਖਿਆ ਕਿਹਾ ਜਾਂਦਾ ਹੈ, ਜੇ ਇਸਨੂੰ \frac{p}{q} ਦੇ ਰੂਪ ਵਿੱਚ ਲਿਖਿਆ ਜਾ ਸਕਦਾ ਹੋਵੇ, ਜਿੱਥੇ p ਅਤੇ q ਸੰਪੂਰਨ ਸੰਖਿਆਵਾਂ ਹਨ। ਅਤੇ q ≠ 0
ਜਿਵੇ \frac{2}{3}, \frac{-56}{67}, \frac{9}{11}, \frac{4}{1}··············

ਵਿਸ਼ੇਸ਼[ਸੋਧੋ]

ਸਾਰੀਆਂ ਸੰਪੂਰਨ ਸੰਖਿਆਵਾਂ ਪਰਿਮੇਯ ਸੰਖਿਆਵਾਂ ਹਨ। ਕਿਉਂਕੇ -6 ਨੂੰ \frac{-6}{1} ਦੇ ਰੂਪ ਵਿੱਚ ਲਿਖਿਆ ਜਾ ਸਕਦਾ ਹੈ। ਇਸ ਤਰ੍ਹਾਂ ਅਸੀਂ ਇਹ ਦੇਖਦੇ ਹਾਂ ਕਿ ਪਰੇਮੇਯ ਸੰਖਿਆਵਾਂ ਵਿੱਚ ਗਿਣਤੀ ਦੇ ਅੰਕ, ਪੂਰਨ ਸੰਖਿਆਵਾਂ ਅਤੇ ਸੰਪੂਰਨ ਸੰਖਿਆਵਾਂ ਵੀ ਆਉਂਦੀਆਂ ਹਨ।[2]

ਅੰਕਗਣਿਤ[ਸੋਧੋ]

ਬਟੇਨੁਮਾ ਬਰਾਬਰਤਾ[ਸੋਧੋ]

ਬਟੇਨੁਮਾ ਉਦੋਂ ਬਰਾਬਰ ਹੋਣਗੇ ਜੇ:\frac{a}{b} = \frac{c}{d} ਸਿਰਫ਼ ਤੇ ਸਿਰਫ਼ ad = bc.

ਜਿਵੇ
\frac{1}{3} = \frac{2}{6}
\frac{-1}{2} = \frac{1}{-2}
\frac{0}{1} = \frac{0}{2}

ਤਰਤੀਬ[ਸੋਧੋ]

ਜਦੋਂ ਦੋਹੇਂ ਹੀ ਹਰ ਧਨ ਦੇ ਹੋਣ

\frac{a}{b} < \frac{c}{d} ਸਿਰਫ਼ ਤੇ ਸਿਰਫ਼ ad < bc.

ਜੇ ਦੋਹੇਂ ਹਰ ਰਿਣ ਦਾ ਹੋਣੇ ਤਾਂ ਦੋਹੇਂ ਅੰਸ਼ ਨੂੰ ਧਨ ਦਾ ਲਿਖਿਆ ਜਾ ਸਕਦਾ ਹੈ।

\frac{-a}{-b} = \frac{a}{b}

ਅਤੇ

\frac{a}{-b} = \frac{-a}{b}.

ਜੋੜ[ਸੋਧੋ]

ਦੋ ਬਟੇਨੁਮਾ ਸੰਖਿਆਵਾਂ ਨੂੰ ਹੇਠ ਲਿਖੇ ਤਰੀਕੇ ਨਾਲ ਜੋੜਿਆ ਜਾਂਦਾ ਹੈ।

\frac{a}{b} + \frac{c}{d} = \frac{ad+bc}{bd}.

ਘਟਾਓ[ਸੋਧੋ]

\frac{a}{b} - \frac{c}{d} = \frac{ad-bc}{bd}.

ਗੁਣਾ ਕਰਨਾ[ਸੋਧੋ]

ਗੁਣਾ ਕਰਨ ਦਾ ਨਿਯਮ ਹੈ:

\frac{a}{b} \cdot \frac{c}{d} = \frac{ac}{bd}.

ਵੰਡ ਕਰਨੀ[ਸੋਧੋ]

ਜਿਥੇ c ≠ 0:

\frac{a}{b} \div \frac{c}{d} = \frac{ad}{bc}.

ਬਟੇਨੁਮਾ ਦਾ ਉਲਟਾ[ਸੋਧੋ]

ਜੋੜਕ ਉਲਟਾ ਅਤੇ ਗੁਣਕ ਉਲਟਾ ਦੋਹੇਂ ਹੀ ਸੰਭਵ ਹਨ।

 - \left(\frac{a}{b} \right) = \frac{-a}{b} = \frac{a}{-b} \quad\mbox{and}\quad 
 \left(\frac{a}{b}\right)^{-1} = \frac{b}{a} \mbox{ if } a \neq 0.

ਬਟੇਨੁਮਾ ਦੀ ਘਾਤ ਅੰਕ[ਸੋਧੋ]

ਜੇ n ਨਨ-ਰਿਣਾਤਮਿਕ ਪਰਿਮੇਯ ਹੈ ਤਾਂ

\left(\frac{a}{b}\right)^n = \frac{a^n}{b^n}

ਅਤੇ (ਜੇ a ≠ 0):

\left(\frac{a}{b}\right)^{-n} = \frac{b^n}{a^n}.

ਹਵਾਲੇ[ਸੋਧੋ]

  1. Rosen, Kenneth (2007). Discrete Mathematics and its Applications (6th ed.). New York, NY: McGraw-Hill. pp. 105,158–160.
  2. Gilbert, Jimmie; Linda, Gilbert (2005). Elements of Modern Algebra (6th ed.). Belmont, CA: Thomson Brooks/Cole. pp. 243–244.