ਸਮੱਗਰੀ 'ਤੇ ਜਾਓ

ਪਰੰਪਰਾ ਤੇ ਵਿਅਕਤੀਗਤ ਪ੍ਰਤਿਭਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

[1]ਪਰੰਪਰਾ ਅਤੇ ਵਿਅਕਤੀਗਤ ਪ੍ਰਤਿਭਾ ਲੇਖ ਕਵੀ ਅਤੇ ਸਾਹਿਤਕ ਆਲੋਚਕ ਟੀ. ਐਸ. ਈਲੀਅਟ (Thomas Stcarns Eliot) ਦੁਆਰਾ ਲਿਖਿਆ ਗਿਆ ਹੈ। ਇਹ ਲੇਖ ਸਭ ਤੋਂ ਪਹਿਲਾਂ 1919 ਈ. ਵਿੱਚ ‘ਦਿ ਈਗਇਸਟ' (The Egoist) ਮੈਗ਼ਜ਼ੀਨ ਵਿੱਚ ਪ੍ਰਕਾਸ਼ਿਤ ਹੋਇਆ ਸੀ। ਇਸ ਤੋਂ ਬਾਅਦ ਇਲੀਅਟ ਨੇ ਇਸਨੂੰ ਆਪਣੀ ਆਲੋਚਨਾ ਦੀ ਪਹਿਲੀ ਕਿਤਾਬ “The Sacred Wood (1920) ਵਿੱਚ ਪ੍ਰਕਾਸ਼ਿਤ ਕੀਤਾ। ਇਹ ਲੇਖ ਟੀ.ਐਸ. ਈਲੀਅਟ ਦੇ ‘ਚੋਣਵੇਂ ਲੇਖ ਸੰਗ੍ਰਹਿ' (A collection of Critical Essays) ਅਤੇ ‘ਚੋਣਵੀਂ ਵਾਰਤਕ’ (Selected Prose of S. Eliot) ਵਿੱਚ ਵੀ ਸ਼ਾਮਿਲ ਕੀਤਾ ਗਿਆ ਹੈ। ਸੰਖੇਪ ਵਿੱਚ ਇਸ ਲੇਖ ਦਾ ਵੱਖ-ਵੱਖ ਥਾਵਾਂ ਉੱਪਰ ਸੰਕਲਨ ਅਤੇ ਪ੍ਰਕਾਸ਼ਨ ਆਪਣੇ ਆਪ ਵਿੱਚ ਦਰਸਾਉਂਦਾ ਹੈ ਕਿ ਇਸ ਲੇਖ ਨੂੰ ਟੀ. ਐਸ. ਈਲੀਅਟ ਦੁਆਰਾ ਲਿਖੇ ਗਏ ਮਹੱਤਵਪੂਰਨ ਲੇਖਾਂ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ।

। ਇਸ ਲੇਖ ਦੇ ਸਿਰਲੇਖ ਤੋਂ ਹੀ ਅੰਦਾਜ਼ਾ ਹੋ ਜਾਂਦਾ ਹੈ ਕਿ ਇਸ ਵਿੱਚ ਲੇਖਕ ਸਾਹਿਤਕ ਪਰੰਪਰਾ ਅਤੇ ‘ਸਾਹਿਤਕਾਰ’ ਦੇ ਆਪਸੀ ਰਿਸ਼ਤੇ ਜਾਂ ਸੰਬੰਧਾਂ ਦੀ ਚਰਚਾ ਕਰਦਾ ਹੈ। ਇਸ ਲੇਖ ਵਿੱਚ ਲੇਖਕ ‘ਪਰਪਰਾ’ ਅਤੇ ਵਿਸ਼ੇਸ਼ ਕਰਕੇ ‘ਸਾਹਿਤਕ ਪਰੰਪਰਾ ਨਾਲ ਵਿਅਕਤੀਗਤ ਪ੍ਰਤਿਭਾ ਦੇ ਰਿਸ਼ਤੇ ਨੂੰ ਨਵੇਂ ਤਰੀਕੇ ਅਤੇ ਅਰਥਾਂ ਵਿੱਚ ਪੇਸ਼ ਕਰਦਾ ਹੈ। ਅਜਿਹਾ ਕਰਦਾ ਹੋਇਆ ਉਹ ‘ਕਵਿਤਾ ਤੇ ਕਵੀ’ ‘ਕਲਾ ਤੇ ਕਲਾਕਾਰ ਆਦਿ ਦੇ ਸੰਬੰਧਾਂ ਨੂੰ ਵੀ ਪਰੰਪਰਕ ਅਰਥਾਂ ਨਾਲੋਂ ਵੱਖਰੇ ਢੰਗ ਨਾਲ ਪਰਿਭਾਸ਼ਿਤ ਕਰਨ ਦਾ ਯਤਨ ਕਰਦਾ ਹੈ। ਅਜਿਹਾ ਕਰਦੇ ਹੋਏ ਉਹ ‘ਪਰੰਪਰਾ' ਪ੍ਰਤੀ ਸਧਾਰਨ ਰਵੱਈਏ, ਜਿਸ ਵਿੱਚ ਉਹ ਵਿਸ਼ੇਸ਼ ਕਰਕੇ ਅੰਗਰੇਜ਼ਾਂ ਦੇ ‘ਪਰੰਪਰਾ’ ਪ੍ਰਤੀ ਰਵੱਈਏ ਨਾਲ ਆਪਣੀ ਚਰਚਾ ਸ਼ੁਰੂ ਕਰਦਾ ਹੈ। ਉਸ ਅਨੁਸਾਰ ‘ਪਰੰਪਰਾ’ ਗੁੰਝਲਦਾਰ ਸੰਕਲਪ ਹੈ ਜਿਸਨੂੰਆਮ ਕਰਕੇ ਬਹੁਤ ਸਧਾਰਨ/ਸਿੱਧੇ/ਇਕਹਿਰੇ ਅਰਥਾਂ ਵਿੱਚ ਸਮਝਿਆ ਅਤੇ ਪੇਸ਼ ਕੀਤਾ . ਜਾਂਦਾ ਹੈ। ਇਸ ਪ੍ਰਸੰਗ ਵਿੱਚ ਆਪਣੇ ਵਿਚਾਰਾਂ ਨੂੰ ਵਿਸਤਾਰ ਦਿੰਦੇ ਹੋਏ ਉਹ ਦੱਸਦਾ ਹੈ ਕਿ ‘ਪਰੰਪਰਾ’ ਦੇ ਸੰਬੰਧ ਵਿੱਚ ਸਮਝਣ ਵਾਲਾ ਸਭ ਤੋਂ ਮਹੱਤਵਪੂਰਨ ਪੱਖ ਇਤਿਹਾਸਕ ਚੇਤਨਾ ਹੈ। ਉਸ ਅਨੁਸਾਰ ‘ਇਤਿਹਾਸਕ ਚੇਤਨਾ' ਪਰੰਪਰਾ ਦਾ ਜ਼ਰੂਰੀ ਲੱਛਣ ਹੈ। । ਉਸ ਅਨੁਸਾਰ ਇੱਥੇ ਇਤਿਹਾਸਕ ਚੇਤਨਾ ਵਿਚ ਕੇਵਲ ਇਤਿਹਾਸ ਦੀ ਜਾਣਕਾਰੀ ਅਤੇ ਸਮਝ ਨਹੀਂ ਸਗੋਂ ਉਸਦੇ ਵਰਤਮਾਨ ਦੀ ਸਮਝ ਵੀ ਸ਼ਾਮਿਲ ਹੁੰਦੀ ਹੈ। ਲੇਖਕ ਦੇ ਇਸ ਵਿਚਾਰ ਨੂੰ ਦੋ ਢੰਗਾਂ ਨਾਲ ਸਮਝਿਆ ਜਾ ਸਕਦਾ ਹੈ। ਪਹਿਲਾ ਕਿ ਤਥਾਕਥਿਤ ਭੂਤਕਾਲ ਦਾ ਵੀ ਆਪਣਾ ਇਤਿਹਾਸ ਤੇ ਵਰਤਮਾਨ ਹੁੰਦਾ ਹੈ। ਇਸ ਲਈ ਕਿਸੇ ਇਤਿਹਾਸਕ ਘਟਨਾ ਨੂੰ ਉਸਦੇ ਆਪਣੇ ਭੂਤ ਅਤੇ ਵਰਤਮਾਨ ਦੇ ਪ੍ਰਸੰਗ ਵਿਚ ਸਮਝਣਾ ਇਤਿਹਾਸਕ ਚੇਤਨਾ ਹੈ। ਇਸਦਾ ਦੂਜਾ ਭਾਵ ਹੈ ਕਿ ਇਤਿਹਾਸ ਆਪਣੀ ਨਿਰੰਤਰਤਾ ਵਿਚ ਸਾਡੇ ਵਰਤਮਾਨ ਦਾ ਵੀ ਹਿੱਸਾ ਹੁੰਦਾ ਹੈ।ਇਸ ਲਈ ਵਰਤਮਾਨ ਦੇ ਪ੍ਰਸੰਗ ਵਿਚ ਭੂਤਕਾਲ ਦੀ ਸਮਝ ਵੀ ਇਤਿਹਾਸਕ ਚੇਤਨਾ ਦਾ ਅੰਗ ਹੁੰਦੀ ਹੈ। ਇਸ ਤਰ੍ਹਾਂ ਈਲੀਅਟ ਅਨੁਸਾਰ ਲੇਖਣ, ਕਲਾ ਜਾਂ ਗਿਆਨ ਦੇ ਖੇਤਰ ਵਿੱਚ ‘ਪਰੰਪਰਾ’ ਕੇਵਲ ਬੀਤੇ ਸਮੇਂ ਨਾਲ ਸੰਬੰਧਿਤ ਕਈ ‘ਨਾਂਹ-ਮੁਖੀ ਪ੍ਰਵਿਰਤੀ ਜਾਂ ਲੱਛਣ ਨਹੀਂ ਹੈ ਸਗੋਂ ਇਸਦੀ ਵੀ ਆਪਣੀ ਹਾਂ-ਮੁਖੀ ਪ੍ਰਕਿਰਤੀ ਹੈ। ਈਲੀਅਟ ‘ਪਰੰਪਰਾ’ ਦੀ ਇਸ ਹਾਂ-ਮੁਖੀ ਪ੍ਰਕਿਰਤੀ ਨੂੰ ਮਨੁੱਖੀ ਗਿਆਨ ਦੇ ਸਮੁੱਚੇ ਭੰਡਾਰ ਨਾਲ ਕਵੀ ਜਾਂ ਕਲਾਕਾਰ ਦੇ ਜੀਵੰਤ ਰਿਸ਼ਤੇ ਵਜੋਂ ਪਰਿਭਾਸ਼ਿਤ ਕਰਦਾ ਹੈ। ਇਸ ਪ੍ਰਸੰਗ ਵਿੱਚ ਹੀ ਉਹ ਇਸ ਆਮ ਪ੍ਰਚੱਲਿਤ ਧਾਰਨਾ ਨੂੰ ਚੁਣੌਤੀ ਦਿੰਦਾ ਹੈ ਕਿ ਇੱਕ ਕਵੀ ਦੀ ਮਹਾਨਤਾ ਉਸਦੇ ਪੂਰਵ-ਵਰਤੀਆਂ ਤੋਂ ਮੂਲੋਂ ਹੀ ਅਲੱਗ ਹੋਣ ਵਿੱਚ ਹੈ। ਆਮ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਕੋਈ ਕਵੀ ਕੇਵਲ ‘ਅੱਲੜ੍ਹ ਜਾ ਛੋਟੀ ਉਮਰੇ ਹੀ ਦੂਜੇ ਜਾਂ ਪਹਿਲਾਂ ਹੋ ਚੁੱਕੇ ਕਵੀਆਂ ਤੋਂ ਪ੍ਰਭਾਵਿਤ ਹੁੰਦਾ ਹੈ। ਜੇਕਰ ਇੱਕ ਖ਼ਾਸ ਉਮਰ ਤੋਂ ਬਾਅਦ ਵੀ ਕਵੀ ਕਿਸੇ ਦੂਜੇ ਲੇਖਕ ਤੋਂ ਪ੍ਰਭਾਵਿਤ ਰਹਿੰਦਾ ਹੈ ਤਾਂ ਇਸਨੂੰ ਬਹੁਤ ਸਧਾਰਨ ਅਤੇ ਸਿੱਧ-ਪੱਧਰੇ ਰੂਪ ਵਿੱਚ ਕਵੀ ਦੀ ਕਾਵਿ ਪ੍ਰਤਿਭਾ ਵਿਚਲੀ ਖ਼ਾਮੀ ਸਮਝਿਆ ਜਾਂਦਾ ਹੈ। ਲੇਕਿਨ ਇਸ ਵਿਚਾਰ ਦੇ ਉਲਟ ਈਲੀਅਟ ਦਾ ਮੰਨਣਾ ਹੈ ਕਿ ਕਿਸੇ ਕਵੀ ਦੀ ਰਚਨਾ ਦਾ ਸਭ ਤੋਂ ਸ਼ਾਨਦਾਰ ਅਤੇ ਸਭ ਤੋਂ ਵੱਡਾ ਹਿੱਸਾ ਆਪਣੇ ਤੋਂ ਪਹਿਲਾਂ ਹੋ ਚੁੱਕੇ ਕਵੀਆਂ ਤੋਂ ਕਿਸੇ ਨਾ ਕਿਸੇ ਢੰਗ ਨਾਲ ਪ੍ਰਿਤ ਹੁੰਦਾ ਹੈ। ਉਸ ਅਨੁਸਾਰ ਇਹ ਕੇਵਲ ‘ਨਿੱਕੀ ਉਮਰ ਵਿੱਚ ਹੀ ਨਹੀਂ ਸਗੋਂ ਵਡੇਰੀ ਉਮਰ ਵਿੱਚ ਵੀ ਦੇਖਿਆ ਜਾ ਸਕਦਾ ਹੈ। ਇਸੇ ਲਈ ਉਹ ‘ਪਰੰਪਰਾ ਨੂੰ ਬਹੁਤ ਵਿਆਪਕ ਮਹੱਤਤਾ ਵਾਲਾ ਵਿਸ਼ਾ ਮੰਨਦਾ ਹੈ। ਇਸੇ ਪ੍ਰਸੰਗ ਵਿਚ ਆਪਣੀ ਗੱਲ ਨੂੰ ਵਧੇਰੇ ਸਪਸ਼ਟ ਕਰਦਾ ਉਹ ਕਹਿੰਦਾ ਹੈ ਕਿ ਇਸੇ ਕਾਰਨ ਕੋਈ ਕਵੀ ਇਕੱਲੇ ਰੂਪ ਵਿੱਚ ਕੋਈ ਮਹੱਤਤਾ ਨਹੀਂ ਰੱਖਦਾ। ਉਸਅਨੁਸਾਰ ਕਿਸੇ ਕਵੀ ਦਾ ਸਹੀ ਮੁਲਾਂਕਣ ਕਰਨ ਲਈ ਉਸਨੂੰ ਆਪਣੀ ਵਿਸ਼ੇਸ਼ ਕਾਵਿ ਪਰੰਪਰਾ ਦੇ ਪ੍ਰਸੰਗ ਵਿੱਚ ਹੀ ਸਮਝਣਾ ਤੇ ਵਿਚਾਰਨਾ ਚਾਹੀਦਾ ਹੈ। ਇੱਥੇ ਵਿਸ਼ੇਸ਼ ਤੋਂ ਉਸਦਾ ਭਾਵ ਕਵੀ ਨੂੰ ਸੰਬੰਧਿਤ ਵਿਸ਼ੇਸ਼ ਭਾਸ਼ਾ, ਸਭਿਆਚਾਰ, ਇਲਾਕਾ, ਪਰੰਪਰਾਵਾਂ, ਮਾਨਤਾਵਾਂ ਆਦਿ ਦੇ ਪ੍ਰਸੰਗ ਵਿੱਚ ਰੱਖਕੇ ਸਮਝਣ ਤੋਂ ਹੈ। ਉਸਦਾ ਮੰਨਣਾ ਹੈ ਕਿ ਕਿਸੇ ਵੀ ਨਵੀਂ ਰਚਨਾ ਲਈ ਪਹਿਲਾਂ ਪ੍ਰਾਪਤ ਰਚਨਾਵਾਂ ਆਧਾਰ/ਨੀਂਹ ਦਾ ਕੰਮ ਕਰਦੀਆਂ ਹਨ। ਇਸ ਲਈ ਜਿਸ ਤਰ੍ਹਾਂ ਕਿਸੇ ਨੀਂਹ ਤੋਂ ਬਿਨਾਂ ਸ਼ਕਤੀਸ਼ਾਲੀ ਇਮਾਰਤ ਦਾ ਨਿਰਮਾਣ ਸੰਭਵ ਨਹੀਂ ਹੈ, ਉਸੇ ਪ੍ਰਕਾਰ ਪੂਰਵ-ਰਚਨਾਵਾਂ ਦੀ ਪਿਰਤ ਤੋਂ ਬਿਨਾਂ ਕਿਸੇ ਚੰਗੀ ਰਚਨਾ ਦੀ ਸਿਰਜਣਾ ਵੀ ਸੰਭਵ ਨਹੀਂ ਹੈ। ਇਸ ਤਰ੍ਹਾਂ ਇਸ ਲੇਖ ਵਿੱਚ ਈਲੀਅਟ ਪਰੰਪਰਾ ਨੂੰ ‘ਪੁਰਾਣੇ ਦੇ ਅਰਥਾਂ ਵਿੱਚ ਨਹੀਂ ਸਗੋਂ ‘ਪਹਿਲਾਂ ਦੇ ਅਰਥਾਂ ਵਿੱਚ ਪੇਸ਼ ਕਰਦਾ ਹੈ। ਅਜਿਹਾ ਕਰਨ ਨਾਲ ਪਰੰਪਰਾ ਦਾ ‘ਨਵੀਨਤਾ ਜਾਂ ਨਵੇਂਪਣ' ਨਾਲ ਨਿਰੰਤਰਤਾ ਵਾਲਾ ਰਿਸ਼ਤਾ ਵਧੇਰੇ ਸਪਸ਼ਟ ਅਰਥਾਂ ਵਿੱਚ ਪੇਸ਼ ਹੁੰਦਾ ਹੈ। ਇਸੇ ਲਈ ਈਲੀਅਟ ‘ਨਵੀਨਤਾ ਜਾਂ ‘ਨਵੇਂਪਣ’ ਨੂੰ ‘ਵਿਕਾਸ’ ਜਾਂ ‘ਸੁਧਾਰ’ ਨਾ ਕਹਿ ਕੇ ‘ਬਦਲਾਅ' ਦਾ ਨਾਮ ਦਿੰਦਾ ਹੈ। ਉਸ ਅਨੁਸਾਰ ਕੋਈ ਵੀ ਮਹਾਨ ਕਵਿਤਾ/ਕਿਰਤ ਰਚਨਾ ਆਪਣੇ ਤੋਂ ਪੂਰਵ ਕਵਿਤਾਵਾਂ/ਕਿਰਤਾਂ/ਰਚਨਾਵਾਂ ਦਾ ਵਿਕਸਿਤ, ਸੁਧਰਿਆ ਜਾਂ ਅਗਲੇਰਾ ਪੜਾਅ ਨਹੀਂ ਹੁੰਦੀ ਸਗੋਂ ਇਹ ਨਵੀਂਆਂ ਪਰਿਸਥਿਤੀਆਂ ਅਤੇ ਸਮੇਂ ਦੇ ਅਨੁਸਾਰ ਬਦਲੀਆਂ ਹੋਈਆਂ ਵਿਸ਼ੇਸ਼ਤਾਵਾਂ ਦੀ ਧਾਰਕ ਹੁੰਦੀ ਹੈ। ਇਸੇ ਸੰਦਰਭ ਵਿਚ ਏਲੀਅਟ ਕਹਿੰਦਾ ਹੈ ਕਿ ਅਸੀਂ ਪਹਿਲਾਂ ਹੋਏ ਕਵੀਆਂ ਤੋਂ ਵਧੇਰੇ ਨਹੀਂ ਜਾਣਦੇ ਸਗੋਂ ਅਸੀਂ ਉਹ ਜਾਣਦੇ ਹਾਂ ਜੋ ਉਨ੍ਹਾਂ ਨੇ ਸਾਨੂੰ ਦੱਸਿਆ ਹੈ। ਇੰਨਾ ਹੀ ਨਹੀਂ ਈਲੀਅਟ ਬਹੁਤ ਸਪਸ਼ਟ ਸ਼ਬਦਾਂ ਵਿੱਚ ਕਹਿੰਦਾ ਹੈ ਕਿ ‘ਕਵੀ ਨੂੰ ਅਤੀਤ ਬਾਰੇ ਗਿਆਨ ਨੂੰ ਹਾਸਿਲ ਕਰਨਾ ਜਾਂ ਵਧਾਉਣਾ ਚਾਹੀਦਾ ਹੈ ਅਤੇ ਆਪਣੇ ਸਮੁੱਚੇ ਜੀਵਨ ਦੌਰਾਨ ਇਸ ਗਿਆਨ ਦਾ ਵਿਕਾਸ ਕਰਦੇ ਰਹਿਣਾ ਚਾਹੀਦਾ ਹੈ।”

