ਪੋਕੀਮੌਨ ਵਪਾਰਕ ਪੱਤਾ ਗੇਮ
ਦਿੱਖ
(ਪੋਕੀਮੌਨ ਟ੍ਰੇਡਿੰਗ ਕਾਰਡ ਗੇਮ ਤੋਂ ਮੋੜਿਆ ਗਿਆ)
ਪ੍ਰਕਾਸ਼ਕ | ਜਪਾਨ: ਮੀਡੀਆ ਫੈਕਟਰੀ (ਅਕਤੂਬਰ 1996 – ਸਤੰਬਰ 2013) ਦ ਪੋਕੀਮੌਨ ਕੰਪਨੀ (ਅਕਤੂਬਰ 2013 – ਹੁਣ ਤੱਕ) ਅਮਰੀਕਾ: ਵਿਜ਼ਰਡ ਆਫ਼ ਦ ਕੋਸਟ (ਦਸੰਬਰ 1998 – ਜੁਲਾਈ 2003) ਦ ਪੋਕੀਮੌਨ ਕੰਪਨੀ (ਜੁਲਾਈ 2003 – ਹੁਣ ਤੱਕ) |
---|---|
ਖਿਡਾਰੀ | 2 |
ਉਮਰ ਹੱਦ | Targeted towards child audience, competitive play targets all ages |
ਸਥਾਪਿਤ ਕਰਨ ਦਾ ਸਮਾਂ | 18–40 ਸਕਿੰਟ |
ਖੇਡਣ ਦਾ ਸਮਾਂ | 5–120 ਮਿੰਟ |
ਰਲ਼ਵਾਂ ਮੌਕਾ | ਕੁਝ ਕੁ (ਪੱਤੇ ਕੱਢਣ ਦਾ ਕ੍ਰਮ, ਪਾਸਾ (dice), ਸਿੱਕਾ ਉਛਾਲ ਕੇ) |
ਪੋਕੀਮੌਨ ਵਪਾਰਕ ਪੱਤਾ ਗੇਮ (ਜਾਂ ਪੋਕੀਮੌਨ ਟ੍ਰੇਡਿੰਗ ਕਾਰਡ ਗੇਮ) ਜਿਸਨੂੰ ਸੰਖੇਪ ਰੂਪ ਵਿੱਚ ਪੋਕੀਮੌਨ ਟੀ.ਸੀ.ਜੀ ਜਾਂ ਪੀ.ਸੀ.ਜੀ ਵੀ ਕਿਹਾ ਜਾਂਦਾ ਹੈ। ਇਹ ਇੱਕ ਪੱਤੇ ਇਕੱਠੇ ਕਰਨ ਦੀ ਗੇਮ ਹੈ ਜੋ ਕਿ ਪੋਕੀਮੌਨ ਵੀਡੀਓ ਗੇਮ ਲੜੀਆਂ 'ਤੇ ਅਧਾਰਿਤ ਹੈ। ਇਹ ਪਹਿਲੀ ਵਾਰ ਸੰਨ 1996 ਵਿੱਚ ਜਪਾਨ ਦੀ ਮੀਡੀਆ ਫੈਕਟਰੀ ਦੁਆਰਾ ਪ੍ਰਕਾਸ਼ਿਤ ਕੀਤੇ ਗਏ। ਅਮਰੀਕਾ ਵਿੱਚ ਪਹਿਲਾਂ ਤਾਂ ਇਹਨਾਂ ਪੱਤਿਆਂ ਨੂੰ ਵਿਜ਼ਰਡ ਆਫ਼ ਦ ਕੋਸਟ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਪਰ ਜੂਨ 2003 ਤੋਂ ਨਿਨਟੈਂਡੋ ਨੇ ਵੀਡੀਓ ਗੇਮਾਂ ਦੇ ਨਾਲ ਇਹਨਾਂ ਦੀ ਜਿੰਮੇਵਾਰੀ ਵੀ ਸੰਭਾਲ ਲਈ।