ਪਰੰਪਰਾ
ਪਰੰਪਰਾ ਇੱਕ ਵਿਸ਼ਵਾਸ ਜਾਂ ਵਿਹਾਰ ਹੁੰਦਾ ਹੈ ਜੋ ਇੱਕ ਸਮੂਹ ਜਾਂ ਸਮਾਜ ਵਿੱਚ ਬੀਤੇ ਸਮੇਂ ਤੋਂ ਸੰਕੇਤਕ ਅਰਥਾਂ ਜਾਂ ਵਿਸ਼ੇਸ਼ ਮਹੱਤਵ ਦੇ ਨਾਲ ਚਲਿਆ ਆ ਰਿਹਾ ਹੁੰਦਾ ਹੈ।[1][2] ਆਮ ਉਦਾਹਰਣਾਂ ਵਿੱਚ ਛੁੱਟੀਆਂ ਜਾਂ ਅਵਿਵਹਾਰਕ ਪਰ ਸਮਾਜਕ ਤੌਰ ਤੇ ਅਰਥਪੂਰਨ ਕਪੜੇ (ਜਿਵੇਂ ਵਕੀਲਾਂ ਦੀਆਂ ਵਿੱਗਾਂ ਜਾਂ ਫੌਜੀ ਅਫਸਰਾਂ ਦੇ ਮਹਮੇਜ਼) ਸ਼ਾਮਲ ਹੁੰਦੇ ਹਨ, ਪਰ ਇਹ ਵਿਚਾਰ ਸਮਾਜਿਕ ਨਿਯਮਾਂ ਜਿਵੇਂ ਕਿ ਸ਼ੁਭ-ਕਾਮਨਾਵਾਂ ਲਈ ਵੀ ਲਾਗੂ ਕੀਤਾ ਗਿਆ ਹੈ। ਪਰੰਪਰਾਵਾਂ ਹਜ਼ਾਰਾਂ ਸਾਲਾਂ ਤੱਕ ਜਾਰੀ ਰਹਿ ਸਕਦੀਆਂ ਹਨ — ਇਹ ਸ਼ਬਦ ਪਰੰਪਰਾ ਆਪਣੇ ਆਪ ਵਿੱਚ ਲਾਤੀਨੀ ਤਰਾਦੇਰੇ ਤੋਂ ਲਿਆ ਗਿਆ ਹੈ ਜਿਸਦਾ ਅਰਥ ਹੈ ਸੰਚਾਰਿਤ ਕਰਨਾ, ਸੌਂਪਣਾ, ਸੁਰੱਖਿਅਤ ਰੱਖਣ ਲਈ ਦੇਣਾ। ਹਾਲਾਂਕਿ ਇਹ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਪਰੰਪਰਾਵਾਂ ਦਾ ਪ੍ਰਾਚੀਨ ਇਤਿਹਾਸ ਹੁੰਦਾ ਹੈ, ਬਹੁਤ ਸਾਰੀਆਂ ਪਰੰਪਰਾਵਾਂ ਦੀ ਕਾਢ ਅਲਪ-ਕਾਲ ਦੇ ਉਦੇਸ਼, ਚਾਹੇ ਉਹ ਰਾਜਨੀਤਿਕ ਹੋਵੇ ਜਾਂ ਸਭਿਆਚਾਰਕ, ਸਾਹਮਣੇ ਰੱਖ ਕੇ ਕਢੀ ਗਈ ਹੁੰਦੀ ਹੈ। ਵੱਖ ਵੱਖ ਅਕਾਦਮਿਕ ਸ਼ਾਸਤਰ ਵੀ ਕਈ ਤਰੀਕਿਆਂ ਨਾਲ ਸ਼ਬਦ ਦੀ ਵਰਤੋਂ ਕਰਦੇ ਹਨ।
