ਪ੍ਰਸੰਗ ਕੋਰਵ ਸਭਾ
ਮਿੱਤਰ ਸੈਨ ਮੀਤ ਦੇ ਨਾਵਲ "ਕੋਰਵ ਸਭਾ" ਬਾਰੇ ਅਮਰਜੀਤ ਸਿੰਘ ਗਰੇਵਾਲ ਦੀ ਇਹ ਪੁਸਤਕ "ਪ੍ਰਸੰਗ ਕੋਰਵ ਸਭਾ" ਉਸ ਸਮਾਜ -ਆਰਥਕ ਬਣਤਰ ਅਤੇ ਰਾਜਸੀ ਅਵਚੇਤਨ ਦਾ ਅਧਿਐਨ ਅਤੇ ਵਿਸ਼ਲੇਸ਼ਣ ਪੇਸ਼ ਕਰਦੀ ਜਿਸ ਵਿਚੋਂ ਇਹ ਨਾਵਲ ਪੈਦਾ ਹੋਇਆ ਹੈ।ਇਸ ਲਈ ਉਸ ਦਾ ਇਹ ਅਧਿਐਨ ਨਿਆਂ ਪ੍ਰਣਾਲੀ,ਸਿਹਤ ਪ੍ਰਬੰਧ,ਅਫਸਰਸ਼ਾਹੀ,ਮੀਡੀਆ ਅਤੇ ਵਿਦਿਅਕ ਢਾਂਚੇ ਵਰਗੀਆਂ ਸੰਸਥਾਵਾਂ ਅੰਦਰ ਫੈਲੇ ਹੋਏ ਭ੍ਰਿਸ਼ਟਾਚਾਰ ਤੱਕ ਹੀ ਸੀਮਤ ਨਹੀੰ ਰਹਿੰਦਾ, ਸਗੋਂ ਇਹਨਾਂ ਸੰਸਥਾਵਾਂ ਦੇ ਪਾਰਗਾਮੀ ਮਹੱਤਵ ਨੂੰ ਨਕਾਰਦਾ ਹੋਇਆ ਇਨਾਂ ਦੀ ਇਤਿਹਾਸਬੱਧ ਸਿਰਜਨ ਵਿਚੋਂ ਇਨਾਂ ਦੇ ਪੂੰਜੀਵਾਦੀ ਕਿਰਦਾਰ ਅਤੇ ਰੋਲ ਨੂੰ ਵੀ ਲੱਭ ਲੈਂਦਾ ਹੈ। ਇਹ ਦੇਖਣ ਲਈ ਕਿ ਇਸ ਰਾਜਨੀਤਕ ਅਵਚੇਤਨ ਵਿਚੋਂ ਇਹ ਕਿਵੇਂ ਰੂਪ ਧਰਦਾ ਹੈ ਜਾਂ ਫੇਰ ਕਿ ਇਸ ਨਾਵਲ ਅੰਦਰ ਵਿਚਾਰਧਰਾਈ ਸੰਘਰਸ਼ ਕਿੰਝ ਕਿਰਿਆਸ਼ੀਲ ਹੁੰਦਾ ਹੈ,ਉਹ ਬਿਰਤਾਂਤ ਸ਼ਾਸਤਰ ਦੁਆਰਾ ਵਿਕਸਤ ਉਤਰ-ਸੰਰਚਨਾਤਮਕ ਜੁਗਤਾਂ ਨੂੰ ਆਪਣੀਆਂ ਲੋੜਾਂ ਅਨੁਸਾਰ ਇਸਤੇਮਾਲ ਕਰ ਕੇ ਉਤਰ-ਸੰਰਚਨਾਤਮਕ ਜਾਂ ਉਤਰ-ਆਧੁਨਿਕ ਮਾਰਕਸਵਾਦੀ ਆਲੋਚਨਾ ਦਾ ਇੱਕ ਨਵਾਂ ਅਧਿਆਇ ਸ਼ੁਰੂ ਕਰਦਾ ਹੈ ਜਿਥੇ ਗ੍ਰਾਮ੍ਸ਼ੀ ਪਰੇਰਿਤ ਉਤਰ-ਮਾਰਕਸਵਾਦ,ਦੈਰੀਦਾ/ਫੂਕੋ ਪ੍ਰੇਰਿਤਉਤਰ-ਸੰਰਚਨਾਵਾਦ ਅਤੇ ਲਾਕਾਂ/ਜਾਇਜ਼ੇਕ ਪਰੇਰਿਤ ਮਨੋਂਵਿਸ਼ਲੇਸ਼ਣਨੀ ਧਾਰਨਾਵਾਂ ਇੱਕ ਬਹੁ ਪਰਤੀ ਅਤੇ ਬਹੁ ਦਿਸ਼ਾਵੀ ਸੰਵਾਦ ਚਲ ਰਿਹਾ ਹੈਹਵਾਲਾ--ਪ੍ਰਕਾਸ਼ਕ --"ਪ੍ਰਸੰਗ ਕੋਰਵ ਸਭਾ"-ਲੇਖਕ ਅਮਰਜੀਤ ਸਿੰਘ ਗਰੇਵਾਲ,ਜਿਲਦ ਦਾ ਬਾਹਰੀ ਪੰਨਾਂ, ਸਾਡਾ ਸਿਹਤ ਸੁਰੱਖਿਆ ਪ੍ਰਬੰਧ ਸਮਾਜ ਵਿੱਚ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਲਈ ਨਹੀੰ,ਸਗੋਂ ਹਸਪਤਾਲ ਵਿੱਚ ਪਹੁਚਣ ਵਾਲੇ ਵਿਅਕਤੀਆਂ ਦੀ ਬਿਮਾਰੀ ਦਾ ਇਲਾਜ ਕਰਨ ਲਈ ਹੈ।ਸੋ ਬਿਮਾਰੀ ਇੱਕ ਸਮਾਜਿਕ ਮਸਲਾ ਨਾਂ ਰਹਿ ਕੇ ਇੱਕ ਵਿਅਕਤੀਗਤ ਮਸਲਾ ਬਣ ਗਿਆ ਹੈ।ਸਮਾਜਕ ਮਸਲੇ ਨੂੰ ਵਿਅਕਤੀਗਤ ਮਸਲਾ ਇਸ ਲਈ ਬਣਾਇਆ ਗਿਆ ਤਾਂ ਜੋ ਸਿਹਤ ਸੁਰੱਖਿਆ ਦੇ ਖਪਤਕਾਰ ਪੈਦਾ ਕੀਤੇ ਜਾ ਸਕਣ|ਸਿਹਤ ਸੁਰੱਖਿਆ ਇੱਕ ਸਨਅਤ ਅਤੇ ਵਿਓਪਾਰ ਬਣ ਕੇ ਫੈਲ ਸਕੇ|ਇਸ ਤਰਾਂ ਬਿਮਾਰੀ;ਸਿਹਤ ਸੁਰੱਖਿਆ ਨਾ ਰਹਿ ਕੇ ਡਾਕਟਰੀ ਉਦਯੋਗ ਦੀ ਮੰਡੀ ਬਣ ਗਈ ਹੈ। ਅੰਗ੍ਰੇਜ਼ੀ ਹਕੂਮਤ ਨੇ ਸਿਹਤ ਸੁਰੱਖਿਆ ਦਾ ਜਿਹੜਾ ਬਸਤੀਵਾਦੀ ਸਿਸਟਮ ਖੜਾ ਕੀਤਾ ਸੀ ਉਸ੍ਨੂ ਆਜ਼ਾਦੀ ਤੋ ਬਾਅਦ ਨਵੀਆਂ ਜਮਹੂਰੀ ਲੋੜਾਂ ਅਨੁਸਾਰ ਤਬਦੀਲ ਨਹੀੰ ਕੀਤਾ ਇਸ ਲਈ ਉਹ ਨਵੀਆਂ ਚੁਣੋਤੀਆਂ ਦਾ ਸਾਹਮਣਾ ਕਰ ਸਕਣ ਦੀ ਅਸਮਰਥਾ ਕਾਰਨ 50 ਸਾਲਾਂ ਵਿੱਚ ਹੀ ਢਹਿ-ਢੇਰੀ ਹੋ ਗਿਆ|ਨਤੀਜੇ ਵਜੋਂ ਬੀਮਾਰ ਸਿਹਤ ਦੀ ਸਾਰੀ ਮੰਡੀ ਪ੍ਰਾਈਵੇਟ ਪ੍ਰੈਕ੍ਟਿਸ ਦੇ ਸਿਹਤ ਉਦਯੋਗ ਨੇ ਮੱਲ ਲਈ|ਇਸ ਤਰਾਂ ਅਜਾਦ ਭਾਰਤ ਦੇ ਪੇਂਡੂ ਤੇ ਗਰੀਬ ਸ਼ਹਿਰੀ ਲੋਕਾਂ ਲਈ ਜੋ ਸਿਹਤ ਸਹੂਲਤਾਂ ਮੁਹਇਆ ਕਰਨ ਲਈ ਸਰਕਾਰੀ ਢਾਂਚਾ ਖੜਾ ਕੀਤਾ ਗਿਆ ਸੀ ਉਹ ਨਵੀਆਂ ਲੋੜਾ ਦੇ ਅਨਕੂਲ ਨਾਂ ਹੋਣ ਕਰ ਕੇ ਪ੍ਰਾਈਵੇਟ ਉਦਯੋਗ ਦੇ ਲੋਟੂ ਪਸਾਰ ਵਿੱਚ ਸਿਮਟ ਕੇ ਰਹਿ ਗਿਆ|ਚੰਗੇ ਨਿੱਜੀ ਹਸਪਤਾਲਾਂ ਦੇ ਖਰਚੇ ਗਰੀਬ ਆਦਮੀ ਤਾਂ ਕੀ ਚੰਗੇ-ਚੰਗਿਆਂ ਦੀ ਕਮਰ ਤੋੜ ਦਿੰਦੇ ਹਨ।ਆਮ ਆਦਮੀ ਦਾ ਹਾਲ ਤਾਂ ਮਾੜਾ ਹੀ ਹੈ,ਨਾ ਡਾਕਟਰੀ ਸਹਾਇਤਾ ਉਸਨੂੰ ਪਹਿਲਾਂ ਉਪਲਬਦ ਸੀ ਨਾ ਹੁਣ|ਪਹਿਲਾਂ ਉਹ ਇਲਾਜ ਪੱਖੋਂ ਮਰਦਾ ਸੀ ਹੁਣ ਮਰਦਾ ਵੀ ਹੈ ਤੇ ਲੁੱਟਿਆ ਵੀ ਜਾ ਰਿਹਾ ਹੈ।ਡਾਕਟਰੀ ਇਲਾਜ ਦੀ ਆਧੁਨਿਕ ਤਕਨਾਲੋਜੀ ਬਹੁਤ ਮਹਿੰਗੀ ਹੈ।ਨਿੱਤ ਨਵੀਆਂ ਮਸ਼ੀਨਾਂ,ਨਵੇਂ ਟੇਸਟ,ਨਵੇਂ ਔਜਾਰ ਅਤੇ ਨਵੀਆਂ ਦਵਾਈਆਂ ਆ ਰਹੀਆਂ ਹਨ।ਜਿਨੀ ਇਹ ਮਹਿੰਗੀ ਹੁੰਦੀ ਜਾਂਦੀ ਹੈ ਉਨੀ ਹੀ ਡਾਕਟਰੀ ਧੰਦੇ ਵਿੱਚ ਲਗੇ ਡਾਕਟਰਾਂ,ਤਕਨੀਸ਼ੀਅਨਾ,ਵਿਓਪਾਰੀਆਂ,ਸਨਅਤਕਾਰਾਂ ਆਦਿ ਲਈ ਵਾਧੂ ਮੁਨਾਫ਼ੇ ਦਾ ਕਾਰਨ ਬਣਦੀ ਹੈ। ਜਦੋਂ ਇਸ ਧੰਦੇ ਵਿੱਚ ਲਗੇ ਡਾਕਟਰਾਂ ਤੇ ਡਾਕਟਰੀ ਸਨਅਤ ਦੇ ਦਰਿਸ਼ਟੀਕੋਣ ਤੋਂ ਵੇਖੀਏ ਤਾਂ ਸਮਝ ਲਗਦੀ ਹੈ ਕਿ ਉਹ ਆਪਣੇ ਮੁਨਾਫਿਆਂ ਲਈ ਸਿਹਤ ਸੇਵਾਵਾਂ ਨੂੰ ਕਿਹੜੇ ਪਾਸੇ ਲਿਜਾ ਰਹੇ ਹਨ ਪਰ ਜਦੋਂ ਲੋਕਾਂ ਦੀਆਂ ਵੋਟਾਂ ਨਾਲ ਬਣੀਆਂ ਸਰਕਾਰਾਂ ਨੂੰ ਡਾਕਟਰੀ ਪੇਸ਼ੇ ਦੀ ਲੋਕ-ਵਿਰੋਧੀ ਦਿਸ਼ਾਂ ਦੀ ਹਮਾਇਤ ਵਿੱਚ ਖੜੇ ਵੇਖਦੇ ਹਾਂ ਤਾਂ ਸਮਝ ਨਹੀੰ ਪੈਂਦੀ ਕਿ ਆਮ ਲੋਕ ਡਾਕਟਰੀ ਪੇਸ਼ੇ ਦੇ ਇਸ ਲੋਟੂ ਕਿਰਦਾਰ ਨੂੰ ਕਿਓਂ ਸਹਿਣ ਕਰ ਰਹੇ ਹਨ।ਹਵਾਲਾ--ਪਰਸੰਗ ਕੋਰਵ ਸਭਾ -ਲੇਖਕ ਅਮਰਜੀਤ ਸਿੰਘ ਗਰੇਵਾਲ -ਪੰਨੇ-35 ਤੋਂ 39 ਤੀਕ ਇਹ ਗੱਲ ਸਾਫ਼ ਹੋਣੀ ਚਾਹੀਦੀ ਹੈ ਕਿ ਬਿਮਾਰੀ ਅਤੇ ਕਮਜੋਰ ਸਿਹਤ ਹਮੇਸ਼ਾ ਤੋਂ ਹੀ ਡਾਕਟਰੀ ਧੰਦੇ ਦੀ ਮੰਡੀ ਨਹੀਂ ਸੀ|ਸਿਹਤ ਸੁਰੱਖਿਆ ਦੇ ਪ੍ਰਾਈਵੇਟ ਉਦਯੋਗ ਬਣਨ ਤੋਂ ਪਹਿਲਾਂ ਇਹ ਇੱਕ ਸਮਾਜਿਕ ਚੁਣੋਤੀ ਸੀ|19ਵੀਂ ਸਦੀ ਦੇ ਸ਼ੁਰੂ ਵਿੱਚ ਸੋਸ਼ਲ ਮੈਡੀਸਨ(ਅੱਜ ਦਾ ਕਮਿਉਨਿਟੀ ਮੈਡੀਸਨ ਵਿਭਾਗ) ਦਾ ਪਰੋਗਰਾਮ ਸ਼ੁਰੂ ਹੋਇਆ ਜੋ ਕਿ ਸੋਸ਼ਲ ਮੈਡੀਸਨ ਦੇ ਸਿਧਾਂਤ ਅਤੇ ਪ੍ਰੈਕ੍ਟਿਸ,ਦੋਨਾਂ ਵੱਲ ਵਿਸ਼ੇਸ਼ ਧਿਆਨ ਦਿੰਦਾ ਸੀ|ਭਾਵੇਂ ਸੱਟ-ਫੇਟ ਜਾਂ ਹੋਰ ਬਹੁਤ ਸਾਰੀਆਂ ਸਥਿਤੀਆਂ ਵਿੱਚ ਮਰੀਜ ਵੱਲ ਵਿਆਗਤੀਗਤ ਧਿਆਨ ਵੀ ਦਿਤਾ ਜਾਣ ਲੱਗਾ,ਪਰ ਬਿਮਾਰੀ ਦੇ ਆਰਥਿਕ ਤੇ ਸਮਾਜਿਕ ਪੱਖਾਂ ਵੱਲ ਵਧੇਰੇ ਧਿਆਨ ਦਿੱਤਾ ਜਾਂਦਾ ਸੀ|ਆਰਥਿਕ ਅਤੇ ਸਮਾਜਿਕ ਪੱਖੋਂ ਪਛੜੇ ਹੋਏ ਵਰਗਾਂ ਨੂੰ ਹੀ ਬਿਮਾਰੀ ਵਧੇਰੇ ਪੈਂਦੀ ਹੈ |ਇਹਨਾਂ ਵਰਗਾਂ ਵਿਚੋਂ ਹੀ ਲੇਬਰ ਫੋਰਸ ਤਿਆਰ ਕਰਨ ਵਾਸਤੇ ਇਹਨਾਂ ਵਿੱਚ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਆਰਥਿਕ ਅਤੇ ਸਮਾਜਿਕ ਵਸੀਲੇ ਕੀਤੇ ਜਾਂਦੇ ਸਨ।ਉਧਹਾਰਣ ਤੋਰ ਤੇ ਜਦੋਂ ਪਰੂਸ਼ੀਅਨ ਡਾਕਟਰ ਵਰ੍ਚੋੰ ਦੱਖਣੀ ਜਰਮਨੀ ਵਿੱਚ ਟਾਈਫਸ ਨਾਲ ਹੋਈ ਮਹਾਂਮਾਰੀ ਦਾ ਅਧਿਐਨ ਕਰ ਕੇ ਵਾਪਸ ਮੁੜਿਆ ਤਾਂ ਉਸਨੇ ਆਪਣੀ ਸਰਕਾਰ ਨੂੰ ਸਲਾਹ ਦਿੱਤੀ ਕਿ ਕੇਵਲ ਜਮੀਨੀ ਸੁਧਾਰਾਂ,ਵਧੇਰੇ ਉਜਰਤਾਂ,ਚੰਗੇ ਰੁਜਗਾਰ,ਸਾਫ਼ ਪਾਣੀ ਅਤੇ ਪ੍ਰਦੂਸ਼ਨ ਰਹਿਤ ਵਾਤਾਵਰਨ ਨਾਲ ਹੀ ਇਸ ਆਫਤ ਦਾ ਟਾਕਰਾ ਕੀਤਾ ਜਾ ਸਕਦਾ ਹੈ।ਡਾਕਟਰ ਵਰਚੋ ਨੇ ਇਹ ਨਤੀਜਾ ਕੱਢਿਆ ਸੀ ਕਿ ਗਰੀਬੀ ਹੀ ਬਿਮਾਰੀ ਪੈਦਾ ਕਰਦੀ ਹੈ।ਗਰੀਬੀ ਕਾਰਨ ਹੀ ਬਿਮਾਰੀ ਫੈਲਦੀ ਹੈ,ਭੁੱਖ ਬਿਮਾਰੀ ਦੀ ਜੜ੍ਹ ਹੈ।ਵਿਆਗਤੀਗਤ ਇਲਾਜ ਥੋੜਾ ਬਹੁਤ ਤਾਂ ਸਹਾਈ ਹੋ ਸਕਦੇ ਹਨ,ਪਰ ਸਮਾਜ ਵਿਚੋਂ ਬਿਮਾਰੀ ਕੇਵਲ ਸਮਾਜਿਕ ਅਤੇ ਰਾਜਨੀਤਕ ਐਕਸ਼ਨ ਰਾਹੀਂ ਹੀ ਬਾਹਰ ਕੱਢੀ ਜਾ ਸਕਦੀ ਹੈ।ਹਵਾਲਾ --ਪਰਸੰਗ ਕੋਰਵ ਸਭਾ--ਲੇਖਕ-ਅਮਰਜੀਤ ਗਰੇਵਾਲ -ਪੰਨਾਂ 39-40