ਇਸ ਲਈ ਈਲੀਅਟ ਈਮਾਨਦਾਰ ਆਲੋਚਨਾ ਤੇ ਸੰਵੇਦਨਸ਼ੀਲ ਮੁਲਾਂਕਣ ਨੂੰ ਕਵੀ ਦੀ ਬਜਾਏ ਕਵਿਤਾ 'ਤੇ ਆਧਾਰਿਤ ਮੰਨਦਾ ਹੈ। ਉਸ ਅਨੁਸਾਰ ਮਹਾਨ ਜਾਂ ਪੜ ਕਵਿਤਾ ਦੀ ਨਿਸ਼ਾਨਦੇਹੀ ਮੁੱਖ ਤੌਰ 'ਤੇ ‘ਨਿਰਵਿਅਕਤੀਕਰਨ' (epersonalization) ਅਤੇ ‘ਅਵਿਅਕਤੀਕਰਨ’ (impersonal) ਦੇ ਸਿਧਾਂਤਾਂ ਰਾਹੀਂ ਕੀਤੀ ਜਾ ਸਕਦੀ ਹੈ। ਇਹ ਦੋਵੇਂ ਸੰਕਲਪ ਮੁੱਖ ਤੌਰ 'ਤੇ ਉਸਦੇ ‘ਅਵਿਅਕਤੀਕਰਨ ਦੇ ਸਿਧਾਂਤ' (Impersonal Theory) ਦਾ ਹਿੱਸਾ ਹਨ ਜਿਸ ਰਾਹੀਂ ਲੇਖਕ ਇਹ ਵਿਚਾਰ ਸਥਾਪਿਤ ਕਰਨ ਦੀ ਯਤਨ ਕਰਦਾ ਹੈ ਕਿ ਮਹਾਨ ਰਚਨਾਵਾਂ ਕਵੀ ਦੀਆਂ ਕੇਵਲ ਨਿੱਜੀ ਭਾਵਨਾਵਾਂ ਨੂੰ ਪ੍ਰਗਟ ਨਹੀਂ ਕਰਦੀਆਂ। ਉਸ ਅਨੁਸਾਰ ਕਿਸੇ ਕਵੀ ਲਈ ਅਜਿਹੀਆਂ ਭਾਵਨਾਵਾਂ ਜਿਨ੍ਹਾਂ ਨੂੰ ਉਸਨੇ ਕਦੇ ਅਨੁਭਵ ਨਹੀਂ ਕੀਤਾ, ਉਸ ਲਈਓਨੀਆਂ ਹੀ ਉਪਯੋਗੀ ਹਨ ਜਿੰਨੀਆਂ ਕਿ ਉਸ ਦੀਆਂ ਆਪਣੀਆਂ ਭਾਵਨਾਵਾਂ ਜਿਹੜੀਆਂ ਉਸਦੇ ਅਨੁਭਵ ਦਾ ਹਿੱਸਾ ਹਨ। ਇਸਦਾ ਕਾਰਨ ਦੱਸਦਾ ਹੋਇਆ ਉਹ ਕਹਿੰਦਾ ਹੈ ਕਿ ਕਵੀ ਦਾ ਕੰਮ ਨਵੇਂ ਜਜ਼ਬੇ ਨੂੰ ਲੱਭਣਾ ਨਹੀਂ ਹੈ ਸਗੋਂ ਉਸਦਾ ਕੰਮ ਸਧਾਰਨ ਭਾਵਾਂ ਜਾਂ ਅਹਿਸਾਸਾਂ ਦੀ ਕਵਿਤਾ ਵਿਚ ਵਰਤੋਂ ਕਰਨਾ ਹੈ ਅਤੇ ਇਸਦੇ ਨਾਲ ਹੀ ਉਸਦਾ ਕੰਮ ਅਜਿਹੇ ਭਾਵਾਂ ਜਾਂ ਅਹਿਸਾਸਾਂ ਨੂੰ ਪੇਸ਼ ਕਰਨਾ ਹੈ ਜਿਹੜੇ ਕਿ ਉਸ ਸਮੇਂ ਪੈਦਾ ਹੋਣ ਵਾਲੇ ਅਸਲੀ ਭਾਵਾਂ ਵਿਚ ਨਹੀਂ ਸਨ ਪਰ ਜਿਹੜੇ ਹੋਣੇ ਚਾਹੀਦੇ ਸਨ। ਇਸ ਤਰ੍ਹਾਂ ਉਹ ਵਾਸਤਵਿਕ ਭਾਵਾਂ ਦੀ ਥਾਂ ਇੱਛਿਤ ਭਾਵਾਂ ਨੂੰ ਕਵਿਤਾ ਦੀ ਸਮੱਗਰੀ ਮੰਨਦਾ ਹੈ। ਸੰਖੇਪ ਵਿੱਚ ਲੇਖਕ ‘ਨਿੱਜ’ ਅਤੇ ‘ਪਰ’ ਦੇ ਅਹਿਸਾਸਾਂ ਦੇ ਸੰਤੁਲਨ ਅਤੇ ਸੰਭਾਵਾਨਾਵਾਂ ਦੇ ਸੰਦਰਭ ਵਿੱਚ ਕਿਸੇ ਰਚਨਾ ਦਾ ਮੁਲਾਂਕਣ ਕਰਨ ਦੀ ਸਲਾਹ ਦਿੰਦਾ ਹੈ ਕਿਉਂਕਿ ਉਸ ਅਨੁਸਾਰ ਕਵਿਤਾ ਕਵੀ ਨਾਲੋਂ ਵਧੇਰੇ ਮਹੱਤਵਪੂਰਨ ਹੁੰਦੀ ਹੈ।

ਇਸ ਤਰ੍ਹਾਂ ਇਸ ਲੇਖ ਵਿੱਚ ਈਲੀਅਟ ਕਵੀ, ਕਵਿਤਾ, ਕਾਵਿ ਸਿਧਾਂਤ, ਕਾਵਿ-ਸਿਰਜਣ ਪ੍ਰਕਿਰਿਆ ਅਤੇ ਕਾਵਿ-ਆਲੋਚਨਾ ਆਦਿ ਬਾਰੇ ਚਰਚਾ ਕਰਦਾ ਹੈ। ਉਹ ਇਨ੍ਹਾਂ ਪੱਖਾਂ ਦੇ ਪ੍ਰਸੰਗ ਵਿੱਚ ਪਰੰਪਰਾ ਅਤੇ ਪਰੰਪਰਾ ਦੇ ਪ੍ਰਸੰਗ ਵਿੱਚ ਇਨ੍ਹਾਂ ਸਾਰੇ ਪੱਖਾ ਬਾਰੇ ਚਰਚਾ ਕਰਦਿਆਂ ਕਈ ਨਵੇਂ ਤੇ ਮਹੱਤਵਪੂਰਨ ਪਹਿਲੂ ਸਾਹਮਣੇ ਲਿਆਉਂਦਾ ਹੈ।ਇਹ ਪਹਿਲੂ ਇਨ੍ਹਾਂ ਪੱਖਾਂ ਬਾਰੇ ਪਹਿਲਾਂ ਬਣੀਆਂ ਧਾਰਨਾਵਾਂ ਦੀਆਂ ਸੀਮਾਵਾਂ ਅਤੇ ਸੰਭਾਨਾਵਾਂ ਉੱਪਰ ਰੌਸ਼ਨੀ ਪਾਉਂਦਾ ਹੈ। ਸੰਖੇਪ ਵਿੱਚ ਇਹ ਲੇਖ ਪਰੰਪਰਾ ਦੇ ਪ੍ਰਸੰਗ ਵਿੱਚ ਲੇਖਕ, ਲਿਖਤ ਅਤੇ ਲਿਖਣ ਪ੍ਰਕਿਰਿਆ ਬਾਰੇ ਮੁੱਲਵਾਨ ਚਰਚਾ ਦਾ ਮੁਢ ਬੰਨਦਾ ਹੈ।

