ਪੇਲਰ ਮੌਰਟਿਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੌਤ ਤੋਂ ਬਾਅਦ ਸਰੀਰ ਦੇ ਕੁਝ ਹਿੱਸਿਆਂ ਦੇ ਪੀਲੇ ਪੈ ਜਾਣ ਨੂੰ ਪੇਲਰ ਮੌਰਟਿਸ ਕਿਹਾ ਜਾਂਦਾ ਹੈ। ਇਹ ਸ਼ਬਦ ਲਾਤੀਨੀ ਭਾਸ਼ਾ ਤੋਂ ਲਿਆ ਗਿਆ ਹੈ ਜਿੱਥੇ ਪੇਲਰ ਦਾ ਮਤਲਬ ਹੁੰਦਾ ਹੈ ਪੀਲਾ ਜਾਂ ਫਿੱਕਾ ਪਈ ਜਾਣਾ ਅਤੇ ਮੌਰਟਿਸ ਦਾ ਮਤਲਬ ਹੁੰਦਾ ਹੈ ਮੌਤ। ਸਰੀਰ ਵਿੱਚ ਮੌਤ ਤੋਂ 10-15 ਮਿੰਟ ਬਾਅਦ ਹੀ ਖੂਨ ਦਾ ਦੌਰਾ ਬੰਦ ਹੋਣ ਕਰ ਕੇ ਸਰੀਰ ਫਿੱਕਾ ਪੈਣਾ ਸ਼ੁਰੂ ਹੋ ਜਾਂਦਾ ਹੈ ਅਤੇ ਇਸ ਨਾਲ਼ ਮੌਤ ਦਾ ਸਮਾਂ ਜਾਚਣ ਵਿੱਚ ਕੋਈ ਖ਼ਾਸ ਸਹਾਇਤਾ ਨਹੀਂ ਮਿਲ਼ਦੀ।

ਕਾਰਨ ਅਤੇ ਸਥਿਤੀ[ਸੋਧੋ]

ਗਰੂਤਾਆਕਰਸ਼ਣ ਕਰ ਕੇ ਖ਼ੂਨ ਦੇ ਲਾਲ ਸੈੱਲ ਸੀਰਮ ਵਿੱਚੋਂ ਥੱਲੇ ਬੈਠ ਜਾਂਦੇ ਹਨ ਅਤੇ ਸਰੀਰ ਦਾ ਜਿਹੜਾ ਵੀ ਪਾਸਾ ਨੀਚੇ ਵੱਲ ਹੋਵੇ, ਉੱਥੇ ਜੋ ਅੰਗ ਜ਼ਮੀਨ ਨਾਲ ਲਾਗ ਰਹੇ ਹੋਣ,ਉੱਥੇ ਭਾਰ ਪੈਣ ਨਾਲ ਪੀਲੇ ਧੱਬੇ ਪੈ ਜਾਂਦੇ ਹਨ।

ਸੀਮਾਬੱਧਤਾ[ਸੋਧੋ]

ਕਈ ਵਾਰ ਜਦੋਂ ਮੌਤ ਕਿਸੇ ਡੂੰਘੀ ਸੱਟ ਕਰ ਕੇ ਹੋਈ ਹੋਵੇ ਤਾਂ ਖੂਨ ਦੇ ਨੁਕਸਾਨ ਕਰ ਕੇ ਸਰੀਰ ਪੀਲਾ ਪੈ ਸਕਦਾ ਹੈ। ਕਈ ਵਾਰ ਦਿਲ ਦੇ ਵਿਫਲ ਹੋਣ ਕਰ ਕੇ ਚਿਹਰਾ ਸਲੇਟੀ ਅਤੇ ਬੁੱਲ ਨੀਲੇ ਪੈ ਸਕਦੇ ਹਨ। ਜ਼ਿਆਦਾ ਠੰਡੀਆਂ ਜਗਾਹਾਂ ਤੇ ਵਾਹਿਕਾ ਸੰਕੀਰਣਨ ਕਰ ਕੇ ਵੀ ਚਿਹਰਾ ਫਿੱਕਾ ਪੈ ਸਕਦਾ ਹੈ। ਵਿਟਾਮਿਨ- ਡੀ ਦੀ ਕਮੀ ਕਰ ਕੇ ਵੀ ਸਰੀਰ ਪੀਲਾ ਪੈ ਸਕਦਾ ਹੈ। ਇਨ੍ਹਾਂ ਸਭ ਕਾਰਨਾਂ ਕਰ ਕੇ ਇਹ ਮੌਤ ਦਾ ਸਮਾਂ ਜਾਂਚਣ ਵਿੱਚ ਸਹਾਈ ਨਹੀਂ ਹੁੰਦੀ।