ਪਾਲ ਸਾਮਰਾਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਫਰਮਾ:ਭਾਰਤੀ ਇਤਿਹਾਸ


ਪਾਲ ਸਾਮਰਾਜ ਮਹਾਰਾਜਾ ਹਰਸ਼ ਦੇ ਸਮੇਂ ਤੋਂ ਬਾਅਦ ਤੋਂ ਉੱਤਰੀ ਭਾਰਤ ਦੇ ਸ਼ਾਸਨ ਦਾ ਪ੍ਰਤੀਕ ਕੰਨੌਜ ਨੂੰ ਮੰਨਿਆ ਜਾਂਦਾ ਸੀ। ਬਾਅਦ ਵਿਸ ਇਹ ਰੁਤਬਾ ਦਿੱਲੀ ਨੂੰ ਪ੍ਰਾਪਤ ਹੋਇਆ। ਪਾਲ ਸਾਮਰਾਜ ਦੀ ਨੀਂਹ 750 ਈ. ਵਿਚ ਗੋਪਾਲ ਨਾਮ ਦੇ ਰਾਜੇ ਨੇ ਰੱਖੀ। ਦੱਸਿਆ ਜਾਂਦਾ ਹੈ ਕਿ ਉਸ ਖੇਤਰ ਵਿਚ ਫ਼ੈਲੀ ਅਸ਼ਾਂਤੀ ਨੂੰ ਰੋਕਣ ਦੇ ਲਈ ਕੁਛ ਪ੍ਰਮੁੱਖ ਲੋਕਾਂ ਨੇ ਉਸਨੂੰ ਰਾਜੇ ਦੇ ਰੂਪ ਵਿਚ ਚੁਣਿਆ॥ ਇਯ ਤਰ੍ਹਾਂ ਨਾਲ ਰਾਜੇ ਦੀ ਚੋਣ ਇੱਕ ਅਦੁੱਤੀ ਘਟਣਾ ਸੀ। ਇਸਦਾ ਮਤਲਬ ਸ਼ਾਇਦ ਇਹ ਹੈ ਕਿ ਗੋਪਾਲ ਉਸ ਖੇਤਰ ਦੇ ਸਾਰੇ ਲੋਕਾਂ ਦਾ ਸਮਰਥਣ ਪ੍ਰਾਪਤ ਕਰਨ ਵਿਚ ਸਫਲ ਰਿਹਾ ਅਤੇ ਇਸ ਨਾਲ ਉਸਨੂੰ ਆਪਣੀ ਸਥਿਤੀ ਮਜ਼ਬੂਤ ਕਰਨ ਵਿਚ ਵੀ ਬਹੁਤ ਮਦਦ ਮਿਲੀ।

