ਪ੍ਰਮਾਤਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਭਾਰਤ ਹਿੰਦੂ ਧਰਮ ਦੇ ਵੇਦਾਂਤ ਅਤੇ ਯੋਗ ਸ਼ਾਸਤਰ ਵਿੱਚ, ਪ੍ਰਮਾਤਮਾ ਸਰਬ-ਉੱਚ ਰੂਹਾਨੀ ਤੱਤ ਨੂੰ ਕਹਿੰਦੇ ਹਨ। ਪ੍ਰਮਾਤਮਾ ਆਪਣੇ ਆਪ ਵਿੱਚ ਮੁੱਢ ਕਦੀਮੀ ਹੈ ਜੋ ਨਿਰਾਕਾਰ, ਇਕਰੂਪ ਹੈ। ਪ੍ਰਮਾਤਮਾ ਦੀ ਸਭ ਤੋਂ ਵਿਸ਼ੇਸ਼ਤਾ ਇਸ ਦਾ ਸੁਆਰਥਹੀਨ ਹੋਣਾ ਹੈ ਜਿੱਥੇ ਸਾਰੀਆਂ ਸ਼ਖਸ਼ੀਅਤਾਂ ਖਤਮ ਹੋ ਜਾਂਦੀਆਂ ਹਨ।[1]

ਨਿਰੁਕਤੀ[ਸੋਧੋ]

ਪ੍ਰਮਾਤਮਾ ਸ਼ਬਦ ਦਾ ਮੁੱਢ "ਪਰਾਮਾ" ਜਿਸ ਦਾ ਅਰਥ ਅਜਿਹੀ ਧਾਰਮਿਕ ਆਤਮਾ ਜੋ ਸਰਬਵਿਆਪਕ, ਸਰਬਉੱਚ ਹੈ। "ਆਤਮ" ਸ਼ਬਦ ਵਿਅਕਤੀਗਤ ਆਤਮਾ ਵੱਲ ਸੰਕੇਤ ਕਰਦਾ ਹੈ, ਪਰੰਤੂ "ਪ੍ਰਮਾਤਮਾ" ਸ਼ਬਦ ਅਜਿਹਾ ਸ਼ਬਦ ਹੈ ਜੋ ਜਿੰਦਗੀ, ਗਿਆਨ, ਰਿਸ਼ਤਿਆਂ, ਸਭ ਚੀਜਾਂ ਤੋਂ ਉੱਪਰ ਹੈ,ਭਾਵ ਇੱਕ ਅਜਿਹੀ "ਆਤਮਾ" ਜੋ ਸਰਬਉੱਚ, ਅਤੇ ਵਿਸ਼ਵ ਵਿਆਪੀ ਹੈ। "ਪ੍ਰਮਾਤਮਾ" ਸ਼ਬਦ ਨੂੰ ਇਸ ਅਰਥ ਵਿੱਚ ਵੀ ਲਿਆ ਜਾਂਦਾ ਹੈ, ਜਿਸਨੇ ਸਭ ਨੂੰ ਬਣਾਇਆ ਹੈ।

ਹਵਾਲੇ[ਸੋਧੋ]

  1. T. Depurucker. An Occult Glossary:A Comendium of Oriental and Theosophical Terms. Kessinger Publishing. p. 130.