ਸਮੱਗਰੀ 'ਤੇ ਜਾਓ

ਪੋਕੀਮੌਨ ਸੈਂਟਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੋਕੀਮੌਨ ਸੈਂਟਰ (ਜਾਂ ਪੋਕੀਮੌਨ ਕੇਂਦਰ)) ਪੋਕੀਮੌਨਾਂ ਦੇ ਹਸਪਤਾਲਾਂ ਨੂੰ ਕਿਹਾ ਜਾਂਦਾ ਹੈ। ਪੋਕੀਮੌਨ ਜਗਤ ਦੇ ਹਰੇਕ ਸ਼ਹਿਰ ਵਿੱਚ ਇੱਕ ਪੋਕੀਮੌਨ ਸੈਂਟਰ ਜ਼ਰੂਰ ਸਥਾਪਿਤ ਹੁੰਦਾ ਹੈ। ਇੱਥੇ ਸਭ ਤਰ੍ਹਾਂ ਦੇ ਪੋਕੀਮੌਨਾਂ ਦਾ ਇਲਾਜ ਕੀਤਾ ਜਾਂਦਾ ਹੈ। ਟ੍ਰੇਨਰਾਂ ਦੇ ਥੱਕੇ ਹੋਏ ਪੋਕੀਮੌਨਾਂ ਨੂੰ ਮੁੜ-ਜੋਸ਼ ਭਰਪੂਰ ਬਣਾ ਦਿੱਤਾ ਜਾਂਦਾ ਹੈ। ਹਰੇਕ ਪੋਕੀਮੌਨ ਸੈਂਟਰ ਵਿੱਚ ਇੱਕ ਦਾਈ ਹੁੰਦੀ ਹੈ ਜਿਸਦਾ ਨਾਂ ਨਰਸ ਜੌਏ ਹੁੰਦਾ ਹੈ। ਕਾਂਟੋ ਖੇਤਰ ਦੀਆਂ ਸਾਰੀਆਂ ਦਾਈਆਂ ਭੈਣਾਂ ਹੁੰਦੀਆਂ ਹਨ ਅਤੇ ਸਭ ਦੀ ਸ਼ਕਲ ਵੀ ਇੱਕੋ ਜਿਹੀ ਹੁੰਦੀ ਹੈ। ਦਾਈ ਤੋ ਇਲਾਵਾ ਉਸਦੇ ਸਹਾਇਕ ਦੇ ਤੌਰ ਉੱਤੇ ਇੱਕ ਪੋਕੀਮੌਨ ਵੀ ਜ਼ਰੂਰ ਹੁੰਦਾ ਹੈ ਹਰੇਕ ਸੈਂਟਰ ਵਿੱਚ ਤੇ ਕਾਂਟੋ ਖੇਤਰ ਵਿੱਚ ਸਹਾਇਕ ਪੋਕੀਮੌਨ ਚੈਂਸੀ ਹੁੰਦੀ ਹੈ।