ਸਮੱਗਰੀ 'ਤੇ ਜਾਓ

ਪਹਿਲਾ ਅਫ਼ੀਮ ਯੁੱਧ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪਹਿਲਾ ਅਫ਼ੀਮ ਯੁੱਧ
ਅਫ਼ੀਮ ਯੁੱਧ ਦਾ ਹਿੱਸਾ

ਲੜਾਈ ਦਾ ਦ੍ਰਿਸ਼
ਮਿਤੀ18 ਮਾਰਚ, 1839 – 29 ਅਗਸਤ 1842[1]
03 ਸਾਲ 05 ਮਹੀਨੇ 1 ਹਫ਼ਤਾ 4 ਦਿਨ
ਥਾਂ/ਟਿਕਾਣਾ
ਨਤੀਜਾ ਬਰਤਾਨੀਆ ਦੀ ਜਿੱਤ, ਨਾਨਕਿੰਗ ਸੰਧੀ
ਰਾਜਖੇਤਰੀ
ਤਬਦੀਲੀਆਂ
ਹਾਂਗ ਕਾਂਗ ਨੂੰ ਬਰਤਾਨੀਆ ਨੂੰ ਸੋਪ ਦਿੱਤਾ।
Belligerents

ਫਰਮਾ:Country data ਬਰਤਾਨੀਆ ਬਰਤਾਨੀਆ ਸਾਮਰਾਜ

ਕਿੰਗ ਸਾਮਰਾਜ
Commanders and leaders
  • ਹੈਨਰੀ ਜਾਨ ਟੈਪਲ ਤੀਜਾ ਵਿਸਕੋਉਂਟ
  • ਚਾਰਲਸ ਇਲੈਅਟ
  • ਜਾਰਜ ਇਲੈਅਟ (1784–1863)
  • ਜੇਮਜ ਬਰੇਮਰ
  • ਹੁਗ ਗਫ
  • ਹੈਨਰੀ ਪੋਟਿੰਗਰ
  • ਸਰ ਵਿਲੀਅਮ ਪਾਰਕਰ
  • ਡਾਉਗੁਇੰਗ ਬਾਦਸਾਹ
  • ਲਿਨ ਜ਼ੇਕਸ਼ੂ
  • ਕਿਸ਼ਾਨ
  • ਗੁਆਨ ਤਿਆਗਪੇ 
  • ਯਿਸ਼ਾਨ
  • ਯਿਜਿੰਗ
  • ਯਾਂਗ ਫਾਗ
Strength
19,000 ਟਰੁੱਪ 200,000 ਟਰੁੱਪ
Casualties and losses
69 ਮੌਤਾਂ
451 ਜ਼ਖ਼ਮੀ
18,000–20,000 ਮੌਤਾਂ ਜਾ ਜ਼ਖ਼ਮੀ
ਮੌਤਾਂ:[2]

ਪਹਿਲਾ ਅਫ਼ੀਮ ਯੁੱਧ ਇਸ ਯੁੱਧ ਵਿੱਚ ਦੋ ਲੜਾਈਆਂ ਲੜੀਆਂ ਗਈ। ਸਭ ਤੋਂ ਪਹਿਲਾ ਯੁੱਧ ਕੈਂਟਨ ਤੋਂ ਸ਼ੁਰੂ ਹੋ ਕਿ ਚੀਨ ਦੇ ਮੁੱਖ ਸਮੁੰਦਰੀ ਤੱਟ 'ਤੇ ਫੈਲ ਗਿਆ। ਬਰਤਾਨਵੀਂ ਸੈਨਾਵਾਂ ਨੇ ਚੀਨੀ ਸੈਨਾ 'ਤੇ ਹਮਲਾ ਕਰ ਦਿਤਾ ਅਤੇ ਬਰਤਾਨਵੀ ਜੰਗੀ ਜਹਾਜਾ ਨੇ ਚਾਂਗ ਟੀ ਸੀ ਨਦੀ ਦੇ ਮੁਹਾਨੇ 'ਤੇ ਅਧਿਕਾਰ ਕਰ ਲਿਆ। ਇਸ ਨਾਲ ਪੀਕਿੰਗ ਨੂੰ ਖ਼ਤਰਾ ਹੋ ਗਿਆ ਅੰਤ ਚੀਨੀ ਸਮਰਾਟ ਨੂੰ ਯੁੱਧ ਬੰਦ ਕਰਨਾ ਪਿਆ। ਲਿਨ ਨੂੰ ਆਪਣੇ ਪਦਵੀ ਤੋਂ ਤਿਆਗ ਪੱਤਰ ਦੇਣਾ ਪਿਆ ਅਤੇ ਸੰਧੀ ਲਈ ਮੰਚੂ ਸ਼ਾਸਨ ਦਾ ਪ੍ਰਤੀਨਿਧੀ ਚੀ-ਸ਼ਾਨ ਨਿਯੁਕਤ ਕੀਤਾ ਗਿਆ। ਚੀ-ਸ਼ਾਨ ਨੇ ਅੰਗਰੇਜ਼ਾਂ ਨਾਲ ਇੱਕ ਅਸਥਾਈ ਸੰਧੀ ਕੀਤੀ ਅਤੇ ਬਰਤਾਨਵੀਂ ਸੈਨਾਵਾਂ ਮੁੜ ਦੱਖਣ ਵਿੱਚ ਚਲੀਆ ਗਈਆਂ। ਇਹ ਇੱਕ ਨਿਰਣਾਇਕ ਯੁੱਧ ਸੀ ਜਿਸ ਵਿੱਚ ਚੀਨ ਦੀ ਹਾਰ ਹੋਈ। ਅੰਗਰੇਜ਼ੀ ਸੈਨਾ ਨੇ ਮਾਂਚੂ ਸਾਮਰਾਜ ਨੂੰ ਮਿੱਟੀ 'ਚ ਰੋਲ ਦਿੱਤਾ। ਮਾਂਚੂ ਸਾਮਰਾਜ ਨੇ ਮਜ਼ਬੂਰ ਹੋ ਕਿ ਅੰਗਰੇਜ਼ਾਂ ਨੂੰ ਚੀਨ ਵਿੱਚ ਰਹਿਣ ਅਤੇ ਉਹਨਾ ਦੀਆਂ ਬਹੁਤ ਸਾਰੀਆਂ ਵਪਾਰਕ ਸ਼ਰਤਾਂ ਨੂੰ ਸਵੀਕਾਰ ਕਰ ਲਿਆ। ਨਾਨਕਿੰਗ ਦੇ ਨੇੜੇ ਯਾਂਗ-ਟੀ-ਜੀ ਵਿੱਚ ਲੰਗਰ ਪਾਏ ਅੰਗਰੇਜ਼ੀ ਜਹਾਜ ਕਾਰਨਵਾਲਿਸ 'ਤੇ ਮਜ਼ਬੂਰੀ ਤੇ ਅਪਮਾਨਿਤ ਚੀਨ ਨੇ ਵਿਸ਼ੇਸ਼ ਪ੍ਰਤੀਨਿਧੀ ਭੇਜ ਕੇ ਸੰਧਿ ਦੀ ਇੱਛਾ ਪ੍ਰਗਟਾਈ।

