ਪਾਵਰ ਫ਼ੈਕਟਰ
Jump to navigation
Jump to search
ਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ, ਏ.ਸੀ. ਬਿਜਲਈ ਪਾਵਰ ਸਿਸਟਮ ਦੇ ਪਾਵਰ ਫ਼ੈਕਟਰ ਨੂੰ ਲੋਡ ਨੂੰ ਜਾਣ ਵਾਲੀ ਅਸਲ ਪਾਵਰ ਅਤੇ ਸਰਕਟ ਵਿੱਚ ਪੈਦਾ ਹੋਈ ਪ੍ਰਤੱਖ ਪਾਵਰ ਦੇ ਅਨੁਪਾਤ ਨਾਲ ਪ੍ਰਭਾਸ਼ਿਤ ਕੀਤਾ ਜਾਂਦਾ ਹੈ। ਇਸਦੀ ਕੋਈ ਇਕਾਈ ਨਹੀਂ ਹੁੰਦੀ ਅਤੇ ਇਸਦਾ ਮਾਪ −1 ਤੋਂ 1 ਤੱਕ ਹੁੰਦਾ ਹੈ। ਜੇ ਪਾਵਰ ਫ਼ੈਕਟਰ ਇੱਕ ਤੋਂ ਘੱਟ ਹੈ ਤਾਂ ਇਸਦਾ ਮਤਲਬ ਹੈ ਕਿ ਵੋਲਟੇਜ ਅਤੇ ਕਰੰਟ ਦੀਆਂ ਵੇਵਫਾਰਮਾਂ ਇੱਕ ਫੇਜ਼ ਵਿੱਚ ਨਹੀਂ ਹਨ ਅਤੇ ਇਸ ਕਰਕੇ ਦੋਵਾਂ ਵੇਵਫਾਰਮਾਂ ਦਾ ਗੁਣਾਂਕ (V × I) ਘੱਟ ਜਾਂਦਾ ਹੈ।