ਪੂਰਨ ਸਿੰਘ ਯੂ.ਕੇ.
ਪੂਰਨ ਸਿੰਘ ਯੂ.ਕੇ. (19 ਮਾਰਚ, 1927 ਤੋਂ 29 ਮਈ, 2019) ਇੱਕ ਨਿਬੰਧਕਾਰ ਸਨ। ਜਿਨ੍ਹਾਂ ਨੇ ਪੰਜਾਬੀ ਅਤੇ ਹਿੰਦੀ ਵਿੱਚ ਦੋ ਦਰਜ਼ਨ ਦੇ ਕਰੀਬ ਅਹਿਮ ਕਿਤਾਬਾਂ ਲਿਖੀਆਂ। ਜਿਹਨਾਂ ਵਿੱਚ ਨਿਬੰਧ, ਕਹਾਣੀ ਸੰਗ੍ਰਹਿ ਅਤੇ ਨਾਵਲ ਸ਼ਾਮਲ ਹਨ। ਇਨ੍ਹਾਂ ਦਾ ਇੱਕ ਨਾਵਲ “ਸੋਚ ਦਾ ਸਫ਼ਰ” ਪੰਜ ਭਾਗਾਂ ਵਿੱਚ ਛਪਿਆ, ਜਿਸ ਵਿੱਚ ਦੋ ਗੂੜ੍ਹ ਸਹੇਲੀਆਂ ਦੇ ਪੱਤਰ ਵਿਹਾਰ ਰਾਹੀਂ ਵਿਸ਼ਵ ਫਿਲਾਸਫੀ ਨੂੰ ਵਿਚਾਰਿਆ ਗਿਆ ਹੈ ਅਤੇ ਸੋਚ ਦੇ ਵਿਕਾਸ ਨੂੰ ਇੱਕ ਕੜੀ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ।[1]
ਜੀਵਨੀ
[ਸੋਧੋ]ਇਨ੍ਹਾਂ ਦਾ ਜਨਮ ਪਿੰਡ ਝਾਵਰ, ਜ਼ਿਲ੍ਹਾ ਗੁਰਦਾਸਪੁਰ ਵਿੱਚ ਹੋਇਆ। ਇਨ੍ਹਾਂ ਦੇ ਪਿਤਾ ਦਾ ਨਾਮ ਗਿਆਨੀ ਮਾਨ ਸਿੰਘ ਝੌਰ ਸੀ। ਜੋ ਕਿ ਜਗਤ ਪ੍ਰਸਿੱਧ ਪ੍ਰਬੁੱਧ ਕਥਾਵਾਚਕ ਸਨ। ਇਨ੍ਹਾਂ ਦੀ ਮਾਤਾ ਦਾ ਨਾਮ ਸ਼੍ਰੀਮਤੀ ਈਸ਼ਰ ਕੌਰ ਸੀ।[2]
ਬਚਪਨ
[ਸੋਧੋ]ਇਨ੍ਹਾਂ ਦੇ ਪਿਤਾ, ਗਿਆਨੀ ਮਾਨ ਸਿੰਘ ਝੌਰ ਦਾ ਸੁਤੰਤਰਤਾ ਸੰਗਰਾਮ ਵਿੱਚ ਕੁੱਦ ਪੈਣ ਕਰਕੇ ਇਨ੍ਹਾਂ ਦਾ ਬਚਪਨ ਪਰਿਵਾਰਕ ਕਠਿਨਾਈਆਂ ਵਿੱਚ ਗੁਜ਼ਰਿਆ।
ਵਿੱਦਿਆ
[ਸੋਧੋ]ਪੂਰਨ ਸਿੰਘ ਯੂ.ਕੇ. ਨੇ ਮੈਟ੍ਰਿਕ ਦੀ ਪੜ੍ਹਾਈ ਖ਼ਾਲਸਾ ਹਾਈ ਸਕੂਲ, ਗੁਰਦਾਸਪੁਰ ਤੋਂ ਪੂਰੀ ਕੀਤੀ। ਇਸ ਉਪਰੰਤ ਨਿੱਜੀ ਕੋਸ਼ਿਸ਼ਾਂ ਨਾਲ M.A., B.T. ਤਕ ਦੀ ਉਚੇਰੀ ਸਿੱਖਿਆ ਹਾਸਲ ਕੀਤੀ।
ਕਿੱਤਾ
[ਸੋਧੋ]ਇਨ੍ਹਾਂ ਨੇ ਕੁਝ ਵਰ੍ਹੇ ਫ਼ੌਜ ਦੀ ਨੌਕਰੀ ਕੀਤੀ। ਵਾਪਸ ਆ ਕੇ ਅਧਿਆਪਨ ਦਾ ਕਿੱਤਾ ਅਪਣਾਇਆ। ਕੁਝ ਵਰ੍ਹੇ ਪ੍ਰਾਇਮਰੀ ਦੇ ਅਧਿਆਪਕ ਰਹੇ। ਫੇਰ ਸਰਕਾਰੀ ਕਰਮਚਾਰੀਆਂ/ਅਫ਼ਸਰਾਂ ਨੂੰ ਪੰਜਾਬੀ ਪੜਾਉਣ ਦੀ ਡਿਊਟੀ ਲੱਗ ਗਈ। ਬਾਅਦ 1965 ਵਿੱਚ ਇੰਗਲੈਂਡ ਚਲੇ ਗਏ। ਉੱਥੇ ਹੱਥੀਂ ਕਿਰਤ ਕਰ ਕੇ ਨਿਰਬਾਹ ਕਰਦੇ ਰਹੇ। ਇੱਸੇ ਲਈ ਉਨ੍ਹਾਂ ਦੇ ਨਾਮ ਯੂ.ਕੇ ਸ਼ਬਦ ਜੁੜ ਗਿਆ।
ਪਰਿਵਾਰ
[ਸੋਧੋ]ਪੂਰਨ ਸਿੰਘ ਯੂ.ਕੇ. ਦਾ ਵਿਆਹ ਸ਼੍ਰੀਮਤੀ ਕੁਲਵੰਤ ਕੌਰ ਨਾਲ ਹੋਇਆ। ਇਨ੍ਹਾਂ ਦੇ ਦੋ ਪੁੱਤਰ ਅਤੇ ਤਿੰਨ ਧੀਆਂ ਹਨ।
