ਪੈਰਾਡਾਈਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਯੂਨਾਨੀ ਸਾਹਿਤ ਵਿੱਚ ਫ਼ਾਰਸੀ ਰਾਜਿਆਂ ਦੇ ਬਾਗ ਨੂੰ ਪੈਰਾਡਾਈਜ ਕਿਹਾ ਜਾਂਦਾ ਸੀ। ਬਾਈਬਲ ਦੇ ਅਰੰਭ ਵਿੱਚ ਆਦਮ ਅਤੇ ਹੱਵਾ ਦਾ ਨਿਵਾਸ ਸਥਾਨ ਇੱਕ ਬਾਗ ਦੇ ਰੂਪ ਵਿੱਚ ਚਿਤਰਿਆ ਹੈ ਅਤੇ ਉਸਨੂੰ ਪੈਰਾਡਾਈਜ ਅਤੇ ਅਦਨ ਬਾਗ ਕਿਹਾ ਗਿਆ ਹੈ। ਉਸ ਅਨੁਸਾਰ ਉਥੇ ਆਦਮ ਤੇ ਹਵਾ ਸੁਖ-ਸ਼ਾਂਤੀ ਨਾਲ ਜੀਵਨ ਬਤੀਤ ਕਰ ਰਹੇ ਸਨ। ਪਾਪ ਕਰਨ ਦੇ ਬਾਅਦ ਉਹਨਾਂ ਨੂੰ ਪੈਰਾਡਾਇਜ ਤੋਂ ਕੱਢ ਦਿੱਤਾ ਗਿਆ ਸੀ, ਅਰਥਾਤ‌ ਉਹ ਆਪਣੀ ਸੁਖ ਸ਼ਾਂਤੀ ਖੋਹ ਬੈਠੇ। ਯਹੂਦੀਆਂ ਦਾ ਵਿਸ਼ਵਾਸ ਸੀ ਕਿ ਮਸੀਹ ਮਨੁੱਖ ਜਾਤੀ ਲਈ ਪੈਰਾਡਾਈਜ ਫਿਰ ਖੋਲ ਦੇਵੇਗਾ ਅਰਥਾਤ‌ ਉਹ ਸੁਖ ਸ਼ਾਂਤੀ ਅਤੇ ਮੁਕਤੀ ਦਾ ਰਸਤਾ ਪ੍ਰਸ਼ਸਤ ਕਰ ਦੇਣਗੇ, ਇਸ ਤਰ੍ਹਾਂ ਪੈਰਾਡਾਈਜ ਸਵਰਗ ਦਾ ਪ੍ਰਤੀਕ ਬਣ ਗਿਆ।

ਹਵਾਲੇ[ਸੋਧੋ]