ਪੁਨਾਤਿਲ ਕੁੰਣਾਬਦੁੱਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੁਨਾਤਿਲ ਕੁੰਣਾਬਦੁੱਲਾ (3 ਅਪ੍ਰੈਲ 1940 - 27 ਅਕਤੂਬਰ 2017) ਕੇਰਲਾ ਤੋਂ ਇੱਕ ਭਾਰਤੀ ਲੇਖਕ ਸੀ। ਪੇਸ਼ੇ ਅਨੁਸਾਰ ਇੱਕ ਮੈਡੀਕਲ ਡਾਕਟਰ, ਕੁੰਣਾਬਦੁੱਲਾ ਮਲਿਆਲਮ ਸਾਹਿਤ ਵਿੱਚ ਅਵੈਂਤ-ਗਾਰਡ ਦਾ ਅਗਵਾਨੂੰ ਸੀ।[1] [2] ਉਸ ਦੀਆਂ ਰਚਨਾਵਾਂ ਵਿਚ 45 ਤੋਂ ਵੱਧ ਕਿਤਾਬਾਂ ਸ਼ਾਮਲ ਹਨ, ਜਿਸ ਵਿਚ 7 ਨਾਵਲ, 15 ਕਹਾਣੀ ਸੰਗ੍ਰਹਿ, ਯਾਦਾਂ, ਇਕ ਸਵੈ-ਜੀਵਨੀ ਅਤੇ ਯਾਤਰਾਵਾਂ ਸ਼ਾਮਲ ਹਨ। ਉਸਦੀ ਰਚਨਾ ਸਮਾਰਕਸੀਲਕਾਲ (ਯਾਦਗਾਰੀ ਪੱਥਰ ) ਨੇ ਕੇਂਦਰੀ ਅਤੇ ਰਾਜ ਅਕਾਦਮੀ ਪੁਰਸਕਾਰ ਜਿੱਤੇ। [3]

ਸ਼ੁਰੂਆਤੀ ਅਤੇ ਨਿੱਜੀ ਜ਼ਿੰਦਗੀ[ਸੋਧੋ]

