ਸਮੱਗਰੀ 'ਤੇ ਜਾਓ

ਪਾਕਿਸਤਾਨੀ ਪੰਜਾਬੀ ਸਹਿਤ ਦੀ ਇਤਿਹਾਸਕਾਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

'ਪਾਕਿਸਤਾਨੀ ਪੰਜਾਬੀ ਸਹਿਤ' ਵੀ ਪੰਜਾਬ ਵੰਡ ਨਾਲ਼ ਹੀ ਰਚਿਆ ਜਾਣਾ ਸ਼ੁਰੂ ਹੋ ਗਿਆ। 1947 ਤੋਂ ਹੁਣ ਤੱਕ ਲਿਖੇ ਇਤਿਹਾਸਾਂ ਦਾ ਕ੍ਰਮ ਅਨੁਸਾਰ ਵੇਰਵਾ ਇਸ ਪ੍ਰਕਾਰ ਹੈ। ਜਿਵੇਂ,

ਸੱਜਰੇ ਫੁੱਲ-ਅਨੀਸ ਨਾਗੀ

[ਸੋਧੋ]

ਇਹ 1959 'ਚ ਪ੍ਰਕਾਸ਼ਿਤ ਪਾਕਿਸਤਾਨੀ ਪੰਜਾਬੀ ਸਾਇਰਾਂ ਦੀਆਂ ਰਚਨਾਵਾਂ ਦਾ ਸੰਪਾਦਿਤ ਸੰਗ੍ਰਹਿ ਹੈ ਜਿਸ ਦੇ ਅੰਤ ਉੱਤੇ ਸੰਪਾਦਕ ਨੇ ਪੁਸਤਕ ਵਿੱਚ ਸ਼ਾਮਲ ਬਾਰੇ ਜਾਣ-ਪਛਾਣ ਦਿੱਤੀ ਹੈ, ਵਿਸ਼ੇਸ਼ ਤੋਰ 'ਤੇ ਕਵੀਆਂ ਦੇ ਚਿੰਤਨ ਤੇ ਕਲਾ ਦਾ ਚਰਚਾ ਕੀਤਾ ਗਿਆ ਹੈ। [1]

ਮਹਿਕਦੇ ਫੂਲ-ਫ਼ਕੀਰ ਚੰਦ ਮੁਹੰਮਦ

[ਸੋਧੋ]

ਫ਼ਕੀਰ ਮਹੁੰਮਦ ਫ਼ਕੀਰ ਦੁਆਰਾ 1959 'ਚ ਪ੍ਰਕਾਸ਼ਿਤ ਇਸ ਪੁਸਤਕ ਵਿੱਚ ਪਾਕਿਸਤਾਨੀ ਪੰਜਾਬ ਭਾਵ ਬਾਘਿਓਂ ਪਾਰ ਲਹਿੰਦੇ ਪੰਜਾਬ ਦੇ ਅੱਠ ਸਇਰਾਂ ਬਾਰੇ ਵਿਚਾਰ ਕੀਤੀ ਗਈ ਹੈ ਤੇ ਸ਼ਾਹਬਾਜ ਮਲਿਕ ਦੇ ਸ਼ਬਦਾਂ ਵਿੱਚ ਇੱਨ੍ਹਾ ਕਲਾਸਿਕੀ ਸ਼ਇਰਾਂ ਦੀ ਸ਼ਾਇਰੀ ਦੀ ਰੂਹ ਤੀਕਰ ਅਪੱੜਨ ਦੀ ਕਾਮਯਾਬੀ ਕੋਸ਼ਿਸ ਕੀਤੀ ਗਈ ਹੈ। [2] ਮਹੁੰਮਦ ਸਰਵਰ ਇੱਹ ਪੁਸਤਕ ਸੰਖੇਪ ਪੰਜਾਬੀ ਸਾਹਿਤ ਦਾ ਇਤਿਹਾਸ ਆਖੀ ਜਾ ਸਕਦੀ ਹੈ ਤੇ ਉਰਦੁ ਵਿੱਚ ਲਿਖੀ ਹੋਈ ਹੈ।ਇਹ ਅੱਜ ਵੀ ਹਵਾਲਾ ਪੁਸਤਕ ਦੇ ਤੌਰ 'ਤੇ ਵਰਤੀ ਜਾਂਦੀ ਹੈ।

ਪੰਜਾਬੀ ਅਦਬ-ੳ-ਤਾਰੀਖ-ਸ੍ਰੀ ਮਤੀ ਸ਼ਸੀਮ ਚੋਧਰੀ

[ਸੋਧੋ]