ਅੰਗਰੇਜ਼ੀ ਲੇਖਨ ਵਿਚ ਅਸੀਂ ਪਰੰਪਰਾ ਬਾਰੇ ਬਹੁਤ ਘੱਟ ਗੱਲ ਕਰਦੇ ਹਾਂ ਹਾਲਾਂਕਿ ਅਸੀਂ ਵਿਸ਼ੇਸ਼ ਮੌਕਿਆਂ ਉੱਪਰ ਇਸ ਬਾਰੇ ਚਰਚਾ ਕਰਦੇ ਹਾਂ ਲੇਕਿਨ ਉਦੋਂ ਵੀ ਇਸਦੇ ਨਾਮ ਦੀ ਵਰਤੋਂ ਕਿਸੇ ਪਰੰਪਰਾ ਦੀ ਅਣਹੋਂਦ ਉੱਪਰ ਅਫ਼ਸੋਸ ਪ੍ਰਗਟ ਕਰਨ ਲਈ ਹੀ ਹੁੰਦੀ ਹੈ।ਅਸੀਂ ਆਮ ਤੌਰ ’ਤੇ ਕਦੇ ਵੀ ‘ਪਰੰਪਰਾ’ ਜਾਂ ‘ਵਿਸ਼ੇਸ਼ ਪਰੰਪਰਾ' ਦੇ ਹਵਾਲੇ ਨਾਲ ਇਸ ਵਿਸ਼ੇਸ਼ਣ ਦੀ ਵਰਤੋਂ ਨਹੀਂ ਕਰਦੇ ਸਗੋਂ ਅਸੀਂ ਇਸ ਵਿਸ਼ੇਸ਼ਣ ਦੀ ਵਰਤੋਂ ਜ਼ਿਆਦਾ ਤੋਂ ਜ਼ਿਆਦਾ ਸਿਰਫ਼ ਇਹ ਦੱਸਣ ਲਈ ਕਰਦੇ ਹਾਂ ਕਿ ਫਲਾਨੇ ਫਲਾਨੇ ਦੀ ਕਵਿਤਾ ‘ਪਪਰਕ’ ਹੈ ਜਾਂ ਇੱਥੋਂ ਤੱਕ ਕਿ ਬਹੁਤ ਜ਼ਿਆਦਾ ਪਰੰਪਰਕ ਹੈ। ਇਸ ਤਰ੍ਹਾਂ ਇਹ ‘ਸ਼ਬਦ’ ਕਈ ਵਾਰ ਜਾਂ ਸ਼ਾਇਦ ਸਿਰਫ਼ ਤੇ ਸਿਰਫ਼ ਸਖ਼ਤ ਨਿੰਦਾ ਕਰਨ ਵਾਲੇ ਵਾਕੰਸ਼ ਤੋਂ ਸਿਵਾਏ ਹੋਰ ਕਿਸੇ ਅਰਥ ਵਿਚ ਪੇਸ਼ ਨਹੀਂ ਹੁੰਦਾ। ਇਸਤੋਂ ਇਲਾਵਾ ਇਹ ਸ਼ਬਦ ਆਪਣੀਆਂ ਸੀਮਤ ਅਰਥ ਸੰਭਾਵਨਾਵਾਂ ਨਾਲ ਪ੍ਰਵਾਨਿਤ ਹੈ ਜਿਵੇਂ ਕਿ ਕਿਸੇ ਪੁਰਾਤਤਵੀ ਵਸਤੂ ਦੇ ਗੌਰਵ ਨੂੰ ਸਿਰਫ਼ ਉਸਦੀ ਪ੍ਰਾਚੀਨਤਾ ਦੇ ਅਰਥਾਂ ਵਿੱਚ ਹੀ ਪ੍ਰਵਾਨ ਕਰ ਲਿਆ ਜਾਂਦਾ ਹੈ। ਤੁਸੀਂ ਪੁਰਾਤਤਵ ਵਿਗਿਆਨ ਦੇ ਇਸ

ਧੀਰਜ ਬੰਨ੍ਹਾਊ ਹਵਾਲੇ ਦੀ ਭਰੋਸੇਯੋਗਤਾ ਤੋਂ ਬਿਨਾਂ ਅੰਗਰੇਜ਼ੀ ਕੰਨਾਂ (ਅੰਗਰੇਜ਼ ਲੋਕਾਂ)

ਲਈ ਇਸ ਸ਼ਬਦ ਨੂੰ ਮੁਸ਼ਕਿਲ ਨਾਲ ਹੀ ਸਹਿਜ ਬਣਾ ਸਕਦੇ ਹੋ।

ਇਹ ਪੱਕੀ ਗੱਲ ਹੈ ਕਿ ਇਹ ਸ਼ਬਦ, ਜ਼ਿੰਦਾ ਜਾਂ ਮਰ ਚੁੱਕੇ ਲੇਖਕਾਂ ਦੀ ਸਾਡੀ

ਵੱਲੋਂ ਕੀਤੀ ਪ੍ਰਸੰਸਾ ਵਜੋਂ ਪੇਸ਼ ਹੋਣ ਦੀ ਸੰਭਾਵਨਾ ਨਹੀਂ ਰੱਖਦਾ (ਕਿਉਂਕਿ ਇਹ

ਸਧਾਰਨ ਰੂਪ ਵਿਚ ਨਿੰਦਾ ਜਾਂ ਨਾਂਹ-ਮੁਖੀ ਅਰਥ ਦਾ ਧਾਰਨੀ ਬਣ ਗਿਆ ਹੈ)। ਹਰ

ਕੌਮ ਤੇ ਹਰ ਨਸਲ ਦੇ ਮਨ ਦੀ ਨਾ ਕੇਵਲ ਆਪਣੀ ਸਿਰਜਣਾਤਮਕ ਵਿਲੱਖਣਤਾ ਹੈ

ਸਗੋਂ ਇਸਦਾ ਆਪਣਾ ਵਿਲੱਖਣ ਆਲੋਚਨਾਤਮਕ ਸੋਚਣ ਢੰਗ ਵੀ ਹੁੰਦਾ ਹੈ; ਅਤੇਇਹ ਆਪਣੀ ਸਿਰਜਨਾਤਮਕ ਪ੍ਰਤਿਭਾ ਦੇ ਮੁਕਾਬਲੇ ਆਪਣੇ ਆਲੋਚਨਾਤਮਕ ਸੁਭਾਅ ਦੀਆਂ ਘਾਟਾਂ ਅਤੇ ਸੀਮਾਵਾਂ ਬਾਰੇ ਕੁਝ ਜ਼ਿਆਦਾ ਹੀ ਅਵੇਸਲਾ ਹੁੰਦਾ ਹੈ। ਫਰਾਂਸੀਸੀ ਭਾਸ਼ਾ ਵਿਚ ਵੱਡੀ ਗਿਣਤੀ ਵਿਚ ਮਿਲਣ ਵਾਲੀਆਂ ਆਲੋਚਨਾ ਦੀਆਂ ਲਿਖਤਾਂ ਤੋਂ ਅਸੀਂ ਫਰਾਂਸੀਸੀ ਭਾਸ਼ਾ ਦੇ ਆਲੋਚਨਾਤਮਕ ਤਰੀਕੇ ਅਤੇ ਸੁਭਾਅ ਬਾਰੇ ਜਾਣਦੇ ਹਾਂ ਤਾਂ ਸਾਨੂੰ ਲੱਗਦਾ ਹੈ ਕਿ ਅਸੀਂ ਜਾਣਦੇ ਹਾਂ ਅਤੇ ਇਸਤੋਂ ਅਸੀਂ ਇਹ ਸਿੱਟਾ ਕੱਢਦੇ ਹਾਂ (ਅਸੀਂ ਸੱਚਮੁੱਚ ਬੇਸਮਝ ਲੋਕ) ਕਿ ਸਾਡੇ ਨਾਲੋਂ ਵਧੇਰੇ ਆਲਚਨਾਤਮਕ ਹਨ ਅਤੇ ਕਈ ਵਾਰ ਇਸ ਤੱਥ ਨਾਲ ਆਪਣੇ ਆਪ ਨੂੰ ਥੋੜ੍ਹਾ ਮਾਣਮੱਤਾ ਸਮਝਦੇ ਹਾਂ 5 ਫਰਾਂਸੀਸੀ ਸਾਡੇ ਨਾਲੋਂ ਘੱਟ ਸਹਿਜ ਹਨ। ਇਹ ਹੋ ਸਕਦਾ ਹੈ ਕਿ ਸ਼ਾਇਦ ਉਹ ਘੱਟ ਸਹਿਜ) ਹੋਣ; ਪਰ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਆਲੋਚਨਾ ਸਾਹ ਲੈਣ ਵਾਂਗ ਕੁਦਰਤੀ ਗੁਣ ਹੈ। ਇਸ ਲਈ ਉਨ੍ਹਾਂ ਦੀਆਂ ਆਲੋਚਨਾਤਮਕ ਲਿਖਤਾਂ ਵਿਚ ਸਾਡੇ ਬੌਧਿਕਤਾ ਦੀ ਆਲੋਚਨਾ ਕਰਦੇ ਹੋਏ ਜੋ ਲਿਖਿਆ ਗਿਆ ਹੈ, ਉਸ ਬਾਰੇ ਕਿਸੇ ਕਿਤਾਬ ਨੂੰ ਪੜ੍ਹਦੇ ਹੋਏ ਸਾਡੇ ਦਿਮਾਗਾਂ ਵਿਚ ਜੋ ਚੱਲਦਾ ਹੈ ਜਾਂ ਅਸੀਂ ਉਸ ਬਾਰੇ ਜੋ ਮਹਿਸੂਸ ਕਰਦੇ ਹਾਂ ਉਸਨੂੰ ਸਪਸ਼ਟ ਢੰਗ ਨਾਲ ਵਿਅਕਤ ਕਰਨ ਸਮੇਂ ਸਾਨੂੰ ਆਪਣੇ ਆਪ ਨੂੰ ਕਿਸੇ ਤੋਂ ਘੱਟ ਜਾਂ ਹੀਣਾ ਨਹੀਂ ਸਮਝਣਾ ਚਾਹੀਦਾ। ਇਸ ਕਿਰਿਆ ਰਾਹੀਂ ਜਿਹੜਾ ਤੱਥ ਸਾਹਮਣੇ ਆਉਂਦਾ ਹੈ, ਉਹ ਕਿਸੇ ਕਵੀ ਦੀ ਪ੍ਰਸੰਸਾ ਕਰਦੇ ਸਮੇਂ; ਉਸ ਦੇ ਕੰਮ ਦੇ ਉਨ੍ਹਾਂ ਪਹਿਲੂਆਂ 'ਤੇ ਜ਼ੋਰ ਦੇਣ ਦੀ ਸਾਡੀ ਆਦਤ ਹੈ, ਜਿਸ ਵਿਚ ਉਹ ਕਿਸੇ ਹੋਰ ਨਾਲ ਘੱਟ ਤੋਂ ਘੱਟ ਮਿਲਦਾ ਹੈ। ਉਸਦੇ ਕੰਮ ਦੇ ਇਨ੍ਹਾਂ ਪਹਿਲੂਆਂ ਜਾਂ ਹਿੱਸਿਆਂ ਰਾਹੀਂ ਅਸੀਂ ਇਹ ਲੱਭਣ ਦਾ ਬਹਾਨਾ ਬਣਾਉਂਦੇ ਹਾਂ ਕਿ ਉਸਦੇ ਕੰਮ ਵਿਚ ਵਿਅਕਤੀਗਤ ਕੀ ਹੈ ਜਾਂ ਉਸ ਆਦਮੀ ਦੀ ਵਿਸ਼ੇਸ਼ਤਾ ਕੀ ਹੈ? ਅਸੀਂ ਕਵੀ ਦੀ ਆਪਣੇ ਪੂਰਵ-ਵਰਤੀ ਕਵੀਆਂ, ਖ਼ਾਸ ਕਰਕੇ ਨੇੜਲੇ ਸਮੇਂ ਵਿਚ ਪਹਿਲਾਂ ਹੋਏ ਕਵੀਆਂ ਨਾਲੋਂ ਮਿਲਦੀ ਵੱਖਰਤਾ ਉੱਪਰ ਪੂਰੀ ਜ਼ਿੰਮੇਵਾਰੀ ਨਾਲ ਧਿਆਨ ਕੇਂਦਰਿਤ ਕਰਨ ਦਾ ਯਤਨ ਕਰਦੇ ਹਾਂ। ਅਸੀਂ ਕੁਝ ਅਜਿਹਾ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਜੋ ਆਨੰਦ ਪ੍ਰਾਪਤ ਕਰਨ ਲਈ ਮਕਤਾ/ਲਗਾਤਾਰਤਾ ਵਿਚੋਂ ਨਿਖੇੜਿਆ ਜਾ ਸਕੇ। ਇਸਦੇ ਉਲਟ ਜੇਕਰ ਅਸੀਂ ਇਸ ਪੱਖਪਾਤ ਤੋਂ ਬਿਨਾਂ ਕਵੀ ਤੱਕ ਪਹੁੰਚ ਕਰਦੇ ਹਾਂ ਤਾਂ ਹੌਲੀ-ਹੌਲੀ ਅਸੀਂ ਦੇਖਾਂਗੇ ਕਿ ਉਸਦੇ ਕੰਮ ਦਾ ਨਾ ਸਿਰਫ਼ ਵਧੀਆ, ਸਗੋਂ ਸਭ ਤੋਂ ਵੱਡਾ ਭਾਗ ਅਜਿਹਾ ਹੋ ਸਕਦਾ ਹੈ ਜਿਸ ਵਿਚ ਪਹਿਲਾਂ ਹੋ ਗੁਜ਼ਰੇ ਕਵੀ, ਜਿਹੜੇ ਕਿ ਉਸਦੇ ਪੂਰਵਜ ਹਨ, ਆਪਣੀ ਅਮਰਤਾ/ਸਦੀਵਤਾ ਦਾ ਸਭ ਤੋਂ ਵੱਧ ਜ਼ੋਰਦਾਰ/ਪ੍ਰਭਾਵਸ਼ਾਲੀ ਢੰਗ ਨਾਲ ਦਾਅਵਾ ਕਰਦੇ ਹਨ। ਇਸਤੋਂ ਮੇਰਾ ਮਤਲਬ ਇਹ ਨਹੀਂ ਕਿ ਇਹ ਕੇਵਲ (ਕਵੀ ਦੇ) ਅੱਲ੍ਹੜ ਉਮਰ ਦੇ ਪ੍ਰਭਾਵਿਤ ਹੋ ਜਾਣ ਵਾਲੇ ਸਮੇਂ ਹੁੰਦਾ ਹੈ ਸਗੋਂ ਇਹ (ਕਵੀ ਦੀ) ਪ੍ਰੋੜ ਅਵਸਥਾ ਦੇ ਸਮੇਂ ਵੀ ਦੇਖਿਆ ਜਾ ਸਕਦਾ ਹੈ।