"ਪਰੰਪਰਾ ਦੇ ਅਨੁਸਾਰ", ਜਾਂ "ਪਰੰਪਰਾ ਅਨੁਸਾਰ", ਮੁਹਾਵਰੇ ਦਾ ਅਕਸਰ ਮਤਲਬ ਹੁੰਦਾ ਹੈ ਕਿ ਜਿਹੜੀ ਵੀ ਜਾਣਕਾਰੀ ਹੇਠ ਲਿਖੀ ਜਾਂਦੀ ਹੈ ਉਹ ਸਿਰਫ ਮੌਖਿਕ ਪਰੰਪਰਾ ਦੁਆਰਾ ਜਾਣੀ ਜਾਂਦੀ ਹੈ, ਪਰ ਭੌਤਿਕ ਦਸਤਾਵੇਜ਼, ਕਿਸੇ ਭੌਤਿਕ ਕਲਾ ਵਸਤ ਜਾਂ ਕੋਈ ਹੋਰ ਸਿਫਤੀ ਸਬੂਤ, ਇਸਦਾ ਸਮਰਥਨ ਨਹੀਂ ਕਰਦਾ ਹੈ (ਅਤੇ ਸ਼ਾਇਦ ਉਨ੍ਖਾਹਾਂ ਦੇ ਹਵਾਲੇ ਨਾਲ ਇਹ ਖਾਰਜ ਕੀਤੀ ਜਾ ਸਕਦੀ ਹੈ)। ਪਰੰਪਰਾ ਦੀ ਵਰਤੋਂ ਚਰਚਾ ਅਧੀਨ ਜਾਣਕਾਰੀ ਦੇ ਟੁਕੜੇ ਦੀ ਗੁਣਵਤਾ ਦਰਸਾਉਣ ਲਈ ਕੀਤੀ ਜਾਂਦੀ ਹੈ। ਉਦਾਹਰਣ ਵਜੋਂ, "ਪਰੰਪਰਾ ਦੇ ਅਨੁਸਾਰ, ਹੋਮਰ ਦਾ ਜਨਮ ਚਿਓਸ ਵਿੱਚ ਹੋਇਆ ਸੀ, ਪਰ ਕਈ ਹੋਰ ਸਥਾਨਕ ਭਾਈਚਾਰਿਆਂ ਨੇ ਇਤਿਹਾਸਕ ਤੌਰ ਤੇ ਉਨ੍ਹਾਂ ਦਾ ਆਪਣਾ ਹੋਣ ਦਾ ਦਾਅਵਾ ਕੀਤਾ ਹੈ।" ਇਹ ਪਰੰਪਰਾ ਕਦੇ ਵੀ ਸਾਬਤ ਜਾਂ ਗ਼ਲਤ ਸਾਬਤ ਨਹੀਂ ਹੋ ਸਕਦੀ। ਇੱਕ ਹੋਰ ਉਦਾਹਰਣ ਵਿਚ, " ਕਿੰਗ ਆਰਥਰ, ਪਰੰਪਰਾ ਅਨੁਸਾਰ ਇੱਕ ਸੱਚੇ ਬ੍ਰਿਟਿਸ਼ ਬਾਦਸ਼ਾਹ, ਨੇ ਬਹੁਤ ਸਾਰੀਆਂ ਪਿਆਰੀਆਂ ਕਹਾਣੀਆਂ ਨੂੰ ਪ੍ਰੇਰਿਤ ਕੀਤਾ। "ਉਨ੍ਹਾਂ ਦਾ ਦਸਤਾਵੇਜ਼ੀ ਤੱਥ ਹੋਣਾ ਜਾਂ ਨਾ ਹੋਣਾ ਸੰਸਕ੍ਰਿਤਕ ਇਤਿਹਾਸ ਅਤੇ ਸਾਹਿਤ ਦੇ ਤੌਰ ਤੇ ਉਨ੍ਹਾਂ ਦਾ ਮਹੱਤਵ ਘੱਟ ਨਹੀਂ ਕਰਦਾ।
