ਪ੍ਰਤਿਮਾਨ (ਰਸਾਲਾ)
ਦਿੱਖ
ਮੁੱਖ ਸੰਪਾਦਕ | ਡਾ. ਅਮਰਜੀਤ ਕੌਂਕੇ |
---|---|
ਸੰਪਾਦਕ | ਗਗਨਦੀਪ ਸਿੰਘ |
ਸ਼੍ਰੇਣੀਆਂ | ਸਾਹਿਤਕ ਰਸਾਲਾ |
ਪਹਿਲਾ ਅੰਕ | 2003 |
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਵੈੱਬਸਾਈਟ | https://www.pratimaan.in/ |
ਪ੍ਰਤਿਮਾਨ ਰਸਾਲਾ ਪੰਜਾਬੀ ਭਾਸ਼ਾ ਦਾ ਇੱਕ ਤ੍ਰੈ-ਮਾਸਿਕ ਸਾਹਿਤਕ ਰਸਾਲਾ ਹੈ ਜਿਸ ਵਿੱਚ ਪਂਜਾਬੀ ਕਵਿਤਾ, ਕਹਾਣੀ, ਵਾਰਤਕ, ਆਲੋਚਨਾ, ਰੰਗ-ਮੰਚ, ਸਿਨੇਮਾ, ਅਨੁਵਾਦ ਅਤੇ ਸੰਗੀਤ ਤੇ ਚਿੱਤਰਕਲਾ ਨਾਲ ਸੰਬੰਧਿਤ ਰਚਨਾਵਾਂ ਨੂੰ ਛਾਪਿਆ ਜਾਂਦਾ ਹੈ। ਪੰਜਾਬੀ ਅਤੇ ਹਿੰਦੀ ਦੇ ਨਾਮਵਰ ਲੇਖਕ ਡਾ. ਅਮਰਜੀਤ ਕੌਂਕੇ ਇਸ ਰਸਾਲੇ ਦੇ ਆਨਰੇਰੀ ਸੰਪਾਦਕ ਹਨ ਅਤੇ ਗਗਨਦੀਪ ਸਿੰਘ ਇਸਦੇ ਪ੍ਰਬੰਧ ਸੰਪਾਦਕ ਹਨ। ਪ੍ਰਤਿਮਾਨ ਦਾ ਪਹਿਲਾ ਅੰਕ ਅਕਤੂਬਰ - ਦਸੰਬਰ 2003 ਵਿਚ ਰਲੀਜ਼ ਕੀਤਾ ਗਿਆ ਸੀ। ਇਹ ਸਾਹਿਤਕ ਰਸਾਲਾ ਲਗਾਤਾਰ ਪਾਠਕਾ ਦੀ ਸਾਹਿਤ ਦੀ ਭੁੱਖ ਵਧਾ ਰਿਹਾ ਹੈ।[1]