ਸਮੱਗਰੀ 'ਤੇ ਜਾਓ

ਪੋਰਟਸ ਮਾਊਥ ਦੀ ਸੰਧੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੰਧੀ ਦਾ ਦਸਤਾਵੇਜ

ਪੋਰਟਸ ਮਾਊਥ ਦੀ ਸੰਧੀ ਜੋ ਜਾਪਾਨ ਅਤੇ ਰੁਸ ਦੇ ਵਿਚਕਾਰ ਸਤੰਬਰ 1905 ਵਿੱਚ ਹੋਈ। ਇਹ ਸੰਧੀ 1904-05 ਦੇ ਰੂਸ-ਜਾਪਾਨ ਯੁੱਧ ਦਾ ਅੰਤ ਹੋ ਜਾਣ ਤੇ ਹੋਈ। ਇਸ ਸੰਧੀ ਦੂਰ-ਪੂਰਬ ਦੇ ਆਧੁਨਿਕ ਇਤਿਹਾਸ ਦੀ ਇੱਕ ਮਹੱਤਵਪੂਰਨ ਸੰਧੀ ਸੀ।[1]

ਧਾਰਾਵਾਂ

[ਸੋਧੋ]
  • ਰੂਸ ਨੇ ਕੋਰੀਆ ਵਿੱਚ ਜਾਪਾਨ ਦੇ ਸਰਵ-ਉੱਚ ਰਾਜਨੀਤਿਕ, ਸੈਨਿਕ ਅਤੇ ਆਰਥਿਕ ਹਿੱਤ ਸਵੀਕਾਰ ਕਰ ਲਏ।
  • ਰੂਸ ਅਤੇ ਜਾਪਾਨ ਦੋਹਾਂ ਦੇਸ਼ਾਂ ਨੇ ਮਨਚੂਰੀਆ ਨੂੰ ਖਾਲੀ ਕਰਨਾ ਸਵੀਕਾਰ ਕਰ ਲਿਆ ਅਤੇ ਇਥੋਂ ਦੀ ਰੇਲਵੇ ਨੂੰ ਸੈਨਿਕ ਕੰਮਾਂ ਦੀ ਵਰਤੋਂ ਨਾ ਲਿਆਉਣ ਮੰਨਿਆ।
  • ਰੂਸ ਨੇ ਜਾਪਾਨ ਨੂੰ ਲਿਆਓ-ਤੁੰਗ ਪ੍ਰਾਇਦੀਪ ਦੇ ਦਿੱਤਾ ਅਤੇ ਉਥੋਂ ਦੀਆਂ ਰੇਲਾ ਅਤੇ ਖਾਨਾਂ ਦਾ ਅਧਿਕਾਰ ਵੀ ਦੇ ਦਿੱਤਾ।
  • ਰੂਸ ਨੇ ਜਾਪਾਨ ਨੂੰ ਸਖਾਲੀਨ ਦੀਪ ਦਾ ਅੱਧਾ ਦੱਖਣੀ ਭਾਗ ਦੇ ਦਿੱਤਾ ਅਤੇ ਕਿਲ੍ਹੇ ਬੰਦੀ ਨਾ ਕਰਨ ਦਾ ਅਧਿਕਾਰ ਮਿਲ ਗਿਆ।
  • ਜਾਪਾਨ ਨੂੰ ਇਹਨਾਂ ਦੀਪਾਂ ਵਿੱਚ ਮੱਛੀਆਂ ਫੜਨ ਦੇ ਅਧਿਕਾਰ ਮਿਲ ਗਏ।
  • ਦੋਹਾਂ ਦੇਸ਼ਾਂ ਨੇ ਯੁੱਧ ਕੈਦੀਆਂ ਦਾ ਖਰਚਾ ਦੇਣਾ ਸਵੀਕਾਰ ਕਰ ਲਿਆ।
  • ਦੋਹਾਂ ਦੇਸ਼ਾਂ ਨੂੰ ਮਨਚੂਰੀਆ ਵਿੱਚ ਹਥਿਆਰਬੰਦ ਰੇਲਵੇ ਰੱਖਿਆਕ ਰੱਖਣ ਦਾ ਅਧਿਕਾਰ ਮਿਲ ਗਿਆ।
  • ਦੋਹਾਂ ਦੇਸ਼ਾਂ ਨੇ ਪੱਟੇ ਤੇ ਜ਼ਮੀਨ ਨੂੰ ਛੱਡਕੇ ਮਨਚੂਰੀਆ ਵਿੱਚ ਚੀਨ ਦੀ ਪ੍ਰਭੁਸੱਤਾ ਦਾ ਆਦਰ ਕਰਨ ਦਾ ਵਚਨ ਦਿੱਤਾ ਅਤੇ ਦੇਸ਼ਾਂ ਦੇ ਵਪਾਰ ਅਤੇ ਉਦਯੋਗਾਂ ਲਈ ਮਨਜ਼ੂਰੀ ਦਿੱਤੀ।

ਹਵਾਲੇ

[ਸੋਧੋ]