ਪਾਕਿਸਤਾਨੀ ਕਹਾਣੀ ਦਾ ਇਤਿਹਾਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਾਕਿਸਤਾਨੀ ਪੰਜਾਬੀ ਕਹਾਣੀ ਦਾ ਪਹਿਲਾ ਕਹਾਣੀਕਾਰ ਨੋਸ਼ੂਆ ਫਜ਼ਲਦੀਨ ਨੂੰ ਕਿਹਾ ਜਾ ਸਕਦਾ ਹੈ।ਇਹਨਾਂ ਨੇ 1924 ਈ.ਵਿੱਚ ਆਪਣੀਆਂ ਕਹਾਣੀਆਂ ਦਾ ਸੰਗ੍ਰਹਿ ਛਾਪਿਆ।ਇਸ ਵਿੱਚ ਅਦਬੀ ਅਫ਼ਸਾਨੇ, ਅਖ਼ਾਲਕੀ ਕਹਾਣੀਆਂ ਮਜਾਕੀਆ ਅਫ਼ਸਾਨੇ ਤੇ ਅਨੁਵਾਦਿਤ ਕੀਤੀਆਂ ਕਹਾਣੀਆਂ ਸਮਾਨ ਕੀਤੀਆਂ।ਪਾਕਿਸਤਾਨ ਬਨਣ ਪਿੱਛੋ ਉਰਦੂ ਦੇ "ਪੰਜਾਬੀ ਜ਼ਮੀਆ "ਵਿੱਚ ਸਮਾਜ ਹੈਦਰ ਦੀ ਕਹਾਣੀ "ਉਡੀਕ" 1948 ਵਿੱਚ ਛਪੀ।1951 ਵਿੱਚ ਡਾ.ਫਕੀਰ ਮੁਹੰਮ ਫਕੀਰ ਨੇ ਪੰਜਾਬੀ ਨਾਂ ਦਾ ਮਾਹਨਾਮਾ ਸੁਰੂ ਕੀਤਾ।ਜਿਸ ਵਿੱਚ ਕਵਿਤਾਵਾਂ ਦੇ ਨਾਲ ਕਹਾਣੀਆਂ ਵੀ ਛਪਣ ਲੱਗਿਆ।ਫਕੀਰ ਨੇ ਇਨ੍ਵਾ ਕਹਾਣੀਆਂ ਨੂੰ ਦਿੱਤਾ।ਇਹ ਸੰਗ੍ਰਹਿ 1955 ਵਿੱਚ ਪ੍ਰਕਾਸ਼ਿਤ ਹੋਇਆ।1954 ਵਿੱਚ ਉਰਦੂ ਦੇ ਰੋਜ਼ਾਨਾ ਅਖਬਾਰ ਇਮਰੋਜ਼ ਦਾ ਪੰਜਾਬੀ ਪੰਨਾ ਛਪਣਾ ਵੀ ਆਰੰਭ ਹੋ ਗਿਆ ਮਾਹਨਾਮਾ ਮੌਲਾ ਬਖ਼ਸ਼ ਕੁਸ਼ਤਾ ਦੀ ਮੌਤ ਤੋਂ ਪਿੱਛੋਂ ਉਸ ਦੇ ਬੇਟੇ ਚੌਧਰੀ ਮੁਹੰਮਦ ਅਫ਼ਜਲ ਨੇ ਪੰਜਾਬੀ ਮਾਸਿਕ ਪੱਤਰ 'ਪੰਜ ਦਰਿਆ' ਕੱਢਣਾ ਸ਼ੂਰੁ ਕੀਤਾ।ਇਸ ਵਿੱਚ ਕਹਾਣੀਆਂ ਵੀ ਛਪਦੀਆਂ ਅਤੇ ਮੁਹੰਮਦ ਅਫ਼ਜ਼ਲ ਦੀ ਵਫਾਤ ਤੋਂ ਪਿੱਛੋ 1975 ਵਿੱਚ ਅਮਜਦ ਭੱਟੀ ਨੇ ਪੰਜ ਦਰਿਆ ਕਹਾਣੀ ਨੰਬਰ ਵੀ ਸਾਇਦ ਕੀਤਾ।