ਪਹਰੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਵਾਰ ਦੀ ਤਰ੍ਹਾਂ ਪਹਰੇ ਪੰਜਾਬੀ ਦਾ ਪ੍ਸਿੱਧ ਕਾਵਿ- ਰੂਪ ਹੈ।ਇਸ ਕਾਵਿ- ਰੂਪ ਦੁਆਰਾ ਕਵੀ ਮਨੁੱਖੀ ਜ਼ਿਦਗੀ ਨੂੰ ਚਾਰ ਪਹਿਰਾਂ ਵਿਚ ਵੰਡ ਕੇ ਅਧਿਆਤਮਕ ਸੰਦੇਸ਼ ਦਿੰਦਾ ਹੈ।ਪਹਰੇ ਸ਼ਬਦ ਪਹਿਰ ਤੋਂ ਬਣਿਆਂ ਹੈ।ਦਿਨ ਰਾਤ ਦੇ ਅੱਠਵੇਂ ਹਿੱਸੇ ਅਰਥਾਤ ਤਿੰਨ ਘੰਟਿਆਂ ਦੇ ਸਮੇਂ ਨੂੰ ਪਹਿਰ ਕਿਹਾ ਜਾਂਦਾ ਹੈ।ਇਸ ਲਈ ਅੱਠ ਪਹਿਰ ਤੋਂ ਭਾਵ ਦਿਨ ਰਾਤ ਅਰਥਾਤ 24 ਘੰਟਿਆਂ ਦੇ ਸਮੇਂ ਤੋਂ ਹੈ।‘ਪਹਿਰੇ ਪਹਿਰੇ’ ਦਾ ਮੁਹਾਵਰਾ ਦਿਨ-ਰਾਤ ਅਰਥਾਤ ਹਰ ਵੇਲੇ ਦੇ ਅਰਥਾਂ ਵਿਚ ਵਰਤਿਆ ਹੈ :

ਬਿਨ ਹਰਿ ਭਗਤਿ ਕਹਾ ਥਿਤਿ ਪਾਵੈ
ਫਿਰਤੇ ਪਹਰੇ ਪਹਰੇ।
ਗੁਰੂ ਨਾਨਕ ਤੋਂ ਪੂਰਵ ਬਾਬਾ ਫਰੀਦ ਨੇ ਬੇਸ਼ਕ ਪਹਰੇ ਕਾਵਿ- ਰੂਪ ਵਿਚ ਕੋਈ ਰਚਨਾ ਨਹੀਂ ਕੀਤੀ ਪਰ ਉਹਨਾਂ ‘ਪਹਿਲੇ ਪਹਰੈ ਫੁਲੜਾ ਫਲੁ ਭੀ ਪਛਾ ਰਾਤਿ’ ਆਖ ਕੇ ਰਾਤ ਦੇ ਪਹਲੇ ਪਹਿਰ ਵੱਲ ਅਤੇ ‘ਫਰੀਦਾ ਚਾਰ ਗਵਾਇਆ
ਹੰਢਿ ਕੈ ਚਾਰਿ ਸਮਿ’ ਆਖ ਕੇ ਰਾਤ ਦੇ ਅੱਠ ਪਹਿਰਾ ਵੱਲ ਸੰਕੇਤ ਕੀਤਾ ਹੈ। 
ਆਦਿ ਗ੍ੰਥ ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਇੱਕ ਬਾਣੀ ‘ਪਹਰੇ’ਸਿਰਲੇਖ ਹੇਠਾਂ ਦਰਜ ਹੈ।ਪਹਰੇ ਕਾਵਿ- ਰੂਪ ਵਿਚ ਗੁਰੂ ਨਾਨਕ ਦੇਵ ਜੀ ਨੇ ਦੋ ਸ਼ਬਦਾ ਦੀ ਰਚਨਾ ਕੀਤੀ ਹੈ।ਹਰ ਇੱਕ ਸ਼ਬਦ ਦੇ ਚਾਰ-ਚਾਰ ਪਦ ਹਨ।
