ਪੋਕੀਮੌਨ ਰੂਬੀ ਅਤੇ ਸੈਫਾਇਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਪੋਕੀਮੌਨ ਰੂਬੀ ਅਤੇ ਸੈਫਾਇਰ ਇੱਕ ਪੋਕੀਮੌਨ ਗੇਮ ਹੈ ਜੋ ਕਿ ਐਨੀਮੇ ਲੜੀ ਆਧਾਰਿਤ ਹੈ। ਇਸ ਗੇਮ ਵਿੱਚ ਹੋਈਨ ਖੇਤਰ ਵਿੱਚ ਸਭ ਕਾਂਡ ਵਾਪਰਦੇ ਹਨ। ਨਵੇਂ ਖਿਡਾਰੀ ਨੂੰ ਟੌਰਚਿਕ, ਟ੍ਰੀਕੋ ਅਤੇ ਮੱਡਕਿਪ 'ਚੋਂ ਕੋਈ ਇੱਕ ਸ਼ੁਰੂਆਤੀ ਪੋਕੀਮੌਨ ਚੁਣਨਾ ਹੁੰਦਾ ਹੈ। ਫਿਰ ਪੋਕੀਮੌਨ ਚੁਣਨ ਤੋਂ ਬਾਅਦ ਸਫ਼ਰ 'ਤੇ ਜਾਣਾ ਪੈਂਦਾ ਹੈ ਤੇ ਅੱਠ ਜਿੰਮ ਬੈਜ ਜਿੱਤ ਕੇ ਵੱਡੇ ਮੁਕਾਬਲੇ ਵਿੱਚ ਖੇਡਣਾ ਹੁੰਦਾ ਹੈ।

ਗੇਮ ਦੇ ਪਾਤਰ[ਸੋਧੋ]

 • ਪਹਿਲਾ ਪਾਤਰ ਗੇਮ ਦਾ ਖਿਡਾਰੀ ਹੁੰਦਾ ਹੈ ਜੋ ਕਿ ਮੁੰਡਾ ਜਾਂ ਕੁੜੀ ਵੀ ਹੋ ਸਕਦਾ ਹੈ। ਜੇਕਰ ਮੁੰਡਾ ਚੁਣਿਆ ਹੋਵੇ ਤਾਂ ਉਹ ਐਨੀਮੇ ਲੜੀ 'ਚ ਮੌਜੂਦ ਨਹੀਂ ਹੁੰਦਾ ਪਰ ਜੇਕਰ ਕੁੜੀ ਚੁਣੀ ਹੋਵੇ ਤਾਂ ਉਹ ਐਨੀਮੇ ਲੜੀ ਵਿੱਚ ਮੌਜੂਦ ਪਾਤਰ ਮੇਅ ਹੋਵੇਗੀ।
 • ਖਿਡਾਰੀ ਦੀ ਮਾਂ
 • ਪ੍ਰੋਃ ਬਰਚ
 • ਪ੍ਰੋਃ ਦਾ ਸਹਾਇਕ
 • ਮੇਅ

ਮੁੱਖ ਸ਼ਹਿਰ[ਸੋਧੋ]

