ਸਮੱਗਰੀ 'ਤੇ ਜਾਓ

ਪੈਰੀਓਡੋਂਟਾਇਸਿਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੈਰੀਓਡੋਂਟਾਇਸਿਸ (ਅੰਗਰੇਜ਼ੀ: Periodontitis) ਜਾਂ ਪਾਇਰੀਆ (ਅੰਗਰੇਜ਼ੀ: Pyorrhea) ਇੱਕ ਵਿੱਲਖਣ ਅਤੇ ਅਲਗ ਪਹਿਚਾਣ ਵਾਲੀ ਭਿਆਨਕ ਪੈਰੀਓਡੋਂਟਲ ਬਿਮਾਰੀ ਦੀ ਕਿਸਮ ਜੋ ਕਿ ਸਹਿਵਰਤੀ ਸੋਜਿਸ਼ ਬਿਨਾਂ ਹੱਡੀਆਂ ਵਿੱਚ ਆਈ ਇੱਕ ਗੰਭੀਰ ਤਬਦੀਲੀ ਨੂੰ ਕਿਹਾ ਜਾਂਦਾ ਹੈ। ਲਗਭਗ ਪੰਜਾਹ ਤੋਂ ਵੀ ਵਧ ਸਾਲਾਂ ਤੱਕ ਇਸਤੇਮਾਲ ਕੀਤੇ ਜਾਣ ਤੋਂ ਬਾਅਦ ਇਸਨੂੰ ਪੈਰੀਓਡੋਂਟਲ ਬਿਮਾਰੀ ਦੇ ਸਮਕਾਲੀ ਬਿਮਾਰੀ ਵਰਗੀਕਰਣ ਲਈ ਹਟਾ ਦਿੱਤਾ ਗਿਆ। ਗੌਤਲੇਈਬ ਨੇ ਇਸ ਦਾ ਵਰਣਨ ਐਲਵੀਓਲਰ ਹੱਡੀ ਦੀ ਹਲਕੀ ਬਰਬਾਦੀ ਵਜੋਂ ਕੀਤਾ। ਕੁਝ ਸਮੇਂ ਬਾਅਦ ਪੈਰੀਓਡੋਂਟਾਇਸਿਸ ਨੂੰ ਲਾਗੂ ਕੀਤਾ ਗਿਆ ਅਤੇ ਇਸਨੂੰ ਇੱਕ ਰੋਗ ਦੀ ਇਕਾਈ ਦੇ ਰੂਪ ਵਿੱਚ ਸਵੀਕਾਰ ਕੀਤਾ ਗਿਆ।[1] ਇਸ ਦੀ ਪਰਿਭਾਸ਼ਾ ਹੇਠ ਲਿਖੇ ਅਨੁਸਾਰ ਹੈ- ਇਹ ਇੱਕ ਜਾਂ ਵਧ ਪੈਰੀਓਡੋਂਟਲ ਬਣਤਰ ਵਿੱਚ ਸ਼ੁਰੂ ਹੋਣ ਵਾਲਾ, ਉਸਨੂੰ ਬਰਬਾਦ ਕਰਨ ਵਾਲਾ, ਪੈਰੀਓਡੋਂਟਮ ਦਾ ਗੈਰ ਭੜਕਾਊ ਵਿਨਾਸ਼ ਹੈ। ਇਸ ਦੀ ਪਛਾਣ ਹਿਲਦੇ ਹੋਏ ਜਾਂ ਢਿੱਲੇ ਪਏ ਦੰਦਾਂ ਤੋਂ ਹੁੰਦੀ ਹੈ। ਇਸ ਦੇ ਨਾਲ ਨਾਲ ਮਾਧਮਿਕ ਐਪੀਥੀਲੀਅਲ ਪ੍ਰਸਾਰ, ਜੇਬ ਗਠਨ ਜਾਂ ਮਾਧਮਿਕ ਮਸੂੜਿਆਂ ਦੀ ਪਰੇਸ਼ਾਨੀਆਂ ਦੇ ਚਿੰਨ੍ਹ ਵੀ ਮੌਜੂਦ ਹੋ ਸਕਦੇ ਹਨ।

ਕਾਰਨ[ਸੋਧੋ]

