ਪਾਬੂਜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਾਬੂਜੀ ਰਾਜਸਥਾਨ ਦੇ ਲੋਕ ਦੇਵਤਿਆਂ ਵਿੱਚੋਂ ਇੱਕ ਮੰਨੇ ਜਾਂਦੇ ਹਨ। ਰਾਜਸਥਾਨ ਦੀ ਸੰਸਕ੍ਰਿਤੀ ਵਿੱਚ ਉਹਨਾਂ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਹੈ। ਉਹ ਰਾਜਸਥਾਨ ਵਿੱਚ 14ਵੀਂ ਸਦੀ ਵਿੱਚ ਹੋਏ ਹਨ। ਉਹ ਪਿੰਡ ਕੋਲੂ ਦੇ ਧਾਂਧਲਜੀ ਰਾਠੌਰ ਦੇ ਚਾਰ ਬੱਚਿਆਂ ਵਿਚੋਂ ਇੱਕ ਸੀ, ਦੋ ਮੁੰਡੇ (ਬੁਰੋ ਅਤੇ ਪਾਬੂਜੀ) ਅਤੇ ਦੋ ਕੁੜੀਆਂ (ਸੋਨਾ ਅਤੇ ਪੇਮਾ)। ਇਤਿਹਾਸਕ ਪਾਬੂਜੀ ਇੱਕ ਮਧਕਾਲੀ ਰਾਜਪੂਤ ਰਾਜਕੁਮਾਰ ਸੀ। ਉਹ ਉਹਨਾਂ ਲੋਕਾਂ ਵਿੱਚੋਂ ਇੱਕ ਸੀ, ਜਿਹਨਾਂ ਨੇ ਲੋਕ ਕਲਿਆਣ ਲਈ ਆਪਣਾ ਸਾਰਾ ਜੀਵਨ ਦਾਅ ਉੱਤੇ ਲਗਾ ਦਿੱਤਾ ਅਤੇ ਲੋਕਨਾਇਕ/ਦੇਵਤੇ ਦੇ ਰੂਪ ਵਿੱਚ ਹਮੇਸ਼ਾ ਲਈ ਅਮਰ ਹੋ ਗਏ। ਪਾਬੂਜੀ ਨੂੰ ਲਛਮਣ ਦਾ ਅਵਤਾਰ ਮੰਨਿਆ ਜਾਂਦਾ ਹੈ। ਰਾਜਸਥਾਨ ਵਿੱਚ ਉਹਨਾਂ ਦੇ ਯਸ਼ਗਾਨ ਸਰੂਪ ਪਾਵੜੇ (ਗੀਤ) ਗਾਏ ਜਾਂਦੇ ਹਨ ਅਤੇ ਮਨੌਤੀ ਮੁਕੰਮਲ ਹੋਣ ਉੱਤੇ ਫੜ ਵੀ ਬਾਂਚੀ ਜਾਂਦੀ ਹੈ। ਪਾਬੂਜੀ ਦੀ ਫੜ ਪੂਰੇ ਰਾਜਸਥਾਨ ਵਿੱਚ ਪ੍ਰਸਿੱਧ ਹੈ।[1]

ਹਵਾਲੇ[ਸੋਧੋ]