ਹੁਣ ਤੱਕ ਜੇਕਰ ਪਰੰਪਰਾ ਨੂੰ ਸਫ਼ਲਤਾ ਪੂਰਵਕ ਅਗਲੀ ਪੀੜ੍ਹੀ ਤੱਕ ਸੰਚਾਰਿਤ ਕਰਨ ਦਾ ਸਾਡੇ ਸਾਹਮਣੇ ਕੇਵਲ ਇੱਕੋ ਇੱਕ ਢੰਗ ਅੰਨ੍ਹੇ ਜਾਂ ਡਰਪੋਕ ਰੂਪ ਵਿਚ ਸਾਡੇ ਨੇੜਲੇ ਭੂਤਕਾਲ ਦੀ ਪੀੜ੍ਹੀ ਦਾ ਪਾਲਣ ਕਰਨਾ ਹੈ ਤਾਂ ‘ਪਰੰਪਰਾ’ ਨੂੰ ਸਕਾਰਾਤਮਕ ਢੰਗ ਨਾਲ ਨਿਰਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਅਸੀਂ ਅਜਿਹੀਆਂ ਬਹੁਤ ਸਾਰੀਆਂ ਚਲੰਤ ਧਾਰਾਵਾਂ ਨੂੰ ਮਿੱਟੀ ਵਿਚ ਮਿਲਦੇ ਹੋਏ ਦੇਖ ਚੁੱਕੇ ਹਾਂ ਅਤੇ ਇਸਦੇ ਨਾਲ ਹੀ ਅਸੀਂ ਇਹ ਵੀ ਦੇਖਿਆ ਹੈ ਕਿ ਨਵੀਨਤਾ ਦੁਹਰਾਅ ਨਾਲੋਂ ਬਿਹਤਰ ਹੁੰਦੀ ਹੈ। ਪਰੰਪਰਾ ਇੰਨਾ ਸਧਾਰਨ ਵਿਸ਼ਾ ਨਾ ਹੋ ਕੇ ਬਹੁਤ ਵਿਆਪਕ ਮਹੱਤਤਾ ਵਾਲਾ ਵਿਸ਼ਾ ਹੈ। ਇਸਨੂੰ ਵਿਰਾਸਤ ਜਾਂ ਜਮਾਂਦਰੂ ਰੂਪ ਵਿਚ ਪ੍ਰਾਪਤ ਨਹੀਂ ਕੀਤਾ ਜਾ ਸਕਦਾ; ਜੇਕਰ ਤੁਸੀਂ ਇਸਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਇਸਨੂੰ ਪ੍ਰਾਪਤ ਕਰਨ ਲਈ ਤੁਹਾਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪਵੇਗੀ। ਪਹਿਲੇ ਪੱਧਰ ਉੱਪਰ ਇਸ ਵਿਚ ਇਤਿਹਾਸਕ ਚੇਤਨਾ ਸ਼ਾਮਿਲ ਹੈ, ਜਿਸਨੂੰ ਕਿ ਅਸੀਂ ਅਜਿਹੇ ਹਰ ਕਵੀ ਲਈ ਤਕਰੀਬਨ ਲਾਜ਼ਮੀ ਮੰਨ ਸਕਦੇ ਹਾਂ ਜਿਹੜਾ ਆਪਣੀ ਜ਼ਿੰਦਗੀ ਦੇ ਪਹਿਲੇ ਪੱਚੀ ਸਾਲਾਂ ਤੋਂ ਬਾਅਦ ਵੀ ਕਵੀ ਰਹਿਣਾ ਚਾਹੁੰਦਾ ਹੈ। ਇੱਥੇ ਇਤਿਹਾਸਕ ਚੇਤਨਾ ਵਿਚ ਕੇਵਲ ਇਤਿਹਾਸ ਦੀ ਜਾਣਕਾਰੀ ਅਤੇ ਸਮਝ ਨਹੀਂ ਸਗੋਂ ਉਸਦੇ ਵਰਤਮਾਨ ਦੀ ਸਮਝ ਵੀ ਸ਼ਾਮਿਲ ਹੁੰਦੀ ਹੈ। ਇਤਿਹਾਸਕ ਚੇਤਨਾ ਆਦਮੀ ਨੂੰ ਕੇਵਲ ਆਪਣੀ ਪੀੜ੍ਹੀ ਦੇ ਹੱਡੀਂ ਬੀਤੇ ਅਨੁਭਵ ਨੂੰ ਲਿਖਣ ਲਈ ਹੀ ਦਬਾਅ ਨਹੀਂ ਪਾਉਂਦੀ, ਸਗੋਂ ਇਹ ਚੇਤਨਾ ਲੇਖਕ ਨੂੰ ਮਹਿਸੂਸ ਕਰਵਾਉਂਦੀ ਹੈ ਕਿ ਉਸਦੀ ਰਚਨਾ ਵਿਚ ਜਿੱਥੇ ਯੂਰਪ ਦੇ ਸਾਰੇ ਸਾਹਿਤ, ਜਿਸ ਵਿਚ ਹੋਮਰ ਤੋਂ ਲੈ ਕੇ ਉਸਦੇ ਆਪਣੇ ਦੇਸ਼ ਦੇ ਸਾਰੇ ਸਾਹਿਤ, ਦੀ ਇੱਕੋ ਸਮੇਂ ਮੌਜੂਦਗੀ ਹੈ, ਉੱਥੇ ਹੀ ਇਹ ਰਚਨਾ ਸਾਹਿਤ ਦੀ ਸਮਕਾਲ ਵਿਚ ਮਕਤਾ ਵੀ ਬਣਾ ਰਹੀ ਹੈ। ਇਹ ਇਤਿਹਾਸਕ ਚੇਤਨਾ ਇੱਕੋ ਵੇਲੇ ਸਮੇਂ ਤੋਂ ਪਾਰ ਅਤੇ ਵਿਸ਼ੇਸ਼ ਸਮੇਂ, ਦੋਵਾਂ ਨਾਲ ਸੰਬੰਧਿਤ ਚੇਤਨਾ ਹੈ। ਇਸ ਤਰ੍ਹਾਂ ਇੱਕੋ ਵੇਲੇ ਆਪਣੇ ਵਿਸ਼ੇਸ਼ ਕਾਲ/ਸਮੇਂ ਨਾਲ ਸੰਬੰਧਿਤ ਹੋਣ ਅਤੇ ਸਮੇਂ ਤੋਂ ਪਾਰ ਜਾ ਸਕਣ ਦੀ ਸਮਰੱਥਾ ਹੀ ਕਿਸੇ ਲੇਖਕ ਨੂੰ ਪਰੰਪਰਕ ਲੇਖਕ ਬਣਾਉਂਦੀ ਹੈ। ਇਹੀ ਚੇਤਨਾ ਦੂਜੇ ਪਾਸੇ ਲੇਖਕ ਨੂੰ ਸਮੇਂ ਦੇ ਅੰਦਰ ਆਪਣੇ ਸਥਾਨ ਅਤੇ ਉਸਦੀ ਸਮਕਾਲੀਨਤਾ ਬਾਰੇ ਬਹੁਤ ਹੀ ਸੰਵੇਦਨਸ਼ੀਲ ਰੂਪ ਵਿਚ ਸੁਚੇਤ ਕਰਦੀ ਹੈ।

ਕੋਈ ਕਵੀ ਜਾਂ ਕੋਈ ਕਲਾਕਾਰ ਚਾਹੇ ਉਹ ਕਿਸੇ ਪ੍ਰਕਾਰ ਦੀ ਕਲਾ ਨਾਲ ਸੰਬੰਧਿਤ ਹੋਵੇ, ਆਪਣੇ ਆਪ ਵਿਚ ਇਕੱਲਾ ਕੋਈ ਅਰਥ ਨਹੀਂ ਰੱਖਦਾ। ਉਸਦੀ ਮਹੱਤਤਾ ਜਾਂ ਮੁੱਲ ਆਪਣੇ ਤੋਂ ਪਹਿਲਾਂ ਹੋ ਚੁੱਕੇ ਕਵੀਆਂ ਜਾਂ ਕਲਾਕਾਰਾਂ ਨਾਲ ਰਿਸ਼ਤੇ ਦੇ ਪ੍ਰਸੰਗ ਵਿਚ ਨਿਰਧਾਰਿਤ ਹੋਵੇਗਾ। ਤੁਸੀਂ ਉਸਨੂੰ ਇਕੱਲੇ/ਇਕਹਿਰੇ ਰੂਪ ਵਿਚ ਮੁਲਾਂਕਿਤ ਨਹੀਂ ਕਰ ਸਕਦੇ।ਤੁਹਾਨੂੰ ਉਸਨੂੰ ਆਪਣੇ ਪੂਰਵਵਰਤੀਆਂ ਨਾਲ ਤੁਲਨਾਅਤੇ ਟਾਕਰੇ ਵਿਚ ਰੱਖਣਾ ਪਵੇਗਾ। ਇਸਤੋਂ ਮੇਰਾ ਭਾਵ ਹੈ ਕਿ ਇਸਦਾ ਸੰਬੰਧ ਕੇਵਲ

ਇਤਿਹਾਸਕ ਆਲੋਚਨਾ ਨਾਲ ਨਾ ਹੋ ਕੇ ਸੁਹਜ ਦੇ ਸਿਧਾਂਤਾਂ ਨਾਲ ਵੀ ਹੈ। ਇਹ ਲੋੜ

ਇੱਕਪਾਸੜ ਨਹੀਂ ਹੈ ਕਿ ਉਹ (ਕਵੀ/ਕਵਿਤਾ ਜਾਂ ਕਲਾਕਾਰ/ਕਲਾ) ਪਰੰਪਰਾ ਦਾ

ਅਨੁਸਾਰੀ ਭਾਵ ਉਸ ਨਾਲ ਜੁੜਿਆ ਹੋਣਾ ਚਾਹੀਦਾ ਹੈ। ਕਿਸੇ ਕਲਾ-ਕਿਰਤ ਦੀ ਸਿਰਜਣਾ ਸਮੇਂ ਜੋ ਵਾਪਰਦਾ ਹੈ, ਉਹ ਕੁਝ-ਕੁਝ ਉਸੇ ਤਰ੍ਹਾਂ ਦਾ ਹੁੰਦਾ ਹੈ ਜਿਸ ਤਰ੍ਹਾਂ ਦਾ ਉਸਤੋਂ ਪਹਿਲਾਂ ਦੀ ਕਿਸੇ ਕਲਾ-ਕਿਰਤ ਦੀ ਸਿਰਜਣਾ ਵੇਲੇ ਸਮਾਨ ਰੂਪ ਵਿਚ ਹੋਇਆ ਸੀ। ਪਹਿਲਾਂ ਮੌਜੂਦ ਸਮਾਰਕ/ਚਿੰਨ੍ਹ/ਕਲਾ-ਸਿਰਜਣਾਵਾਂ ਆਪਸ ਵਿਚ ਇੱਕ ਆਦਰਸ਼ਕ ਕ੍ਰਮ ਬਣਾਉਂਦੇ ਹਨ ਜਿਸ ਵਿਚ ਕਲਾ ਦੇ ਕਿਸੇ ਨਵੇਂ (ਅਸਲ ਵਿਚ ਨਵੇਕਲੇ) ਕੰਮ ਦੇ ਆਉਣ ਨਾਲ ਫੇਰਬਦਲ ਹੋ ਜਾਂਦਾ ਹੈ। ਕਲਾ ਦੇ ਕਿਸੇ ਨਵੇਂ/ਨਵੀਨ ਕਲਾ ਕਿਰਤ ਦੇ ਆਉਣ ਤੋਂ ਪਹਿਲਾਂ ਮੌਜੂਦਾ ਕ੍ਰਮ ਪੂਰਨ ਹੁੰਦਾ ਹੈ। ਅਜਿਹੇ ਵਿਚ ਨਵੀਂ ਕਲਾ-ਕਿਰਤ ਦੇ ਆਉਣ ਤੋਂ ਬਾਅਦ ਸਮੁੱਚੇ ਕ੍ਰਮ ਦੇ ਬਣੇ ਰਹਿਣ ਲਈ ਮੌਜੂਦਾ ਕ੍ਰਮ ਦਾ ਬਦਲਨਾ, ਚਾਹੇ ਬਹੁਤ ਥੋੜ੍ਹਾ ਹੀ ਸਹੀ; ਜ਼ਰੂਰੀ ਹੋ ਜਾਂਦਾ ਹੈ। ਇਸ ਕ੍ਰਮ ਵਿਚ ਇਹ ਤਬਦੀਲੀ ਕਰਨ ਲਈ ਕਲਾ- ਕ੍ਰਿਤੀਆਂ ਦੇ ਆਪਸੀ ਸੰਬੰਧਾਂ, ਇਨ੍ਹਾਂ ਸੰਬੰਧਾਂ ਦੇ ਅਨੁਪਾਤ ਅਤੇ ਹਰ ਕਲਾ-ਕ੍ਰਿਤੀ ਦਾ ਮੁਲਾਂਕਣ ਆਦਿ ਸਭ ਕੁਝ ਨੂੰ ਸਮੁੱਚੇ ਕ੍ਰਮ ਦੇ ਪ੍ਰਸੰਗ ਵਿਚ ਮੁੜ-ਤਰਤੀਬੰਧ ਕੀਤਾ ਜਾਂਦਾ ਹੈ; ਇਹੀ ਪੁਰਾਣੇ ਅਤੇ ਨਵੇਂ ਵਿਚਕਾਰ ਇੱਕਸਾਰਤਾ ਜਾਂ ਸਮਾਨਤਾ (conformity) ਹੈ। ਯੂਰਪੀ ਸਾਹਿਤ ਦੇ ਰੂਪਾਂ ਜਾਂ ਅੰਗਰੇਜ਼ੀ ਸਾਹਿਤ ਨੂੰ ਧਿਆਨ ਵਿਚ ਰੱਖਕੇ ਜਿਸ ਕਿਸੇ ਨੇ ਵੀ ਕ੍ਰਮ ਦੇ ਇਸ ਵਿਚਾਰ ਨੂੰ ਮਾਨਤਾ ਦਿੱਤੀ ਹੈ, ਉਸਨੂੰ ਇਹ ਵਿਚਾਰ ਨਿਰਾਧਾਰ ਨਹੀਂ ਲੱਗੇਗਾ ਕਿ ਅਤੀਤ ਨੂੰ ਵਰਤਮਾਨ ਦੇ ਰਾਹੀਂ ਬਦਲ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਵਰਤਮਾਨ ਅਤੀਤ ਦੁਆਰਾ ਨਿਰਦੇਸ਼ਿਤ ਹੈ।ਉਹ ਕਵੀ ਜਿਹੜਾ ਇਸ ਬਾਰੇ ਜਾਗਰੂਕ ਹੋਵੇਗਾ, ਉਹ ਵੱਡੀਆਂ ਚੁਣੌਤੀਆਂ ਅਤੇ ਜ਼ਿੰਮੇਵਾਰੀਆਂ ਤੋਂ ਵੀ ਜਾਣੂ ਹੋਵੇਗਾ।

