ਪੁਨੀਤਾ ਅਰੋੜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਲੈਫਟੀਨੈਂਟ ਜਰਨੈਲ
ਉਪ ਐਡਮੀਰਲ

ਪੁਨੀਤਾ ਅਰੋੜਾ
ਪਰਮ ਵਿਸ਼ਿਸ਼ਟ ਸੇਵਾ ਮੈਡਲ, ਵਿਸ਼ਿਸ਼ਟ ਸੇਵਾ ਮੈਡਲ, ਸੇਨਾ ਮੈਡਲ
ਜਨਮ (1932-10-13) ਅਕਤੂਬਰ 13, 1932 (ਉਮਰ 88)
ਵਫ਼ਾਦਾਰੀ ਭਾਰਤ
ਸੇਵਾ/ਬ੍ਰਾਂਚਭਾਰਤੀ ਫ਼ੌਜ
ਭਾਰਤੀ ਜਲ ਸੇਨਾ
ਰੈਂਕLieutenant General of the Indian Army.svg ਲੈਫਟੀਨੈਂਟ ਜਰਨੈ
Indian Vice Admiral.gif ਉੱਪ-ਐਡਮਿਰਲ
Commands held
ਇਨਾਮParam Vishisht Seva Medal ribbon.svgਪਰਮ ਵਿਸ਼ਿਸ਼ਟ ਸੇਵਾ ਮੈਡਲl
Vishisht Seva Medal ribbon.svgਵਿਸ਼ਿਸ਼ਟ ਸੇਵਾ ਮੈਡਲ
Sena Medal ribbon.svgਸੇਨਾ ਮੈਡਲ

ਪੁਨੀਤਾ ਅਰੋੜਾ ਭਾਰਤ ਦੀ ਪਹਿਲੀ ਔਰਤ ਹੈ ਜਿਸਨੂੰ ਭਾਰਤੀ ਫੌਜ ਵਿੱਚ ਲੈਫਟੀਨੈਂਟ ਜਰਨੈਲ ਦਾ ਦਰਜਾ ਮਿਲਿਆ ਜੋ ਭਾਰਤੀ ਫੌਜ ਵਿੱਚ ਦੂਜਾ ਸਭ ਤੋਂ ਵੱਡਾ ਦਰਜਾ ਹੈ।[1] ਇਹ ਭਾਰਤੀ ਜਲ ਸੇਨਾ ਦੀ ਪਹਿਲੀ ਉਪ ਐਡਮਿਰਲ ਬਣੀ।[2]

ਮੁੱਢਲਾ ਜੀਵਨ[ਸੋਧੋ]

ਇਸਦਾ ਜਨਮ ਲਾਹੌਰ ਵਿਖੇ ਇੱਕ ਪੰਜਾਬੀ ਪਰਿਵਾਰ ਵਿੱਚ ਹੋਇਆ। ਜਦ ਉਹ 12 ਸਾਲ ਦੀ ਉਮਰ ਦੀ ਸੀ ਤਾਂ ਵੰਡ ਸਮੇਂ ਇਹ ਆਪਣੇ ਪਰਿਵਾਰ ਨਾਲ ਭਾਰਤ ਆ ਗਈ ਅਤੇ ਇਸਦਾ ਪਰਿਵਾਰ ਸਹਾਰਨਪੁਰ, ਉੱਤਰ ਪ੍ਰਦੇਸ਼ ਵਿੱਚ ਰਹਿਣ ਲੱਗਿਆ।[3]

ਸਿੱਖਿਆ[ਸੋਧੋ]

