ਪੁੱਲਥਰੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੁੱਲਥਰੂ ਇਹ ਸ਼ਬਦ ਅੰਗਰੇਜ਼ੀ ਦਾ ਹੈ ਜਿਸ ਨੂੰ ਆਮ ਬੋਲਚਾਲ ਵਿੱਚ ਫੁਲਤਰੂ ਕਿਹਾ ਜਾਂਦਾ ਹੈ। ਫੁੱਲਤਰੂ ਸ਼ਬਦ ਪੰਜਾਬੀ ਫੌਜੀਆਂ ਨੇ ਆਪਣੀ ਸਹੂਲਤ ਲਈ ਵਰਤਿਆ ਸੀ ਜਦੋਂ ਅੰਗਰੇਜ਼ ਹਕੂਮਤ ਦੇ ਨੌਕਰ ਹੁੰਦੇ ਸਨ ਅਤੇ ਅਨਪੜ੍ਹ ਹੋਣ ਕਰਕੇ ਪੁੱਲਥਰੂ ਨੂੰ ਫੁਲਤਰੂ ਕਹਿੰਦੇ ਸਨ। ਪੁੱਲਥਰੂ ਇੱਕ ਨਾਈਲੋਨ ਦੀ ਰੱਸੀ ਹੁੰਦੀ ਹੈ ਜਿਸ ਦੇ ਇੱਕ ਸਿਰੇ ਤੇ ਪਿੱਤਲ ਦਾ ਖੋਲ ਹੁੰਦਾ ਹੈ ਜੋ ਅਸਾਨੀ ਨਾਲ ਰੱਸੀ ਨੂੰ ਰਾਈਫ਼ਲ ਦੀ ਨਲੀ ਚੋਂ ਬਾਹਰ ਨਿਕਲ ਆਉਂਦਾ ਹੈ ਜੋ ਪੁੱਲਥਰੂ ਨੂੰ ਖਿੱਚਣ ਲਈ ਮਦਦ ਕਰਦਾ ਹੈ ਦੂਸਰੇ ਸਿਰੇ ਤੇ ਇਸ ਚ ਦੋ ਪ੍ਰਕਾਰ ਦੇ ਛੇਦ ਹੁੰਦੇ ਹਨ ਉਨ੍ਹਾਂ ਛੇਦਾਂ ਚ "ਚਿੰਦੀ" ਦਾ ਟੁਕੜਾ ਪਾਇਆ ਜਾਂਦਾ ਹੈ (ਰਾਈਫ਼ਲ ਦੇ ਬੋਰ ਮੁਤਾਬਿਕ) ਅਤੇ ਰਾਈਫ਼ਲ ਸਾਫ਼ ਕੀਤੀ ਜਾਂਦੀ ਹੈ ਇਸ ਚ ਚਿੰਦੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਤਾਂ ਜੋ ਰਾਈਫ਼ਲ ਦੀ ਬੈਰਲ ਚੰਗੀ ਤਰ੍ਹਾਂ ਸਾਫ਼ ਹੋ ਸਕੇ।

ਹਵਾਲੇ[ਸੋਧੋ]