ਪੈਟੀ-ਬੁਰਜ਼ੁਆ (ਨਾਟਕ)
ਪੈਟੀ-ਬੁਰਜ਼ੁਆ | |
---|---|
ਲੇਖਕ | ਮੈਕਸਿਮ ਗੋਰਕੀ |
ਪਹਿਲੇ ਪਰਦਰਸ਼ਨ ਦੀ ਤਰੀਕ | 26 ਮਾਰਚ 1902 |
ਪਹਿਲੇ ਪਰਦਰਸ਼ਨ ਦੀ ਜਗ੍ਹਾ | ਮਾਸਕੋ ਆਰਟ ਥੀਏਟਰ |
ਮੂਲ ਭਾਸ਼ਾ | ਰੂਸੀ |
ਰੂਪਾਕਾਰ | ਯਥਾਰਥਵਾਦੀ ਨਾਟਕ |
Setting | 1900ਵਿਆਂ ਦੇ ਸ਼ੁਰੂ ਵਿਚ, ਮਾਸਕੋ ਵਿੱਚ ਬੇਸਮੇਨੋਵ ਦਾ ਘਰ |
ਪੈਟੀ-ਬੁਰਜ਼ੁਆ (Lua error in package.lua at line 80: module 'Module:Lang/data/iana scripts' not found.)ਮੈਕਸਿਮ ਗੋਰਕੀ ਦਾ ਪਹਿਲਾ, 1901 ਵਿੱਚ ਲਿਖ਼ਿਆ ਨਾਟਕ ਹੈ। ਇਹ ਪਹਿਲੀ ਵਾਰ ਜ਼ੈਨਯਾਏ ਦੁਆਰਾ 1902 ਵਿੱਚ "ਬੇਸਮੇਨੋਵ ਦੇ ਘਰ ਵਿੱਚ ਪੈਟੀ-ਬੁਰਜ਼ੁਆ, 4 ਐਕਟ ਵਿੱਚ ਡਰਾਮਾ" ਉਪ ਸਿਰਲੇਖ ਤਹਿਤ ਪ੍ਰਕਾਸ਼ਿਤ ਕੀਤਾ ਗਿਆ ਸੀ।[1] ਇਸ ਦੇ ਪਹਿਲੇ ਸਾਲ ਦੇ ਦੌਰਾਨ ਪੈਟੀ-ਬੁਰਜ਼ੁਆ ਦੀਆਂ 60 ਹਜ਼ਾਰ ਕਾਪੀਆਂ ਵਿਕ ਗਈਆਂ ਸਨ। 1903 ਵਿੱਚ ਇਸ ਨੂੰ ਗਿਰਾਓਏਦੋਵ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ।[1]
ਨਾਟਕ ਦੇ ਕੇਂਦਰ ਵਿੱਚ ਇੱਕ ਹਾਊਸ ਪੇਂਟਰ ਬੇਸਮੇਨੋਵ ਹੈ, ਜੋ ਮੇਅਰ ਬਣਨ ਦੇ ਸੁਪਨੇ ਲੈਂਦਾ ਹੈ। ਉਹ ਐਸਾ ਵਿਅਕਤੀ ਹੈ ਜਿਸ ਦੀ ਆਪਣੇ ਘਰ ਵਿੱਚ ਵੀ ਕੋਈ ਵੋਟ ਨਹੀਂ ਉਹ ਮਤਲਬੀ ਅਤੇ ਕੰਜੂਸ ਹੈ, ਅਤੇ ਉਸ ਦੇ ਤਿੰਨ ਬੱਚੇ ਹਨ - ਇੱਕ ਧੀ, ਇੱਕ ਪੁੱਤਰ ਅਤੇ ਇੱਕ ਗੋਦ ਲਿਆ ਪੁੱਤਰ। ਸਾਰੇ ਉਸ ਦੇ ਜ਼ੁਲਮ ਦੇ ਸ਼ਿਕਾਰ ਹਨ। ਗੋਦ ਲਿਆ ਪੁੱਤਰ, ਨੀਲ, ਗੋਰਕੀ ਦੇ ਆਦਰਸ਼ਵਾਦੀ ਨਵੇਂ ਮਨੁੱਖਾਂ ਵਿੱਚੋਂ ਇੱਕ ਹੈ। ਉਹ ਅਤੇ ਉਸ ਦੇ ਦੋਸਤ ਸਮਾਜਿਕ ਸੰਘਰਸ਼ ਵਿੱਚ ਸ਼ਾਮਲ ਹਨ। ਉਨ੍ਹਾਂ ਦੀਆਂ ਸਰਗਰਮੀਆਂ ਵਿੱਚ ਮਜ਼ਦੂਰ ਜਮਾਤ ਲਈ ਨਾਟਕਾਂ ਦਾ ਮੰਚਨ ਕਰਨਾ ਸ਼ਾਮਲ ਹੈ।