ਉਸਨੇ 8ਵੀਂ ਤੱਕ ਦੀ ਪੜ੍ਹਾਈ ਸੋਫੀਆ ਸਕੂਲ, ਸਹਾਰਨਪੁਰ ਤੋਂ ਕੀਤੀ। ਇਸ ਤੋਂ ਬਾਅਦ ਇਹ ਗੁਰੂ ਨਾਨਕ ਗਰਲਜ਼ ਇੰਟਰ-ਕਾਲਜ ਵਿੱਚ ਪੜ੍ਹਨ ਲੱਗੀ। 11ਵੀਂ ਜਮਾਤ ਇਸਨੇ ਵਿਗਿਆਨ ਦੀ ਪੜ੍ਹਾਈ ਸ਼ੁਰੂ ਕੀਤੀ। 1963 ਵਿੱਚ ਇਹ ਆਰਮਡ ਫੋਰਸਿਜ਼ ਮੈਡੀਕਲ ਕਾਲਜ, ਪੂਣੇ ਦਾਖਲ ਹੋਈ।[4] ਇਹ ਉਸ ਕਾਲਜ ਦਾ ਦੂਜਾ ਬੈਚ ਸੀ ਅਤੇ ਇਹ ਉਸ ਬੈਚ ਦੀ ਟੌਪਰ ਬਣੀ।

ਕੈਰੀਅਰ[ਸੋਧੋ]

ਜਨਵਰੀ 1968 ਵਿੱਚ ਇਸਦੀ ਨੌਕਰੀ ਸ਼ੁਰੂ ਹੋਈ।[5] ਭਾਰਤੀ ਜਲ ਸੇਨਾ ਦੀ ਉਪ ਐਡਮਿਰਲ ਬਣਨ ਤੋਂ ਪਹਿਲਾਂ ਇਹ ਆਰਮਡ ਫੋਰਸਿਜ਼ ਮੈਡੀਕਲ ਕਾਲਜ ਦੀ ਕਮਾਂਡੈਂਟ ਸੀ। ਇਸ ਕਾਲਜ ਦੀ ਕਮਾਂਡੈਂਟ ਇਹ 2004 ਵਿੱਚ ਵਿੱਚ ਬਣੀ ਅਤੇ ਇਸ ਤਰ੍ਹਾਂ ਕਿਸੇ ਮੈਡੀਕਲ ਕਾਲਜ ਦੀ ਕਮਾਂਡੈਂਟ ਬਣਨ ਵਾਲੀ ਇਹ ਪਹਿਲੀ ਮਹਿਲਾ ਅਫ਼ਸਰ ਸੀ।[6]

ਅਵਾਰਡ ਅਤੇ ਮੈਡਲ[ਸੋਧੋ]

ਭਾਰਤੀ ਫੌਜ ਵਿੱਚ ਇਸਦੇ 36 ਸਾਲ ਦੇ ਕੈਰੀਅਰ ਵਿੱਚ ਇਸ ਨੂੰ 15 ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ਹੈ।

ਫਰਮਾ:Ribbon devices/alt ਫਰਮਾ:Ribbon devices/alt ਫਰਮਾ:Ribbon devices/alt
ਫਰਮਾ:Ribbon devices/alt ਫਰਮਾ:Ribbon devices/alt ਫਰਮਾ:Ribbon devices/alt
ਪਰਮ ਵਿਸ਼ਿਸ਼ਟ ਸੇਵਾ ਮੈਡਲ
ਵਿਸ਼ਿਸ਼ਟ ਸੇਵਾ ਮੈਡਲ(2002)
ਸੇਨਾ ਮੈਡਲ(2006)
30 ਸਾਲ ਦੀ ਸਰਵਿਸ ਮੈਡਲ
20 ਸਾਲ ਦੀ ਸਰਵਿਸ ਮੈਡਲ
9 ਸਾਲ ਦੀ ਸਰਵਿਸ ਮੈਡਲ

ਹਵਾਲੇ[ਸੋਧੋ]

  1. "The General in Sari". Rediff. 
  2. "Navy gets its 1st lady vice-admiral". The Times Of India. 16 June 2005. 
  3. http://www.indianexpress.com/oldStory/57011/
  4. http://www.thesundayindian.com/26082007/storyd.asp?sid=2438&pageno=1
  5. http://www.financialexpress.com/news/a-doctor-who-looks-after-an-army/114580/0
  6. http://www.tribuneindia.com/2004/20040912/women.htm