ਹਰ ਪਦ ਵਿਚ ਉਹਨਾਂ ਮਨੁੱਖੀ ਜ਼ਿੰਦਗੀ ਦੇ ਇੱਕ ਪਹਿਰੇ ਦਾ ਵਰਨਣ ਕੀਤਾ ਹੈ।ਗੁਰੂ ਨਾਨਕ ਦੇਵ ਜੀ ਨੇ ਪਹਿਰੇ ਨਾਂ ਦੀ ਇਸ ਰਚਨਾ ਵਿਚ ਮਨੁੱਖੀ ਜੀਵਨ ਨੂੰ ਤੁਲਨਾਇਆ ਹੈ।ਉਹਨਾਂ ਮਨੁੱਖੀ ਜ਼ਿੰਦਗੀ ਦੇ ਹਰ ਪਹਿਰ ਦੀ ਪ੍ਰਕਿਰਤੀ
ਅਤੇ ਸਰੂਪ ਦਾ ਉਲੇਖ ਕੀਤਾ ਹੈ।ਗੁਰੂ ਨਾਨਕ ਦੇਵ ਜੀ ਨੇ ਜੀਵਨ ਰੂਪੀ ਰਾਤ ਦੇ ਚਾਰ ਪਹਿਰਾ ਦਾ ਅੰਗ ਨਿਖੇੜ ਇੰਜ ਕੀਤਾ ਹੈ :
1.	ਫਹਿਲੇ ਪਹਿਰ ਵਿਚ ਗਰਭ-ਅਵਸਥਾ ਦਾ ਵਰਨਣ ਹੈ ਅਰਥਾਤ ਇਹ ਪਹਿਰ ਮਨੁੱਖ ਦੇ ਜਨਮ ਨਾਲ ਸੰਬੰਧਤ ਹੈ।
2.	ਮਨੁੱਖੀ ਜੀਵਨ ਦਾ ਦੂਜਾ ਪਹਿਰ ਸੰਸਾਰ,ਮਾਤਾ-ਪਿਤਾ, ਭੈਣ-ਭਰਾ ਅਤੇ ਹੋਰ ਸਕੇ ਸੰਬੰਧੀਆਂ ਨਾਲ ਮੋਹ ਮਮਤਾ ਦੀ ਅਵਸਥਾ ਹੈ।
3.	ਤੀਜਾ ਪਹਿਰ ਧਨ-ਦੋਲਤ, ਜੋਵਨ ਤੇ ਕਾਮ-ਪ੍ਵਿਰਤੀ ਨਾਲ ਸੰਬੰਧਤ ਹੈ।
4.	ਚੌਥਾ ਪਹਿਰ ਜ਼ਿਦਗੀ ਦਾ ਅੰਤ ਹੈ ਅਰਥਾਤ ਇਹ ਉਮਰ ਰੂਪੀ ਫਸਲ ਦੇ ਪਕ ਜਾਣ ਤੇ ਧਰਮਰਾਜ ਦੇ ਜਮਦੂਤਾਂ ਦੁਆਰਾ ਇਸ ਦੀ ਕਟਾਈ ਦਾ ਸਮਾਂ ਹੈ।
ਦੂਜੇ ਸ਼ਬਦ ਵਿਚ ਉਮਰ ਦੇ ਚਾਰ ਭਾਗ ਤਾਂ ਉਹੀ ਕੀਤੇ ਗਏ ਹਨ, ਪਰ ਇਥੇ ਗਰਭ-ਅਵਸਥਾ ਜਾਂ ਜਨਮ-ਅਵਸਥਾ ਦੇ ਟਾਕਰੇ ਮਨੁੱਖ ਦੀ ਬਾਲ-ਅਵਸਥਾ ਨੂੰ ਰੱਖਿਆ ਗਿਆ ਹੈ।ਬਾਕੀ ਤਿੰਨੇ ਅਵਸਥਾਵਾਂ ਦਾ ਜ਼ਿਕਰ ਉਵੇਂ ਹੀ ਹੈ।