ਕੁੰਣਾਬਦੁੱਲਾ ਦਾ ਜਨਮ 1940 ਵਿਚ ਵਟਾਕਾਰਾ, ਮਲਾਬਾਰ ਜ਼ਿਲਾ (ਮੌਜੂਦਾ ਕੋਜ਼ੀਕੋਡ ਜ਼ਿਲ੍ਹਾ, ਕੇਰਲਾ) ਦੇ ਕਰੱਕੜ ਵਿੱਚ ਸੀ. ਕੇ. ਮਾਮੂ ਅਤੇ ਸਾਇਨਾ ਦੇ ਪੁੱਤਰ ਦੇ ਰੂਪ ਵਿੱਚ ਹੋਇਆ ਸੀ।  ਉਸਨੇ ਆਪਣੀ ਮੁੱਢਲੀ ਵਿਦਿਆ ਕਰੱਕੜ ਮਾਪੀਲਾ ਲੋਅਰ ਪ੍ਰਾਇਮਰੀ ਸਕੂਲ ਅਤੇ ਸਰਕਾਰੀ ਫਿਸ਼ਰੀਜ਼ ਟੈਕਨੀਕਲ ਸਕੂਲ, ਮਡੱਪੱਲੀ ਤੋਂ ਹਾਈ ਸਕੂਲ ਦੀ ਪੜ੍ਹਾਈ ਕੀਤੀ। ਉਸਨੇ ਤਲਸੇਰੀ ਦੇ ਸਰਕਾਰੀ ਬਰਨੇਨ ਕਾਲਜ ਵਿਚ ਦਾਖਲਾ ਲਿਆ ਅਤੇ ਵਿਗਿਆਨ ਵਿੱਚ ਆਪਣੀ ਪ੍ਰੀ-ਡਿਗਰੀ ਅਤੇ ਬੈਚਲਰ ਦੀ ਡਿਗਰੀ ਪੂਰੀ ਕੀਤੀ।[4] ਉਹ ਬਰੇਨਨ ਕਾਲਜ ਵਿਚ ਆਪਣੀ ਪੜ੍ਹਾਈ ਜਾਰੀ ਰੱਖਣਾ ਚਾਹੁੰਦਾ ਸੀ ਅਤੇ ਮਲਿਆਲਮ ਵਿਚ ਆਪਣੀ ਮਾਸਟਰ ਦੀ ਡਿਗਰੀ ਕਰਨਾ ਚਾਹੁੰਦਾ ਸੀ। ਉਸ ਨੂੰ ਮਰਹੂਮ ਆਲੋਚਕ ਐਮ ਐਨ ਵਿਜਯਾਨ , ਜੋ ਕਿ ਮਲਿਆਲਮ ਵਿਭਾਗ ਦੇ ਕਾਲਜ ਦੇ ਅਧਿਆਪਕ ਸਨ,ਨੇ ਰੋਕ ਦਿੱਤਾ ਅਤੇ ਉਸ ਨੂੰ ਸਲਾਹ ਦਿੱਤੀ, "ਲੇਖਕ ਬਣਨ ਲਈ ਤੁਹਾਨੂੰ ਐਮ.ਏ. ਕਰਨ ਦੀ ਜ਼ਰੂਰਤ ਨਹੀਂ ਹੈ; ਤੁਹਾਨੂੰ ਬੱਸ ਅੱਖਰ ਜਾਣਨ ਦੀ ਲੋੜ ਹੈ।" ਉਸਨੇ ਸਲਾਹ 'ਤੇ ਧਿਆਨ ਦਿੱਤਾ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਐਮ ਬੀ ਬੀ ਐਸ ਦੀ ਪੜ੍ਹਾਈ ਕਰਨ ਲਈ ਚਲਾ ਗਿਆ। [5] ਉਹ ਇੱਕ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਸੀ ਅਤੇ ਉਸਨੇ 1970 ਤੋਂ 1973 ਤੱਕ ਸਰਕਾਰੀ ਸੈਕਟਰ ਵਿੱਚ ਅਤੇ 1974 ਤੋਂ 1976 ਤੱਕ ਵਟਾਕਾਰਾ ਵਿਖੇ ਸੇਵਾਵਾਂ ਨਿਭਾਈਆਂ ਸਨ। ਉਸਨੇ ਹਲੀਮਾ ਨਾਲ ਵਿਆਹ ਕਰਵਾ ਲਿਆ ਅਤੇ ਉਸਦੇ ਤਿੰਨ ਬੱਚੇ ਸਨ। ਕੁੰਣਾਬਦੁੱਲਾ ਆਪਣੇ ਪਿਛਲੇ ਸਾਲਾਂ ਦੌਰਾਨ ਕਾਲੀਕਟ ਵਿੱਚ ਇੱਕ ਫਲੈਟ ਵਿੱਚ ਇਕੱਲਾ ਰਹਿ ਰਿਹਾ ਸੀ. [6]

