ਸਮੱਗਰੀ 'ਤੇ ਜਾਓ

ਪ੍ਰਿਥਵੀ ਥੀਏਟਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

.

ਪ੍ਰਿਥਵੀ ਥੀਏਟਰ
ਨਿਰਮਾਣ1978
ਕਿਸਮTheatre group
ਟਿਕਾਣਾ
Notable members
ਸ਼ਸ਼ੀ ਕਪੂਰ, ਕੁਨਾਲ ਕਪੂਰ ਅਤੇ ਸੰਜਨਾ ਕਪੂਰ
ਵੈੱਬਸਾਈਟprithvitheatre.org

ਪ੍ਰਿਥਵੀ ਥੀਏਟਰ ਮੁੰਬਈ ਦੇ ਸਭ ਤੋਂ ਮਸ਼ਹੂਰ ਥੀਏਟਰਾਂ ਵਿੱਚੋਂ ਇੱਕ ਹੈ। 1972 ਵਿੱਚ ਪ੍ਰਿਥਵੀਰਾਜ ਕਪੂਰ ਦੀ ਮੌਤ ਦੇ ਬਾਅਦ ਉਹਨਾਂ ਦੇ ਪੁੱਤਰ ਸ਼ਸ਼ੀ ਕਪੂਰ ਨੇ ਪਤਨੀ ਜੈਨੀਫਰ ਦੇ ਨਾਲ ਮਿਲ ਕੇ ਪ੍ਰਿਥਵੀ ਥਿਏਟਰ ਟਰੱਸਟ ਦੀ ਸਥਾਪਨਾ ਕੀਤੀ। ਪ੍ਰਿਥਵੀਰਾਜ ਕਪੂਰ ਦਾ ਸਪਨਾ ਸੀ ਕਿ ਚੱਲਦੀ-ਫਿਰਦੀ ਥਿਏਟਰ ਕੰਪਨੀ ਲਈ ਇੱਕ "ਘਰ" ਹੋਵੇ। ਉਸ ਨੇ 1944 ਵਿੱਚ ਇੱਕ ਚੱਲਦੀ-ਫਿਰਦੀ ਥਿਏਟਰ ਕੰਪਨੀ ਦੀ ਸਥਾਪਨਾ ਕੀਤੀ ਸੀ, ਜਿਸਨੇ 1960 ਤੱਕ 16 ਸਾਲ ਕੰਮ ਕੀਤਾ।[1] ਇਸ ਕੰਪਨੀ ਵਿੱਚ 150 ਲੋਕ ਕੰਮ ਕਰਦੇ ਸਨ ਜਿਸ ਵਿੱਚ ਕਲਾਕਾਰ, ਮਜ਼ਦੂਰ, ਰਸੋਈਏ, ਲੇਖਕ ਅਤੇ ਟੇਕਨੀਸ਼ੀਅਨ ਸਭ ਪ੍ਰਕਾਰ ਦੇ ਲੋਕ ਸਨ।

ਪ੍ਰਿਥਵੀਰਾਜ ਕਪੂਰ ਦੀ ਯਾਦ ਵਿੱਚ ਸ਼ਸ਼ੀ ਕਪੂਰ ਅਤੇ ਜੈਨੀਫਰ ਕਪੂਰ ਨੇ ਟਰੱਸਟ ਦੀ ਤਰਫੋਂ ਸਮੁੰਦਰ ਤਟ ਤੇ ਜੂਹੂ ਵਿੱਚ ਜ਼ਮੀਨ ਖ਼ਰੀਦ ਕੇ ਇੱਕ ਥੀਏਟਰ ਭਵਨ ਦਾ ਨਿਰਮਾਣ ਕੀਤਾ। ਇਸ ਵਿੱਚ 200 ਸੀਟਾਂ ਹਨ। ਇਸ ਵਿੱਚ 1978 ਤੋਂ ਹਰ ਸਾਲ ਲਗਪਗ 400 ਸ਼ੋ ਦਿਖਾਏ ਜਾਂਦੇ ਹਨ ਅਤੇ 50 ਤੋਂ ਵੀ ਜਿਆਦਾ ਥਿਏਟਰ ਗਰੁਪ ਇਸ ਵਿੱਚ ਸਰਗਰਮ ਹਨ।[2]

ਹਵਾਲੇ

[ਸੋਧੋ]