ਪੋਕੀਮੌਨ ਗੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੋਕੀਮੌਨ ਗੋ
ਡਿਵੈਲਪਰਨਿਆਂਟਿਕ
ਪਬਲਿਸ਼ਰਨਿਆਂਟਿਕ
ਡਾਇਰੈਕਟਰ
  • Tatsuo Nomura Edit on Wikidata
ਕੰਪੋਜ਼ਰਜੂਨੀਚੀ ਮਸੂਦਾ[1]
ਸੀਰੀਜ਼ਪੋਕੀਮੌਨ
ਇੰਜਨਯੂਨਿਟੀ
ਪਲੇਟਫਾਰਮਆਈ.ਓ.ਐਸ, ਐਂਡਰੌਇਡ
ਰਿਲੀਜ਼ਫਰਮਾ:Vgrelease new
ਸ਼ੈਲੀਆਗੂਮੈਂਟਿਡ ਰਿਆਲਟੀ
ਮੋਡਇਕੱਲਾ ਖਿਡਾਰੀ, ਬਹੁ-ਖਿਡਾਰੀ

ਪੋਕੀਮੌਨ ਗੋ ਨਿਨਟੈਂਡੋ ਵੱਲੋਂ ਐਂਡਰੌਇਡ ਅਤੇ ਆਈਫ਼ੋਨ ਲਈ ਬਣਾਈ ਜਾਣ ਵਾਲੀ ਪੋਕੀਮੌਨ ਗੇਮ ਹੈ। ਇਹ ਪਹਿਲੀ ਅਜਿਹੀ ਪੋਕੀਮੌਨ ਗੇਮ ਹੈ ਜੋ ਕਿ ਨਿਨਟੈਂਡੋ 3ਡੀ.ਐਸ ਅਤੇ ਗੇਮਬੌਏ ਤੇ ਇਲਾਵਾ ਐਂਡਰੌਇਡ, ਆਈਫ਼ੋਨ ਵਰਤੋਂਕਾਰਾਂ ਲਈ ਬਣਾਈ ਗਈ ਹੈ। ਕੰਪਨੀ ਵੱਲੋਂ ਇਸ ਗੇਮ ਨੂੰ 6 ਜੁਲਾਈ 2016 ਨੂੰ ਕੁਝ ਕੁ ਦੇਸ਼ਾਂ ਵਿੱਚ ਹੀ ਜਾਰੀ ਕੀਤਾ ਸੀ ਜਿਹਨਾਂ ਵਿੱਚ ਜਪਾਨ, ਅਸਟ੍ਰੇਲੀਆ ਪ੍ਰਮੁੱਖ ਸਨ। 7 ਜੁਲਾਈ ਨੂੰ ਅਮਰੀਕਾ ਸਮੇਤ ਕਈ ਯੂਰਪੀ ਮੁਲਕਾਂ ਵਿੱਚ ਇਸਨੂੰ ਜਾਰੀ ਕੀਤਾ ਗਿਆ। ਪ੍ਰੰਤੂ ਭਾਰਤ ਵਿੱਚ ਇਸਨੂੰ ਹਾਲੇ ਤੱਕ ਅਧਿਕਾਰਕ ਤੌਰ 'ਤੇ ਜਾਰੀ ਨਹੀਂ ਕੀਤਾ ਹੈ।