ਗੁਰੂ ਨਾਨਕ ਦੇਵ ਜੀ ਦੀ ਰਚਨਾ ‘ਪਹਿਰੇ’ ਵਿਚ ਮਨੁੱਖੀ ਜ਼ਿਦਗੀ ਦੇ ਚਾਰ ਪਹਿਰਾਂ ਦਾ ਸੰਖੇਪ ਵਿਚ ਇਜ ਹੋਇਆ:
1.ਪਹਿਲੈ ਪਹਰੈ ਰੈਣਿ ਕੈ ਵਣਜਾਰਿਆ
ਮਿਤ੍ਰਾ ਹੁਕਮ ਪਇਆ ਗਰਭਾਸਿ।
2.ਦੂਜੈ ਪਹਰੈ ਰੈਣਿ ਕੈ ਵਣਜਾਰਿਆ
ਮਿਤ੍ਰਾ ਵਿਸਰਿ ਗਇਆ ਧਿਆਨੁ।
3.ਤੀਜੈ ਪਹਰੈ ਰੈਣਿ ਕੈ ਵਣਜਾਰਿਆ
ਮਿਤ੍ਰਾ ਧਨ ਜੋਵਨ ਸਿਉ ਚਿਤੁ।
4.ਚਉਥੈ ਪਹਰੈ ਰੈਣਿ ਕੈ ਵਣਜਾਰਿਆ
ਮਿਤ੍ਰਾ ਲਾਵੀ ਆਇਆ ਖੇਤ।
ਇਸੇ ਕਾਵਿ-ਰੂਪ ਵਿਚ ਅਤੇ ਇਸੇ ਰਾਗ ਵਿਚ ਇਸੇ ਮਜ਼ਮੂਨ ਉੱਤੇ ਚੌਥੇ ਗੁਰੂ ਰਾਮਦਾਸ ਅਤੇ ਪੰਜਵੇਂ ਗੁਰੂ ਅਰਜਨ ਦੇਵ ਜੀ ਨੇ ਵੀ ਰਚਨਾ ਕੀਤੀ ਹੈ।ਗੁਰੂ ਰਾਮਦਾਸ ਅਤੇ ਗੁਰੂ ਅਰਜਨ ਦੇਵ ਰਚਿਤ ਪਹਰਿਆਂ ਦਾ ਆਰੰਭ ਵੀ 
‘ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ’ ਨਾਲ ਹੁੰਦਾ ਹੈ।ਜੋ ਵਿਸ਼ਾ ਗੁਰੂ ਨਾਨਕ ਨੇ ਛੋਹਿਆ ਸੀ ਉਹੀ ਵਿਸ਼ਾ ਗੁਰੂ ਰਾਮਦਾਸ ਅਤੇ ਗੁਰੂ ਅਰਜਨ ਦੇਵ
ਦੇ ਪਹਰਿਆਂ ਦਾ ਹੈ।

[1]

[2]

  1. _ਸਿਰੀ ਰਾਗ ਮਹਲਾ 1,ਆਦਿ ਗਰੰਥ,ਪੰਨਾ ਨੰਬਰ 74-
  2. _ਪੰਜਾਬੀ ਸਾਹਿਤ ਕੋਸ਼ ਭਾਗ ਤੀਜਾ,ਸੰਪਾਦਕ ਕੇਸਰ ਸਿੰਘ ਕੇਸਰ,ਪੰਜਾਬ ਯੂਨੀਵਰਸਿਟੀ ਪਬਲੀਕੇਸ਼ਨ ਬਿਉਰੋ ਚੰਡੀਗੜ੍ਹ-