1962 ਵਿੱਚ ਪੰਜਾਬੀ ਕਹਾਣੀਆਂ ਦੀ ਚੋਣ ਦੇ ਦੋ ਹੋਰ ਮਜਮੂਏ ਵੀ ਛਪੇ।ਅਜੋਕੀ ਕਹਾਣੀ -ਆਸਿਫ਼ ਖ਼ਾ /ਖਾਲਿਦ ਲਾਹੌਰੀ, ਦਿਨ ਦੀਆਂ ਬਾਰੀਆਂ -ਅਬਦਲ ਮਜੀਦ ਭੱਟੀ ਪੰਜਾਬੀ।ਇਸ ਤੋਂ ਪਿਛੋਂ ਚਾਲੀ ਸਾਲਾਂ ਦੇ ਸਮੇਂ ਅੰਦਰ ਵੱਖ-ਵੱਖ ਕਹਾਣੀਕਾਰਾਂ ਦੇ ਜਿਹੜੇ ਸੰਗ੍ਰਹਿ ਪ੍ਰਕਾਸ਼ਿਤ ਹੋਏ।ਉਹ ਇਸ ਪ੍ਰਕਾਰ ਹਨ। " ਡੂੰਘੀਆਂ ਸ਼ਾਮਾਂ" (1960)ਨਿਵਾਜ, "ਲਾਅ ਪ੍ਰੀਤ"(1973)ਹੁਸੈਨ ਸ਼ਾਇਦ, "ਸੱਚ ਦੇ ਵਰਕੇ"(1975) ਮੁਸਤਾਕ ਬਾਸਤ, "ਸੁੱਕੇ ਪਾਣੀ"(1975) ਇਜਾਜਲ ਹੱਕ, " ਕੂੰਜ ਕਹਾਣੀ"(1979) ਇਕਬਾਲ ਸਲਾਉਦੀਨ, ਚਰਖ਼ੇ ਦੀ ਮੌਤ (1986) ਆਇਸ਼ਾ ਅਸਲਮ, ਕਿੱਕਰ ਦੇ ਫੁੱਲ (1987) ਸੱਯਦ ਨਸੀਹ ਸ਼ਾਹ, ਰੀਤਾਂ ਪ੍ਰੀਤਾਂ(1987) ਨਾਸਰ ਰਾਣਾ, ਮੈਂ ਤੇ ਮੈਂ(1988) ਕੰਵਲ ਮੁਸ਼ਤਾਕ।[1]। ਪੰਜਾਬੀ ਦੇ ਕਈ ਲਿਖਾਰੀਆਂ ਨੇ ਵੰਡ ਅਤੇ ਉਸ ਤੋਂ ਉਪਜਣ ਵਾਲੀ ਪੀੜ੍ਹੀ ਨੂੰ ਆਪਣੀਆਂ ਰਚਨਾਵਾਂ ਵਿੱਚ ਨਿਰੋਲ ਦੁਖਾਂਤ ਸੀ।ਪਾਕਿਸਤਾਨੀ ਲਿਖਾਰੀਆਂ ਲਈ ਦੁਖਾਂਤ ਦੇ ਨਾਲ-ਨਾਲ ਕਿਤੇ ਅਜ਼ਾਦ ਮੁਲਕ ਮਿਲਣ ਦੀ ਖੁਸ਼ੀ ਵੀ ਸੀ। ਪਰ ਵੰਡ ਕਾਰਨ ਹੋਏ ਫਸਾਦ ਤੇ ਲੁੱਟਮਾਰ, ਔਰਤਾਂ ਅਤੇ ਬੱਚਿਆਂ ਨਾਲ ਹੋਏ ਜ਼ੁਲਮ ਇੱਕ ਭਾਰੀ ਦੁੱਖ ਨੂੰ ਵੀ ਨਾਲ ਲੈ ਕੇ ਆਏ ਸਨ।