ਸਮੱਗਰੀ 'ਤੇ ਜਾਓ

ਪੁਟੈਂਸ਼ਲ ਊਰਜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਭੌਤਿਕ ਵਿਗਿਆਨ ਵਿੱਚ, ਪੁਟੈਂਸ਼ਲ ਊਰਜਾ ਉਹ ਉਰਜਾ ਹੁੰਦੀ ਹੈ ਜੋ ਕੋਈ ਵਸਤੂ ਕਿਸੇ ਫੋਰਸ ਫੀਲਡ ਅੰਦਰ ਆਪਣੀ ਪੁਜੀਸ਼ਨ ਕਾਰਨ ਰੱਖਦੀ ਹੁੰਦੀ ਹੈ ਜਾਂ ਕੋਈ ਸਿਸਟਮ ਆਪਣੇ ਹਿੱਸਿਆਂ ਦੀ ਬਣਤਰ ਕਾਰਨ ਰੱਖਦਾ ਹੁੰਦਾ ਹੈ। ਸਾਂਝੀਆਂ ਕਿਸਮਾਂ ਵਿੱਚ ਕਿਸੇ ਵਸਤੂ ਦੀ ਗਰੈਵੀਟੇਸ਼ਨਲ ਪੁਟੈਂਸ਼ਲ ਊਰਜਾ ਸ਼ਾਮਿਲ ਹੈ ਜੋ ਉਸ ਵਸਤੂ ਦੇ ਪੁੰਜ ਅਤੇ ਕਿਸੇ ਹੋਰ ਵਸਤੂ ਦੇ ਪੁੰਜ ਦੇ ਕੇਂਦਰ ਤੋਂ ਉਸਦੀ ਦੂਰੀ ਉੱਤੇ ਨਿਰਭਰ ਕਰਦੀ ਹੈ, ਕਿਸੇ ਖਿੱਚੇ ਹੋਏ ਸਪਰਿੰਗ ਦੀ ਇਲਾਸਟਿਕ ਪੁਟੈਂਸ਼ਲ ਊਰਜਾ ਸ਼ਾਮਿਲ ਹੈ, ਅਤੇ ਕਿਸੇ ਇਲੈਕਟ੍ਰਿਕ ਫੀਲਡ ਅੰਦਰ ਕਿਸੇ ਇਲੈਕਟ੍ਰਿਕ ਚਾਰਜ ਦੀ ਇਲੈਕਟ੍ਰਿਕ ਪੁਟੈਂਸ਼ਲ ਊਰਜਾ ਸ਼ਾਮਿਲ ਹੈ। ਊਰਜਾ ਦੀ ਯੂਨਿਟ ਅੰਤਰ-ਰਾਸ਼ਟਰੀ ਸਿਸਟਮ ਔਫ ਯੂਨਿਟਾਂ (SI) ਜੂਲ ਹੁੰਦੀ ਹੈ, ਜਿਸਨੂੰ ਚਿੰਨ੍ਹ J ਨਾਲ ਲਿਖਿਆ ਜਾਂਦਾ ਹੈ।