ਪਿਗਮੇਲੀਅਨ (ਨਾਟਕ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਿਗਮੇਲੀਅਨ
ਸ਼੍ਰੀਮਤੀ ਪੈਟਰਿਕ ਕੈਂਪਬੈਲ ਅਲਿਜਾ ਦੀ ਭੂਮਿਕਾ ਵਿੱਚ
ਲੇਖਕਜਾਰਜ ਬਰਨਾਰਡ ਸ਼ਾ
ਦੇਸ਼ਕਿੰਗਡਮ ਆਫ਼ ਗ੍ਰੇਟ ਬ੍ਰਿਟੇਨ ਐਂਡ ਆਇਰਲੈਂਡ
ਭਾਸ਼ਾਇੰਗਲਿਸ਼
ਵਿਧਾਰੋਮਾਂਟਿਕ ਕਮੇਡੀ, ਸਮਾਜਕ ਆਲੋਚਨਾ
ਪ੍ਰਕਾਸ਼ਨ ਦੀ ਮਿਤੀ
1912
ਮੀਡੀਆ ਕਿਸਮਪ੍ਰਿੰਟ

ਪਿਗਮੇਲੀਅਨ ਜਾਰਜ ਬਰਨਾਰਡ ਸ਼ਾ ਦਾ 1912 ਵਿੱਚ ਲਿਖਿਆ ਨਾਟਕ ਹੈ। ਇਸ ਦਾ ਨਾਮ ਇੱਕ ਗ੍ਰੀਕ ਮਿਥਹਾਸਕ ਪਾਤਰ ਤੇ ਰੱਖਿਆ ਗਿਆ ਹੈ।

ਇਸ ਨਾਟਕ ਦਾ ਅਧਾਰ ਇੱਕ ਯੂਨਾਨੀ ਮਿੱਥ ਹੈ, ਜਿਸ ਅਨੁਸਾਰ ਪਿਗਮੇਲੀਅਨ ਨਾਂ ਦਾ ਇੱਕ ਬੁੱਤ ਘਾੜਾ ਜੋ ਨਾਰੀ ਨੂੰ ਨਫ਼ਰਤ ਕਰਦਾ ਹੈ। ਇੱਕ ਸਮੇਂ ਉਹ ਇੱਕ ਇਸਤਰੀ ਦਾ ਬੁੱਤ ਬਣਾਉਂਦਾ ਹੈ। ਆਪਣੇ ਬਣਾਏ ਬੁੱਤ ਨਾਲ ਉਸਨੂੰ ਇਸ਼ਕ ਹੋ ਜਾਂਦਾ ਹੈ। ਅਤੇ ਉਹ ਹੁਣ ਸ਼ਾਦੀ ਕਰਾਉਣਾ ਲੋਚਦਾ ਹੈ। ਵੀਨਸ ਪੂਜਾ ਕਰਦਿਆਂ ਡਰਦੇ ਡਰਦੇ ਆਪਣੀ ਇੱਛਾ ਮੰਦੇ ਅੰਦਰ ਚਿਤਵਦਾ ਹੈ। ਤੇ ਵੀਨਸ ਦੀ ਕਿਰਪਾ ਨਾਲ ਔਰਤ ਦੇ ਉਸ ਬੁੱਤ ਵਿੱਚ ਜਾਨ ਪੈ ਜਾਂਦੀ ਹੈ। ਜਾਰਜ ਬਰਨਾਰਡ ਸ਼ਾ ਦਾ ਇਹ ਨਾਟਕ ਨਾਰੀਵਾਦ ਦੀ ਇੱਕ ਸੂਖਮ ਸੈਨਤ ਸਹਿਤ ਉਸ ਮਿੱਥ ਦਾ ਇੱਕ ਆਧੁਨਿਕ ਸੰਸਕਰਣ ਹੈ। ਧੁਨੀ-ਵਿਗਿਆਨ ਦਾ ਇੱਕ ਪ੍ਰੋਫੈਸਰ, ਹੇਨਰੀ ਹਿਗਿੰਸ, ਨਿਮਨ ਵਰਗ ਦੀ ਇੱਕ ਫੁੱਲ ਵੇਚਣ ਵਾਲੀ ਕੁੜੀ ਅਲਿਜ਼ਾ ਡੂਲਿਟਲ ਨੂੰ ਆਪਣੇ ਘਰ ਰੱਖ ਕੇ ਉਸ ਦੇ ਬੋਲਣ ਦੇ ਲਹਿਜੇ ਅਤੇ ਗੱਲਬਾਤ ਨੂੰ ਨਿਖਾਰਨ ਰਾਹੀਂ ਇੱਕ ਤਰ੍ਹਾਂ ਉਸ ਨੂੰ ਨਵਾਂ ਜੀਵਨ ਦੇ ਦਿੰਦਾ ਹੈ। ਆਵਾਜ਼ ਦੇ ਬਾਰੇ ਤਿੰਨ ਮਹੀਨੇ ਦੀ ਟ੍ਰੇਨਿੰਗ ਦੇ ਬਾਅਦ ਅਲਿਜ਼ਾ ਨੂੰ ਲੰਦਨ ਦੇ ਸ਼ਰੀਫ਼ਜਾਦਿਆਂ ਦੀ ਇੱਕ ਪਾਰਟੀ ਵਿੱਚ ਬਲਿਊ ਬਲਡ ਵਿੱਚ ਜਨਮੀ ਹੋਣ ਦਾ ਖਿਤਾਬ ਜੀਤਵਾ ਦਿੰਦਾ ਹੈ।