ਪਿੰਜਣੀਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੱਡੇ ਦੇ ਪਹੀਆਂ ਨੂੰ ਧੁਰਾਂ ਤੋਂ ਬਾਹਰ ਨਿਕਲਣ ਤੋਂ ਰੋਕਣ ਲਈ, ਕਾਬੂ ਵਿਚ ਰੱਖਣ ਲਈ ਤੀਰਾਂ ਵਿਚ ਪਾਈ ਜਾਂਦੀ ਲੰਮੀ ਮੋਟੀ ਥੋੜੀ ਜਿਹੀ ਗੁਲਾਈ ਵਾਲੀ ਲੱਕੜ ਨੂੰ ਪਿੰਜਣੀ ਕਹਿੰਦੇ ਹਨ। ਪਿੰਜਣੀਆਂ ਗੱਡੇ ਦੇ ਦੋਵੇਂ ਪਹੀਆਂ ਦੇ ਬਾਹਰ ਪਾਈਆਂ ਜਾਂਦੀਆਂ ਹਨ। ਪਿੰਜਣੀਆਂ ਦੇ ਸਿਰਿਆਂ ਨੂੰ ਥੋੜ੍ਹਾ ਜਿਹਾ ਗੋਲ ਕੀਤਾ ਹੁੰਦਾ ਹੈ। ਸਿਰਿਆਂ ਦੇ ਨੇੜੇ ਸੱਲ ਪਾਏ ਹੁੰਦੇ ਸਨ। ਵਿਚਾਲੇ ਗੋਲ ਗਲੀਆਂ ਕੱਢੀਆਂ ਹੁੰਦੀਆਂ ਸਨ। ਗੱਡੇ ਦੇ ਤੀਰਾਂ ਵਿਚ ਚੂਲਾਂ ਪਾਈਆਂ ਹੁੰਦੀਆਂ ਹਨ। ਇਨ੍ਹਾਂ ਚੂਲਾਂ ਦੇ ਬਾਹਰਲੇ ਹਿੱਸੇ ਵਿਚ ਬਰੀਕ ਜਿਹੀਆਂ ਗਲੀਆਂ ਕੱਢੀਆਂ ਹੁੰਦੀਆਂ ਹਨ। ਚੂਲਾਂ ਪਾਏ ਤੀਰਾਂ ਵਿਚ ਹੀ ਪਿੰਜਣੀਆਂ ਫਿੱਟ ਕੀਤੀਆਂ ਜਾਂਦੀਆਂ ਹਨ। ਪਿੰਜਣੀਆਂ ਦੀਆਂ ਗਲੀਆਂ ਵਿਚ ਪਹੀਆਂ ਦਾ ਧੁਰਾ ਆ ਜਾਂਦਾ ਹੈ। ਪਿੰਜਣੀਆਂ ਦੇ ਬਾਹਰਲੇ ਪਾਸੇ ਤੀਰਾਂ ਦੀਆਂ ਗਲੀਆਂ ਵਿਚ ਛੋਟੀਆਂ-ਛੋਟੀਆਂ ਲੋਹੇ ਦੀਆਂ ਕੀਲੀਆਂ ਪਾਈਆਂ ਜਾਂਦੀਆਂ ਸਨ। ਇਹ ਕੀਲੀਆਂ ਪਿੰਜਣੀਆਂ ਨੂੰ ਤੀਰਾਂ ਤੋਂ ਬਾਹਰ ਜਾਣ ਤੋਂ ਰੋਕਦੀਆਂ ਹਨ। ਲੰਮੇ ਲੋਟ ਪਿੰਜਣੀਆਂ ਦੇ ਉਪਰਲੇ ਤੇ ਹੇਠਲੇ ਸਾਰੇ ਕਿਨਾਰਿਆਂ ਤੇ ਲੰਮੀਆਂ ਲੋਹੇ ਦੀਆਂ ਪੱਤੀਆਂ ਮਜ਼ਬੂਤੀ ਲਈ ਲਾਈਆਂ ਜਾਂਦੀਆਂ ਹਨ। ਪਿੰਜਣੀ ਦੇ ਸੱਲਾਂ ਤੇ ਗਲੀਆਂ ਦੇ ਨੇੜੇ ਵੀ ਪੱਤੀਆਂ ਲਾਈਆਂ ਜਾਂਦੀਆਂ ਹਨ। ਇਸੇ ਤਰ੍ਹਾਂ ਹੀ ਤੀਰਾਂ ਦੀਆਂ ਚੂਲਾਂ ਨੂੰ ਮਜ਼ਬੂਤੀ ਦੇਣ ਲਈ ਪੱਤੀਆਂ ਲਾਈਆਂ ਜਾਂਦੀਆਂ ਹਨ।

ਇਹ ਹੈ ਪਿੰਜਣੀਆਂ ਦੀ ਬਣਤਰ ਹੁਣ ਤਾਂ ਗੱਡੇ ਹੀ ਨਹੀਂ ਰਹੇ। ਪਿੰਜਣੀਆਂ ਕਿੱਥੋਂ ਰਹਿਣੀਆਂ ਹਨ ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. Chandigdh: Unistar books pvt. Ltd. p. 55. ISBN 978-93-82246-99-2.