ਪਹਿਲਵਾਨ ਤਾਰਾਮੰਡਲ
ਦਿੱਖ
ਪਹਿਲਵਾਨ ਜਾਂ ਹਰਕਿਊਲੀਜ (ਅੰਗਰੇਜ਼ੀ: Hercules) ਤਾਰਾਮੰਡਲ ਅੰਤਰਰਾਸ਼ਟਰੀ ਖਗੋਲੀ ਸੰਘ ਦੁਆਰਾ ਘੋਸ਼ਿਤ ਤਾਰਾਮੰਡਲਾਂ ਵਿੱਚੋਂ ਪੰਜਵਾਂ ਸਭ ਤੋਂ ਵੱਡਾ ਤਾਰਾਮੰਡਲ ਹੈ। ਦੂਜੀ ਸ਼ਤਾਬਦੀ ਈਸਵੀ ਵਿੱਚ ਟਾਲਮੀ ਨੇ ਜਿਹਨਾਂ 48 ਤਾਰਾਮੰਡਲਾਂ ਦੀ ਸੂਚੀ ਬਣਾਈ ਸੀ ਇਹ ਉਹਨਾਂ ਵਿਚੋਂ ਇੱਕ ਹੈ ਅਤੇ ਅੰਤਰਰਾਸ਼ਟਰੀ ਖਗੋਲੀ ਸੰਘ ਦੁਆਰਾ ਜਾਰੀ ਕੀਤੀ ਗਈ 88 ਤਾਰਾਮੰਡਲਾਂ ਦੀ ਸੂਚੀ ਵਿੱਚ ਵੀ ਇਹ ਸ਼ਾਮਿਲ ਹੈ। ਇਸ ਦਾ ਨਾਮ ਪ੍ਰਾਚੀਨ ਯੂਨਾਨੀ ਮਿਥਹਾਸ ਦੇ ਇੱਕ ਪਾਤਰ ਹਰਕਿਊਲੀਜ ਉੱਤੇ ਰੱਖਿਆ ਗਿਆ ਹੈ ਅਤੇ ਪੁਰਾਣੀਆਂ ਖਗੋਲਸ਼ਾਸਤਰੀ ਕਿਤਾਬਾਂ ਵਿੱਚ ਇਸਨੂੰ ਅਕਸਰ ਇੱਕ ਪਹਿਲਵਾਨ ਦੇ ਰੂਪ ਵਿੱਚ ਵਿਖਾਇਆ ਜਾਂਦਾ ਸੀ।