ਪਾਲਮੀਰਾ
ਪਾਲਮੀਰਾ | |
---|---|
ܬܕܡܘܪܬܐ (ਅਰਾਮਾਈ) تدمر (ਅਰਬੀ) | |
![]() ਪਾਲਮੀਰਾ ਦੇ ਕਦੀਮੀ ਟਿਕਾਣਿਆਂ ਦਾ ਹਵਾਈ ਨਜ਼ਾਰਾ | |
ਹੋਰ ਨਾਂ | ਤਦਮੁਰ |
ਟਿਕਾਣਾ | ਤਦਮੁਰ, ਹਮਸ ਰਾਜਪਾਲੀ, ਸੀਰੀਆ |
ਇਲਾਕਾ | ਸੀਰੀਆਈ ਮਾਰੂਥਲ |
ਗੁਣਕ | 34°33′36″N 38°16′2″E / 34.56000°N 38.26722°E |
ਕਿਸਮ | ਵਸੋਂ |
ਰਕਬਾ | 50 ha (120 acres) |
ਅਤੀਤ | |
ਸਥਾਪਨਾ | ਈਸਾ ਤੋਂ 2000 ਵਰ੍ਹੇ ਪਹਿਲਾਂ |
ਉਜਾੜਾ | 1932 ਈਸਵੀ |
ਕਾਲ | ਤਾਂਬਾ ਜੁੱਗ ਤੋਂ ਅਜੋਕਾ ਜੁੱਗ |
ਸੱਭਿਆਚਾਰ | ਅਰਾਮਾਈ, ਅਰਬ, ਯੂਨਾਨੀ-ਰੋਮਨ |
ਜਗ੍ਹਾ ਬਾਰੇ | |
ਹਾਲਤ | ਮਲੀਆਮੇਟ |
ਮਲਕੀਅਤ | ਪਬਲਿਕ |
ਲੋਕਾਂ ਦੀ ਪਹੁੰਚ | Yes |
ਦਫ਼ਤਰੀ ਨਾਂ: ਪਾਲਮੀਰਾ ਦਾ ਅਸਥਾਨ | |
ਕਿਸਮ | ਸੱਭਿਆਚਾਰਕ |
ਮਾਪਦੰਡ | i, ii, iv |
ਅਹੁਦਾ-ਨਿਵਾਜੀ | 1980 (4th session) |
ਹਵਾਲਾ ਨੰਬਰ | 23 |
ਮੁਲਕ | ਫਰਮਾ:SYR |
ਇਲਾਕਾ | Arab States |
ਪਾਲਮੀਰਾ ਜਾਂ ਤਦਮੁਰ (ਅਰਾਮਾਈ: ܬܕܡܘܪܬܐ; Arabic: تدمر; ਹਿਬਰੂ: תַּדְמוֹר; ਪੁਰਾਤਨ ਯੂਨਾਨੀ: Παλμύρα) ਸੀਰੀਆ ਦੀ ਹਮਸ ਰਾਜਪਾਲੀ ਵਿੱਚ ਪੈਂਦਾ ਇੱਕ ਕਦੀਮੀ ਸਾਮੀ ਸ਼ਹਿਰ ਸੀ। ਨਵਪੱਥਰੀ ਜੁੱਗ ਦੇ ਇਸ ਸ਼ਹਿਰ ਦਾ ਪਹਿਲਾ ਜ਼ਿਕਰ ਈਸਾ ਤੋਂ ਦੋ ਹਜ਼ਾਰ ਵਰ੍ਹੇ ਪਹਿਲਾਂ ਸੀਰੀਆਈ ਮਾਰੂਥਲ ਵਿੱਚ ਰਾਹਗੀਰੀ ਕਾਰਵਾਂ ਦੇ ਡੇਰੇ ਵਜੋਂ ਮਿਲਦਾ ਹੈ। ਇਹਦਾ ਜ਼ਿਕਰ ਹਿਬਰੂ ਬਾਈਬਲ ਅਤੇ ਅਸੀਰੀ ਰਾਜਿਆਂ ਦੇ ਦਸਤਾਵੇਜ਼ਾਂ ਵਿੱਚੋਂ ਮਿਲਦਾ ਹੈ ਜਿਹਨੂੰ ਮਗਰੋਂ ਸਲੂਸੀ ਸਲਤਨਤ ਅਤੇ ਫੇਰ ਰੋਮਨ ਸਲਤਨਤ ਵਿੱਚ ਮਿਲਾ ਲਿਆ ਗਿਆ ਸੀ ਜਿਸ ਸਦਕਾ ਇੱਥੇ ਡਾਢੀ ਖ਼ੁਸ਼ਹਾਲੀ ਆਈ ਸੀ। ਪਾਲਮੀਰਾ ਸ਼ਹਿਰ ਸੀਰੀਆ ਦੀ ਰਾਜਧਾਨੀ ਦਮਿਸ਼ਕ ਤੋਂ ਕਰੀਬ 215 ਕਿਲੋਮੀਟਰ ਦੀ ਦੂਰੀ ਤੇਤ ਰੇਗਿਸਤਾਨ ਦੇ ਵਿੱਚ ਵਿਚ ਸਥਿਤ ਹੈ। ਯੂਨੇਸਕੋ ਦੇ ਮੁਤਾਬਕ ਇਥੇ ਅੱਜ ਵੀ ਕਈ ਸੱਭਿਆਚਾਰਕ ਵਿਰਾਸਤੀ ਟਿਕਾਣੇ ਮੌਜੂਦ ਹਨ। ਇੱਥੇ ਹਰ ਸਾਲ ਡੇਢ ਲੱਖ ਤੋਂ ਜ਼ਿਆਦਾ ਸੈਲਾਨੀ ਆਉਂਦੇ ਹਨ। ਕਦੇ ਇਹ ਸ਼ਹਿਰ ਖਜੂਰ ਦੇ ਦਰੱਖਤਾਂ ਨਾਲ ਘਿਰਿਆ ਸੀ ਜਿਸ ਕਰਕੇ ਇਸ ਦਾ ਨਾਂਅ ਪਲਮੀਰਾ ਪੈ ਗਿਆ। ਯੂਨੈਸਕੋ ਮੁਤਾਬਕ ਅਜੇ ਵੀ ਸ਼ਹਿਰ ਦੇ ਕਈ ਹਿੱਸੇ ਰੇਤ ਵਿੱਚ ਦਫ਼ਨ ਹਨ। 1980 ਵਿੱਚ ਯੂਨੈਸਕੋ ਨੇ ਇਸ ਨੂੰ ਵਿਸ਼ਵ ਵਿਰਾਸਤ ਦਾ ਦਰਜਾ ਦਿੱਤਾ।[1]
ਸਾਲ 2015 ਵਿੱਚ ਇਸਲਾਮਿਕ ਸਟੇਟ ਨੇ ਪਾਲਮੀਰਾ ਉੱਤੇ ਕਬਜ਼ਾ ਕਰ ਲਿਆ ਸੀ ਅਤੇ 10 ਮਹੀਨੇ ਆਪਣਾ ਕਬਜ਼ਾ ਕਾਇਮ ਰੱਖਿਆ। ਇਸ ਦੌਰਾਨ ਉੱਥੇ ਕਈ ਪ੍ਰਾਚੀਨ ਅਤੇ ਇਤਿਹਾਸਿਕ ਇਮਾਰਤਾਂ ਨੂੰ ਨਸ਼ਟ ਕਰ ਦਿੱਤਾ ਸੀ, ਦੋ ਹਜ਼ਾਰ ਸਾਲ ਪੁਰਾਣੇ ਦੋ ਮੰਦਿਰਾਂ - ਬਾਲਸ਼ੇਮਿਨ ਅਤੇ ਬੇਲ ਦਾ ਪ੍ਰਾਚੀਨ ਮੰਦਿਰ ਨੂੰ ਉੱਡਾ ਦਿੱਤਾ ਸੀ।
ਹਵਾਲੇ[ਸੋਧੋ]
ਬਾਹਰਲੇ ਜੋੜ[ਸੋਧੋ]
