ਪੀਰ ਫ਼ਜ਼ਲ ਸ਼ਾਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਪੀਰ ਫ਼ਜ਼ਲ ਸ਼ਾਹ ਦਾ ਜਨਮ 1896 ਵਿੱਚ ਹੋਇਆ। ਪੀਰ ਸਾਹਿਬ ਦਾ ਸਥਾਨ ਪੰਜਾਬੀ ਗ਼ਜ਼ਲਕਾਰਾ ਵਿੱਚ ਬਹੁਤ ਉੱਚਾ ਹੈਂ। ਪਾਕਿਸਤਾਨ ਵਾਲੇ ਉਹਨਾਂ ਨੂੰ "ਪੰਜਾਬੀ ਗ਼ਜ਼ਲ ਦਾ ਹਾਫਿਜ਼" ਕਹਿ ਕੇ ਸਤਿਕਾਰਦੇ ਹਨ। ਉਹਨਾਂ ਨੇ ਆਪਣੇ ਕਲਾਮ ਦੇ ਦੋ ਸੰਗ੍ਰਹਿ "ਡੂੰਘੇ ਪੈਂਡੇ" ਅਤੇ "ਟਿਕੋਰਾਂ" ਆਪਣੇ ਪਿੱਛੇ ਛੱਡੇ। ਇਹਨਾਂ ਵਿੱਚੋਂ ਪਹਿਲਾਂ ਲਗਪਗ 136 ਗ਼ਜ਼ਲਾਂ ਦਾ ਦੀਵਾਨ ਹੈਂ ਤੇ ਦੂਜਾ ਗ਼ਜ਼ਲਾਂ, ਨਜ਼ਮਾਂ, ਦੋ ਬੈਂਤ ਤੇ ਜੋੜਬੰਦਾਂ ਦਾ ਮਜਮੂਆ ਹੈ। ਇਸ ਸੰਗ੍ਰਹਿ ਵਿੱਚ ਸੰਮਿਲਿਤ ਗ਼ਜ਼ਲਾਂ ਦੀ ਸੰਖਿਆ 33 ਹੈ। ਜਿੱਥੇ "ਡੂੰਘੇ ਪੈਂਡੇ" ਦਾ ਰੰਗ ਰਵਾਇਤੀ ਹੈ, ਉਥੇ "ਟਿਕੋਰਾਂ" ਦਾ ਰੰਗ ਵੱਖਰੀ ਨੁਹਾਰ ਤੇ ਦਮਕ ਵਾਲਾ ਹੈ। ਪੀਰ ਫ਼ਜ਼ਲ ਸ਼ਾਹ ਨੂੰ ਆਪਣੀ ਗ਼ਜ਼ਲੋਈ ਉਤੇ ਜਾਇਜ਼ ਮਾਣ ਹੈ ਤੇ ਉਹ ਕਹਿੰਦੇ ਸਨ ਕਿ-:ਫ਼ਜ਼ਲ ਹੋਰਾਂ ਨੇ ਬਦਲ ਦਿੱਤਾ ਏ ਪੰਜਾਬੀ ਦਾ ਰੰਗ, ਯਾ ਇਲਾਹੀ ਦੌਰਿ ਹਾਜ਼ਿਰ ਏ ਗ਼ਜ਼ਲ-ਖ਼ਵਾਨਾ ਦੀ ਖ਼ੈਰ।ਇਥੇ ਕੋਈ ਅਤਿਕਥਨੀ ਨਹੀਂ।

ਪੀਰ ਫ਼ਜ਼ਲ ਦੀਆਂ ਗ਼ਜ਼ਲ ਵਿਚ ਅਖਲਾਕ, ਫਲਸਫਾ, ਮਨੋਵਿਗਿਆਨ, ਹੁਸਨੋ ਇਸ਼ਕ ਆਦਿ ਸਾਰੇ ਮਜ਼ਮੂਨਾਂ ਉਤੇ ਬੜੀ ਕਾਮਯਾਬੀ ਨਾਲ ਹੱਥ ਜ਼ਮਾਇਆ ਹੈ। ਉਸਦੇ ਸ਼ੇਅਰਾਂ ਵਿੱਚ ਰਿਵਾਨਗੀ, ਬੰਦਿਸ਼ ਦੀ ਚੁਸਤੀ, ਖਿਆਲ ਬੁਲੰਦੀ, ਨੁਕਤਾ-ਸੰਜੀ ਤੇ ਈਸਾਈਅਤ ਆਪਣੇ ਪੂਰੇ ਜਲਾਲ ਸਹਿਤ ਵਿਦਮਾਨ ਹੈ। ਤਗਜ਼ੁਲ ਦੇ ਰੰਗ ਲਈ ਦੇਖੋ ਸ਼ੇਅਰ :- ਗਈ ਫੈਲਦੀ ਫੈਲਦੀ ਫੈਲ ਖ਼ੁਸ਼ਬੂ, ਤੇਰੀ ਜ਼ੁਲਫ ਦਾ ਤਜ਼ਕਰਾ ਅੱਲ੍ਹਾ ਅੱਲਾਹ, ਦਿਲਾਂ ਇੰਜ ਸਨਮ ਉਤੇ ਕੁਰਬਾਨ ਹੋ ਜਾ, ਉਹ ਖ਼ੁਦ ਮੂੰਹੋਂ ਆਖੇ ਪਿਆ ਅੱਲਾਹ ਅੱਲਾਹ। ਪੀਰ ਸਾਹਿਬ ਇੱਕ ਸੂਫ਼ੀ-ਮਨਿਸ਼ ਦਰਵੇਸ਼ ਤੇ ਅੱਲਾਹ ਵਾਲੇ ਬੰਦੇ ਸਨ, ਇਸ ਲਈ ਉਹਨਾਂ ਦੇ ਇਸ਼ਕ-ਮਜ਼ਾਜ਼ੀ ਵਿਚ ਇਸ਼ਕ ਹਕੀਕੀ ਦਾ ਰੰਗ ਹੈ। ਤਸੱਵੁਫ ਦੇ ਰੰਗ ਵਾਲੇ ਕੁਝ ਸ਼ੇਅਰ:-