ਮੂੰਹ ਵਿੱਚ ਬੈਕਟੀਰੀਆ ਕਾਫ਼ੀ ਮਾਤਰਾ ਵਿੱਚ ਹੁੰਦੇ ਹਨ ਅਤੇ ਇਹ ਬਲਗਮ ਅਤੇ ਹੋਰ ਚੀਜ਼ਾਂ ਨਾਲ ਮਿਲ ਕੇ ਚਿਪਕੂ ਅਤੇ ਬੇਰੰਗਾ ਪਲਾਕ ਬਣਾਉਂਦੇ ਹਨ, ਜਿਸ ਨੂੰ ਜੇ ਵਕਤ ਰਹਿੰਦੇ ਸਾਫ਼ ਨਾ ਕੀਤਾ ਜਾਵੇ ਤਾਂ ਉਹ ਟਾਰਟਾਰ ਵਿੱਚ ਬਦਲ ਜਾਂਦੀ ਹੈ। ਇਸ ਨਾਲ ਦੰਦਾਂ ਵਿੱਚ ਕਈ ਵਾਰ ਸੋਜਿਸ਼ ਤੇ ਫੁਲਾਵਟ ਵੀ ਆ ਜਾਂਦੀ ਹੈ ਜਿਸ ਨੂੰ ਜਿੰਜੀਵਾਈਟਿਸ ਕਹਿੰਦੇ ਹਨ ਅਤੇ ਉਸ ਦੇ ਵਿਕਸਿਤ ਰੂਪ ਜਿਸ ਵਿੱਚ ਦੰਦਾਂ ਵਿੱਚ ਖੱਡਾਂ ਪੈ ਜਾਂਦੀਆਂ ਹਨ ਅਤੇ ਮਸੂੜਿਆਂ ਵਿੱਚੋਂ ਖੂਨ ਰਿਸਦਾ ਹੈ, ਉਸਨੂੰ ਪੈਰੀਓਡੋਂਟਾਇਸਿਸ ਕਹਿੰਦੇ ਹਨ। ਇਸ ਦੇ ਕਾਰਨ ਸਿਗਰਟ ਪੀਣਾ, ਹਾਰਮੋਨਲ ਬਦਲਾਵ (ਔਰਤਾਂ ਵਿੱਚ), ਕੁਝ ਦਵਾਈਆਂ ਦਾ ਸੇਵਨ, ਕੁਝ ਬਿਮਾਰੀਆਂ ਜਿਵੇਂ ਮਧੂਮੇਹ ਹੋ ਸਕਦੇ ਹਨ ਜਾਂ ਇਹ ਅਨੂਵੰਸ਼ਕ ਵੀ ਹੋ ਸਕਦਾ ਹੈ।

ਪਛਾਣ[ਸੋਧੋ]

  • ਬਦਬੂਦਾਰ ਸਾਹ
  • ਲਾਲ ਜਾਂ ਫੁੱਲੇ ਮਸੂੜੇ
  • ਮਸੂੜਿਆਂ ਵਿੱਚੋਂ ਰਿਸਦਾ ਖੂਨ
  • ਚੱਬਣ ਵੇਲੇ ਦਰਦ
  • ਠੰਡਾ ਜਾਂ ਗਰਮ ਲੱਗਣਾ
  • ਢਿੱਲੇ ਦੰਦ ਜਾਂ ਦੰਦਾਂ ਦਾ ਹਿਲਣਾ
  • ਦੰਦਾਂ ਦਾ ਲੰਬਾ ਲੱਗਣਾ

ਇਲਾਜ[ਸੋਧੋ]

ਡਾਕਟਰ ਦੀ ਮਦਦ ਨਾਲ ਮੂੰਹ ਦੀ ਚੰਗੀ ਤਰ੍ਹਾਂ ਪੂਰਨ ਤੌਰ 'ਤੇ ਸਫ਼ਾਈ ਅਤੇ ਕੁਝ ਆਦਤਾਂ ਜਿਵੇਂ ਕਿ ਸਿਗਰਟ ਪੀਣਾ, ਕੌਫ਼ੀ ਪੀਣਾ ਆਦਿ ਨੂੰ ਬਦਲਣਾ।

ਹਵਾਲੇ[ਸੋਧੋ]

  1. Periodontal disease in children. In Goldman HM, Cohen DW, editors: Periodontal Therapy, 5th Edition. St. Louis: Mosby, Inc. 1973. page 259-274