ਪਾਕਿਸਤਾਨੀ ਪੰਜਾਬੀ ਕਹਾਣੀ ਦੀਆਂ ਮੂਲ ਪ੍ਰਵਿਰਤੀਆਂ ਹੇਠ ਲਿਖੇ ਅਨੁਸਾਰ ਹਨ:-ਪਾਕਿਸਤਾਨੀ ਪੰਜਾਬੀ ਕਹਾਣੀ ਦਾ ਆਰੰਭ 1960 ਤੋਂ ਹੋਇਆ ਮੰਨਿਆ ਗਿਆ।1960 ਤੋਂ ਹੁਣ ਤੱਕ ਦੀਆਂ ਪਾਕਿਸਤਾਨੀ ਪੰਜਾਬੀ ਕਹਾਣੀਆਂ ਦੀਆਂ ਮੂਲ ਚਾਰ ਪ੍ਰਵਿਰਤੀਆਂ ਨਿਰਧਾਰਿਤ ਕੀਤੀਆਂ ਗਈਆਂ ਹਨ।[2] ਆਦਰਸ਼ਕ ਪ੍ਰਵਿਰਤੀ, ਰੁਮਾਂਚਕ ਪ੍ਰਵਿਰਤੀ ਯਥਾਰਥਕ ਪ੍ਰਵਿਰਤੀ, ਪ੍ਰਯੋਗਸ਼ੀਲ ਪ੍ਰਵਿਰਤੀ, ਸਮੇਂ-ਸਮੇਂ ਜਾਰੀ ਹੋਏ ਪੰਜਾਬੀ ਰਿਸਾਲਿਆ:-ਪੰਜਾਬੀ, ਪੰਜ ਦਰਿਆ ਵਾਰਿਸ ਸ਼ਾਹ, ਲਹਿਰਾਂ, ਮਾਂ ਬੋਲੀ, ਪੰਚਮ ਪੰਜਾਬੀ ਅਦਬ,ਪੰਜਾਬੀ ਜਬਾਨ, ਰਵੇਲ ਸਵੇਰ ਇੰਟਰਨੈਸ਼ਨਲ, ਵੰਗਾਰ, ਤਿਮਾਹੀ ਆਦਿ ਅਤੇ ਕਿਤਾਬ ਲੜੀ-ਸਾਂਝ, ਕੰਜ, ਲੋਕ ਰੰਗ, ਰੁੱਤ ਲੇਖਾਂ ਸੂਰਜ ਮੁਖੀ, ਚਨਾਬ ਰੰਗ ਆਦਿ ਅਤੇ ਰੋਜ਼ਾਨਾ ਲਾਹੌਰ ਦੇ ਪੰਜਾਬੀ ਸ਼ਫਿਆਂ ਨੇ ਪੰਜਾਬੀ ਕਹਾਣੀ ਦੇ ਵਿਕਾਸ ਤੇ ਪਾਠਕਾਂ ਵਿੱਚ ਇਸ ਸਿਨਫ਼ ਨੂੰ ਹਰਮਨ ਪਿਆਰਾ ਬਣਾਉਣ ਵਿੱਚ ਬਹੁਤ ਹਿੱਸਾ ਪਾਇਆ ਹੈ।[3]

ਹਵਾਲੇ[ਸੋਧੋ]

  1. ਡਾ.ਕਰਨੈਲ ਸਿੰਘ, ਪਾਕਿਸਤਾਨੀ ਪੰਜਾਬੀ ਸਾਹਿਤ ਦਾ ਸੰਖੇਪ ਜਾਇਨਾ, ਪੰਨਾ ਨੰ-69
  2. ਜਤਿੰਦਰਪਾਲ ਸਿੰਘ, ਪਾਕਿਸਤਾਨੀ ਪੰਜਾਬੀ ਗਲਪ, ਪੰਨਾ ਨੰ-199
  3. ਰਤਨਦੀਪ ਕੌਰ, ਪਾਕਿਸਤਾਨੀ ਪੰਜਾਬੀ ਕਹਾਣੀ! ਆਲੋਚਨਾਤਮਕ ਅਧਿਐਨ, ਪੰਨਾ ਨੰ-89.