"ਰੂਪ ਉਹਦੇ ਦੀਆਂ ਨਰਕਾਂ ਪੈਂਦੀਆਂ, ਜਿਹੜੇ ਪਾਸੇ ਨਜ਼ਰ ਉਨ੍ਹਾਂ,
ਪਤਾ ਨਾ ਲੱਗੇ ਰੂਪਾਂ ਵਾਲਾ, ਆਪੂੰ ਕਹਿੰਦੇ ਕਿਹੜੀ ਥਾਂ।"

ਪੀਰ ਸਾਹਿਬ ਨੇ ਗ਼ਜ਼ਲ ਦਾ ਸ਼ਿਅਰੋ ਸ਼ਾਇਰੀ ਵਿੱਚ ਝੰਡਾ ਬੁਲੰਦ ਰੱਖਣ ਲਈ ਇਸ ਦੀ ਪ੍ਰਕਿਰਤੀ ਨੂੰ ਵੀ ਉਘਾੜਿਆ ਹੈ। ਉਹਨਾਂ ਦੀ ਗ਼ਜ਼ਲ ਵਿੱਚੋਂ ਸ਼ੇਅਰ :

"ਮਹਿਬੂਬਾ ਦੀ ਸੁਹਜ ਸਜਾਵਟ ਹੁਸੈਨ ਜਮਾਲ ਗ਼ਜ਼ਲ ਦਾ
ਇਸ਼ਵੇ ਨਾਜ਼ ਇਸ਼ਾਰੇ ਗਮਜ਼ੇ-ਰੁਅਬ ਜਲਾਲ ਗ਼ਜ਼ਲ ਦਾ।"[1]

ਪੀਰ ਫ਼ਜ਼ਲ ਨੇ ਉਰਦੂ, ਫਾਰਸੀ ਦੀਆਂ ਇਜ਼ਾਫਤਾਂ ਦਾ ਬੇਤਹਾਸ਼ਾ ਪ੍ਰਯੋਗ ਕੀਤਾ ਹੈ ਜਿਵੇਂ ਮਿਸਲੇ-ਤੂਰ, ਸਦਰੇ-ਬਜ਼ਮ, ਰੁੱਖੇ-ਜਾਨਾਂ, ਤਖ਼ਤ-ਸੁਲੇਮਾਨ, ਜ਼ੁਲਫੇਂ-ਜਿੰਦਾ, ਆਬ-ਖੰਜਰ।[2] ਭਾਰਤੀ ਗ਼ਜ਼ਲਗੋ ਸਿਹਤਮੰਦ ਰੁਮਾਂਸਵਾਦੀ ਸ਼ੇਅਰਾਂ ਦੇ ਨਾਲ-ਨਾਲ ਸਮਕਾਲੀ ਹਾਲਾਤ ਬਾਰੇ ਚੇਤਨ ਸਨ।ਵੇਰਵਾ ਇਹਨਾਂ ਸ਼ੇਅਰਾਂ ਤੋਂ ਪ੍ਰਾਪਤ ਹੈ:

"ਸਾਕੀ ਦੇ ਨਾਲ ਲੜਾਈਆਂ ਨੇ, ਗੱਲ ਉੜਨ ਕਿਧਰੇ ਮੁਕੇਗੀ,
ਉਹ ਦੇਂਦੇ ਸਾਗਰ ਮਹੁਰੇ ਦਾ, ਮੈਂ ਮੰਗਾਂ ਜਾਮ ਹਿਯਾਤੀ ਦਾ।"

ਇਸ ਤਰ੍ਹਾਂ ਪੀਰ ਫ਼ਜ਼ਲ ਸ਼ਾਹ ਨੇ ਬਹੁਰੰਗਤ ਸਰੋਕਾਰਾਂ ਨੂੰ ਆਪਣੀ ਕਲਮ ਦਾ ਹਿੱਸਾ ਬਣਾਇਆ ਹੈਂ।

ਹਵਾਲੇ[ਸੋਧੋ]

  1. ਗ਼ਜ਼ਲ, ਜਨਮ ਤੇ ਵਿਕਾਸ, ਸੰਪਾਦਕ ਸਾਧੂ ਸਿੰਘ ਹਮਦਰਦ,ਸੰਨ-1986,ਪੰਨਾ 399-400,401,403
  2. ਪਾਕਿਸਤਾਨੀ ਪੰਜਾਬੀ ਕਾਵਿ ਦਾ ਆਲੋਚਨਾਤਮਿਕ ਅਧਿਐਨ-1947 ਤੋਂ 2005, ਸੰਪਾਦਕ ਜਗਤਾਰ (ਡਾ:),ਸੰਨ 2007, ਪੰਨਾ ਨੰ:166-167