ਸੰਪੂਰਨ ਸੰਖਿਆ
ਸੰਪੂਰਨ ਸੰਖਿਆ ਉਹ ਸੰਖਿਆ ਹੈ ਜਿਸ ਨੂੰ ਦਸ਼ਮਲਵ ਜਾਂ ਅਪੂਰਨ ਸੰਖਿਆ ਨਾਲ ਨਹੀਂ ਦਰਸਾਇਆ ਜਾਂਦਾ। ਉਦਾਹਰਣ ਲਈ 21, 4, ਅਤੇ −2048 ਸੰਪੂਰਨ ਸੰਖਿਆ ਹੈ ਜਦੋਂ ਕਿ 9.75, 5½, ਅਤੇ √2 ਸੰਪੂਰਨ ਸੰਖਿਆ ਨਹੀਂ ਹਨ। ਪ੍ਰਕ੍ਰਿਤਕ ਸੰਖਿਆਵਾਂ (1, 2, 3, ...), ਸਿਫਰ (0) ਅਤੇ ਰਿਣ ਪ੍ਰਕ੍ਰਿਤਕ ਸੰਖਿਆਵਾਂ (−1, −2, −3, ...). ਦੇ ਸਮੂਹ ਨੂੰ ਸੰਪੂ੍ਰਨ ਸੰਖਿਆ ਕਿਹਾ ਜਾਂਦਾ ਹੈ। ਇਸ ਨੂੰ ਨਾਲ ਦਰਸਾਇਆ ਜਾਂਦਾ ਹੈ। ਜਰਮਨ ਸ਼ਬਦ zählen (ਜੇਹਲੀਨ) ਤੋਂ ਲਿਆ ਗਿਆ ਹੈ, ਗਿਣਨਾ ਅਤੇ zahl (ਜਹਲ) ਜਿਸਦਾ ਅਰਥ ਹੈ ਸੰਖਿਆ। ਸੰਪੂਰਨ ਸੰਖਿਆ ਜਿਸ ਨੂੰ ਅੰਗਰੇਜ਼ੀ integer ਵਿੱਚ ਕਿਹਾ ਜਾਂਦਾ ਹੈ ਜਿਸ ਦੀ ਉਤਪਤੀ ਲਤੀਨੀ ਭਾਸ਼ਾ ਤੋਂ ਹੋਈ ਜਿਸ ਦਾ ਮਤਲਵ ਹੈ ਕਿ ਨਾ ਛੁਹਿਆ ਹੋਇਆ ਜਾਂ ਪੂਰਨ।[1]
ਕਰਮ ਅਨੁਸਾਰ ਗੁਣ
[ਸੋਧੋ]ਦਾ ਕਰਮ ਹੇਠ ਲਿਖੇ ਅਨੁਸਾਰ ਹੈ।
- ... −3 < −2 < −1 < 0 < 1 < 2 < 3 < ...
ਕੋਈ ਵੀ ਸੰਪੂਰਨ ਸੰਖਿਆ ਜਾਂ ਸੰਪੂਰਨ ਅੰਕ ਜੋ ਸਿਫਰ ਤੋਂ ਵੱਡਾ ਹੈ ਤਾਂ ਧਨ ਦਾ ਜੇ ਸਿਫਰ ਤੋਂ ਛੋਟਾ ਹੈ ਤਾਂ ਰਿਣ ਦਾ ਸੰਪੂਰਨ ਅੰਕ ਜਾਂ ਸੰਖਿਆ ਹੋਵੇਗਾ। ਸਿਫਰ ਦੇ ਸੰਖਿਆ ਨੂੰ ਨਾ ਤਾਂ ਧਨ ਦਾ ਨਾ ਹੀ ਰਿਣ ਦਾ ਸੰਪੂਰਨ ਸੰਖਿਆ ਮੰਨਿਆ ਜਾਂਦਾ ਹੈ। ਸੰਖਿਆ ਰੇਖਾ ਤੇ ਇਕੋ ਜਿਹੀ ਵਿਥ ਤੇ ਦਰਸਾਏ ਗਈ ਸੰਖਿਆ ਨੂੰ ਸੰਪੂਰਨ ਅੰਕ ਜਾਂ ਸੰਖਿਆ ਕਿਹਾ ਜਾਂਦਾ ਹੈ। ਨਨ-ਰਿਣ ਸੰਪੂਰਨ ਸੰਖਿਆ ਨੂੰ ਵੈਗਣੀ ਰੰਗ ਨਾਲ ਅਤੇ ਰਿਣ ਸੰਪੂਰਨ ਸੰਖਿਆ ਨੂੰ ਲਾਲ ਰੰਗ ਨਾਲ ਦਰਸਾਇਆ ਗਿਆ ਹੈ
ਹਵਾਲੇ
[ਸੋਧੋ]- ↑ Evans, Nick (1995). "A-Quantifiers and Scope". In Bach, Emmon W (ed.). Quantification in Natural Languages. Dordrecht, The Netherlands; Boston, MA: Kluwer Academic Publishers. p. 262. ISBN 0-7923-3352-7.