ਪਾਰੁਲ ਚੌਹਾਨ
ਪਾਰੁਲ ਚੌਹਾਨ | |
---|---|
ਜਨਮ | ਪਾਰੁਲ ਚੌਹਾਨ ਲਖੀਮਪੁਰ ਖੇਰੀ, ਉੱਤਰ ਪ੍ਰਦੇਸ਼, ਭਾਰਤ |
ਪੇਸ਼ਾ | ਟੈਲੀਵਿਜ਼ਨ ਅਭਿਨੇਤਰੀ, ਮਾਡਲ |
ਸਰਗਰਮੀ ਦੇ ਸਾਲ | 2007 - ਵਰਤਮਾਨ |
ਜੀਵਨ ਸਾਥੀ |
ਚਿਰਾਗ ਠਾਕੁਰ (ਵਿ. 2018) |
ਪਾਰੁਲ ਚੌਹਾਨ ਇੱਕ ਭਾਰਤੀ ਟੈਲੀਵਿਜ਼ਨ ਮਾਡਲ ਅਤੇ ਭਾਰਤੀ ਟੈਲੀਵਿਜ਼ਨ ਅਦਾਕਾਰਾ ਹੈ ਜਿਸਨੇ "ਬਿਦਾਈ " ਸੀਰੀਅਲ ਵਿੱਚ ਰਾਗਿਨੀ ਦੀ ਭੂਮਿਕਾ ਅਦਾ ਕੀਤੀ।[1] ਇਸਨੇ ਸੋਨੀ ਟੀਵੀ ਨਾਚ ਪ੍ਰਦਰਸ਼ਨ ਝਲਕ ਦਿਖਲਾ ਜਾ ਵਿੱਚ ਕੋਰੀਓਗ੍ਰਾਫਰ ਦੀਪਕ ਨਾਲ ਹਿੱਸਾ ਲਿਆ।[2] ਇਸਨੂੰ ਭਾਰਤੀ ਟੈਲੀਵਿਜ਼ਨ ਅਕੈਡਮੀ ਅਵਾਰਡ 2009 ਵਿੱਚ ਨਾਮਜ਼ਦ ਕੀਤਾ ਗਿਆ। ਇਹ "ਰਿਸ਼ਤੋਂ ਸੇ ਬੜੀ ਪ੍ਰਥਾ" ਵਿੱਚ ਸ਼ਾਲਿਨੀ ਚੰਦ੍ਰਾ ਦੇ ਬਦਲ ਵਜੋਂ ਮੁੱਖ ਭੂਮਿਕਾ ਵਿੱਚ ਆਈ। ਯੇ ਰਿਸ਼ਤਾ ਕਯਾ ਕਹਲਾਤਾ ਹੈ ਵਿੱਚ ਇਹ ਸਵਰਨਾ ਗੋਏਨਕਰ ਦੀ ਭੂਮਿਕਾ ਨਿਭਾ ਰਹੀ ਹੈ।[3]
ਕਰੀਅਰ
[ਸੋਧੋ]ਚੌਹਾਨ ਨੇ 2007 ਤੋਂ 2010 ਤੱਕ ਸ਼ੋਅ ਸਪਨਾ ਬਾਬੁਲ ਕਾ...ਬਿਦਾਈ ਵਿੱਚ ਰਾਗਿਨੀ ਰਣਵੀਰ ਰਾਜਵੰਸ਼ ਦੀ ਮੁੱਖ ਭੂਮਿਕਾ ਨਿਭਾਉਂਦੇ ਹੋਏ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। 2009 ਵਿੱਚ, ਪਾਰੁਲ ਨੇ ਫਿਰ ਝਲਕ ਦਿਖਲਾ ਜਾ ਸੀਜ਼ਨ 3 ਵਿੱਚ ਹਿੱਸਾ ਲਿਆ।[4]
2010 ਵਿੱਚ, ਉਸ ਨੇ ਸ਼ਾਲਿਨੀ ਚੰਦਰਨ ਦੀ ਥਾਂ ਟੈਲੀਵਿਜ਼ਨ ਲੜੀ 'ਰਿਸ਼ਤੋਂ ਸੇ ਬੜੀ ਪ੍ਰਥਾ' ਵਿੱਚ ਮੁੱਖ ਭੂਮਿਕਾ ਨਿਭਾਈ। ਉਹ ਪੁਨਰ ਵਿਵਾਹ - ਏਕ ਨਈ ਉਮੀਦ, 'ਮੇਰੀ ਆਸ਼ਿਕੀ ਤੁਮਸੇ ਹੀ' ਵਰਗੇ ਸ਼ੋਅ ਵਿੱਚ ਨਜ਼ਰ ਆਈ ਸੀ। 2016 ਤੋਂ 2019 ਤੱਕ, ਚੌਹਾਨ ਨੇ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਵਿੱਚ ਮੁੱਖ ਪਾਤਰ ਦੀ ਸੱਸ ਸੁਵਰਨਾ ਗੋਇਨਕਾ ਦੀ ਮੁੱਖ ਭੂਮਿਕਾ ਨਿਭਾਈ।.[5]
ਟੈਲੀਵਿਜ਼ਨ
[ਸੋਧੋ]ਸਾਲ | ਪ੍ਰਦਰਸ਼ਨ | ਭੂਮਿਕਾ | ਸਰੋਤ |
---|---|---|---|
2007-2010 | ਸਪਨਾ ਬਾਬੁਲ ਕਾ...ਬਿਦਾਈ | ਰਾਗਿਨੀ ਰਣਵੀਰ ਰਾਜਵੰਸ਼ | |
2009 | ਝਲਕ ਦਿਖਲਾ ਜਾ 3 | ਆਪਣਾ ਆਪ | |
2010-2011 | ਰਿਸ਼ਤੋਂ ਸੇ ਬੜੀ ਪ੍ਰਥਾ | ਸੁਰਭੀ ਅਭੈ ਸੂਰਿਆਵੰਸ਼ੀ | |
2011-2012 | ਅੰਮ੍ਰਿਤ ਮੰਥਨ |
ਆਪਣਾ ਆਪ | |
2012 | ਸਾਵਧਾਨ ਭਾਰਤ | ||
2013 | ਪੁਨਰ ਵਿਵਾਹ - ਏਕ ਨਯੀ ਉਮੀਦ | ਦਿਵਿਆ ਰਾਜਜਖੋਟਿਆ | |
2015-2016 | ਮੇਰੀ ਆਸ਼ਿਕੀ ਤੁਮ ਸੇ | ਆਰਤੀ ਸਿੰਘ ਅਹਲਾਵਤ | |
2016-ਮੌਜੂਦ | ਯੇ ਰਿਸ਼ਤਾ ਕਯਾ ਕਹਿਲਾਤਾ ਹੈ | ਸਵਰਨਾ ਮਨੀਸ਼ ਗੋਏਨਕਾ |