ਪਾਰੋਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪਾਰੋਤਾ
Malabar Parota and egg curry.JPG
ਪਾਰੋਤਾ ਅੰਡੇ ਦੀ ਕੜੀ ਦੇ ਨਾਲ
ਸਰੋਤ
ਸੰਬੰਧਿਤ ਦੇਸ਼ਤਮਿਲਨਾਡੂ ਕੇਰਲ
ਇਲਾਕਾਦੱਖਣੀ ਭਾਰਤ
ਖਾਣੇ ਦਾ ਵੇਰਵਾ
ਮੁੱਖ ਸਮੱਗਰੀਮੈਦਾ, ਅੰਡਾ ਅਤੇ ਤੇਲ

ਪਾਰੋਤਾ ਇੱਕ ਤਰਾਂ ਦਾ ਬੰਦ ਹੁੰਦਾ ਹੈ ਜੋ ਕੀ ਮੈਦੇ ਨਾਲ ਬਣਾਇਆ ਹੁੰਦਾ ਹੈ। ਇਹ ਰਿਵਾਇਤੀ ਤੌਰ 'ਤੇ ਦੱਖਣੀ ਭਰਤ ਦੇ ਤਮਿਲਨਾਡੂ ਵਿੱਚ ਬਣਾਇਆ ਜਾਂਦਾ ਹੈ।[1] ਪਾਰੋਤਾ ਅਕਸਰ ਕੇਰਲ, ਤਮਿਲਨਾਡੂ, ਅਤੇ ਕਰਨਾਟਕ ਵਿੱਚ ਰੈਸਟੋਰਟ ਅਤੇ ਸੜਕਾਂ ਤੇ ਆਮ ਮਿਲਦਾ ਹੈ। ਇਸਨੂੰ ਕੁਝ ਸਥਾਨਾਂ ਤੇ ਵਿਆਹ, ਧਾਰਮਕ ਤਿਉਹਾਰ ਅਤੇ ਦਾਵਤ ਤੇ ਖਾਇਆ ਜਾਂਦਾ ਹੈ। ਇਸਨੂੰ ਮੈਦਾ, ਅੰਡਾ, ਤੇਲ ਜਾਂ ਘੀ ਅਤੇ ਪਾਣੀ ਨਾਲ ਬਣਾਇਆ ਜਾਂਦਾ ਹੈ। ਆਟੇ ਨੂੰ ਪਤਲਾ ਗੁੰਨ ਕੇ ਗੋਲ ਬਾਲ ਬਣਾ ਲਿੱਤੀ ਜਾਂਦੀ ਹੈ। ਫੇਰ ਇਸਨੂੰ ਬੇਲ ਕੇ ਭੁੰਨਿਆ ਜਾਂਦਾ ਹੈ। ਆਮ ਤੌਰ 'ਤੇ ਪਾਰੋਤਾ ਨੂੰ ਚਿਕਨ, ਮਟਨ ਜਾਂ ਬੀਫ ਨਾਲ ਖਾਇਆ ਜਾਂਦਾ ਹੈ।[2] ਚਿਲੀ ਪਾਰੋਤਾ ਅਤੇ ਕੋਥੁ ਪਰੋਤਾ ਨੂੰ ਇਵੇਂ ਹੀ ਬਣਾਇਆ ਜਾਂਦਾ ਹੈ।.[3][4]

ਪਾਰੋਤਾ ਦੀ ਕਿਸਮਾਂ[ਸੋਧੋ]

ਕਿਸਮ ਵੇਰਵਾ
ਸਿੱਕਾ ਪਾਰੋਤਾ ਪਰਤਾਂ ਵਾਲਾ ਪਾਰੋਤਾ ਜਿਸਨੂੰ ਅੰਡਾ, ਤੇਲ ਅਤੇ ਮੈਦੇ ਨਾਲ ਬਣਾਇਆ ਜਾਂਦਾ ਹੈ।
ਮਾਲਾਬਾਰ ਪਾਰੋਤਾ ਸਿੱਕਾ ਪਾਰੋਤਾ ਵਰਗਾ ਪ੍ਰ ਆਕਾਰ ਵਿੱਚ ਵੱਡਾ. ਇਸ ਨਾਲ ਨੂੰ ਕੇਰਲ ਵਿੱਚ ਵਰਤਿਆ ਜਾਂਦਾ ਹੈ।
ਵੀਚੂ ਪਾਰੋਤਾ ਰੁਮਾਲਿ ਰੋਟੀ ਵਰਗਾ ਪਤਲਾ ਪਾਰੋਤਾ ਜੋ ਕੀ ਤਮਿਲਨਾਡੂ ਵਿੱਚ ਮਸ਼ਹੂਰ ਹੈ।
ਪੋਰੀਚਾ ਪਾਰੋਤਾ ਪੈਨ ਵਿੱਚ ਤਲਿਆ ਹੋਇਆ।
ਸੇਲਨ ਪਾਰੋਤਾ ਦੋ ਪਰਤਾਂ ਦੇ ਵਿੱਚ ਮਸਾਲਾ ਭਰਿਆ ਹੋਇਆ। ਚੌਰਸ ਆਕਾਰ।
ਮਦੁਰਾਈ ਪਾਰੋਤਾ ਬਹੁਤ ਸਾਰੀ ਪਰਤਾਂ ਵਾਲਾ ਨਰਮ ਅਤੇ ਪੋਲਾ ਪਾਰੋਤਾ।

ਗੈਲੇਰੀ[ਸੋਧੋ]

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]