ਇੱਕ ਰੂੜ੍ਹੀਵਾਦੀ ਮੁਸਲਿਮ ਪਿਛੋਕੜ ਤੋਂ ਆਉਣ ਦੇ ਬਾਵਜੂਦ, ਕੁੰਣਾਬਦੁੱਲਾ ਆਪਣੀ ਮਨਮੌਜੀ ਅਤੇ ਗੈਰ ਰਵਾਇਤੀ ਜੀਵਨ ਸ਼ੈਲੀ ਲਈ ਜਾਣਿਆ ਜਾਂਦਾ ਸੀ। ਉਸਨੇ ਜ਼ਿੰਦਗੀ ਨੂੰ ਮਾਨਣ ਦੀ ਚੋਣ ਕੀਤੀ। ਸੇਠੂ ਨੇ ਇਕ ਵਾਰ ਕਿਹਾ: “ਆਮ ਲੋਕਾਂ ਨੂੰ ਸ਼ਬਦ ਚਿੱਤਰਾਂ ਵਿੱਚ ਬੰਨ੍ਹਣ ਦੀ ਉਸ ਦੀ ਕਾਬਲੀਅਤ ਹੈਰਾਨ ਕਰਨ ਵਾਲੀ ਸੀ। ਇਸ ਜਾਦੂ ਨਾਲ, ਉਹ ਮਹਾਨ ਰਚਨਾਵਾਂ ਲਿਖ ਸਕਦਾ ਸੀ। ਪਰ, ਉਸਨੇ ਜ਼ਿੰਦਗੀ ਨੂੰ ਮਾਨਣ ਦੀ ਚੋਣ ਕੀਤੀ ਅਤੇ ਆਪਣੇ ਬਹੁਤ ਸਾਰੇ ਸਮਕਾਲੀ ਲੋਕਾਂ ਦੇ ਉਲਟ ਮਹਾਨ ਰਚਨਾਵਾਂ ਲਿਖਣ ਦੀ ਪ੍ਰਵਾਹ ਨਹੀਂ ਕੀਤੀ। ਉਸਦੀ ਜੀਵਨ ਸ਼ੈਲੀ ਨੂੰ ਇਸ ਰੁਕਾਵਟ ਦਾ ਕਾਰਨ ਕਿਹਾ ਜਾ ਸਕਦਾ ਹੈ। ” [7] ਹਾਲਾਂਕਿ ਉਹ ਇੱਕ ਮੁਸਲਮਾਨ ਪਰਿਵਾਰ ਵਿੱਚ ਪੈਦਾ ਹੋਇਆ ਸੀ, ਉਹ ਕਦੇ ਵੀ ਧਾਰਮਿਕ ਜੀਵਨ ਨਹੀਂ, ਸਗੋਂ ਇੱਕ ਮਨੁੱਖ ਵਾਂਗ ਜੀਉਣਾ ਚਾਹੁੰਦਾ ਸੀ। ਉਸਨੇ ਮੁਸਲਮਾਨ ਪਰਿਵਾਰ ਵਿੱਚ ਜਨਮ ਲੈਣ ਦੇ ਬਾਵਜੂਦ ਸਭਿਆਚਾਰ ਦੇ ਹਵਾਲੇ ਨਾਲ ਹਮੇਸ਼ਾ ਆਪਣੇ ਆਪ ਨੂੰ ਹਿੰਦੂ ਦੱਸਿਆ। ਉਹ ਸ਼ਰਾਬ ਅਤੇ ਸੂਰ ਨੂੰ ਪਸੰਦ ਕਰਦਾ ਸੀ ਅਤੇ ਇਸ ਨੂੰ ਜਨਤਕ ਤੌਰ 'ਤੇ ਮੰਨਣ ਤੋਂ ਕਦੇ ਸੰਕੋਚ ਨਹੀਂ ਕਰਦਾ ਸੀ।[8]

ਹਵਾਲੇ[ਸੋਧੋ]

  1. Rajan, P. K. (1989). The Growth of the Novel in India, 1950–1980. Abhinav Publications. ISBN 81-7017-259-4.
  2. Natarajan, Nalini (1996). The Handbook of twentieth-century literatures of India. Greenwood Publishing Group. ISBN 0-313-28778-3.
  3. Awards & Fellowships-Akademi Awards Archived 28 August 2009 at the Wayback Machine.
  4. "ഇനി കഥയുടെ നിത്യസ്മാരകം". Deshabhimani. 28 October 2017. Retrieved 20 February 2019.
  5. P.K. Ajith Kumar (27 October 2017). "Punathil Kunjabdulla is dead". The Hindu. Retrieved 20 February 2019.
  6. P. Zakir Hussain (24 April 2017). "ഓർമകളുടെ കടൽത്തീരത്ത് കുഞ്ഞബ്ദുള്ള". Madhyamam. Retrieved 20 February 2019.
  7. Sethu (28 October 2017). "Punathil Kunjabdulla: He exemplified joie de vivre". The New Indian Express. Retrieved 2017-10-29.
  8. Anand Kochukudy (29 October 2017). "Both life and literature were unconventional for Malayalam writer Punathil Kunjabdulla (1940-2017)". Scroll.in. Retrieved 2017-10-29.