ਇਨ੍ਹਾਂ ਵਿਸ਼ੇਸ਼ ਅਰਥਾਂ ਵਿਚ ਕਵੀ ਨੂੰ ਇਹ ਵੀ ਪਤਾ ਹੋਵੇਗਾ ਕਿ ਉਸ ਨੂੰ ਲਾਜ਼ਮੀ ਤੌਰ 'ਤੇ ਅਤੀਤ ਦੇ ਮਾਪਦੰਡਾਂ ਦੁਆਰਾ ਪਰਖਿਆ ਜਾਣਾ ਚਾਹੀਦਾ ਹੈ। ਇੱਥੇ ਮੈਂ ਉਨ੍ਹਾਂ ਦੁਆਰਾ ਕਵੀ ਦੀ ਛਾਂਗ-ਛਗਾਂਈ ਬਾਰੇ ਨਹੀਂ ਸਗੋਂ ਪਰਖ ਪੜਚੋਲ ਬਾਰੇ ਗੱਲ ਕਰ ਰਿਹਾਂ ਹਾਂ। ਇਸ ਸੰਬੰਧ ਵਿਚ ਕਵੀ ਬਾਰੇ ਉਸਦੇ ਪੂਰਵਵਰਤੀਆਂ ਦੇ ਪ੍ਰਸੰਗ ਵਿਚ ਉਨ੍ਹਾਂ ਤੋਂ ਚੰਗਾ ਜਾਂ ਮਾੜਾ ਜਾਂ ਬਿਹਤਰ ਹੋਣ ਦੀ ਰਾਏ ਨਹੀਂ ਬਣਾਉਣੀ ਚਾਹੀਦੀ ਅਤੇ ਨਿਸ਼ਚਿਤ ਤੌਰ 'ਤੇ ਨਾ ਹੀ ਉਸਨੂੰ ਉਸਦੇ ਪੂਰਵਵਰਤੀ ਆਲੋਚਕਾਂ ਦੇ ਮਾਪਦੰਡਾਂ ਦੁਆਰਾ ਪਰਖਿਆ ਜਾਣਾ ਚਾਹੀਦਾ ਹੈ।ਇਹ ਇੱਕ ਮੁਲਾਂਕਣ ਅਤੇ ਤੁਲਨਾ ਹੈ ਜਿਸ ਦੁਆਰਾ ਦੋ ਚੀਜ਼ਾਂ ਇੱਕ ਦੂਜੇ ਦੁਆਰਾ ਮਾਪੀਆਂ ਜਾਂਦੀਆਂ ਹਨ। ਕਿਸੇ ਕਲਾਕ੍ਰਿਤੀ ਦੀ ਪਹਿਲਾਂ ਹੋ ਚੁੱਕੀਆਂ ਕਲਾ-ਕਿਰਤਾਂ ਨਾਲ ਸਿਰਫ਼ ਅਨੁਰੂਪਤਾ ਤਥਾਕਥਿਤ ਰੂਪ ਵਿਚ ਉਸ ਕਲਾ-ਕਿਰਤ ਨੂੰ ਨਵੀਨ ਕੰਮ ਨਹੀਂ ਬਣਾਉਂਦੀ; ਪਹਿਲੀਆਂ ਕਲਾ-ਕਿਰਤਾਂ ਦਾ ਸਿਰਫ਼ ਅਨੁਸਰਨ ਕਰਨ ਵਾਲੀ ਕਲਾ-ਕਿਰਤ ਕਦੇ ਵੀ ਨਵੀਨ ਨਹੀਂ ਕਹਾਏਗੀ ਅਤੇ ਇਸੇ ਸਿੱਟੇ ਦੇ ਵਜੋਂ ਉਹ ਕਲਾਤਮਕ ਕਾਰਜ ਦੇ ਰੁਤਬੇ ਨੂੰ ਵੀ ਨਹੀਂ ਪਹੁੰਚੇਗੀ। ਅਸੀਂ ਬਿਲਕੁਲ ਨਹੀਂ ਕਹਿ ਰਹੇ ਹਾਂ ਕਿ ਨਵਾਂ ਇਸ ਲਈ ਵਧੇਰੇ ਮੁੱਲਵਾਨ/ਮਹੱਤਵਪੂਰਨ ਹੈ ਕਿਉਂਕਿ ਇਹ ਕ੍ਰਮ ਵਿਚ ਸਹੀ ਬੈਠਦਾ ਹੈ। ਲੇਕਿਨ ਕਿਸੇ ਨਵੀਂ ਕਲਾ-ਕਿਰਤ ਦਾ ਇਸ ਕ੍ਰਮ ਵਿਚ ਸਹੀ ਆਉਣਾ, ਉਸ ਕੰਮ ਦੇ ਮੁਲਾਂਕਣ ਦੀ ਇੱਕ ਕਸੌਟੀ ਹੈ ਅਤੇ ਇਹ ਸੱਚ ਹੈ ਕਿ ਇਸ ਕਸੌਟੀ ਨੂੰ ਕੇਵਲ ਸਹਿਜ ਅਤੇ ਸਾਵਧਾਨੀ ਨਾਲ ਲਾਗੂ ਕੀਤਾ ਜਾ ਸਕਦਾ ਹੈ ਕਿਉਂਕਿ ਸਾਡੇ ਵਿਚੋਂ ਕੋਈ ਵੀ ਅਨੁਸਾਰਤਾ (conformity) ਦੇ ਸੰਬੰਧ ਵਿਚ ਅਚੂਕ ਰਾਏ ਦੇਣ ਦੇ ਸਮਰੱਥ ਪਾਰਖੂ ਨਹੀਂ ਹੈ।ਅਸੀਂ ਕਈ ਵਾਰ ਕਹਿੰਦੇ ਹਾਂ ਕਿ ਕਿਸੇ ਕਵੀ ਦੀ ਕਵਿਤਾ ਦਾ ਇਹ ਹਿੱਸਾ ਚਾਹੇ ਪਰੰਪਰਾ ਦੇ ਅਨੁਸਾਰੀ ਪ੍ਤੀਤ ਹੁੰਦਾ ਹੈ ਪਰ ਸ਼ਾਇਦ ਇਹ ਮੌਲਿਕ ਹੈ। ਇਸੇ ਤਰ੍ਹਾਂ ਕਦੇ ਅਸੀਂ ਕਹਿੰਦੇ ਹਾਂ ਕਿ ਕਵਿਤਾ ਇਹ ਹਿੱਸਾ ਮੌਲਿਕ ਹੈ ਜਦੋਂਕਿ ਪਰੰਪਰਾ ਦੇ ਅਨੁਸਾਰੀ ਲਗਦਾ ਹੈ। ਲੇਕਿਨ ਮੁਸ਼ਕਿਲ ਨਾਲ ਹੀ ਇਸ ਨਿਖੇੜੇ 'ਤੇ ਪਹੁੰਚਦੇ ਹਾਂ ਕਿ ਇਹ ਦੋਵਾਂ ਵਿਚੋਂ ਕਿਸ ਕੋਟੀ ਵਿੱਚ ਰੱਖਿਆ ਜਾ ਸਕਦਾ ਹੈ।

ਅਤੀਤ ਨਾਲ ਕਵੀ ਦੇ ਸੰਬੰਧਾਂ ਦੀ ਹੋਰ ਵਧੇਰੇ ਸਪਸ਼ਟ ਢੰਗ ਨਾਲ ਵਿਆਖਿਆ ਕਰਨ ਲਈ ਕਿਹਾ ਜਾ ਸਕਦਾ ਹੈ ਕਿ ਉਹ ਅਤੀਤ ਨੂੰ ਇੱਕ ਢੇਰ ਵਜੋਂ ਨਹੀਂ ਲੈ ਸਕਦਾ, ਜਿਵੇਂ ਕਿ ਬਿਨਾਂ ਸੋਚੇ ਸਮਝੇ ਦਵਾਈ ਵਾਲੀਆਂ ਗੋਲੀਆਂ ਦੀ ਵੱਡੀ ਮਾਤਰਾ ਨਹੀਂ ਲਈ ਜਾ ਸਕਦੀ। ਉਸੇ ਤਰ੍ਹਾਂ ਕਵੀ ਆਪਣੀ ਘਾੜਤ ਇੱਕਾ-ਦੁੱਕਾ ਨਿੱਜੀ ਵਿੱਚੋਂ ਨਹੀਂ ਕਰ ਸਕਦਾ ਅਤੇ ਨਾ ਹੀ ਉਹ ਆਪਣੇ ਆਪ ਨੂੰ ਇੱਕ ਵਿਸ਼ੇਸ਼ ਦੌਰ ਤੱਕ ਸੀਮਤ ਕਰਕੇ ਰੱਖ ਸਕਦਾ ਹੈ। ਇਸ ਸੰਬੰਧ ਵਿੱਚ ਕਵੀ ਦਾ ਪਹਿਲਾ ਰਵੱਈਆ; ਨਾਫ਼ਰਮਾਨੀ, ਦੂਜਾ; ਜਵਾਨੀ ਦਾ ਮਹੱਤਵਪੂਰਨ ਅਨੁਭਵ ਅਤੇ ਤੀਜਾ (ਕਵਿਤਾ ਦੀ ਪਰੰਪਰਾ ਵਿੱਚ); ਬਹੁਤ ਹੀ ਸੁਖਦ ਅਤੇ ਮਨਭਾਉਂਦਾ ਵਾਧਾ ਕਰਨ ਦੀ ਚਾਹਤ ਹੈ। ਕਵੀ ਨੂੰ ਮੁੱਖਧਾਰਾ ਬਾਰੇ ਸੁਚੇਤ ਹੋਣਾ ਚਾਹੀਦਾ ਹੈ ਜਿਹੜੀ ਕਿ ਵਿਲੱਖਣ ਪ੍ਰਾਪਤੀਆਂ ਦੇ ਨਾਲ ਕਦੇ ਵੀ ਇਕਸਾਰ ਰੂਪ ਵਿਚ ਨਹੀਂ ਚੱਲਦੀ।ਉਸਨੂੰ ਇਸ ਤੱਖ ਤੱਥ ਦਾ ਗਿਆਨ ਹੋਣਾ ਚਾਹੀਦਾ ਹੈ ਕਿ ਕਲਾ ਵਿਚ ਕਦੇ ਵੀ ਸੁਧਾਰ ਨਹੀਂ ਹੁੰਦਾ (ਜਾਂ ਕਲਾ ਨੂੰ ਕਦੇ ਬਿਹਤਰ ਨਹੀਂ ਬਣਾਇਆ ਜਾ ਸਕਦਾ) ਪਰ ਕਲਾ ਦੀ ਸਮੱਗਰੀ ਕਦੇ ਇਕਸਮਾਨ ਨਹੀਂ ਰਹਿੰਦੀ।ਉਸਨੂੰ ਪਤਾ ਹੋਣਾ ਚਾਹੀਦਾ ਹੈ ਕਿ ਯੂਰਪ ਦਾ ਮਨ, ਉਸਦੇ ਆਪਣੇ ਦੇਸ਼ ਦਾ ਮਨ, ਉਹ ਮਨ ਜਿਸ ਬਾਰੇ ਉਹ ਵਕਤ ਦੇ ਨਾਲ ਗਿਆਨ ਪ੍ਰਾਪਤ ਕਰਦਾ ਹੈ; ਉਸਦੇ ਆਪਣੇ ਮਨ ਨਾਲੋਂ ਵਧੇਰੇ ਮਹੱਤਵਪੂਰਨ ਹੈ-ਇਹ ਉਹ ਮਨ ਹੈ ਜਿਹੜਾ ਬਦਲਦਾ ਹੈ ਅਤੇ ਇਹ ਬਦਲਾਅ ਇੱਕ ਤਰ੍ਹਾਂ ਦਾ ਵਿਕਾਸ ਹੈ ਜਿਹੜਾ ਕਿ ਬਣੇ ਹੋਏ ਰਸਤਿਆਂ ਨੂੰ ਤਿਆਗਦਾ ਨਹੀਂ ਹੈ, ਜਿਹੜਾ ਸ਼ੇਕਸਪੀਅਰ, ਹੋਮਰ ਜਾਂ ਇੱਥੋਂ ਤੱਕ ਕਿ ਮੈਗਡਾਲੇਨੀਅਨ ਚਿੱਤਰਕਾਰਾਂ ਦੁਆਰਾ ਚੱਟਾਨਾਂ 'ਤੇ ਕੀਤੀ ਚਿੱਤਰਕਾਰੀ ਨੂੰ ਵੀ ਪੁਰਾਣੀ ਜਾਂ ਵੇਲਾ ਵਿਹਾਅ ਚੁੱਕੀ ਨਹੀਂ ਮੰਨਦਾ। ਉਸਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਇਹ ਵਿਕਾਸ ਜਾਂ ਸ਼ਾਇਦ ਸੁਧਾਰ ਨਿਸ਼ਚਿਤ ਤੌਰ 'ਤੇ ਪੇਚੀਦਾ ਹੈ ਲੇਕਿਨ ਇਹ ਕਲਾਕਾਰ ਦੇ ਦ੍ਰਿਸ਼ਟੀਕੋਣ ਤੋਂ ਕਿਸੇ ਪ੍ਰਕਾਰ ਦਾ ਸੁਧਾਰ ਨਹੀਂ ਹੈ। ਇਹ ਸ਼ਾਇਦ ਮਨੋਵਿਗਿਆਨੀ ਦੇ ਦ੍ਰਿਸ਼ਟੀਕੋਣ ਤੋਂ ਵੀ ਕੋਈ ਸੁਧਾਰ ਨਹੀਂ ਹੈ ਜਾਂ ਫਿਰ ਉਸ ਹੱਦ ਤੱਕ ਤਾਂ ਬਿਲਕੁਲ ਵੀ ਨਹੀਂ ਹੈ ਜਿਸ ਹੱਦ ਤੱਕ ਅਸੀਂ ਸੋਚਦੇ ਹਾਂ। ਸੰਭਵ ਹੈ ਕਿ ਅੰਤ ਵਿਚ ਇਹ ਸੁਧਾਰ ਕੇਵਲ ਪਦਾਰਥਕ ਵਿਕਾਸ ਅਤੇ ਰੂਪਗਤ ਜਟਿਲਤਾ ਉੱਪਰ ਅਧਾਰਿਤ ਹੋਵੇ। ਪਰ ਵਰਤਮਾਨ ਅਤੇ ਅਤੀਤ ਦੇ ਵਿਚ ਅੰਤਰ ਇਹ ਹੈ ਕਿ ਚੇਤਨ ਵਰਤਮਾਨ ਇੱਕ ਤਰ੍ਹਾਂ ਨਾਲ ਅਤੀਤ ਬਾਰੇ ਜਾਗਰੂਕਤਾ ਹੀ ਹੈ ਅਤੇ ਇਸ ਹੱਦ ਤੱਕ ਕਿ ਜਿਹੜਾ ਅਤੀਤ ਦੀ ਜਾਗਰੂਕਤਾ ਨੂੰ ਆਪਣੇ ਆਪ ਵਿਚ ਨਹੀਂ ਦਿਖਾ ਸਕਦਾ।

