ਸਮੱਗਰੀ 'ਤੇ ਜਾਓ

ਪੁਲਾੜ ਸੂਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੁਲਾੜ ਸੂਟ 'ਚ ਪੁਲਾੜ ਯਾਤਰੀ

ਪੁਲਾੜ ਸੂਟ ਨੂੰ ਪੁਲਾੜ ਯਾਤਰੀ ਪਹਿਨਦੇ ਹਨ ਜਦੋਂ ਉਹ ਪੁਲਾੜ ਵਿੱਚ ਜਾਂਦੇ ਹਨ। ਇਸ ਪੁਲਾੜ ਸੂਟ ਮੋਟਾ ਅਤੇ ਇਸਦੇ ’ਤੇ ਹੈਲਮਟ ਅਤੇ ਆਕਸੀਜਨ ਮਾਸਕ ਵੀ ਲੱਗਿਆ ਰਹਿੰਦਾ ਹੈ। ਸਪੇਸ ਸੂਟ ਨੂੰ ਪਹਿਨੇ ਤੋਂ ਬਿਨਾਂ ਪੁਲਾੜ ਵਿੱਚ ਰਹਿਣਾ ਸੰਭਵ ਨਹੀਂ ਹੁੰਦਾ। ਦੁਨੀਆ ਦੇ ਵਿਗਿਆਨਕ ਨੇ ਪੁਲਾੜ ਦੀਆਂ ਸਥਿਤੀਆਂ ਜਾਣਨ ਤੋਂ ਬਾਅਦ ਵੱਖ ਵੱਖ ਪਦਾਰਥਾਂ ਦਾ ਇਸਤੇਮਾਲ ਕਰਦੇ ਹੋਏ ਪੁਲਾੜ ਸੂਟ ਤਿਆਰ ਕੀਤਾ। ਇਸ ਸੂਟ ਨੂੰ ਪਹਿਨਣ ਤੋਂ ਬਾਅਦ ਪੁਲਾੜ ਯਾਤਰੀਆਂ ਦੇ ਸਰੀਰ ਦਾ ਤਾਪਮਾਨ ਅਤੇ ਬਾਹਰਲੇ ਵਾਤਾਵਰਨ ਨਾਲ ਸਰੀਰ ’ਤੇ ਪੈਣ ਵਾਲਾ ਦਬਾਅ ਕੰਟਰੋਲ ਵਿੱਚ ਰਹਿੰਦਾ ਹੈ। ਪੁਲਾੜ ਵਿੱਚ ਮੌਜੂਦ ਹਾਨੀਕਾਰਕ ਕਿਰਨਾਂ ਦਾ ਪੁਲਾੜ ਯਾਤਰੀ ਦੇ ਸਰੀਰ ਤੇ ਕੋਈ ਅਸਰ ਨਹੀਂ ਹੁੰਦਾ ਤੇ ਇਹ ਸੂਟ ਕਵਚ ਦਾ ਕੰਮ ਕਰਦਾ ਹੈ। ਇਸ ਸੂਟ ਦੇ ਅੰਦਰ ਇੱਕ ਲਾਈਫ ਸਪੋਰਟਿੰਗ ਸਿਸਟਮ ਹੁੰਦਾ ਹੈ, ਜਿਸ ਨਾਲ ਪੁਲਾੜ ਯਾਤਰੀਆਂ ਨੂੰ ਸ਼ੁੱਧ ਆਕਸੀਜਨ ਪ੍ਰਾਪਤ ਹੁੰਦੀ ਹੈ। ਇਸ ਸੂਟ ਦੇ ਅੰਦਰ ਗੈਸ ਅਤੇ ਤਰਲ ਪਦਾਰਥਾਂ ਨੂੰ ਰੀਚਾਰਜ ਅਤੇ ਡਿਸਚਾਰਜ ਕਰਨ ਦੀ ਵਿਵਸਥਾ ਵੀ ਹੁੰਦੀ ਹੈ। ਇਸ ਸੂਟ ਵਿੱਚ ਹੀ ਪੁਲਾੜ ਯਾਤਰੀ ਉੱਥੋਂ ਇਕੱਠੇ ਕੀਤੇ ਗਏ ਕਣਾਂ ਨੂੰ ਸੁਰੱਖਿਅਤ ਰੱਖ ਸਕਦੇ ਹਨ।[1]

ਹਵਾਲੇ[ਸੋਧੋ]

  1. Martin, Lawrence. "The Four Most Important Equations In Clinical Practice". GlobalRPh. David McAuley. Retrieved June 19, 2013.