ਸਮੱਗਰੀ 'ਤੇ ਜਾਓ

ਪੂੰਜੀਵਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੂੰਜੀਵਾਦ (Capitalism), ਸਰਮਾਏਦਾਰੀ ਜਾਂ ਪੂੰਜੀਦਾਰੀ ਉਸ ਆਰਥਿਕ ਢਾਂਚੇ ਨੂੰ ਕਹਿੰਦੇ ਹਨ ਜਿਸ ਵਿੱਚ ਪੈਦਾਵਾਰ ਦੇ ਸਾਧਨਾਂ ਉੱਤੇ ਨਿੱਜੀ ਮਾਲਕੀ ਹੁੰਦੀ ਹੈ। ਪੈਦਾ ਮਾਲ ਨੂੰ ਮੰਡੀ ਵਿੱਚ ਵੇਚਕੇ ਮਾਲਕ ਲੋਕ ਮਜ਼ਦੂਰ ਦੀ ਹਥਿਆਈ ਕਿਰਤ ਦੇ ਜ਼ਰੀਏ ਮੁਨਾਫ਼ਾ ਖੱਟਦੇ ਹਨ। ਹਥਿਆ ਲਈ ਗਈ ਵਾਧੂ ਕਿਰਤ ਉਸ ਫਰਕ ਨੂੰ ਕਹਿੰਦੇ ਹਨ ਜਿਹੜਾ ਕਿਰਤ ਦੇ ਕਾਰਕ ਨਾਲ ਹੋਏ ਮੁੱਲ ਵਾਧੇ ਅਤੇ ਮਜ਼ਦੂਰੀ ਵਜੋਂ ਦਿੱਤੀ ਉਜਰਤ ਵਿੱਚ ਹੁੰਦਾ ਹੈ। ਇਸ ਵਿੱਚ ਮੰਡੀ ਆਜ਼ਾਦ ਹੁੰਦੀ ਹੈ ਇਸ ਲਈ ਇਸ ਨੂੰ ਆਜ਼ਾਦ ਮੰਡੀ ਦਾ ਨਿਜ਼ਾਮ ਵੀ ਕਿਹਾ ਜਾਂਦਾ ਹੈ। ਹਾਲਾਂਕਿ ਅੱਜ ਕੱਲ੍ਹ ਕਿਤੇ ਵੀ ਮੰਡੀ ਮੁਕੰਮਲ ਤੌਰ 'ਤੇ ਆਜ਼ਾਦ ਨਹੀਂ ਹੁੰਦੀ ਪਰ ਸਿਧਾਂਤਕ ਤੌਰ 'ਤੇ ਪੂੰਜੀਵਾਦੀ ਨਿਜ਼ਾਮ ਵਿੱਚ ਮੰਡੀ ਮੁਕੰਮਲ ਤੌਰ 'ਤੇ ਆਜ਼ਾਦ ਹੁੰਦੀ ਹੈ।[1][2][3]

ਹਵਾਲੇ

[ਸੋਧੋ]
  1. Chris Jenks. Core Sociological Dichotomies. "Capitalism, as a mode of production, is an economic system of manufacture and exchange which is geared toward the production and sale of commodities within a market for profit, where the manufacture of commodities consists of the use of the formally free labour of workers in exchange for a wage to create commodities in which the manufacturer extracts surplus value from the labour of the workers in terms of the difference between the wages paid to the worker and the value of the commodity produced by him/her to generate that profit." London, England, UK; Thousand Oaks, California, USA; New Delhi, India: SAGE. p. 383.
  2. "Capitalism" Archived 2016-08-27 at the Wayback Machine. Oxford Dictionaries. "capitalism. an economic and political system in which a country’s trade and industry are controlled by private owners for profit, rather than by the state." Retrieved 4 January 2013.
  3. http://www.merriam-webster.com/dictionary/capitalism "an economic system characterized by private or corporate ownership of capital goods, by investments that are determined by private decision, and by prices, production, and the distribution of goods that are determined mainly by competition in a free market"