ਪ੍ਰਜਨਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਪ੍ਰਜਨਨ (ਜਾਂ ਪ੍ਰਸਵ) ੳਹ ਜੈਵਿਕ ਪਰਿਕ੍ਰੀਆ ਹੈ ਜਿਸ ਰਾਹੀ ਵੱਖ ਵੱਖ ਜੀਵਾ ਦੁਆਰਾ ਸੰਤਾਨ ਦੀ ੳਤਪੱਤੀ ਕੀਤੀ ਜਾਦੀ ਹੈ। ਪ੍ਰਜਨਨ ਸਾਰੇ ਗਿਆਤ ਜੀਵਨ ਦੀ ਇੱਕ ਮੁੱਢਲੀਆਂ ਵਿਸ਼ੇਸ਼ਤਾ ਹੈ ਅਤੇ ਹਰ ਇੱਕ ਜੀਵ ਦਾ ਜੀਵਨ ਪ੍ਰਜਨਨ ਦਾ ਨਤੀਜਾ ਹੈ। ਪ੍ਰਜਨਨ ਦੇ ਗਿਆਤ ਤਰੀਕਿਆ ਨੂੰ ਮੋਟੇ ਤੌਰ ਉੱਤੇ ਦੋ ਮੁੱਖ ਸਮੂਹ ਯੋਨ ਅਤੇ ਅਲੈਂਗਿਕ ਵਿੱਚ ਵਰਗੀਕ੍ਰਿਤ ਕੀਤਾ ਜਾਦਾਂ ਹੈ।

ਅਲੈਂਗਿਕ ਪ੍ਰਜਨਨ ਵਿੱਚ, ਕੋਈ ਜੀਵ ਅਪਨੀ ਪ੍ਰਜਾਤੀ ਦੇ ਕਿਸੇ ਦੁਸਰੇ ਜੀਵ ਦੀ ਭਾਗੀਦਾਰੀ ਦੇ ਬਿਨਾਂ ਜਨਨ ਕਰ ਸੱਕਦੇ ਹਨ। ਬੈਕਟੀਰੀਆ ਕੋਸ਼ਿਕਾ ਦਾ ਦੋ ਸੰਤਾਨ ਕੋਸ਼ਿਕਾਵਾਂ ਵਿੱਚ ਵਿਭਾਜਨ ਅਲੈਂਗਿਕ ਪ੍ਰਜਨਨ ਦਾ ਇੱਕ ਉਦਾਹਰਣ ਹੈ। ਅਲੈਂਗਿਕ ਪ੍ਰਜਨਨ ਇੱਕ ਕੋਸ਼ਿਕੀਏ ਜੀਵਾਂ ਤੱਕ ਸੀਮਿਤ ਨਹੀਂ ਹੈ। ਲੱਗਭੱਗ ਸਾਰੇ ਪੌਦੇ ਅਲੈਂਗਿਕ ਪ੍ਰਜਨਨ ਕਰ ਸਕਦੇ ਹਨ ਅਤੇ Mycocepurus smithii ਕੀੜੀ ਪ੍ਰਜਾਤੀਆਂ ਅਲੈਂਗਿਕ ਪ੍ਰਜਨਨ ਦੇ ਕਾਬਲ ਸਮਝੀਆ ਜਾਦੀਆ ਹਨ।