ਪੈਟਰੀ ਡੈਵਿਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੈਟਰੀ, ਡੇਵਿਡ (1879-1961)

ਡੇਵਿਡ ਪੈਟਰੀ ਇੱਕ ਉੱਚੀ ਪੱਧਰ ਦਾ ਪੁਲੀਸ ਅਫਸਰ ਸੀ ਜਿਸ ਨੂੰ ਕਾਮਾਗਾਟਾ ਮਰੂ ਦੇ ਭਾਰਤ ਪਰਤਣ ਤੇ ਮਿਲਣ ਲਈ ਨਿਯੁਕਤ ਕੀਤਾ ਗਿਆ ਸੀ। ਉਹ ਦਿੱਲੀ ਵਿੱਚ ਕ੍ਰਿਮਿਨਲ ਇੰਨਟੈਲਿਜੈਂਸ ਮਹਿਕਮੇ ਵਿੱਚ ਕੰਮ ਕਰਣ ਤੋਂ ਪਹਿਲਾਂ ਪੰਜਾਬ ਵਿੱਚ

ਕ੍ਰਿਮਿਨਲ ਇੰਨਟੈਲਿਜੈਂਸ ਵਿਭਾਗ ਦੇ ਕੇਂਦਰੀ ਦਫਤਰ ਵਿੱਚ ਕਰਮਚਾਰੀ ਰਹਿ ਚੁੱਕਾ ਸੀ।

ਸੰਨ 1900 ਤੋਂ ਹੀ ਉਹ ਦਿੱਲੀ ਵਿੱਚ, ਪੰਜਾਬ ਅਤੇ ਉੱਤਰੀ ਪੱਛਮੀ ਫੰਰਟੀਅਰ ਸੂਬੇ ਵਿੱਚ ਭਾਰਤੀ ਪੁਲੀਸ ਵਿੱਚ ਰਹਿ ਚੁੱਕਾ ਸੀ। ਉਸ ਨੇ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਅਤੇ ਭਾਰਤ ਸਰਕਾਰ ਦੇ ਕ੍ਰਿਮਿਨਲ ਇੰਨਵੈਸੱਟਿਗੇਸ਼ਨ ਡਾਇਰੈਕਟਰ

ਨਾਲ, ਕਾਮਾਗਾਟਾ ਮਰੂ ਦੇ ਸੰਭਾਵਤ ਆਗਮਨ ਤੋਂ ਦੋ ਹਫਤੇ ਪਹਿਲਾ, ਸਿਮਲਾ ਰਹਿਕੇ ਜਾਣਕਾਰੀ ਪ੍ਰਾਪਤ ਕੀਤੀ।   

ਜਿਸਤੇ ਅਨੁਸਾਰ ਉਸ ਨੂੰ ਸਮਜ ਭੇ ਗੇਈ ਕਿ ਗੁਰਦਿੱਤ ਸਿੰਘ ਅਤੇ ਉਸ ਦੇ ਸਾਥੀ ਸ਼ਰਾਰਤੀ ਹਨ ਅਤੇ ਭਾਰਤ ਵਾਪਿਸ ਪਹੁੰਚਣ ਤੇ ਅਵੱਸ਼ ਹੀ ਅੰਦੋਲਨ (ਸੰਘਰਸ਼) ਸ਼ੁਰੂ ਕਰਨਗੇ। ਇਸੇ ਕਰਕੇ ਉਸ ਨੇ ਇਹ ਆਪਣਾ ਕਰਤੱਵ ਹੀ ਸਮਝਿਆ ਕਿ ਗੁਰਦਿੱਤ

ਸਿੰਘ ਅਤੇ ਉਸ ਦੇ ਕੁੱਝ ਸਾਥੀਆਂ ਨੂੰ ਫੜਣਾ ਤੇ ਬਾਕੀ ਦੇ ਯਾਤਰੂਆਂ ਨੂੰ ਮੁਫੁਤ ਪੰਜਾਬ ਵਿੱਚ ਆਪਣੇ ਘਰੋਂ ਘਰੀਂ ਪਹੁੰਚਉਣਾ।

ਜਦੋਂ ਕਾਮਾਗਾਟਾ ਮਰੂ ਹੁਗਲੀ ਦਰਿਆ ਵਿੱਚ ਪਾਣੀ ਦੇ ਵਹਾਓ ਦੇ ਉਲਟ ਕੋਲਕੱਤੇ ਵਲ ਵਧ ਰਿਹਾ ਸੀ ਤਾਂ ਪੈਟਰੀ ਜਹਾਜ ਵਿੱਚ ਦਾਖਲ ਹੋਇਆ। ਉਸ ਨੇ ਯਾਤਰੀਆਂ ਨੂੰ ਕੋਲਕੱਤੇ ਪਹੁੰਚਣ ਤੋਂ ਪਹਿਲਾਂ ਹੀ ਬਜ ਬਜ ਦੇ ਘਾਟ ਤੇ ਉਤਾਰਨ ਦੇ ਫੈਸਲੇ ਵਿੱਚ

ਮੱਹਤਵ ਪੂਰਨ ਭੂਮਿਕਾ ਹੀ ਨਹੀਂ ਨਿਭਾਹੀ, ਸਗੋਂ ਸਾਰਾ ਦਿਨ ਹੀ ਯਾਤਰੀਆਂ ਦੇ ਉਤਰਨ ਸਮੇਂ ਉਥੇ ਹੀ ਰਿਹਾ ਤੇ ਨਤੀਜੇ ਵਜੋਂ ਉਸੇ ਸ਼ਾਮ ਨੂੰ ਫਸਾਦ ਹੋਏ ਤੇ ਉਸ ਨੇ ਪਿਸਤੌਲ ਤੋਂ ਸਤ ਗੋਲੀਆਂ ਚਲਾਈਆਂ ਤੇ ਉਸ ਦੇ ਆਪਦੇ ਵੀ ਦੋ ਗੋਲੀਆਂ ਲਗੀਆਂ,

