ਪਾਕਿਸਤਾਨ ਦਾ ਇਤਿਹਾਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
A map outlining historical sites situated in -day Pakistan
A map outlining historical sites situated in -day Pakistan

ਪਾਕਿਸਤਾਨ ਦਾ ਇਤਿਹਾਸ, ਤਰੀਖ਼ ਪਾਕਿਸਤਾਨ ਜਾਂ ਪਾਕਿਸਤਾਨ ਦੀ ਤਰੀਖ਼ ਦਾ ਮਤਲਬ ਉਸ ਇਲਾਕੇ ਦਾ ਇਤਿਹਾਸ ਹੈ ਜੋ ਕਿ 1947ਈ. ਵਿੱਚ ਹਿੰਦੁਸਤਾਨ ਦੀ ਵੰਡ ਦੇ ਮੌਕੇ ਅਤੇ ਹਿੰਦੁਸਤਾਨ ਤੋਂ ਵੱਖ ਹੋ ਕੇ ਇਸਲਾਮੀ ਜਮਹੂਰੀਆ ਪਾਕਿਸਤਾਨ ਜਾਂ ਇਸਲਾਮੀ ਲੋਕਰਾਜ ਪਾਕਿਸਤਾਨ ਅਖਵਾਇਆ। ਹਿੰਦੁਸਤਾਨ ਦੀ ਵੰਡ ਤੋਂ ਪਹਿਲੋਂ ਦੇ ਪਾਕਿਸਤਾਨ ਦਾ ਇਲਾਕਾ ਬਰਤਾਨਵੀ ਰਾਜ ਦਾ ਹਿੱਸਾ ਸੀ। ਉਸ ਤੋਂ ਵੀ ਪਹਿਲਾਂ, ਇਸ ਥਾਂ ਤੇ ਵੱਖ ਵੱਖ ਵੇਲਿਆਂ ਵਿੱਚ ਵੱਖ ਵੱਖ ਮੁਕਾਮੀ ਰਾਜਿਆਂ ਤੇ ਕਈ ਗ਼ੈਰ ਮੁਲਕੀ ਤਾਕਤਾਂ ਦਾ ਰਾਜ ਰਿਹਾ। ਪੁਰਾਣਿਆਂ ਵੇਲਿਆਂ ਵਿੱਚ ਇਹ ਇਲਾਕਾ ਬਰ-ਏ-ਸਗ਼ੀਰ ਹਿੰਦ ਦੀਆਂ ਕਈ ਬਾਦਸ਼ਾਹਤਾਂ ਤੇ ਕੁੱਝ ਵੱਡੀਆਂ ਸ਼ਾਹੀ ਸ਼ਕਤੀਆਂ ਦਾ ਹਿੱਸਾ ਰਿਹਾ। 18 ਵੀਂ ਸਦੀ ਵਿੱਚ ਇਹ ਇਲਾਕਾ ਬਰਤਾਨਵੀ ਹਿੰਦ ਨਾਲ ਰਲ਼ ਗਿਆ।[1][2][3][4][5]