ਕਾਰਨ

[ਸੋਧੋ]
  • ਅੰਗਰੇਜ਼ ਵਪਾਰੀ ਬਹੁਤ ਲਾਲਚੀ ਸਨ ਉਹ ਨਾ ਕੇਵਲ ਆਪਣੇ ਵਪਾਰ ਦਾ ਵਿਸਤਾਰ ਕਰਨ ਚਾਹੁੰਦੇ ਸਨ ਸਗੋਂ ਦੂਜੇ ਯੂਰਪੀ ਵਪਾਰੀਆਂ ਤੇ ਵੀ ਸਰਵ-ਉੱਚਤਾ ਕਾਇਮ ਕਰਨਾ ਚਾਹੁੰਦੇ ਸਨ। ਪਰ ਚੀਨੀ ਪ੍ਰਸ਼ਾਸਨ ਉਹਨਾਂ ਨੂੰ ਜੰਗਲੀ ਸਮਝਦੇ ਸਨ ਅਤੇ ਉਹਨਾਂ ਦਾ ਅਪਮਾਨ ਕਰਦੇ ਸਨ।
  • ਕੁਝ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਅਫ਼ੀਮ ਯੁੱਧ ਦਾ ਅਫ਼ੀਮ ਨਾਲ ਕੋਈ ਸੰਬੰਧ ਨਹੀਂ ਸੀ, ਸਗੋਂ ਇਹ ਦੋ ਸਭਿਆਤਾਵਾਂ ਵਿਚਕਾਰ ਸੰਘਰਸ਼ ਸੀ।
  • ਚੀਨੀ ਸਰਕਾਰ ਦਾ ਕਹਿਣਾ ਸੀ ਕਿ ਕੈਂਟਨ ਵਿੱਚ ਰਹਿਣ ਵਾਲੇ ਵਪਾਰੀਆਂ ਤੇ ਚੀਨੀ ਕਾਨੂੰਨ ਲਾਗੂ ਹੁੰਦੇ ਹਨ ਪਰ ਵਿਦੇਸ਼ੀ ਵਪਾਰੀ ਕਹਿੰਦੇ ਸਨ ਕਿ ਉਹਨਾਂ ਤੇ ਚੀਨ ਦੇ ਕਾਨੂੰਨ ਲਾਗੂ ਨਹੀਂ ਹੁੰਦਾ।
  • ਚੀਨੀ ਅਫ਼ੀਨ ਦੇ ਆਦੀ ਨਹੀਂ ਬਣਨਾ ਚਾਹੁੰਦੇ ਸਨ ਅਤੇ ਸਰਕਾਰ ਦਾ ਵਿਚਾਰ ਸੀ ਕਿ ਅਫ਼ੀਮ ਦੇ ਵਪਾਰ ਨਾਲ ਦੇਸ਼ 'ਤੇ ਆਰਥਿਕ ਦਬਾਉ ਨਿਰੰਤਰ ਵਧਦਾ ਜਾ ਰਿਹਾ ਸੀ ਤੇ ਦੇਸ਼ ਦਾ ਬਹੁਤ ਸਾਰਾ ਧਨ ਵਿਦੇਸ਼ਾਂ ਨੂੰ ਜਾ ਰਿਹਾ ਸੀ ਤੇ ਸਾਲ 1839 ਵਿੱਚ ਚੀਨੀ ਸਰਕਾਰ ਨੇ ਅਫ਼ੀਮ ਤੇ ਰੋਕ ਲਗਾ ਦਿਤੀ।
  • ਚੀਨ ਸਰਕਾਰ ਦੇ ਸਾਰੇ ਕਾਨੂੰਨ ਨੂੰ ਕੈਟਨ ਵਿੱਚ ਨਿਵਾਸ ਕਰਦੇ ਵਿਦੇਸ਼ੀ ਅਧਿਕਾਰੀ ਮੰਨਣ ਨੂੰ ਤਿਆਰ ਨਹੀਂ ਸਨ।