ਪਾਲ ਵੰਸ਼ ਦਾ ਸਭ ਤੋਂ ਮਹਾਨ ਸਮਰਾਟ ਗੋਪਾਲ ਦਾ ਪੁੱਤਰ ਧਰਮਪਾਲ ਸੀ। ਉਸਨੇ 770 ਈ. ਤੋਂ ਲੈਕੇ 810 ਈ. ਤੱਕ ਰਾਜ ਕੀਤਾ। ਕੰਨੌਜ ਤੇ ਰਾਜ ਕਰਨ ਲਈ ਸੰਘਰਸ਼ ਇਸੇ ਦੇ ਸ਼ਾਸਨ ਕਾਲ ਵਿਚ ਹੋਇਆ। ਇਸ ਸਮੇਂ ਦੇ ਸ਼ਾਸਕਾਂ ਦੀ ਮਾਨਤਾ ਸੀ ਕਿ ਜੋ ਕੰਨੌਜ ਦਾ ਰਾਜਾ ਹੋਵੇਗਾ, ਉਸਨੂੰ ਸਾਰੇ ਉੱਤਰੀ ਭਾਰਤ ਦੇ ਸਮਰਾਟ ਦੇ ਰੂਪ ਵਿਚ ਮਾਵਤਾ ਦਿੱਤੀ ਜਾਵੇਗੀ। ਕੰਨੌਜ ਉੱਤੇ ਰਾਜ ਦਾ ਇੱਕ ਮਤਲਬ ਇਹ ਵੀ ਸੀ ਕਿ ਉਸ ਰਾਜੇ ਦਾ, ਉਤਲੀ ਗੰਗਾ ਘਾਟੀ ਅਤੇ ਉਸਦੇ ਵਿਸ਼ਾਲ ਪ੍ਰੀਕਰਤਿਕ ਸਾਧਨਾਂ ਉੱਤੇ ਵੀ ਕਬਜਾ ਹੋ ਜਾਵੇਗਾ। ਪਹਿਲਾਂ ਪ੍ਰਤਿਹਾਰ ਸ਼ਾਸਕ ਵਤਸਰਾਜ ਨੇ ਧਰਮਪਾਲ ਨੂੰ ਹਰਾ ਕੇ ਕੰਨੌਜ ਤੇ ਕਬਜਾ ਪ੍ਰਾਪਤ ਕੀਤਾ। ਪਰ ਉਸੇ ਸਮੇਂ ਰਾਸ਼ਟਰਕੂਟ ਸਮਰਾਟ ਧਰੁਵ, ਜੋ ਕਿ ਗੁਜਰਾਤ ਅਤੇ ਮਾਲਵੇ ਉੱਤੇ ਰਾਜ ਸਥਾਪਿਤ ਕਰਨ ਲਈ ਪ੍ਰਤਿਹਾਰਾਂ ਨਾਲ ਸੰਘਰਸ਼ ਕਰ ਰਿਹਾ ਸੀ, ਉਸਨੇ ਉੱਤਰੀ ਭਾਰਤ ਤੇ ਧਾਵਾ ਬੋਲ ਦਿੱਤਾ। ਕਾਫ਼ੀ ਤਿਆਰੀਆਂ ਤੋਂ ਬਾਅਦ ਉਸਨੇ ਨਰਮਦਾ ਪਾਰ ਕਰਕੇ ਅੱਜਕੱਲ ਦੀ ਝਾਂਸੀ ਨਾਮ ਦੀ ਥਾਂ ਦੇ ਨੇੜੇ ਵਤਸਰਾਜ ਨੂੰ ਯੁੱਧ ਵਿਚ ਹਰਾ ਦਿੱਤਾ। ਇਸਤੋਂ ਬਾਅਦ ਉਸ ਨੇ ਅੱਗੇ ਜਾਕੇ ਗੰਗਾ ਘਾਟੀ ਵਿਚ ਧਰਮਪਾਲ ਨੂੰ ਹਰਾਇਆ। ਇਨ੍ਹਾਂ ਜਿੱਤਾਂ ਤੋਂ ਬਾਅਦ ਇਹ ਰਾਸ਼ਟਰਕੂਟ ਸਮਰਾਟ 790 ਵਿਚ ਦੱਖਣ ਨੂੰ ਵਾਪਿਸ ਆ ਗਿਆ। ਇਵੇਂ ਲੱਗਦਾ ਹੈ ਕਿ ਕੰਨੌਜ ਉੱਤੇ ਅਧਿਕਾਰ ਪ੍ਰਾਪਤ ਕਰਨ ਦੀ ਉਸਦੀ ਕੋਈ ਇੱਛਾ ਨਹੀਂ ਸੀ ਅਤੇ ਇਹ ਸਿਰਫ਼ ਗੁਜਰਾਤ ਅਤੇ ਮਾਲਵੇ ਨੂੰ ਆਪਣੇ ਕਬਜੇ ਹੇਠਾਂ ਕਰਨ ਲਈ ਪ੍ਰਤਿਹਾਰਾਂ ਦੀ ਸ਼ਕਤੀ ਨੂੰ ਖ਼ਤਮ ਕਰ ਦੇਣਾ ਚਾਹੁੰਦਾ ਸੀ। ਉਹ ਆਪਣੇ ਦੋਹਾਂ ਕੰਮਾਂ ਵਿਚ ਸਫ਼ਲ ਰਿਹਾ। ਉੱਧਰ ਪ੍ਰਤਿਹਾਰਾਂ ਦੇ ਕਮਜ਼ੋਰ ਪੈ ਜਾਣ ਨਾਲ ਧਰਮਪਾਲ ਨੂੰ ਬਹੁਤ ਫ਼ਾਇਦਾ ਹੋਇਆ। ਉਹ ਛੇਤੀ ਹੀ ਆਪਣੀ ਹਾਰ ਤੋਂ ਉੱਠ ਖੜਿਆ ਅਤੇ ਉਸ ਨੇ ਆਪਣੇ ਇੱਕ ਬੰਦੇ ਨੂੰ ਕੰਨੌਜ ਦੀ ਗੱਦੀ ਤੇ ਬਿਠਾ ਦਿੱਤਾ। ਇੱਥੇ ਉਸ ਨੇ ਇੱਕ ਵਿਸ਼ਾਲ ਦਰਬਾਰ ਵੀ ਖੜਾ ਕਿਤਾ। ਜਿਸ ਵਿਚ ਨੇੜੇ-ਤੇੜੇ ਦੇ ਖੇਤਰਾਂ ਦੇ ਕਈ ਛੋਟੇ ਰਾਜਿਆਂ ਨੇ ਹਿੱਸਾ ਲਿਆ। ਇਸ ਵਿਚ ਗਾਂਧਾਰ(ਪੱਛਮੀ ਪੰਜਾਬ ਅਤੇ ਕਾਬਲ ਘਾਟੀ), ਮਦਰ(ਕੇਂਦਰੀ ਪੰਜਾਬ), ਪੂਰਵੀ ਰਾਜਸਥਾਨ ਅਤੇ ਮਾਲਵਾ ਦੇ ਰਾਜੇ ਸ਼ਾਮਿਲ ਸੀ। ਇਸ ਤਰ੍ਹਾਂ ਧਰਮਪਾਲ ਨੂੰ ਸੱਚੇ ਅਰਥਾਂ ਵਿਚ ਉੱਤਰਪਥਸਵਾਮਿਨ ਕਿਹਾ ਜਾ ਸਕਦਾ ਹੈ। ਪ੍ਰਤਿਹਾਰ ਸਾਮਰਾਜ ਨੂੰ ਇਸ ਨਾਲ ਬਹੁਤ ਧੱਕਾ ਲੱਗਿਆ ਅਤੇ ਰਾਸ਼ਟਰਕੂਟਾਂ ਤੋਂ ਹਾਰ ਜਾਣ ਤੋਂ ਬਾਦ ਵਤਸਰਾਜ ਦਾ ਨਾਮ ਕਿਤੇ ਸੁਣਿਆ ਨਹੀਂ ਗਿਆ।

ਵਿਸ਼ਾ ਸੂਚੀ