1962 'ਚ ਪ੍ਰਕਾਸ਼ਿਤ ਇਹ ਪੁਸਤਕ ਪੰਜਾਬੀ ਸ਼ਾਇਰਾਂ ਦਾ ਤਜ਼ਕਰਾ ਦਾ ਸੰਖੇਪ ਸਾਰ ਮਾਤਰ ਹੈ, ਜਿਸ ਨੂੰ ਲੇਖਿਕਾ ਨੇ ਸੱਠ ਚੋਣਵੇਂ ਸ਼ਾਇਰਾਂ ਤਕ ਮਹਿਦੂਦ ਰੱਖਿਆ ਹੈ ਤੇ ਉਹਨਾਂ ਸਭ ਤਰੁੱਟੀਆਂ ਨੂੰ ਵੀ ਦੁਹਰਾਇਆ ਹੈ। [3]

ਮੂੰਹ ਆਈ ਗੱਲ

[ਸੋਧੋ]

ਸ਼ਾਹਬਾਜ ਮਲਿਕ ਇਹ ਪੁਸਤਕ ਪਿਛਲੇ 800 ਸਾਲ ਦੇ ਪੰਜਾਬੀ ਅਦਬ ਦਾ ਜ਼ਾਇਜ਼ਾ ਲੈਣ ਦੇ ਮੰਤਵ ਨਾਲ ਲਿਖੀ ਗਈ ਹੈ। ਸ਼ਾਹਬਾਜ ਦੁਆਰਾ ਪੰਜਾਬੀ ਅਦਬ ਦੀ ਦੌਰ ਵੰਡ ਮੌਲਿਕ ਕੇਵਲ ਇੱਕ ਗੱਲੋ ਹੈ ਕਿ ਉਹ ਸਿੱਖ ਰਾਜ ਕਾਲ ਨੂੰ ਕਾਲ ਸਵੀਕਾਰ ਕਰਨ ਤੋ ਗੁਰੇਜ਼ ਕਰਦਾ ਹੈ ਤੇ ਇਸ ਨੂੰ ਦੂਜਾ ਮੁਗ਼ਲ ਦੌਰ ਹੀ ਗਿਣਦਾ ਹੈ।

ਨਿਤਾਰੇ

[ਸੋਧੋ]

ਸ਼ਾਹਬਾਜ਼ ਮਲਿਕ ਦੁਆਰਾ 1979 'ਚ ਪ੍ਰਕਾਸ਼ਿਤ ਇਸ ਪੁਸਤਕ ਬਕਾਇਦਾ ਤੌਰ 'ਤੇ ਸਹਿਤ ਦਾ ਇਤਿਹਾਸ ਨਹੀਂ, ਮਲਿਕ ਦੇ ਤਨਕੀਦੀ ਤੇ ਤਹਿਕੀਕੀ ਮਜ਼ਨੂਮਾਂ ਮਜਸੂਆ ਹੈ। ਇਸ ਦੇ ਅਧਿਆਇ ਤਿੰਨ ਵਿੱਚ ਪੰਜਾਬੀ ਅਦਬ ਦੀ 'ਮੁਸਲਮਾਨੀ ਰਵਾਇਤੀ' ਮਜ਼ਮੂਨ ਹਨ, ਜਿਨਾਂ ਦੀ ਕਾਲਵੰਡ ਕੀਤੀ ਗਈ ਹੈ। [4]

ਹਵਾਲੇ

[ਸੋਧੋ]
  1. ਅਨੀਸ ਨਾਗੀ, ਸੱਜਰੇ ਫੁੱਲ, ਪੰਜਾਬੀ ਮਜ਼ਲਿਸ ਲਾਹੌਰ, 1959
  2. ਫ਼ਕੀਰ ਮਹੁੰਮਦ ਫ਼ਕੀਰ ਮਹਿਕਦੇ ਫੂਲ ਪੰਜਾਬੀ ਅਦਬੀ ਅਕਾਦਮੀ ਲਾਹੌਰ 1959, ਪੰਜਾਬੀ ਅਦਬ (1960)
  3. ਸ਼ਮੀਮ ਚੋਧਰੀ, ਪੰਜਾਬੀ ਅਦਬ-ਏ-ਤਾਰੀਖ (ਉਰਦੂ), ਮੀਆਂ ਮੌਲਾ ਬਖਸ਼ ਕੁਸ਼ਤਾ ਐਂਡ ਸੰਨਜ਼ ਲਾਹੌਰ 1962
  4. ਸ਼ਾਹਬਾਜ ਮਲਿਕ,ਨਿਤਾਰੇ, ਤਾਜ ਬੁਕ ਡਿਪੋ, ਲਾਹੌਰ 1979