ਪੂਰਨ ਸਿੰਘ ਹੁਨਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੂਰਨ ਸਿੰਘ ਹੁਨਰ (18 ਦਸੰਬਰ 1904 - 3 ਜੁਲਾਈ 1995) ਪੰਜਾਬ ਦਾ ਉਰਦੂ ਸ਼ਾਇਰ ਸੀ।

ਪੂਰਨ ਸਿੰਘ ਹੁਨਰ ਦਾ ਜਨਮ ਬਰਤਾਨਵੀ ਭਾਰਤ ਦੇ ਸ਼ਹਿਰ ਲਾਹੌਰ (ਹੁਣ ਪਾਕਿਸਤਾਨ) ਤਾਲਾਬ ਪਾਣੀ ਦੇ ਨੇੜੇ ਕੂਚਾ ਵਿੱਜਾਂ, ਚੌਕ ਸੁਰਜਨ ਵਿਚ ਹੋਇਆ ਸੀ। ਉਸ ਨੇ ਮੁੱਢਲੀ ਸਿੱਖਿਆ ਮਿਉਂਸਪਲ ਬੋਰਡ ਸਕੂਲ ਤੋਂ ਲਈ ਅਤੇ ਬਾਅਦ ਵਿਚ ਦਿਆਲ ਸਿੰਘ ਹਾਈ ਸਕੂਲ ਵਿਚ ਦਾਖਲ ਹੋ ਗਏ। ਉਥੇ ਊਰਦੂ, ਫਾਰਸੀ ਦੇ ਅਧਿਆਪਕ ਮੌਲਾਨਾ ਤਾਜਵਰ ਨਜੀਬਾਬਾਦੀ ਨਾਲ਼ ਉਸਦੀ ਨੇੜਤਾ ਹੋ ਗਈ। ਉਸ ਦੇ ਸ਼ਾਗਿਰਦ ਹੋਣ ਨਾਤੇ ਅੱਠਵੀਂ ਜਮਾਤ ਵਿਚ ਹੀ ਸ਼ਿਅਰ ਕਹਿਣੇ ਸ਼ੁਰੂ ਕਰ ਦਿੱਤੇ ਅਤੇ ਪਹਿਲਾਂ ਮੌਲਾਨਾ ਤਾਜਵਰ ਬਾਅਦ ਵਿਚ ਪੰਡਤ ਮੇਲਾ ਰਾਮ ਵਫਾ ਉਸ ਦੇ ਸ਼ਿਅਰਾਂ ਦੀ ਨੋਕ-ਪਲਕ ਸੰਵਾਰਦੇ ਰਹੇ।

ਲਿਖਤਾਂ[ਸੋਧੋ]

ਗ਼ਜ਼ਲ ਸੰਗ੍ਰਹਿ[ਸੋਧੋ]

  • ਆਹੰਗ-ਏ-ਗ਼ਜ਼ਲ (1960)
  • ਜਾਮ-ਓ-ਸਿੰਦਾਂ (ਇਸ ਵਿੱਚ ਗ਼ਜ਼ਲਾਂ ਅਤੇ ਨਜ਼ਮਾਂ ਸ਼ਾਮਲ ਸਨ, 1968)
  • ਸ਼ਾਖ
  • ਔਰਾਕੇ-ਗੁੱਲ (1997)

ਹੋਰ[ਸੋਧੋ]

  • ਮੋਤੀਓਂ ਕਾ ਹਾਰ
  • ਮਤਾਏ-ਦਰਦ (1989)
  • ਹਾਲਾਤ-ਏ-ਹੁਨਰ (ਸਾਹਿਤਕ ਸਵੈ-ਜੀਵਨੀ)

ਹਵਾਲੇ[ਸੋਧੋ]