ਜਿਹਨਾਂ ਵਿੱਚੋਂ ਇੱਕ ਬਾਂਹ ਅਤੇ ਦੂਜੀ ਪੱਟ ਵਿੱਚ ਲਗੀ, ਜਿਸ ਕਰਕੇ ਉਸ ਦੇ ਪਲਮ ਦੋੜ ਗਈ ਤੇ ਤੰਦਰੁਸਤ ਹੋਣ ਵਿੱਚ ਲੰਮਾ ਸਮਾ ਲੱਗਿਆ। ਫਸਾਦ ਹੋਣ ਤੋ ਇੱਕ ਹਫਤੇ ਕੁ ਬਾਅਦ ਪੈਟਰੀ ਨੇ ਇੱਕ ਗੁਪਤ ਲਿਖਤ ਲਿਖੀ ਜੋ, ਜਦੋਂ ਕਾਮਾਗਾਟਾ ਮਰੂ ਜਾਂਚ

ਕਮੇਟੀ ਨੇ ਬਜ ਬਜ ਦੇ ਘਾਟ ਬਾਰੇ ਹੋਏ ਫਸਾਦ ਦੀ ਰਿਪੋਰਟ ਤਿਆਰ ਕੀਤੀ, ਗਾਵਾਹੀ ਦਾ ਇੱਕ ਮੁੱਖ ਹਿੱਸਾ ਬਣੀ।

ਪੈਟਰੀ ਇਨਵਰਵੰਨ, ਬੈੰਫਸ਼ਾਇਰ ਤੋਂ ਇੱਕ ਸਕੌਟ ਸੀ ਜੋ ਐਬਰਡੀਨ ਯੂਨੀਵਰਸਟੀ ਦਾ ਪੜਿਆਂ ਸੀ। ਉਸ ਨੇ 1900-1931 ਭਾਰਤ ਵਿੱਚ ਪੁਲੀਸ ਦੀ ਨੌਕਰੀ ਕੀਤੀ ਜਿਹਨਾਂ ਵਿਚੋਂ ਪਿਛਲੇ ਸੱਤ ਸਾਲ ਉਹ ਇੰਨਟੈਲਿਜੈਂਸ ਵਿਭਾਗ ਦਾ ਡਾਇਰੈਕਟਰ

ਰਿਹਾ। 1929 ਵਿੱਚ ਉਸ ਨੂੰ ਸਨਮਾਨਤ ਕੀਤਾ ਗਿਆ। ਉਸ ਨੇ ਪਹਿਲਾਂ ਪਬਲਿਕ ਸਰਵਿਸ ਕਮਿਸ਼ਨ ਦਾ ਮੈਂਬਰ ਅਤੇ ਫਿਰ ਇਸ ਦਾ ਚੈਰਮਨ ਦਾ ਕੰਮ ਕਰਕੇ ਆਪਣਾ ਕਿੱਤਾ ਮੁਕਾਇਆ। ਉਹ ਭਾਰਤ ਤੋਂ 1936 ਵਿੱਚ ਵਿਦਾ ਹੋਇਆ, ਤੇ 1938

ਬਰਤਾਨੀਆਂ ਵਿੱਚ ਵੱਸਣ ਤੋਂ ਪਹਿਲਾਂ ਉਹ ਪੈਲਿਸਤਾਈਨ ਵਿੱਚ ਪੁਲੀਸ ਦਾ ਸਲਾਹਕਾਰ ਰਿਹਾ। 1941, ਵਿਨਸਟਨ ਚਰਚਿਲ ਦੀ ਸਰਕਾਰ ਨੇ ਉਸ ਨੂੰ ਕਾਂਊੰਟਰ-ਇੰਨਟੈਲਿਜੈਂਸ ਏਜੈਂਸੀ, ਐਮ. ਆਈ. 5, ਦਾ ਡਾਇਰੈਕਟਰ ਥਾਪਿਆ, ਅਤੇ ਇਸੇ ਹੀ

ਅਹੁਦੇ ਤੇ ਰਹਿਕੇ 1946 ਵਿੱਚ ਸੇਵਾਮੁੱਕਤ ਹੋਇਆ।

ਸ੍ਰੋਤઃ ਡੇਵਿਡ ਪੈਟਰੀ, "ਕੌਨਫੀਡੈਂਸ਼ਲ ਨੋਟ ਔਨ ਦਾ ਬੱਜ ਬੱਜ ਰਾਇਟ," ਐਮ.ਐਸ. ਵੜੈਚ & ਜੀ.ਐਸ. ਸਿੱਧੂ, ਕਾਮਾਗਾਟ ਮਰੂ – ਏ ਚੈਲੰਜ ਟੂ ਕਲੋਨੀਅਲਇਜ਼ਮ (ਚੰਡੀਗੜ੍ਹઃ ਯੂਨੀਸਟਾਰ ਬੁਕਸ, 2005); ਰਿਚਰਡ ਪੌਪਲਵੈਲ, ਇੰਨਟੈਲਿਜੈਂਸ &

ਇਮੰਪੀਰੀਅਲ ਡਿਫੈਂਸઃ ਇੰਨਟੈਲਿਜੈਂਸ & ਦਾ ਡਿਫੈਂਸ ਆਫ ਦਾ ਇੰਡੀਅਨ ਐਮੰਪਾਇਰ, 1904-1924, (ਲੰਡਨઃ ਐਫ. ਕੈਸ, 1995)।      

ਹਵਾਲੇ[ਸੋਧੋ]