  • ਚੀਨ ਦੇ ਰੇਸ਼ਮ, ਚਾਹ ਤੇ ਚੀਨੀ ਮਿੱਟੀ ਦੇ ਬਰਤਨ ਦੀ ਯੂਰਪੀ ਦੇਸ਼ਾਂ ਵਿੱਚ ਬਹੁਤ ਮੰਗ ਸੀ ਇਸ ਦਾ ਧਿਆਨ ਰੱਖਦੇ ਹੋਏ ਚੀਨੀਆਂ ਨੇ ਵਿਦੇਸ਼ੀ ਵਪਾਰ ਨੂੰ ਇੱਕ ਹਥਿਆਰ ਦੇ ਰੂਪ ਵਿੱਚ ਵਰਤ ਕੇ ਯੂਰਪੀ ਵਪਾਰੀਆਂ ਦੀ ਲੁੱਟ-ਖਸੁੱਟ ਕਰਨੀ ਆਰੰਭ ਕਰ ਦਿੱਤੀ।
  • ਚੀਨ ਅੰਦਰ ਅੰਗਰੇਜ਼ੀ ਵਪਾਰ ਦੇ ਕਾਫ਼ੀ ਫੈਲਣ ਨਾਲ ਅੰਗਰੇਜ਼ ਸਰਕਾਰ ਰਾਜਦੂਤ ਰੱਖਣਾ ਚਾਹੁੰਦੀ ਸੀ ਤਾਂ ਕਿ ਅੰਗਰੇਜ਼ੀ ਵਪਾਰੀਆਂ ਦੇ ਹਿੱਤਾ ਦਾ ਧਿਆਨ ਰੱਖਿਆ ਜਾ ਸਕੇ ਪਰ ਚੀਨੀ ਸਮਰਾਟ ਨੇ ਰਾਜਦੂਤ ਰੱਖਣ ਤੋਂ ਸਾਫ ਮਨਾ ਕਰ ਦਿਤਾ।
  • ਅੰਗਰੇਜ਼ੇ ਨੇ ਚੀਨੀਆਂ ਨੂੰ ਅਫ਼ੀਮ ਦੀ ਆਦਤ ਪਾ ਦਿੱਤੀ ਇਸ ਨਾਲ ਚੀਨ ਦਾ ਨੈਤਿਕ ਚਰਿਤਰ ਪਤਨ ਦੇ ਰਾਹ ਤੇ ਚਲ ਪਿਆ। ਚੀਨੀ ਸ਼ਾਸਕ ਇਸ ਆਰਥਿਕ ਦਬਾਓ ਨੂੰ ਅਫ਼ੀਮ ਦੇ ਵਪਾਰ ਨੂੰ ਜਿੰਮੇਵਾਰ ਸਮਝਦੇ ਸਨ।
  • ਅੰਗਰੇਜ਼ੀ ਵਪਾਰੀ ਨੇ ਦੂਰਦਰਸਿਤਾ ਤੋਂ ਕੰਮ ਲੈਂਦੇ ਹੋਏ ਲੋਕਾਂ ਨੂੰ ਅਫ਼ੀਮ ਦੇ ਵਪਾਰ ਵਿੱਚ ਵਾਧਾ ਕਰਨ ਲਈ ਚੀਨੀ ਵਪਾਰੀਆਂ ਨੂੰ ਅਫ਼ੀਮ ਉਧਾਰ ਦੇਣੀ ਅਰੰਭ ਕਰ ਦਿਤੀ ਜਿਸ ਨਾਲ ਉਧਾਰ ਵਧਦਾ ਗਿਆ ਤੇ ਚੀਨੀ ਸਰਕਾਰ ਨੇ ਅਫ਼ੀਮ ਤੇ ਰੋਕ ਲਗਾ ਦਿਤੀ ਤੇ ਅਫ਼ੀਮ ਜਬਤ ਕਰਨ ਦੇ ਆਦੇਸ਼ ਦਿੱਤੇ। ਅੰਗਰੇਜ਼ ਸਰਕਾਰ ਨੇ ਕਿਹਾ ਕਿ ਅਫ਼ੀਮ ਦਾ ਉਧਾਰ ਨੂੰ ਬਾਪਸ ਕਰਨ ਲਈ ਚੀਨੀ ਸਰਕਾਰ ਕਰਜੇ ਦਾ ਪ੍ਰਬੰਧ ਕਰੇ।
  • ਚੀਨੀ ਸਰਕਾਰ ਨੇ ਕਿਹਾ ਕਿ ਸਾਰੇ ਯੂਰਪੀ ਵਪਾਰੀਆਂ ਵਾਂਗ ਬਰਤਾਨਵੀਂ ਵਪਾਰੀ ਵੀ ਕੋਹਾਂਗ ਦੁਆਰਾ ਹੀ ਵਪਾਰ ਕਰਨ ਜੋ ਕਿ ਬਰਤਾਨਵੀਂ ਵਪਾਰੀਆਂ ਲਈ ਇਹ ਕੰਮ ਔਖਾ ਸੀ।