ਪਰੰਪਰਾਵਾਂ ਕਈ ਅਕਾਦਮਿਕ ਖੇਤਰਾਂ, ਖ਼ਾਸਕਰ ਸਮਾਜਿਕ ਵਿਗਿਆਨ ਵਿੱਚ ਅਧਿਐਨ ਦਾ ਵਿਸ਼ਾ ਹਨ ਜਿਵੇਂ ਮਾਨਵ ਵਿਗਿਆਨ, ਪੁਰਾਤੱਤਵ ਅਤੇ ਜੀਵ ਵਿਗਿਆਨ ਵਿੱਚ।
ਪਰਿਭਾਸ਼ਾ
[ਸੋਧੋ]ਪਰੰਪਰਾ ਦੀ ਕਾਢ
[ਸੋਧੋ]ਪਦ " ਪਰੰਪਰਾ ਦੀ ਕਾਢ " ਜੋ, ਈ ਜੇ ਹੋਬਸਬੌਮ ਨੇ ਵਰਤਣਾ ਸ਼ੁਰੂ ਕੀਤਾ, ਉਹਨਾਂ ਸਥਿਤੀਆਂ ਦਾ ਲਖਾਇਕ ਹੈ ਜਦੋਂ ਕੋਈ ਨਵੀਂ ਰੀਤ ਜਾਂ ਵਸਤੂ ਨੂੰ ਇਸ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈ ਜੋ ਉਸਦਾ ਅਤੀਤ ਨਾਲ ਸੰਬੰਧ ਜੋੜਦਾ ਹੈ ਜੋ ਜ਼ਰੂਰੀ ਤੌਰ ਤੇ ਮੌਜੂਦ ਨਹੀਂ ਹੁੰਦਾ।[3] ਇੱਕ ਰਵਾਇਤ ਜਾਣ-ਬੁੱਝ ਕੇ ਨਿੱਜੀ, ਵਪਾਰਕ, ਰਾਜਨੀਤਿਕ ਜਾਂ ਰਾਸ਼ਟਰੀ ਸਵੈ-ਹਿੱਤ ਲਈ ਬਣਾਈ ਅਤੇ ਫੈਲਾਈ ਜਾ ਸਕਦੀ ਹੈ, ਜਿਵੇਂ ਕਿ ਬਸਤੀਵਾਦੀ ਅਫਰੀਕਾ ਵਿੱਚ ਕੀਤਾ ਗਿਆ ਸੀ; ਜਾਂ ਇਸ ਨੂੰ ਕਿਸੇ ਲੋਕ ਸਮੂਹ ਵਿੱਚ ਆਰਗੈਨਿਕ ਤੌਰ ਤੇ ਵਿਕਸਤ ਹੋਣ ਅਤੇ ਫੈਲਣ ਦੀ ਬਜਾਏ ਇੱਕ ਬਹੁਤ ਜ਼ਿਆਦਾ ਪ੍ਰਚਾਰੀ ਗਈ ਇੱਕੋ ਇੱਕ ਘਟਨਾ ਦੇ ਅਧਾਰ ਤੇ ਤੇਜ਼ੀ ਨਾਲ ਅਪਣਾਇਆ ਜਾ ਸਕਦਾ ਹੈ, ਜਿਵੇਂ ਵਿਆਹ ਦੇ ਪਹਿਰਾਵੇ ਦੇ ਚਿੱਟਾ ਹੋਣ ਦੇ ਮਾਮਲੇ ਵਿਚ, ਜੋ ਸਿਰਫ ਮਹਾਰਾਣੀ ਵਿਕਟੋਰੀਆ ਵਲੋਂ ਐਲਬਰਟ ਨਾਲ ਵਿਆਹ ਦੌਰਾਨ ਚਿੱਟਾ ਗਾਊਨ ਪਹਿਨਣ ਤੋਂ ਬਾਅਦ ਮਸ਼ਹੂਰ ਹੋ ਗਿਆ ਸੀ।[4]