ਪਾਕਿਸਤਾਨ ਦੀ ਸਿਆਸੀ ਤਰੀਖ਼ ਦੀ ਸ਼ੁਰੂਆਤ 1906 ਵਿੱਚ ਆਲ ਇੰਡੀਆ ਮੁਸਲਿਮ ਲੀਗ ਦੇ ਸੰਘ ਨਾਲ਼ ਹੋਈ। ਇਸ ਤਰ੍ਹਾਂ ਦੇ ਸੰਘ ਦਾ ਮਕਸਦ ਹਿੰਦੁਸਤਾਨ ਵਸਣ ਆਲੇ ਮੁਸਲਮਾਨਾਂ ਦੇ ਹੱਕਾਂ ਦੀ ਰਾਖੀ ਤੇ ਉਹਨਾਂ ਦੀ ਨੁਮਾਇੰਦਗੀ ਕਰਨਾ ਸੀ। 29 ਦਸੰਬਰ 1930 ਨੂੰ ਫ਼ਲਸਫ਼ੀ ਤੇ ਸ਼ਾਇਰ, ਡਾਕਟਰ ਸਰ ਅੱਲਾਮਾ ਮੁਹੰਮਦ ਇਕਬਾਲ ਨੇ ਉਤਲੇ ਲਹਿੰਦੇ ਹਿੰਦੁਸਤਾਨ ਦੇ ਮੁਸਲਮਾਨਾਂ ਲਈ ਇੱਕ ਖ਼ੁਦ ਮੁਖ਼ਤਾਰ ਰਿਆਸਤ ਦੀ ਪੇਸ਼ਕਸ਼ ਕੀਤੀ। 1930ਈ. ਦੇ ਦਹਾਕੇ ਦੇ ਅਖ਼ੀਰ ਵਿੱਚ ਮੁਸਲਿਮ ਲੀਗ ਨੇ ਲੋਕਪ੍ਰਿਯਤਾ ਹਾਸਲ ਕਰਨੀ ਸ਼ੁਰੂ ਕੀਤੀ। ਮੁਹੰਮਦ ਅਲੀ ਜਿਨਾਹ ਵੱਲੋਂ ਦੋ ਕੌਮੀ ਨਜ਼ਰੀਆ ਪੇਸ਼ ਕੀਤੇ ਜਾਣ ਤੇ ਮੁਸਲਿਮ ਲੀਗ ਵੱਲੋਂ 1940 ਦੀ ਕਰਾਰ- ਲਾਹੌਰ ਦੀ ਮਨਜ਼ੂਰੀ ਨੇ ਪਾਕਿਸਤਾਨ ਦੇ ਬਣਨ ਦੀ ਰਾਹ ਪੱਧਰੀ ਕੀਤੀ। ਕਰਾਰਦਾਦ ਦੀ ਲਾਹੌਰ ਵਿੱਚ ਮੰਗ ਕੀਤਾ ਗਈ ਸੀ ਕਿ ਬਰਤਾਨਵੀ ਹਿੰਦ ਦੇ ਮੁਸਲਮਾਨਾਂ ਲਈ ਵੱਧ ਗਿਣਤੀ ਇਲਾਕਿਆਂ ਅਤੇ ਆਜ਼ਾਦ ਰਿਆਸਤ ਕਾਇਮ ਕੀਤੀ ਜਾਵੇ। ਅਖ਼ੀਰ ਜਿਨਾਹ ਦੀ ਆਗਵਾਈ ਵਿੱਚ ਇੱਕ ਕਾਮਿਆਬ ਤਹਿਰੀਕ ਮਗਰੋਂ 15 ਅਗਸਤ 1947 ਨੂੰ ਬਰਤਾਨਵੀ ਕਬਜ਼ੇ ਤੋਂ ਆਜ਼ਾਹੀ ਲੱਭੀ ਤੇ ਹਿੰਦੁਸਤਾਨ ਦੀ ਵੰਡ ਹੋਈ।

ਹਵਾਲੇ[ਸੋਧੋ]

  1. Coppa, A.; L. Bondioli; A. Cucina; D. W. Frayer; C. Jarrige; J. F. Jarrige; G. Quivron; M. Rossi; M. Vidale; R. Macchiarelli. "Palaeontology: Early Neolithic tradition of dentistry" (PDF). Nature. 440 (7085): 755–756. doi:10.1038/440755a. PMID 16598247. Retrieved 22 November 2007.
  2. Possehl, G. L. (October 1990). "Revolution in the Urban Revolution: The Emergence of Indus Urbanization". Annual Review of Anthropology. 19 (1): 261–282. doi:10.1146/annurev.an.19.100190.001401. Retrieved 6 May 2007.
  3. Kenoyer, Jonathan Mark; Kimberley Heuston (May 2005). The Ancient South Asian World. Oxford University Press. ISBN 978-0-19-517422-9. Archived from the original on 2012-11-20. Retrieved 2016-01-28. {{cite book}}: Unknown parameter |dead-url= ignored (|url-status= suggested) (help)
  4. "Palaeolithic and Pleistocene of Pakistan". Department of Archaeology, University of Sheffield. Retrieved 1 December 2007.
  5. Murray, Tim (1999). Time and archaeology. London; New York: Routledge. p. 84. ISBN 978-0-415-11762-3.