ਕਿਸੇ ਨੇ ਕਿਹਾ ਹੈ: “ਮਿ੍ਤਕ ਲੇਖਕ ਸਾਨੂੰ ਆਪਣੇ ਤੋਂ ਵਿੱਥ 'ਤੇ ਦਿਖਾਈ ਦਿੰਦੇ ਹਨ ਕਿਉਂਕਿ ਜਿੰਨਾ ਕੰਮ ਉਹ ਕਰਕੇ ਗਏ ਹਨ, ਹੁਣ ਅਸੀਂ ਉਨ੍ਹਾਂ ਤੋਂ ਵਧੇਰੇ ਜਾਣਦੇ ਹਾਂ, ਇਸ ਤਰ੍ਹਾਂ ਮੰਨਿਆ ਜਾ ਸਕਦਾ ਹੈ ਪਰ ਅਸੀਂ ਇਨ੍ਹਾਂ ਲੇਖਕਾਂ ਨੂੰ ਉਨਾਂ ਹੀ ਜਾਣਦੇ ਹਾਂ ਜਿੰਨਾ ਕੁ ਅਸੀਂ ਉਨ੍ਹਾਂ ਨੂੰ ਸਮਝਿਆ ਹੈ।

ਮੈਂ ਉਸ ਆਮ ਇਤਰਾਜ਼ ਤੋਂ ਜਾਣੂ ਹਾਂ ਜਿਹੜਾ ਕਿ ‘ਕਵਿਤਾ ਦੇ ਛੰਦ ਵਿਧਾਨ' ਦੇ ਰੂਪ ਵਿੱਚ ਮੇਰੇ ਕੰਮਕਾਰ ਦਾ ਹਿੱਸਾ ਹੈ। ਇਤਰਾਜ਼ ਇਹ ਹੈ ਕਿ ਸਿਧਾਂਤ ਬੱਧਤਾ (doctrine) ਲਈ ਵਿਧਾ-ਸ਼ਾਸਤਰ ਦੇ ਹੱਦੋਂ ਵੱਧ ਗਿਆਨ ਦੀ ਜ਼ਰੂਰਤ ਹੁੰਦੀ ਹੈ। ਇਹ ਦਾਅਵਾ ਕਵੀਆਂ ਦੇ ਜੀਵਨ ਨੂੰ ਇੱਕ ਵਿਸ਼ੇਸ਼ ਘੇਰੇ ਤੱਕ ਸੀਮਤ ਕਰਕੇ ਰੱਖਣ ਦੀ ਗੱਲ ਨਾਲ ਰੱਦ ਕੀਤਾ ਜਾ ਸਕਦਾ ਹੈ। ਇਹ ਗੱਲ ਵੀ ਪ੍ਰਮਾਣਿਤ ਕੀਤੀ ਜਾ ਸਕਦੀ ਹੈ ਕਿ ਬਹੁਤਾ ਸ਼ਾਸਤਰੀ ਗਿਆਨ ਕਾਵਿਕ ਸੰਵੇਦਨਾ ਲਈ ਰੁਕਾਵਟ ਬਣਨ ਲੱਗਦਾ ਹੈ। ਇੱਥੋਂ ਤੱਕ ਕਿ ਇਹ ਪੁਸ਼ਟੀ ਵੀ ਕੀਤੀ ਜਾਏਗੀ ਕਿ ਬਹੁਤ ਕੁਝ ਸਿੱਖਣਾ ਕਾਵਿਕ ਸੰਵੇਂਦਨਸ਼ੀਲਤਾ ਨੂੰ ਖ਼ਤਮ ਕਰ ਦਿੰਦਾ ਹੈ ਜਾਂ ਵਿਗਾੜ ਦਿੰਦਾ ਹੈ। ਹਾਲਾਂਕਿ ਅਸੀਂ ਪੱਕੇ ਤੌਰ 'ਤੇ ਇਹ ਮੰਨਦੇ ਹਾਂ ਕਿ ਇੱਕ ਕਵੀ ਨੂੰ ਲਾਜ਼ਮੀ ਤੌਰ 'ਤੇ ਇੰਨੀ ਕੁ ਜਾਣਕਾਰੀ ਹੋਣੀ ਚਾਹੀਦੀ ਹੈ ਜਿੰਨੀ ਕਿ ਉਸਦੀ ਲੋੜੀਂਦੀ ਗ੍ਰਹਿਣਯੋਗਤਾ ਅਤੇ ਲੋੜੀਂਦੀ ਬੇਫ਼ਿਕਰੀ ਨੂੰ ਦੱਬ ਨਾ ਦੇਵੇ ਭਾਵ ਉਸ ਉੱਪਰ ਲੋੜ ਤੋਂ ਵੱਧ ਪ੍ਰਭਾਵ ਨਾ ਪਾਵੇ। ਇਹ ਸਹੀ ਨਹੀਂ ਹੈ ਕਿ ਗਿਆਨ ਨੂੰ ਪ੍ਰੀਖਿਆਵਾਂ, ਘਰਾਂ ਦੀਆਂ ਬੈਠਕਾਂ ਅਤੇ ਪ੍ਚਾਰ ਦੇ ਨੁਮਾਇਸ਼ੀ ਢੰਗਾਂ ਤੱਕ ਸੀਮਤ ਰੱਖਿਆ ਜਾਵੇ। ਕੁਝ ਲੋਕ ਗਿਆਨ ਨੂੰ ਆਤਮਸਾਤ ਕਰ ਸਕਦੇ ਹਨ, ਕੁਝ ਨੂੰ ਇਸ ਲਈ ਖੂਨ-ਪਸੀਨਾ ਵਹਾਉਣਾ ਪੈਂਦਾ ਹੈ।ਸ਼ੇਕਸਪੀਅਰ ਨੇ ਪਲੂਟਾਰਕ ਤੋਂ ਇਤਿਹਾਸ ਬਾਰੇ ਇੰਨੀ ਜਾਣਕਾਰੀ ਪ੍ਰਾਪਤ ਕਰ ਲਈ ਜਿੰਨੀ ਕੋਈ ਹੋਰ ਸ਼ਾਇਦ ਸਮੁੱਚੇ ਬ੍ਰਿਟਿਸ਼ ਮਿਊਜ਼ੀਅਮ ਤੋਂ ਪ੍ਰਾਪਤ ਨਾ ਕਰ ਸਕੇ। ਇਸ ਸੰਬੰਧ ਵਿਚ ਜਿਹੜੀ ਗੱਲ 'ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ, ਉਹ ਇਹ ਹੈ ਕਿ ਕਵੀ ਨੂੰ ਅਤੀਤ ਬਾਰੇ ਗਿਆਨ ਨੂੰ ਹਾਸਿਲ ਕਰਨਾ ਜਾਂ ਵਧਾਉਣਾ ਚਾਹੀਦਾ ਹੈ ਅਤੇ ਆਪਣੇ ਸਮੁੱਚੇ ਜੀਵਨ ਦੌਰਾਨ ਇਸ ਗਿਆਨ ਦਾ ਵਿਕਾਸ ਕਰਦੇ ਰਹਿਣਾ ਚਾਹੀਦਾ ਹੈ।

ਆਪਣੇ ਆਪ ਨੂੰ ਲਗਾਤਾਰ ਸਮਰਪਿਤ ਕਰਨ ਨਾਲ ਕਵੀ ਉਸ ਸਥਿਤੀ 'ਤੇ ਪਹੁੰਚ ਜਾਂਦਾ ਹੈ ਜਿਥੇ ਉਸਨੂੰ ਆਪਣੇ ਆਪ ਨਾਲੋਂ ਵੱਧ ਮਹੱਤਵਪੂਰਨ ਕੁਝ ਹੋਰ ਲੱਗਦਾ ਹੈ।ਇੱਕ ਕਲਾਕਾਰ ਦੀ ਤਰੱਕੀ ਨਿਰੰਤਰ ਆਤਮ ਬਲੀਦਾਨ ਦਾ ਰਾਹ ਹੈ, ਇਹ ਆਪਣੇ ਵਿਅਕਤਿਤਵ ਤੋਂ ਲਗਾਤਾਰ ਦੂਰ ਹੋਣਾ ਹੈ। ਇੱਥੇ ਨਿਰਵਿਅਕਤੀਕਰਨ (depersonalization) ਦੀ ਇਸ ਪ੍ਰਕਿਰਿਆ ਅਤੇ ਪਰੰਪਰਕ ਸਮਝ ਨਾਲ ਇਸ (ਪ੍ਰਕਿਰਿਆ ਦੇ) ਦੇ ਸੰਬੰਧਾਂ ਨੂੰ ਪਰਿਭਾਸ਼ਿਤ ਕਰਨਾ ਬਾਕੀ ਰਹਿ ਜਾਂਦਾ ਹੈ। ਇਸ ਨਿਰਵਿਅਕਤੀਕਰਨ (depersonalization) ਦੇ ਆਧਾਰ 'ਤੇ ਕਿਹਾ ਜਾ ਸਕਦਾ ਹੈ ਕਿ ਕਲਾ ਸ਼ਾਇਦ ਵਿਗਿਆਨ ਹੋਣ ਤੱਕ ਪਹੁੰਚ ਚੁੱਕੀ ਹੈ। ਇਸ ਲਈ ਮੈਂ ਤੁਹਾਨੂੰ ਇੱਕ ਸੰਕੇਤਕ ਉਦਾਹਰਨ ਉੱਤੇ ਵਿਚਾਰ ਕਰਨ ਲਈ ਸੱਦਾ ਦਿੰਦਾ ਹਾਂ। ਇਹ ਉਦਾਹਰਨ ਉਸ ਕਿਰਿਆ ਦੀ ਹੈ ਜਿਹੜੀ ਉਦੋਂ ਵਾਪਰਦੀ ਹੈ ਜਦੋਂ ਆਕਸੀਜਨ ਅਤੇ ਸਲਫਰ ਡਾਇਆਕਸਾਇਡ ਵਾਲੇ ਖਾਨੇ ਵਿਚ ਚੰਗੀ ਤਰ੍ਹਾਂ ਸੰਵਾਰੇ ਪਲੈਟੀਨਮ ਨੂੰ ਲਿਆਂਦਾ ਜਾਂਦਾ ਹੈ।

