ਪ੍ਰਿੰਟਵੈੱਲ
ਦਿੱਖ
ਪ੍ਰਿੰਟਵੈੱਲ ਅੰਮ੍ਰਿਤਸਰ ਵਿੱਚ ਸਥਿਤ ਪ੍ਰਿੰਟਿੰਗ ਪ੍ਰੈਸ ਦਾ ਨਾਂ ਹੈ ਜੋ ਕਿ ਮੁੱਖ ਤੌਰ 'ਤੇ ਕਿਤਾਬਾਂ ਦੀ ਛਪਾਈ ਲਈ ਜਾਣੀ ਜਾਂਦੀ ਹੈ। ਫਰਵਰੀ 1994 ਤੋਂ ਲੈ ਕੇ ਇਹ ਪ੍ਰੈੱਸ ਚਲਦੀ ਆ ਰਹੀ ਹੈ। ਇਸਦਾ ਪਤਾ ਹੈ - ਪ੍ਰਿੰਟਵੈੱਲ, ਮਹਿਤਾ ਰੋਡ, ਅੰਮ੍ਰਿਤਸਰ, ਪੰਜਾਬ (143001)। ਇਸ ਪ੍ਰੈੱਸ ਨੂੰ ਅਕਸਰ ਕਿਤਾਬਾਂ ਨਾਲ ਜੁੜੇ ਹੋਏ ਲੋਕ ਸਿੰਘ ਬ੍ਰਦਰਜ਼ ਨਾਲ ਜੋੜ ਕੇ ਵੇਖਦੇ ਹਨ। ਅਸਲ ਵਿਚ ਇਹ ਦੋ ਭਰਾਵਾਂ ਦੁਆਰਾ ਕੀਤਾ ਗਿਆ ਕੰਮ ਹੈ। ਗੁਰਿੰਦਰ ਸਿੰਘ ਪ੍ਰਿੰਟਵੈੱਲ ਦਾ ਕੰਮ ਵੇਖਦੇ ਹਨ ਅਤੇ ਗੁਰਸਾਗਰ ਸਿੰਘ - ਸਿੰਘ ਬ੍ਰਦਰਜ਼ ਦਾ ਕੰਮ ਵੇਖਦੇ ਹਨ।
ਪ੍ਰਿੰਟਵੈੱਲ ਵਿਚ ਵੱਖ-ਵੱਖ ਤਰ੍ਹਾਂ ਦੀ ਮਸ਼ੀਨਰੀ ਹੈ। ਉਦਾਹਰਣ ਵਜੋਂ 2018 ਵਿੱਚ ਇੱਥੇ ਅੰਮ੍ਰਿਤਸਰ ਦੀ ਪਹਿਲੀ ਹੈਡਲਬਰਗ ਸਪੀਡਮਾਸਟਰ SX74 ਮਸ਼ੀਨ ਲਗਾਈ ਗਈ ਸੀ।[1]
ਹਵਾਲੇ
[ਸੋਧੋ]- ↑ "Printwell installs Amritsar's first Heidelberg Speedmaster SX74 | PrintWeekIndia". PrintWeek (in ਅੰਗਰੇਜ਼ੀ). Retrieved 2023-05-20.