ਪਲਕ ਮੁਛਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪਲਕ ਮੁਛਾਲ
Palak Muchhal filmfare.jpg
ਜਨਮ (1992-03-30) 30 ਮਾਰਚ 1992 (ਉਮਰ 28)
ਇੰਦੌਰ, ਮੱਧ ਪ੍ਰਦੇਸ਼, ਭਾਰਤ
ਸਿੱਖਿਆਬੀਕੋਮ
ਪੇਸ਼ਾਗਾਇਕਾ
ਸਰਗਰਮੀ ਦੇ ਸਾਲ1997–ਹੁਣ ਤੱਕ
ਸੰਗੀਤਕ ਕਰੀਅਰ
ਵੰਨਗੀ(ਆਂ)
ਸਾਜ਼ਵੋਕਲਜ਼

ਪਲਕ ਮੁਛਾਲ (ਜਨਮ 30 ਮਾਰਚ 1992) ਇੱਕ ਭਾਰਤੀ ਪਲੇਅਬੈਕ ਗਾਇਕਾ ਹੈ। ਉਹ ਅਤੇ ਉਸਦਾ ਛੋਟਾ ਭਰਾ ਪਲਾਸ਼ ਮੁਛਾਲ ਭਾਰਤ ਅਤੇ ਵਿਦੇਸ਼ਾਂ ਵਿੱਚ ਸਟੇਜ ਸ਼ੋਅ ਕਰਕੇ ਗਰੀਬ ਬੱਚਿਆਂ ਲਈ ਫੰਡ ਇਕੱਤਰ ਕਰਦੇ ਹਨ, ਜਿਨ੍ਹਾਂ ਨੂੰ ਦਿਲ ਦੀਆਂ ਬਿਮਾਰੀਆਂ ਦੇ ਇਲਾਜ ਲਈ ਵਿੱਤੀ ਸਹਾਇਤਾ ਦੀ ਲੋੜ ਹੈ। 8 ਦਸੰਬਰ 2016 ਤੱਕ, ਉਸਨੇ ਆਪਣੇ ਚੈਰਿਟੀ ਸ਼ੋਆਂ ਰਾਹੀਂ ਧਨ ਇਕੱਠਾ ਕਰਕੇ ਦਿਲ ਦੀਆਂ ਬੀਮਾਰੀਆਂ ਨਾਲ ਪੀੜਤ 1333 ਬੱਚਿਆਂ ਦੇ ਜੀਵਨ ਨੂੰ ਬਚਾਉਣ ਵਿੱਚ ਮਦਦ ਕੀਤੀ ਹੈ। ਇਨ੍ਹਾਂ ਸਮਾਜਿਕ ਕਾਰਜਾਂ ਵਿੱਚ ਵੱਡੀਆਂ ਪ੍ਰਾਪਤੀਆਂ ਲਈ ਮੁਛਾਂਲ ਦਾ ਨਾਮ ਗਿਨੀਜ਼ ਵਰਲਡ ਰਿਕਾਰਡਜ਼ ਅਤੇ ਲਿਮਕਾ ਬੁੱਕ ਆਫ਼ ਵਰਲਡ ਰਿਕਾਰਡਜ਼ ਵਿੱਚ ਦਰਜ ਹੈ। ਮੁਛਾਲ ਨੇ ਬਾਲੀਵੁੱਡ ਵਿੱਚ ਏਕ ਥਾ ਟਾਈਗਰ ਆਸ਼ਿਕੀ 2, ਕਿੱਕ, ਐਕਸ਼ਨ ਜੈਕਸ਼ਨ, ਪ੍ਰੇਮ ਰਤਨ ਧਨ ਪਇਓ, ਐਮ.ਐਸ.ਧੋਨੀ: ਇੱਕ ਅਣਕਹੀ ਕਹਾਣੀ ਅਤੇ ਕਾਬਿਲ ਵਰਗੀਆਂ ਕਈ ਵੱਡੀਆਂ ਫਿਲਮਾਂ ਵਿੱਚ ਗਾਇਆ ਹੈ।

ਹਵਾਲੇ[ਸੋਧੋ]