(ਇਹ ਸਮਝਣਾ ਮਹੱਤਵਪੂਰਨ ਹੈ ਕਿ) ਈਮਾਨਦਾਰ ਆਲੋਚਨਾ ਤੇ ਸੰਵੇਦਨਸ਼ੀਲ ਮੁਲਾਂਕਣ ਕਵੀ 'ਤੇ ਨਹੀਂ ਬਲਕਿ ਕਵਿਤਾ 'ਤੇ ਆਧਾਰਿਤ ਹੁੰਦਾ ਹੈ। ਜੇਕਰ ਅਸੀਂ ਅਖ਼ਬਾਰੀ ਆਲੋਚਨਾ ਦੇ ਰੌਲੇ-ਰੱਪੇ ਦੀ ਉਲਝਣ ਵੱਲ ਗ਼ੈਰ ਕਰਦੇ ਹਾਂ ਅਤੇ ਕਾਨਾਫੂਸੀ ਦੇ ਪ੍ਰਚੱਲਿਤ ਦੁਹਰਾਅ ਪਿੱਛੇ ਲੱਗ ਜਾਂਦੇ ਹਾਂ ਤਾਂ ਸਾਨੂੰ ਬਹੁਤ ਵੱਡੀ ਗਿਣਤੀ ਵਿਚ ਕਵੀਆਂ ਦੇ ਨਾਮ ਸੁਣਾਈ ਦੇਣਗੇ। ਪਰ ਜੇਕਰ ਅਸੀਂ ਅਸਾਨੀ ਨਾਲ ਪ੍ਰਾਪਤ ਸੂਚਨਾ ਦੀ ਬਜਾਏ ਕਵਿਤਾ ਦੇ ਆਨੰਦ ਦੀ ਤਲਾਸ਼ ਕਰੀਏ ਅਤੇ ਆਨੰਦ ਦਾਨ ਕਰਨ ਵਾਲੀ ਇਹੋ ਜਿਹੀ ਕਵਿਤਾ ਦੀ ਮੰਗ ਕਰੀਏ ਤਾਂ ਇਹ ਸਾਨੂੰ ਸ਼ਾਇਦ ਮੁਸ਼ਕਿਲ ਨਾਲ ਹੀ ਮਿਲੇ। ਪਿਛਲੇ ਲੇਖ ਵਿਚ ਮੈਂ ਕਿਸੇ ਵਿਸ਼ੇਸ਼ ਕਵਿਤਾ ਦੇ ਬਾਕੀ ਕਵੀਆਂ ਦੀਆਂ ਕਵਿਤਾਵਾਂ ਨਾਲ ਸੰਬੰਧ ਦੀ ਮਹੱਤਤਾ ਵੱਲ ਇਸ਼ਾਰਾ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਇਹ ਸੁਝਾਅ ਦਿੱਤਾ ਸੀ ਕਿ ਇਸ ਕਵਿਤਾ ਦੀ ਬਣਤਰ (conception) ਸਮੁੱਚੀ ਕਾਵਿਧਾਰਾ ਦਾ ਜੀਵੰਤ ਹਿੱਸਾ ਹੈ ਜਿਸ ਵਿਚ ਹੁਣ ਤੱਕ ਲਿਖੀ ਗਈ ਸਾਰੀ ਕਵਿਤਾ ਸ਼ਾਮਿਲ ਹੈ । ਕਵਿਤਾ ਦੇ ਇਸ ਅਵਿਅਕਤੀਕਰਨ (in personal) ਦੇ ਸਿਧਾਂਤ ਦਾ ਦੂਸਰਾ ਪਹਿਲੂ ਕਵਿਤਾ ਦੇ ਲੇਖਕ ਨਾਲ ਸੰਬੰਧ ਬਾਰੇ ਹੈ। ਮੈਂ ਪਹਿਲਾਂ ਇੱਕ ਉਦਾਹਰਨ ਰਾਹੀਂ ਸੰਕੇਤ ਕੀਤਾ ਹੈ ਕਿ ਪ੍ਰੋੜ ਕਵੀ ਅੜ ਕਵੀ ਤੋਂ ਆਪਣੇ ਕਿਰਦਾਰ ਦੀ ਉੱਚਤਾ ਕਰਕੇ, ਜਾਂ ਆਪਣੇ ਪ੍ਰਗਟਾਵੇ ਦੇ ਵਧੇਰੇ ਰੌਚਕ ਹੋਣ ਕਰਕੇ ਜਾਂ ਉਸ ਕੋਲ ਕਹਿਣ ਲਈ ਵਧੇਰੇ ਹੋਣ ਕਰਕੇ ਵੱਖਰਾ ਨਹੀਂ ਹੁੰਦਾ ਸਗੋਂ ਇਸ ਲਈ ਵੱਖਰਾ ਹੁੰਦਾ ਹੈ ਕਿ ਉਸ ਕੋਲ ਆਪਣੀ ਗੱਲ ਕਹਿਣ ਲਈ ਢੰਗ ਜ਼ਿਆਦਾ ਵਧੀਆ ਹੈ, ਜਿਸ ਰਾਹੀਂ ਵਿਸ਼ੇਸ਼ ਅਤੇ ਬਹੁਤ ਵਿਭਿੰਨ ਭਾਵਨਾਵਾਂ ਨਵੇਂ-ਨਵੇਂ ਸੰਯੋਗਾਂ ਵਿਚ ਸੁਤੰਤਰਤਾ ਨਾਲ ਸ਼ਾਮਿਲ ਹੋ ਸਕਦੀਆਂ ਹਨ।

ਪਹਿਲਾਂ ਦਿੱਤੀ ਉਦਾਹਰਨ ਇੱਕ ਉਤਪ੍ਰੇਰਕ (ਰਸਾਇਣਿਕ ਕਿਰਿਆ ਨੂੰ ਤੇਜ਼ ਕਰਨ ਵਾਲਾ ਪਦਾਰਥ) ਦੀ ਸੀ।ਪਹਿਲਾਂ ਦੱਸੀਆਂ ਗਈਆਂ ਦੋ ਗੈਸਾਂ (ਆਕਸੀਜਨ ਅਤੇ ਸਲਫਰ ਡਾਇਆਕਸਾਇਡ) ਨੂੰ ਜਦ ਪਲੈਟੀਨਮ ਦੇ ਰੇਸ਼ੇ ਦੀ ਮੌਜੂਦਗੀ ਵਿਚ ਮਿਲਾਇਆ ਜਾਂਦਾ ਹੈ ਤਾਂ ਉਹ ਸਲਫਿਊਰਸ ਐਸਿਡ ਬਣਾਉਂਦੀਆਂ ਹਨ। ਇਹ ਸੰਜੋਗ ਤਾਂ ਹੀ ਹੁੰਦਾ ਹੈ ਜੇਕਰ ਪਲੈਟੀਨਮ ਮੌਜੂਦ ਹੋਵੇ ਪਰ ਇਸਦੇ ਬਾਵਜੂਦ ਨਵੇਂ ਬਣੇ ਐਸਿਡ ਵਿਚ ਪਲੈਟੀਨਮ ਦਾ ਕੋਈ ਨਿਸ਼ਾਨ ਨਹੀਂ ਹੁੰਦਾ ਅਤੇ ਇਸ ਸਾਰੀ ਪ੍ਰਕਿਰਿਆ ਵਿਚ ਪਲੈਟੀਨਮ ਪ੍ਰਤੱਖ ਤੌਰ 'ਤੇ ਆਪ ਪ੍ਰਭਾਵਿਤ ਨਹੀਂ ਹੁੰਦਾ, ਉਹ ਨਿਸ਼ਕਿਰਿਆ, ਉਦਾਸੀਨ ਅਤੇ ਅਪਰਵਰਤਿਤ ਰਹਿੰਦਾ ਹੈ। ਕਵੀ ਦਾ ਮਨ ਪਲੈਟੀਨਮ ਦੇ ਟੁਕੜਾ ਹੁੰਦਾ ਹੈ। ਇਹ ਸ਼ਾਇਦ ਵਿਅਕਤੀ ਦੇ ਆਪਣੇ ਅਨੁਭਵ ਉੱਪਰ ਆਂਸ਼ਿਕ ਜਾਂ ਪੂਰੀ ਤਰ੍ਹਾਂ ਪ੍ਰਭਾਵ ਪਾ ਸਕਦਾ ਹੈ। ਪਰ ਕਲਾਕਾਰ ਜਿੰਨਾ ਵਧੇਰੇ ਪ੍ਰੋੜ ਹੋਵੇਗਾ ਓਨਾ ਹੀ ਉਸ ਵਿਚ ਆਪਣੇ ਅੰਦਰਲੇ ਪੀੜਤ ਵਿਅਕਤੀ ਅਤੇ ਸਿਰਜਣਾਸ਼ੀਲ ਮਨ ਨੂੰ ਪੂਰੀ ਤਰ੍ਹਾਂ ਵਖਰਿਆ ਸਕਣ ਦੀ ਸਮਰੱਥਾ ਵਧੇਰੇ ਹੋਵੇਗੀ। ਅਜਿਹੀ ਸਮਰੱਥਾ ਜਿੰਨੀ ਵੱਧ ਹੋਵੇਗੀ ਉਨਾ ਹੀ ਉਸਦਾ ਮਨ ਭਾਵਨਾਵਾਂ, ਜਿਹੜੀਆਂ ਕਿ ਉਸਦੀ ਸਮੱਗਰੀ ਹਨ, ਨੂੰ ਹੋਰ ਵਧੀਆ ਤਰੀਕੇ ਨਾਲ ਆਤਮਸਾਤ ਅਤੇ ਰੂਪਾਂਤਰਿਤ ਕਰਨ ਦੇ ਸਮਰੱਥ ਹੋਵੇਗਾ।

ਤੁਸੀਂ ਦੇਖੋਗੇ ਕਿ ਤਜਰਬੇ ਦੇ ਉਹ ਤੱਤ ਜੋ ਪਰਿਵਰਤਨਸ਼ੀਲ ਉਤਪ੍ਰੇਰਕ (ਰਸਾਇਣਿਕ ਕਿਰਿਆ ਨੂੰ ਤੇਜ਼ ਵਾਲਾ ਪਦਾਰਥ) ਦੀ ਮੌਜੂਦਗੀ ਵਿਚ ਦਾਖ਼ਲ ਹੁੰਦੇ ਹਨ, ਉਹ ਦੋ ਕਿਸਮ ਦੇ ਭਾਵ ‘ਵਲਵਲੇ’ ਅਤੇ ‘ਭਾਵਨਾਵਾਂ’ ਹਨ। ਕਲਾ ਨੂੰ ਮਾਣਨ ਵਾਲੇ ਵਿਅਕਤੀ ਉੱਪਰ ਉਸ ਕਲਾਕ੍ਰਿਤ ਦਾ ਪ੍ਰਭਾਵ ਕਲਾ ਤੋਂ ਬਗ਼ੈਰ ਕਿਸੇ ਵੀ ਹੋਰ ਮਾਧਿਅਮ ਰਾਹੀਂ ਪ੍ਰਾਪਤ ਅਨੁਭਵ ਤੋਂ ਬਿਲਕੁਲ ਵੱਖਰੀ ਕਿਸਮ ਦਾ ਹੁੰਦਾ ਹੈ। ਇਹ ਇੱਕ ਭਾਵਨਾ ਤੋਂ ਪੈਦਾ ਵੀ ਹੋ ਸਕਦਾ ਹੈ ਅਤੇ ਕਈਆਂ ਦਾ ਸੁਮੇਲ ਵੀ ਹੋ ਸਕਦਾ ਹੈ। ਅਨੇਕ ਤਰ੍ਹਾਂ ਦੀਆਂ ਭਾਵਨਾਵਾਂ ਜਿਹੜੀਆਂ ਕਿ ਲੇਖਕ ਲਈ ਖ਼ਾਸ ਸ਼ਬਦਾਂ ਜਾਂ ਵਾਕੰਸ਼ਾਂ ਜਾਂ ਚਿੱਤਰਾਂ ਵਿੱਚ ਅੰਤਰਨਿਹਿਤ ਹਨ, ਸ਼ਾਇਦ ਕਵਿਤਾ ਨੂੰ ਅੰਤਿਮ ਰੂਪ ਦੇਣ ਸਮੇਂ ਸ਼ਾਮਿਲ ਕੀਤੀਆਂ ਜਾਣ ਜਾਂ ਫਿਰ ਕਵਲ ਭਾਵਨਾਵਾਂ ਵਿਚੋਂ ਅਰਥਾਤ ਕਿਸੇ ਤਰ੍ਹਾਂ ਦੇ ਵਲਵਲੇ ਦੀ ਸਿੱਧੀ ਵਰਤੋਂ ਤੋਂ ਬਿਨਾਂ ਵੀ ਬਹੁਤ ਵਧੀਆ ਕਵਿਤਾ ਲਿਖੀ ਜਾ ਸਕਦੀ ਹੈ। ਇਨਫਰਨੋ (ਬਰੂਨੈਟੋ ਲਾਤੀਨੀ) ਦਾ 15ਵਾਂ ਕਾਂਡ ਸਥਿਤੀ ਅਨੁਸਾਰ ਤੱਖ ਜਜ਼ਬੇ ਨੂੰ ਪ੍ਰਗਟਾ ਰਿਹਾ ਹੈ ਪਰ ਕਿਸੇ ਵੀ ਹੋਰ ਕਲਾ ਕਿਰਤ ਵਾਂਗ ਇਸ ਵਿਚ ਇਕਹਿਰੇ ਰੂਪ ਵਿਚ ਆਉਣ ਵਾਲਾ ਭਾਵ ਜਟਿਲਤਾ ਭਰੇ ਵਿਸਥਾਰ ਦੁਆਰਾ ਪ੍ਰਾਪਤ ਹੁੰਦਾ ਹੈ। ਇਸਦੀ ਆਖਰੀ ਚੌਪਈ (ਛੰਦ) ਵਿਚ ਇੱਕ ਦਿ੍ਸ਼ ਹੈ। ਇਸ ਦ੍ਰਿਸ਼ ਨਾਲ ਇੱਕ ਭਾਵਨਾ ਜੁੜੀ ਹੋਈ ਹੈ ਜਿਹੜੀ ਕਿ ਇਸ ਦਿ੍ਸ਼ ਨੂੰ ਦੇਖਣ ਸਮੇਂ ‘ਆਉਂਦੀ ਹੈ’ ਜਿਹੜੀ ਸਧਾਰਨ ਰੂਪ ਵਿਚ ਪਹਿਲਾਂ ਨਹੀਂ ਉੱਭਰਦੀ ਪਰ ਸ਼ਾਇਦ ਸੰਭਾਵੀ ਰੂਪ ਵਿਚ ਲੇਖਕ ਦੇ ਮਨ ਵਿਚ ਕਿਤੇ ਅਟਕੀ ਹੋਈ ਸੀ ਅਤੇ ਇਸਨੂੰ ਪੇਸ਼ ਕਰਨ ਲਈ ਪਹਿਲਾਂ ਸਹੀ ਜੋੜਮੇਲ ਨਹੀਂ ਬਣ ਸਕਿਆ। ਕਵੀ ਦਾ ਮਨ ਅਸਲ ਵਿਚ ਅਣਗਿਣਤ ਭਾਵਨਾਵਾਂ, ਵਾਕੰਸ਼ਾਂ ਅਤੇ ਬਿੰਬਾਂ ਦਾ ਭੰਡਾਰ ਇਕੱਠਾ ਕਰਨ ਅਤੇ ਜਮ੍ਹਾਂ ਕਰਨ ਵਾਲੀ ਥਾਂ ਹੈ ਜਿਹੜੇ ਉਦੋਂ ਤੱਕ ਉਥੇ ਹੀ ਰਹਿੰਦੇ ਹਨ ਜਦੋਂ ਤੱਕ ਕਿ ਸਾਰੇ ਤੱਤ ਜਿਹੜੇ ਕਿਸੇ ਨਵੇਂ ਮਿਸ਼ਰਨ ਦੇ ਨਿਰਮਾਣ ਲਈ ਇੱਕਜੁਟ ਹੋ ਸਕਦੇ ਹਨ, ਇੱਕ ਜਗ੍ਹਾ ਇਕੱਠੇ ਨਾ ਹੋ ਜਾਣ।