 • ਲਿਟਲਰੂਟ ਕਸਬਾ - ਇਸ ਕਸਬੇ ਵਿੱਚ ਖਿਡਾਰੀ ਦਾ ਘਰ ਹੁੰਦਾ ਹੈ ਜਿੱਥੋਂ ਉਹ ਆਪਣੇ ਸਫ਼ਰ ਦੀ ਸ਼ੁਰੂਆਤ ਕਰਦਾ ਜਾਂ ਕਰਦੀ ਹੈ। ਇੱਥੋਂ ਦੇ ਪ੍ਰੋਃ ਬਿਰਚ ਕੋਲੋਂ ਸ਼ੁਰੂਆਤੀ ਪੋਕੀਮੌਨ ਪ੍ਰਾਪਤ ਕੀਤਾ ਜਾ ਸਕਦਾ ਹੈ। ਗੇਮ ਦੇ ਇਸ ਕਸਬੇ ਵਿੱਚ ਖਿਡਾਰੀ ਦਾ ਘਰ, ਪ੍ਰੋਃ ਬਿਰਚ ਦਾ ਘਰ ਅਤੇ ਪ੍ਰੋਃ ਬਿਰਚ ਦੀ ਪ੍ਰਯੋਗਸ਼ਾਲਾਹੀ ਹੈ। ਇਸ ਤੋਂ ਇਲਾਵਾ ਤਿੰਨ ਇਨਸਾਨ ਕਸਬੇ 'ਚ ਹੋਰ ਘੁੰਮਦੇ ਹਨ- ਇੱਕ ਮੋਟਾ ਇਨਸਾਨ, ਇੱਕ ਮੁੰਡਾ ਅਤੇ ਇੱਕ ਛੋਟਾ ਬੱਚਾ ਜੋ ਕਿ ਖਿਡਾਰੀ ਨੂੰ ਗੇਮ ਖੇਡਣ ਸਬੰਧੀ ਜਾਣਕਾਰੀ ਦਿੰਦੇ ਹਨ।
 • ਓਲਡੇਲ ਕਸਬਾ - ਲਿਟਲਰੂਟ ਤੋਂ 101 ਰੂਟ ਰਾਹੀਂ ਓਲਡੇਲ ਕਸਬੇ ਵਿੱਚ ਪਹੁੰਚਿਆ ਜਾ ਸਕਦਾ ਹੈ। ਇਸ ਕਸਬੇ ਵਿੱਚ ਇੱਕ ਪੋਕੀਮੌਨ ਸੈਂਟਰ, ਇੱਕ ਦੁਕਾਨ ਅਤੇ ਦੋ ਘਰ ਹਨ। ਇਸ ਕਸਬੇ ਤੋਂ ਅੱਗੇ ਦੋ ਰਾਹ ਨਿਕਲਦੇ ਹਨ ਇੱਕ ਰੂਟ 102 ਵੱਲ ਅਤੇ ਇੱਕ 103 ਵੱਲ। 102 ਰੂਟ ਰਾਹੀਂ ਪੈਟਲਬਰਗ ਕਸਬੇ ਪਹੁੰਚਿਆ ਜਾ ਸਕਦਾ ਹੈ। ਇੱਥੇ ਵੀ ਤਿੰਨ ਇਨਸਾਨ ਸ਼ਹਿਰ 'ਚ ਘੁੰਮਦੇ ਹਨ - ਇੱਕ ਕੁੜੀ, ਇੱਕ ਬੰਦਾ ਪੋਸ਼ਣ ਬਾਰੇ ਜਾਣਕਾਰੀ ਦੇਣ ਲਈ ਅਤੇ ਤੀਜਾ ਐਨਕਾਂ ਵਾਲਾ ਮੁੰਡਾ ਜੋ ਕਿ ਖਿਡਾਰੀ ਨੂੰ ਪਹਿਲਾਂ 102 ਰੂਟ 'ਤੇ ਜਾਣ ਤੋਂ ਰੋਕਦਾ ਹੁੰਦਾ ਹੈ।
 • ਪੈਟਲਬਰਗ ਕਸਬਾ -
 • ਸਲੇਟਪੋਰਟ ਸ਼ਹਿਰ
 • ਮੌਲਵਾਈਲ ਸ਼ਹਿਰ
 • ਵਰਡੈਨਟਰਫ ਕਸਬਾ
 • ਰਸਟਬੋਰਡ ਸ਼ਹਿਰ
 • ਡਿਊਫੋਰਡ ਕਸਬਾ
 • ਲਾਵਾਰਿੱਜ ਕਸਬਾ
 • ਫਲੈਰਬੋਗ ਕਸਬਾ
 • ਫੋਰਟ੍ਰੀ ਸ਼ਹਿਰ
 • ਲਿਲੀਕੋਵ ਸ਼ਹਿਰ
 • ਮੋਸਡੀਪ ਸ਼ਹਿਰ
 • ਸੈਟੋਪੌਲਿਸ ਸ਼ਹਿਰ
 • ਪੈਸੀਫਿਡਲੌਗ ਕਸਬਾ
 • ਐਵਰਗ੍ਰਾਂਦੇ ਸ਼ਹਿਰ

ਲਜੈਂਡਰੀ ਪੋਕੀਮੌਨ[ਸੋਧੋ]

 • ਕੇਓਗਰੇ - ਸੈਫਾਇਰ ਸੰਸਕਰਣ ਵਿੱਚ
 • ਰੇਕੁਆਜ਼ਾ

ਹਵਾਲੇ[ਸੋਧੋ]