ਇਹ ਨਾਟਕ ਬੁਰਜੂਆ ਪਰਿਵਾਰ ਦਾ ਅਤੇ ਇਨਕਲਾਬੀਆਂ ਦਾ ਪੋਰਟਰੇਟ ਪੇਸ਼ ਕਰਦਾ ਹੈ ਅਤੇ ਕਦੇ ਵੀ ਕਿਸੇ ਇੱਕ ਹੀ ਪਾਤਰ ਨੂੰ ਧਿਆਨ ਕੇਂਦਰ ਨਹੀਂ ਬਣਾਉਂਦਾ। ਇਸ ਲੜਾਈ ਦਾ ਧੁਰਾ ਪਿਤਾ ਅਤੇ ਉਸ ਦੇ ਤਿੰਨ ਬੱਚਿਆਂ ਦਰਮਿਆਨ ਸੰਘਰਸ਼ ਹੈ। ਇਹ ਟੱਕਰ ਉਦੋਂ ਆਪਣੀ ਸਿਖਰ ਤੇ ਪਹੁੰਚਦੀ ਹੈ ਜਦੋਂ ਬੇਟੀ ਖੁਦਕੁਸ਼ੀ ਦੀ ਕੋਸ਼ਿਸ਼ ਕਰਦੀ ਹੈ ਅਤੇ ਪਿਤਾ ਸਿਰਫ ਆਪਣੇ ਬਾਰੇ ਸੋਚ ਰਿਹਾ ਹੈ, 'ਇਸ ਨਾਲ ਸਿਟੀ ਹਾਲ ਦਾ ਮੇਰਾ ਮੌਕਾ ਬਰਬਾਦ ਹੋ ਜਾਵੇਗਾ'।
ਪਾਤਰ
[ਸੋਧੋ]- ਬੇਸਮੇਨੋਵ, ਵਸੀਲੀ ਵਸੀਲੀਏਵ, 58 ਸਾਲ, ਪੇਂਟ ਸ਼ਾਪ ਤੇ ਫੋਰਮੈਨ
- ਅਕੂਲੀਨਾ ਇਵਾਨੋਵਾਨਾ, ਉਸ ਦੀ ਪਤਨੀ, 52 ਸਾਲ ਦੀ ਉਮਰ
- ਪਿਓਤਰ, ਇੱਕ ਸਾਬਕਾ ਵਿਦਿਆਰਥੀ, 26 ਸਾਲ, ਉਨ੍ਹਾਂ ਦਾ ਪੁੱਤਰ
- ਤਾਤਿਆਨਾ, 28 ਸਾਲ ਦੀ ਇੱਕ ਸਕੂਲ ਅਧਿਆਪਕਾ, ਉਨ੍ਹਾਂ ਦੀ ਧੀ
- ਨੀਲ, ਇੱਕ ਮਸ਼ੀਨਿਸਟ, 27 ਸਾਲ ਦੀ ਉਮਰ।
- ਪੇਰਚੀਖ਼ਿਨ, 50 ਸਾਲ ਦੀ ਉਮਰ ਦਾ ਬੇਸਮੇਨੋਵ ਦੇ ਇੱਕ ਦੂਰ ਦਾ ਰਿਸ਼ਤੇਦਾਰ, ਜੋ ਚਿੜੀਮਾਰ ਹੈ।
- ਪੌਲ, ਪੇਰਚੀਖ਼ਿਨ ਦੀ ਧੀ, ਸਿਲਾਈ ਦਾ ਕੰਮ ਕਰਦੀ ਹੈ, ਉਮਰ 21 ਸਾਲ।
- ਐਲੇਨਾ ਨਿਕੋਲੇਵਨਾ ਕ੍ਰਿਤਸੋਵਾ, ਜੇਲ੍ਹ ਦੇ ਨਿਗਰਾਨ ਦੀ ਵਿਧਵਾ, 24 ਸਾਲ ਦੀ ਉਮਰ, ਬੇਸਮੇਨੋਵਾਂ ਦੇ ਅਪਾਰਟਮੈਂਟ ਵਿੱਚ ਰਹਿੰਦੀ ਹੈ।
- ਸ਼ਿਸ਼ਕਿਨ, ਇੱਕ ਵਿਦਿਆਰਥੀ
- ਸਵੇਤਾਏਵਾ, ਅਧਿਆਪਕ, ਤਾਤਿਆਨਾ ਦੀ ਸਹੇਲੀ, 25 ਸਾਲ ਦੀ ਉਮਰ।
- ਸਤੇਪਨੀਦਾ, ਕੁੱਕ
- ਡਾਕਟਰ
ਹਵਾਲੇ
[ਸੋਧੋ]- ↑ 1.0 1.1 Commentaries to The Philistines Archived 2018-08-29 at the Wayback Machine.. Commentaries. The Works by M. Gorky in 30 volumes. Khudozhestvennaya Literatura. 1949-1956