ਜੇ ਤੁਸੀਂ ਮਹਾਨ ਕਵਿਤਾ ਦੇ ਅਨੇਕ ਪ੍ਤੀਨਿਧ ਵਾਕਾਂ ਦੀ ਤੁਲਨਾ ਕਰਦੇ ਹੋ ਤਾਂ ਤੁਸੀਂ ਵੇਖਦੇ ਹੋ ਕਿ ਇਸ ਵਿਚ ਵੱਖ-ਵੱਖ ਤੱਤਾਂ ਦੇ ਸੰਯੋਗ ਦੀਆਂ ਕਿੰਨੀਆਂ ਵਿਭਿੰਨਤਾਵਾਂ ਮੌਜੂਦ ਹਨ ਅਤੇ ਇਹ ਵੀ ਕਿ ਕਿਵੇਂ ‘ਪੂਰਨ ਉੱਦਾਤ' ਦਾ ਕੋਈ ਵੀ ਅਰਧ-ਨੈਤਿਕ ਮਾਪਦੰਡ ਨਾਕਾਫ਼ੀ ਹੈ। ਇਸਦੇ ਲਈ ਵੱਖ-ਵੱਖ ਭਾਗਾਂ ਵਿਚ ਆਏ ਭਾਵਾਂ ਦੀ ਤੀਬਰਤਾ ‘ਉੱਤਮ’ ਨਹੀਂ ਹੈ ਸਗੋਂ ਇਸਦੇ ਲਈ ਕਲਾਤਮਕ ਪ੍ਰਕਿਰਿਆ ਦੀ ਤੀਬਰਤਾ ਜਾਂ ਦੂਜੇ ਸ਼ਬਦਾਂ ਵਿਚ, ਉਹ ਦਬਾਅ ਮਹੱਤਵਪੂਰਨ ਹੈ ਜਿਸਦੇ ਅੰਤਰਗਤ ਨਵਾਂ ਮਿਸ਼ਰਨ ਬਣਦਾ ਹੈ। ਪਾਓਲੋ ਅਤੇ ਸੈਸਕਾ ਦੇ ਕਾਵਿ-ਖੰਡ ਵਿਚ ਵਿਸ਼ੇਸ਼ ਕਾਰ ਦੇ ਜਜ਼ਬੇ ਨੂੰ ਵਰਤੋਂ ਵਿਚ ਲਿਆਂਦਾ ਗਿਆ ਹੈ ਪਰ ਕਵਿਤਾ ਦੀ ਤੀਬਰਤਾ ਉਸ ਨਾਲੋਂ ਬਿਲਕੁਲ ਅਲੱਗ ਤਰ੍ਹਾਂ ਦੀ ਹੈ ਜਿਸ ਤਰ੍ਹਾਂ ਦੀ ਤੀਬਰਤਾ ਦਾ ਅਨੁਭਵ ਤੋਂ ਆਭਾਸ ਹੋ ਸਕਦਾ ਹੈ। ਇਹ ਵਧੇਰੇ ਤੀਬਰ ਨਹੀਂ ਹੈ, ਇਸਤੋਂ ਇਲਾਵਾ, ਛੱਬੀਵਾਂ ਸਰਗ ‘ਯੂਲੀਸਿਸ ਦੀ ਸਮੁੰਦਰੀ ਯਾਤਰਾ' ਹੈ ਜਿਸਦੀ ਕਿਸੇ ਜਜ਼ਬੇ ਉੱਪਰ ਸਿੱਧੀ ਨਿਰਭਰਤਾ ਨਹੀਂ ਹੈ। ਕਲਾ/ਕਵਿਤਾ ਦੇ ਪ੍ਰਸੰਗ ਵਿਚ ਜਜ਼ਬੇ ਦੇ ਰੂਪਾਂਤਰਣ ਦੀ ਪ੍ਰਕਿਰਿਆ ਵਿੱਚ ਬਹੁਤ ਸਾਰੀ ਭਿੰਨਤਾ ਸੰਭਵ ਹੈ: ਐਗਮੈਨਨ ਦੇ ਕਤਲ ਜਾਂ ਓਥੈਲੋ ਦੀ ਮਾਨਸਿਕ ਪੀੜਾ ਦਾਂਤੇ ਦੇ ਦ੍ਰਿਸ਼ਾਂ ਦੀ ਤੁਲਨਾ ਵਿਚ ਪ੍ਰਤੱਖ ਤੌਰ 'ਤੇ ਸੰਭਾਵਿਤ ਮੂਲ ਦੇ ਨੇੜੇ ਹੋਣ ਕਾਰਨ ਵਧੇਰੇ ਕਲਾਤਮਕ ਪ੍ਰਭਾਵ ਦਿੰਦੇ ਹਨ। ਆਗਮੇਨਨ ਵਿਚ ਕਲਾਤਮਕ ਜਜ਼ਬਾ ਵਾਸਤਵਿਕ ਦਰਸ਼ਕ ਦੇ ਜਜ਼ਬੇ ਦੇ ਨਜ਼ਦੀਕ ਅਤੇ ਓਥੈਲੇ ਵਿਚ ਇਹ ਖ਼ੁਦ ਨਾਇਕ ਦੇ ਜਜ਼ਬੇ ਦੇ ਨੇੜੇ ਪਹੁੰਚ ਜਾਂਦਾ ਹੈ। ਪਰ ਕਲਾ ਅਤੇ ਘਟਨਾ ਵਿਚਕਾਰ ਨਿਰਪੇਖ ਅੰਤਰ ਹਮੇਸ਼ਾ ਬਣਿਆ ਰਹਿੰਦਾ ਹੈ। ਇਸੇ ਪ੍ਰਸੰਗ ਵਿਚ ਆਗਮਨਨ ਦੋ ਕਤਲ ਦੀਆਂ ਘਟਨਾਵਾਂ ਦਾ ਜੋੜ-ਮੇਲ (Combination) ਯਲੀਸਿਸ ਦੀ ਸਮੁੰਦਰੀ ਯਾਤਰਾ ਜਿਨਾ ਹੀ ਜਟਿਲ ਹੈ। ਇਨ੍ਹਾਂ ਦੋਵਾਂ ਮਾਮਲਿਆਂ ਵਿਚ ਹੀ ਤੱਤਾਂ ਦਾ ਮੇਲ/ ਮਿਸ਼ਰਨ ਹੈ। ਕੀਟਸ ਦੇ ਗੀਤਾਂ ਵਿਚ ਕਈ ਪ੍ਰਕਾਰ ਦੀਆਂ ਭਾਵਨਾਵਾਂ ਹੁੰਦੀਆਂ ਹਨ, ਜਿਨ੍ਹਾਂ ਵਿਚੋਂ ਕਿਸੇ ਦਾ ਵੀ ਬੁਲਬੁਲ ਨਾਲ ਕੋਈ ਵਿਸ਼ੇਸ਼ ਸੰਬੰਧ ਨਹੀਂ ਹੈ ਪਰ ਸ਼ਾਇਦ ਇੱਥੇ ਬੁਲਬੁਲ ਆਪਣੇ ਆਕਰਸ਼ਣ ਅਤੇ ਅੰਸ਼ਿਕ ਰੂਪ ਵਿਚ ਆਪਣੀ ਪ੍ਰਤਿਸ਼ਠਾ ਦੇ ਕਾਰਨ ਇਨ੍ਹਾਂ ਵੱਖ-ਵੱਖ ਪ੍ਰਕਾਰ ਦੀਆਂ ਭਾਵਨਾਵਾਂ ਨੂੰ ਇਕੱਠਿਆਂ ਪੇਸ਼ ਕਰਨ ਵਿਚ ਸਹਾਇਤਾ ਕਰਦੀ ਹੈ।

ਇਸ ਲੇਖ ਵਿਚ ਤੱਤ-ਮੀਮਾਂਸਾ ਜਾਂ ਅਧਿਆਤਮ ਦੀ ਹੋਂਦ ਉੱਪਰ ਰੁਕਣ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਹੈ ਅਤੇ ਇਸਨੂੰ ਇਹੋ-ਜਿਹੇ ਵਿਹਾਰਕ ਨਤੀਜਿਆਂ ਤੱਕ ਸੀਮਤ ਰੱਖਿਆ ਗਿਆ ਹੈ ਜਿਹੜੇ ਕਵਿਤਾ ਵਿਚ ਰੁਚੀ ਰੱਖਣ ਵਾਲੇ ਜ਼ਿੰਮੇਵਾਰ ਵਿਅਕਤੀ ਦੁਆਰਾ ਲਾਗੂ ਕੀਤੇ ਜਾ ਸਕਦੇ ਹਨ।ਕਵੀ ਨਾਲੋਂ ਕਵਿਤਾ ਵਿਚ ਦਿਲਚਸਪੀ ਲੈਣ ਵੱਲ ਨੂੰ ਮੋੜਨਾ ਸਲਾਹੁਣਯੋਗ ਉਦੇਸ਼ ਹੈ ਕਿਉਂਕਿ ਇਹ ਅਸਲੀ ਕਵਿਤਾ ਦੇ ਚੰਗੀ ਅਤੇ ਬੁਰੀ ਹੋਣ ਬਾਰੇ ਨਿਆਂਸੰਗਤ/ਉਚਿਤ ਅੰਦਾਜ਼ਾ ਲਾਉਣ ਦਾ ਕਾਰਨ ਬਣੇਗਾ। ਅਜਿਹੇ ਬਹੁਤ ਸਾਰੇ ਵਿਅਕਤੀ ਹਨ ਜਿਹੜੇ ਕਵਿਤਾ ਵਿਚ ਇਮਾਨਦਾਰ ਭਾਵ ਦੇ ਪ੍ਰਗਟਾਵੇ ਦੀ ਸਰਾਹਨਾ ਕਰਦੇ ਹਨ ਅਤੇ ਅਜਿਹੇ ਵਿਅਕਤੀ ਗਿਣਤੀ ਵਿਚ ਘੱਟ ਹਨ ਜਿਹੜੇ ਤਕਨੀਕੀ ਮੁਹਾਰਤ ਦੀ ਸਰਾਹਨਾ ਕਰ ਸਕਦੇ ਹਨ। ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਜਦੋਂ ਕਿਸੇ ਮਹੱਤਵਪੂਰਨ ਭਾਵ ਦਾ ਪ੍ਰਗਟਾਵਾ ਹੁੰਦਾ ਹੈ ਤਾਂ ਅਜਿਹੇ ਭਾਵ ਦੀ ਉਮਰ ਕਵੀ ਦੇ ਰਾਹੀਂ ਨਹੀਂ ਸਗੋਂ ਕਵਿਤਾ ਰਾਹੀਂ ਤੈਅ ਹੁੰਦੀ ਹੈ। ਕਲਾ ਦਾ ਭਾਵ ਨਿੱਜੀ ਹੁੰਦਾ ਹੈ। ਅਤੇ ਕਵੀ, ਕੀਤੇ ਜਾਣ ਵਾਲੇ ਕੰਮ ਪ੍ਤੀ, ਪੂਰੀ ਤਰ੍ਹਾਂ ਸਮਰਪਿਤ ਹੋਏ ਬਿਨਾਂ ਅਭੇਦਤਾ ਦੀ ਅਜਿਹੀ ਸਥਿਤੀ ਨੂੰ ਨਹੀਂ ਪਹੁੰਚ ਸਕਦਾ। ਉਸ ਕੋਲ ਇਹ ਸਮਝ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ ਕਿ ਕੀ ਕੀਤਾ ਜਾਣਾ ਚਾਹੀਦਾ ਹੈ ਜਦੋਂਕਿ ਤੱਕ ਕਿ ਉਹ ਉਸ ਦੁਨੀਆਂ ਵਿਚ ਨਹੀਂ ਰਹਿੰਦਾ ਜਿਹੜੀ ਕਿ ਕੇਵਲ ਵਰਤਮਾਨ ਨਹੀਂ ਹੈ ਸਗੋਂ ਅਤੀਤ ਦਾ ਵਰਤਮਾਨ ਹੈ; ਜਦੋਂਕਿ ਤੱਕ ਕਿ ਉਹ ਕੇਵਲ ਉਸ ਬਾਰੇ ਚੇਤਨ ਨਹੀਂ ਹੁੰਦਾ ਜਿਹੜਾ ਖ਼ਤਮ ਹੋ ਚੁੱਕਾ ਹੈ ਸਗੋਂ ਬਾਰੇ ਵੀ ਨਹੀਂ ਜਾਣ ਲੈਂਦਾ ਜਿਹੜਾ ਅਜੇ ਤੱਕ ਬਚਿਆ ਹੋਇਆ ਹੈ।

  1. ਡਾ. ਸੁਰਜੀਤ ਸਿੰਘ, ਡਾ. ਪਰਮਜੀਤ ਸਿੰਘ (2020). ਆਧੁਨਿਕ ਪੱਛਮੀ ਕਾਵਿ ਸਿਧਾਂਤ. ਭਾਰਤ: ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ. ISBN 978-93-90603-28-2.