ਪਿੱਤਰ ਸੱਤਾ
ਪਿੱਤਰ ਸੱਤਾ ਇਸ ਸਮਾਜਕ ਪ੍ਰਬੰਧ ਹੈ ਜਿਸ ਵਿੱਚ ਮਰਦ ਕੋਲ ਪਰਿਵਾਰ ਮੁਢੱਲੀ ਤਾਕਤ ਹੁੰਦੀ ਹੈ ਅਤੇ ਉਹ ਰਾਜਨੀਤਿਕ, ਨੈਤਿਕ ਹਕੂਮਤ, ਸਮਾਜਕ ਅਧਿਕਾਰ ਅਤੇ ਜਾਇਦਾਦ ਤੇ ਉਸ ਦਾ ਹੱਕ ਹੁੰਦਾ ਹੈ। ਕੁਝ ਪਿੱਤਰ ਸੱਤਾ ਵਾਲੇ ਸਮਾਜਾਂ ਵਿੱਚ ਸੰਪੱਤੀ ਦਾ ਹੱਕ ਮਰਦ ਦੇ ਨਾਂ ਨਾਲ ਜੁੜੇ ਬੱਚੇ ਨੂੰ ਹੀ ਮਿਲਦਾ ਹੈ।ਪਿੱਤਰ ਸੱਤਾ, ਪੈਟਰੀਆਰਕੀ, ਪਿਦਰਸ਼ਾਹੀ, ਬਾਂਗਲਾ ਵਿੱਚ ਪਿੱਤਰੀ ਤੋਂਤਰੋ। ਇਹ ਇੱਕ ਪੁਰਾਣਾ ਸ਼ਬਦ ਹੈ। ਅੱਜ ਇਹ ਪਿੱਤਰੀ ਤੋਂਤਰੋ ਨਹੀਂ ਹੈ, ਇਸ ਦਾ ਅਸਲ ਮਤਲਬ ਮਰਦਤੰਤਰ, ਮਰਦਾਵੀਂ ਪ੍ਰਭੂਤਾ ਹੈ। ਇਹ ਹਰ ਜਗ੍ਹਾ ਹੈ ਅਤੇ ਕੋਈ ਵੀ ਮਰਦ ਕਰ ਸਕਦਾ ਹੈ, ਆਪਣੀ ਸ਼ਕਤੀ ਦਿਖਾ ਸਕਦਾ ਹੈ, ਆਪਣਾ ਤੰਤਰ ਦਿਖਾ ਸਕਦਾ ਹੈ। ਇਹ ਜਾਤੀਵਾਦ, ਨਸਲਵਾਦ ਆਦਿ ਵਾਂਗ ਇੱਕ ਸਮਾਜਿਕ ਪ੍ਰਣਾਲੀ ਹੈ। ਇਨ੍ਹਾਂ ਵਾਂਗ ਹੀ ਇਹ ਇੱਕ ਅੱਤਿਆਚਾਰੀ ਸਮਾਜਿਕ ਪ੍ਰਣਾਲੀ ਹੈ। ਪਿੱਤਰ ਸੱਤਾ ਦੇ ਦੋ ਮਹੱਤਵਪੂਰਨ ਹਿੱਸੇ ਹਨ। ਪਹਿਲਾ, ਇਹ ਢਾਂਚਾ ਹੈ ਜੋ ਤੁਹਾਨੂੰ ਦਿਸਦਾ ਹੈ ਕਿ ਪਰਿਵਾਰ ਵਿੱਚ ਘਰ ਦਾ ਮੁਖੀ ਪਿਤਾ ਹੈ। ਪਰਿਵਾਰ ਦਾ ਨਾਮ ਪਿਤਾ ਦੇ ਨਾਂ ਨਾਲ ਚਲਦਾ ਹੈ। ਬਹੁਤੇ ਮੁਲਕ: ਵਿੱਚ ਬਹੁਤੇ ਸੰਸਦ ਮੈਂਬਰ ਮਰਦ ਹਨ। ਬਹੁਤੇ ਕਾਰਪੋਰੇਟ ਅਤੇ ਧਾਰਮਿਕ ਨੇਤਾ ਵੀ ਮਰਦ ਹਨ। ਇਹ ਢਾਂਚਾ ਦਿਖਾਈ ਦਿੰਦਾ ਹੈ।