ਰਚਨਾਵਾਂ
[ਸੋਧੋ]1. ਘਰ ਸੁਖ ਵਸਿਆ, ਬਾਹਰਿ ਸੁਖੁ ਪਾਇਆ
2. ਸ਼ਕਤੀ (ਇੱਕ ਦਾਰਸ਼ਨਿਕ ਅਧਿਐਨ)
3. ਸੰਘਰਸ਼ (ਇੱਕ ਸਮਾਜਕ ਅਧਿਐਨ)
4. ਮਨੋ-ਵਿਕਾਸ- ਕੁਝ ਸੰਕੇਤ ਕੁਝ ਸੁਝਾਅ
5. ਸੁੰਦਰਤਾ ਅਤੇ ਆਨੰਦ
6. ਸ਼ਾਕਾਹਾਰ-ਇੱਕ ਸੁੰਦਰਤਾ
7. ਪ੍ਰਬੰਧ (ਰਾਜਨੀਤਕ, ਆਰਥਕ, ਸਮਾਜਕ ਤੇ ਧਾਰਮਿਕ - ਦਾ ਦਾਰਸ਼ਨਿਕ ਅਧਿਐਨ)
8. ਬਾਬਾ ਰੂੜਾ ਤੇ ਹੋਰ ਕਹਾਣੀਆਂ (ਕਹਾਣੀ ਸੰਗ੍ਰਹਿ)
9. ਅੱਠਵਾਂ ਅਜੂਬਾ (ਕਹਾਣੀ ਸੰਗ੍ਰਹਿ)
10. ਪ੍ਰਸੰਨਤਾ ਦੀ ਭਾਲ ਵਿੱਚ
11. ਸਾਇੰਸ ਦਾ ਸੰਸਾਰ
13. ਸੋਚ ਦਾ ਸਫ਼ਰ (ਭਾਗ 1)
14. ਸੋਚ ਦਾ ਸਫ਼ਰ (ਭਾਗ 2)
15. ਸੋਚ ਦਾ ਸਫ਼ਰ (ਭਾਗ 3)
16. ਸੋਚ ਦਾ ਸਫ਼ਰ (ਭਾਗ 4)
17. ਵਿਸ਼ਵਾਸ ਤੋਂ ਵਿਚੇਤਨਾ ਵੱਲ
18. ਪਰਿਵਾਰ ਸੰਸਾਰ (ਕੱਲ, ਅੱਜ ਤੇ ਕੱਲ)
19. ਪਰਲੋਕ ਦਾ ਭਰਮ
20. ਮਨੁੱਖਤਾ ਦਾ ਭਵਿੱਖ: ਸਾਡੇ ਬੱਚੇ
22. ਵਿਸ਼ਵ ਦੇ ਮਹਾਨ ਚਿੰਤਕ (ਸੰਪਾਦਕ: ਧਿਆਨ ਸਿੰਘ ਸ਼ਾਹ ਸਿਕੰਦਰ)
ਹਿੰਦੀ
[ਸੋਧੋ]- शाकाहार— एक सुंदरता
- महाप्रबन्धन
- शक्ति
- संघर्ष
ਦੇਹਾਂਤ
[ਸੋਧੋ]29 ਮਈ, 2019 ਨੂੰ ਬਿਮਾਰ ਹੋਣ ਕਾਰਨ 92 ਸਾਲ ਦੀ ਉਮਰ ਵਿੱਚ ਪੂਰਨ ਸਿੰਘ ਯੂ.ਕੇ. ਦਾ ਇੰਗਲੈਂਡ ਵਿੱਚ ਦੇਹਾਂਤ ਹੋ ਗਿਆ।[4]
ਹਵਾਲੇ
[ਸੋਧੋ]- ↑ mediology (2021-09-12). "ਦਾਰਸ਼ਨਿਕ ਲੇਖਕ ਪੂਰਨ ਸਿੰਘ". Punjabi Tribune (in ਅੰਗਰੇਜ਼ੀ (ਅਮਰੀਕੀ)). Retrieved 2025-01-01.
- ↑ 2.0 2.1 ਰੂਪਾਂਤਰ (ਪੂਰਨ ਸਿੰਘ ਵਿਸ਼ੇਸ਼ ਅੰਕ: 100) (ਅਪ੍ਰੈਲ–ਜੂਨ 2019), ਸਫ਼ਾ ਨੰਬਰ 100
- ↑ mediology (2023-02-26). "ਨੈਤਿਕਤਾ ਦੇ ਪੜਾਵਾਂ ਦੀ ਪੜਚੋਲ". Punjabi Tribune (in ਅੰਗਰੇਜ਼ੀ (ਅਮਰੀਕੀ)). Retrieved 2025-01-01.
- ↑ Automation, Bhaskar. "लेखक पूरन सिंह का यूके में निधन". Dainik Bhaskar (in ਹਿੰਦੀ). Retrieved 2025-01-01.