ਪ੍ਰਾਣਵਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਇੱਕ ਆਮ ਅਵਿਅਕਤੀਕ ਸ਼ਕਤੀ ਉੱਤੇ ਵਿਸ਼ਵਾਸ ਪ੍ਰਾਣਵਾਦ ਕਹਾਂਦਾ ਹੈ। ਇਸਨੂੰ ਸਪ੍ਰਾਣਵਾਦ, ਸਚੇਤਨਵਾਦ, ਜੀਵਾਤਮਾਵਾਦ ਆਦਿ ਵੀ ਕਹਿੰਦੇ ਹਨ। ਉਪਰੋਕਤ ਵਿਸ਼ਵਾਸ ਲਈ ਐਨੀਮੇਟਿਜਮ ਨਾਮਕ ਪਦ ਬਰਤਾਨਵੀ ਨਰਵਿਗਿਆਨੀ ਰਾਬਰਟ ਮੈਰੇਟ ਦੁਆਰਾ ਘੜਿਆ ਗਿਆ ਸੀ। ਇਹ ਵਿਸ਼ਵਾਸ ਖਾਸਕਰ ਆਰੰਭਿਕ ਮਨੁਖ ਵਿੱਚ ਮਿਲਦਾ ਹੈ। ਪ੍ਰਾਣਵਾਦ ਦੀ ਉਤਪਤੀ ਦੇ ਸਮੇਂ ਦੀ ਸਥਾਪਨਾ ਸੰਭਵ ਨਹੀਂ। ਇਹ ਜੀਵਵਾਦ ਤੋਂ ਵੀ ਪੁਰਾਣਾ ਧਰਮ ਵਿਸ਼ਵਾਸ ਦਾ ਇੱਕ ਰੂਪ ਮੰਨਿਆ ਜਾਂਦਾ ਹੈ, ਪਰ ਨਾਲ ਹੀ ਇਨ੍ਹਾਂ ਦੀ ਸਹਿ-ਮੌਜੂਦਗੀ ਦਾ ਵਿਚਾਰ ਵੀ ਹੈ।


ਦਾਰਸ਼ਨਿਕ ਭਾਸ਼ਾ ਵਿੱਚ ਪ੍ਰਾਣਵਾਦ ਉਹ ਸਿੱਧਾਂਤ ਹੈ ਜਿਸਦੇ ਅਨੁਸਾਰ ਭੌਤਿਕ ਪਦਾਰਥਾਂ ਅਤੇ ਕੁਦਰਤੀ ਘਟਨਾਵਾਂ ਦੇ ਅੰਤਸਥਲ ਵਿੱਚ ਵੀ (ਜਿਹਨਾਂ ਦੀ ਵਿਆਖਿਆ ਵਿਗਿਆਨੀ ਇੱਕਮਾਤਰ ਨੈਸਰਗਿਕ ਨਿਯਮਾਂ ਦੇ ਅਨਵੇਸ਼ਣ ਅਤੇ ਪ੍ਰਤੀਪਾਦਨ ਦੁਆਰਾ ਕਰਦੇ ਹਨ) ਇੱਛਾਸ਼ਕਤੀ ਦੇ ਅਸਤਿਤਵ ਉੱਤੇ ਵਿਸ਼ਵਾਸ ਕੀਤਾ ਜਾਂਦਾ ਹੈ।