ਉਂਝ ਇਹ ਗੇਮ ਆਗੂਮੈਂਟਿਡ ਰਿਆਲਟੀ 'ਤੇ ਆਧਾਰਿਤ ਹੈ। ਵਰਤੋਂਕਾਰਾਂ ਨੂੰ ਵੱਖਰੇ-ਵੱਖਰੇ ਪੋਕੀਮੌਨ ਫੜ੍ਹਣ ਲਈ ਆਪਣੇ ਆਲੇ -ਦੁਆਲੇ ਵਿੱਚ ਜਾਣਾ ਪੈਂਦਾ ਹੈ। ਜਿੱਥੇ ਕਿਤੇ ਪਾਣੀ ਹੋਵੇਗਾ ਅਸਲ ਵਿੱਚ ਉੱਥੇ ਪਾਣੀ ਵਾਲੇ ਪੋਕੀਮੌਨ ਸਾਹਮਣੇ ਆਉਣਗੇ, ਇਸੇ ਤਰ੍ਹਾਂ ਘਾਹ 'ਤੇ ਘਾਹ ਵਾਲੇ ਪੋਕੀਮੌਨ ਅਤੇ ਹੋਰ ਜਗ੍ਹਾਂ 'ਤੇ ਉਸ ਜਗ੍ਹਾਂ ਨਾਲ ਸਬੰਧਿਤ ਪੋਕੀਮੌਨ ਸਾਹਮਣੇ ਆਉਣਗੇ। ਪੋਕੀਮੌਨਾਂ ਤੋਂ ਇਲਾਵਾ ਪੋਕੀਮੌਨ ਸੈਂਟਰ ਤੇ ਜਿੰਮ ਵੀ ਸਾਹਮਣੇ ਆਉਂਦੇ ਹਨ।

ਪ੍ਰਾਪਤੀਆਂ[ਸੋਧੋ]

  • ਇਹ ਗੇਮ ਅਮਰੀਕੀ ਗੇਮ ਇਤਿਹਾਸ ਵਿੱਚ ਸਭ ਤੋਂ ਪ੍ਰਚਲਿੱਤ ਗੇਮ ਬਣ ਗਈ ਹੈ ਅਤੇ ਪੂਰੀ ਦੁਨੀਆ ਵਿੱਚ ਇਹ ਸਭ ਤੋਂ ਵੱਧ ਖੇਡੀ ਜਾਣ ਵਾਲੀ ਗੇਮ ਹੈ।
  • ਪਲੇਅ ਸਟੋਰ ਵਿੱਚੋਂ ਇਸ ਗੇਮ ਨੂੰ ਹੁਣ ਤੱਕ ਇਹ 50 ਲੱਖ ਜਣਿਆਂ ਨੇ ਸਥਾਪਿਤ ਕਰ ਲਿਆ ਹੈ।

ਪ੍ਰਭਾਵ[ਸੋਧੋ]

ਚੰਗੇ ਪ੍ਰਭਾਵ[ਸੋਧੋ]

  • ਗੇਮ ਦੀ ਮਦਦ ਨਾਲ ਲੋਕ ਘਰਾਂ, ਦਫ਼ਤਰਾਂ 'ਚੋਂ ਬਾਹਰ ਆ ਕੇ ਪਾਰਕਾਂ ਵਿੱਚ ਵਿਚਰਣ ਲੱਗ ਪਏ ਹਨ।
  • ਲੋਕਾਂ ਮੁਤਾਬਿਕ ਉਹਨਾਂ ਦੇ ਤਨਾਅ ਦੇ ਪੱਧਰ 'ਚ ਵੀ ਕਾਫ਼ੀ ਗਿਰਾਵਟ ਆਈ ਹੈ।

ਮਾੜੇ ਪ੍ਰਭਾਵ[ਸੋਧੋ]

ਮਾੜੇ ਪ੍ਰਭਾਵ ਇਹ ਹਨ ਕਿ ਕਈ ਲੋਕ ਗੇਮ ਵੱਲ ਧਿਆਨ ਦਿੰਦੇ ਹੋਏ ਆਸੇ-ਪਾਸੇ ਧਿਆਨ ਨਹੀਂ ਰੱਖਦੇ ਜਿਸਦੇ ਸਿੱਟੇ ਵਜੋਂ ਕਿਤੇ ਇਸ ਗੇਮ ਕਾਰਨ ਸੜਕ ਦੁਰਘਟਨਾਵਾਂ ਅਤੇ ਕਿਤੇ ਹੋਰ ਕੋਈ ਨਿੱਕੀਆਂ ਮੋਟੀਆਂ ਘਟਨਾਵਾਂ ਵੀ ਹੋਈਆਂ ਹਨ।

ਹਵਾਲੇ[ਸੋਧੋ]

  1. "Pokémon GO". pokemon.com. Retrieved 2016-06-15.