ਪ੍ਰਗਤੀਵਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਪ੍ਰਗਤੀਵਾਦ (Progressivism) ਇੱਕ ਰਾਜਨੀਤਕ ਅਤੇ ਸਾਮਾਜਕ ਦਰਸ਼ਨ ਹੈ ਜੋ ਪ੍ਰਗਤੀ ਦੇ ਵਿਚਾਰ ਤੇ ਆਧਾਰਿਤ ਹੈ। ਇਸ ਵਿਚਾਰ ਅਨੁਸਾਰ ਵਿਗਿਆਨ, ਤਕਨਾਲੋਜੀ ਆਰਥਿਕ ਅਤੇ ਸਮਾਜਿਕ ਖੇਤਰ ਵਿੱਚ ਤਰੱਕੀ ਮਾਨਵੀ ਦਸਾ ਨੂੰ ਸੁਧਾਰ ਸਕਦੀ ਹੈ। ਇਸ ਧਾਰਨਾ ਦੀ ਵਰਤੋਂ ਉਨ੍ਹਾਂ ਵਿਚਾਰਧਾਰਾਵਾਂ ਅਤੇ ਅੰਦੋਲਨਾਂ ਦੇ ਸੰਦਰਭ ਵਿੱਚ ਕੀਤੀ ਜਾਂਦੀ ਹੈ ਜੋ ਆਰਥਕ ਅਤੇ ਸਾਮਾਜਕ ਨੀਤੀਆਂ ਵਿੱਚ ਸਮਾਜਿਕ ਬਰਾਬਰੀ ਅਤੇ ਇਨਸਾਫ਼ ਦੇ ਲਈ ਤਬਦੀਲੀ ਜਾਂ ਸੁਧਾਰ ਦੇ ਪੱਖ ਵਿੱਚ ਹੁੰਦੇ ਹਨ। ਪ੍ਰਗਤੀਵਾਦ ਦਾ ਆਰੰਭ ਯੂਰਪ ਵਿੱਚ ਪ੍ਰਬੁੱਧਤਾ ਦੇ ਦੌਰ ਵਿੱਚ ਇਸ ਵਿਸ਼ਵਾਸ ਵਿੱਚੋਂ ਹੋਇਆ ਕਿ ਯੂਰਪ ਦੱਸ ਰਿਹਾ ਹੈ ਕਿ ਪ੍ਰਤੱਖ ਗਿਆਨ ਦੀਆਂ ਬੁਨਿਆਦਾਂ ਨੂੰ ਮਜ਼ਬੂਤ ਕਰਨ ਰਾਹੀਂ ਸਮਾਜ ਬਰਬਰਤਾ ਦੀਆਂ ਸਥਿੱਤੀਆਂ ਵਿੱਚੋਂ ਨਿਕਲ ਕੇ ਸਭਿਅਤਾ ਦੇ ਦੌਰ ਵਿੱਚ ਦਾਖਲ ਹੋ ਸਕਦੇ ਹਨ।[1] ਪ੍ਰਬੁੱਧਤਾ ਦੇ ਦੌਰ ਦੀਆਂ ਹਸਤੀਆਂ ਦਾ ਖਿਆਲ ਸੀ ਕਿ ਪ੍ਰਗਤੀ ਦੀ ਧਾਰਨਾ ਸਭਨਾਂ ਸਮਾਜਾਂ ਤੇ ਲਾਗੂ ਹੁੰਦੀ ਹੈ ਅਤੇ ਇਹ ਕਿ ਅਜਿਹੇ ਵਿਚਾਰ ਯੂਰਪ ਤੋਂ ਸਾਰੇ ਵਿਸ਼ਵ ਵਿੱਚ ਫੈਲ ਜਾਣਗੇ।[1]

ਹਵਾਲੇ[ਸੋਧੋ]

  1. 1.0 1.1 Harold Mah. Enlightenment Phantasies: Cultural Identity in France and Germany, 1750-1914. Cornell University. (2003). p157.
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png