ਸਿੱਟੇ

[ਸੋਧੋ]
  • ਨਾਨਕਿੰਗ ਦੀ ਸੰਧੀ ਨਾਲ ਚੀਨ ਦਾ ਬਹੁਤ ਅਪਮਾਨ ਦਾ ਸਾਹਮਣਾ ਕਰਨਾ ਪਿਆ। ਚੀਨ ਨੂੰ ਵਪਾਰਿਕ ਅਤੇ ਸੈਨਿਕ ਸ਼ਕਤੀ ਨੂੰ ਕਰਾਰਾ ਝਟਕਾ ਵੱਜਿਆ। ਵਿਦੇਸ਼ੀ ਤਾਕਤਾਂ ਨੇ ਚੀਨ ਦੀ ਕਮਜ਼ੋਰੀ ਤੋਂ ਲਾਭ ਉਠਾਉਣ ਦੇ ਯਤਨ ਆਰੰਭ ਕਰ ਦਿਤੇ।
  • ਚੀਨ ਦੇ ਵਿਸ਼ੇਸ਼ ਅਧਿਕਾਰ ਦੇ ਸਿੱਧਾਂਤ ਨੂੰ ਮਜ਼ਬੂਰੀ ਦੀ ਹਾਲਤ ਵਿੱਚ ਪ੍ਰਵਾਨਗੀ ਦੇ ਦਿੱਤੀ ਸੀ ਤੇ ਚੀਨ ਵਿਰੱਧ ਅਪਰਾਧ ਕਰਨ ਵਾਲੇ ਵਿਦੇਸ਼ੀਆਂ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਨਹੀਂ ਕਰੇਗਾ।
  • ਇਸ ਲੜਾਈ ਦੇ ਸਿੱਟੇ ਵਜੋਂ ਚੀਨ ਦੀ ਆਰਥਿਕ ਲੁੱਟ-ਖਸੁੱਟ ਦਾ ਦੌਰ ਸ਼ੁਰੂ ਹੋ ਗਿਆ। ਚੀਨ ਦਾ ਧਨ ਵਿਦੇਸ਼ਾਂ ਵਿੱਚ ਜਾ ਲੱਗ ਪਿਆ।
  • ਚੀਨੀ ਲੋਕ ਹਰੇਕ ਖੇਤਰ ਸਮੇਤ ਸੈਨਿਕ ਪੱਖ ਵਿੱਚ ਯੁਰਪੀਨਾਂ ਤੋਂ ਬਹੁਤ ਪੱਛੜੇ ਹੋਏ ਸਨ। ਇਸ ਦਾ ਯੂਰਪ ਦੇ ਲੋਕਾਂ ਨੇ ਪੂਰਾ ਪੂਰਾ ਲਾਭ ਉਠਾਉਣਾ ਤੋਂ ਸੰਕੋਚ ਨ ਕੀਤਾ ਤੇ ਚੀਨ ਦੀ ਸੁਤੰਤਰਤਾ ਖਤਮ ਹੋਣੀ ਸ਼ੁਰੂ ਹੋ ਗਈ।
  • ਚੀਨ ਨੇ ਕਾਫ਼ੀ ਚਿਰਾਂ ਤੋਂ ਬਮਦ ਦੁਆਰ ਦੀ ਨੀਤੀ ਅਪਣਾਈ ਹੋਈ ਸੀ ਪਰ ਯੁੱਧ ਵਿੱਚ ਹਰ ਮਗਰੋਂ ਚੀਨ ਨੂੰ ਖੁੱਲ੍ਹੇ ਦਰਵਾਜੇ ਦੀ ਨੀਤੀ ਅਪਣਾਉਣੀ ਪਈ।

ਹਵਾਲੇ

[ਸੋਧੋ]
  1. Le Pichon, Alain (2006). China Trade and Empire. Oxford University Press. pp. 36–37. ISBN 0-19-726337-2.
  2. Martin, Robert Montgomery (1847). China: Political, Commercial, and Social; In an Official Report to Her Majesty's Government. Volume 2. James Madden. pp. 80–81.