[1] ਪਿੱਤਰ ਸੱਤਾ ਵਿੱਚ ਔਰਤਾਂ ਦੀ ਹਰ ਚੀਜ਼ ਉੱਪਰ ਨਿਯੰਤਰਣ ਕੀਤਾ ਜਾਂਦਾ ਹੈ। ਔਰਤਾਂ ਦੀ ਉਤਪਾਦਨ ਸ਼ਕਤੀ ਉੱਤੇ ਨਿਯੰਤਰਣ ਹੁੰਦਾ ਹੈ ਕਿ ਉਹ ਕਿਹੜਾ ਕੰਮ ਕਰਣਗੀਆਂ ਜਾਂ ਕੀ ਪੜ੍ਹਨਗੀਆਂ? ਕਿਹੜੀ ਨੌਕਰੀ ਉਹਨਾਂ ਲਈ ਜਾਇਜ਼ ਹੈ? ਔਰਤਾਂ ਦੀ ਪ੍ਰਜਣਨ ਸ਼ਕਤੀ ਨੂੰ ਪਿੱਤਰ ਸੱਤਾ ਨਿਯੰਤਰਣ ਕਰਦੀ ਹੈ। ਉਹਨਾਂ ਦਾ ਵਿਆਹ ਕਿੰਨੇ ਸਾਲ ਦੀ ਉਮਰ ਵਿੱਚ ਹੋਵੇਗਾ? ਉਹ ਕਿੰਨੇ ਬੱਚੇ ਪੈਦਾ ਕਰਣਗੀਆਂ? ਜੇ ਕੁੜੀਆਂ ਪੈਦਾ ਹੁੰਦੀਆਂ ਰਹੀਆਂ ਤਾਂ ਹੋਰ ਕਿੰਨੇ ਬੱਚੇ ਕਰਣਗੀਆਂ? ਪ੍ਰਜਣਨ ਸ਼ਕਤੀ ਕੁਦਰਤ ਨੇ ਔਰਤਾਂ ਨੂੰ ਦਿੱਤੀ ਹੈ, ਪਰ ਉਹ ਉਸ ਨੂੰ ਨਿਯੰਤਰਣ ਨਹੀਂ ਕਰ ਸਕਦੀਆਂ। ਇੱਥੋਂ ਤਕ ਕਿ ਉਹਨਾਂ ਦੀ ਕਾਮੁਕਤਾ ਉੱਤੇ ਵੀ ਉਹਨਾਂ ਦਾ ਆਪਣਾ ਨਿਯੰਤਰਣ ਨਹੀਂ ਹੁੰਦਾ।
ਸਾਡੇ ਅਸਾਵੇਂ ਵਿਕਾਸ ਵਾਲੇ ਸਮਾਜ ਵਿੱਚ ਔਰਤ ਨਾਲ ਹਰ ਖੇਤਰ ਵਿੱਚ ਵਿਤਕਰਾ ਕੀਤਾ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਮਰਦ ਪ੍ਰਧਾਨ ਸੋਚ ਔਰਤ ਨੂੰ ਆਪਣੀ ਅਧੀਨਗੀ ਦੇ ਸ਼ਿਕੰਜੇ ਵਿੱਚ ਰੱਖਦੀ ਹੈ। ਜਿੱਥੇ ਔਰਤ ਚੇਤੰਨ ਨਹੀਂ ਉੱਥੇ ਤਾਂ ਉਹ ਚੁੱਪ ਕਰਕੇ ਸਹਿ ਲੈਂਦੀ ਹੈ, ਪਰ ਚੇਤੰਨ ਮਹਿਲਾਵਾਂ ਨੂੰ ਅਜਿਹਾ ਵਿਤਕਰਾ ਸਹਿਣਾ ਪਵੇ ਤਾਂ ਉੱਥੇ ਚੁੱਪ, ਆਵਾਜ਼ ਵਿੱਚ ਬਦਲਦੀ ਹੈ।[2][3][4] ਰੋਜ਼ਮਰ੍ਹਾ ਦੀ ਪਿੱਤਰਸੱਤਾ ਦੀ ਕੋਈ ਜਾਤ ਜਾਂ ਬਰਾਦਰੀ ਨਹੀਂ ਹੈ ਅਤੇ ਧਰਮ ਲਿੰਗਕ ਅਸਮਾਨਤਾ ਨੂੰ ਚਲਦਾ ਰੱਖਣ ਦਾ ਮੌਕਾ ਮੁਹੱਈਆ ਕਰਾਉਂਦਾ ਹੈ।[5]