ਸਮੱਗਰੀ 'ਤੇ ਜਾਓ

ਪ੍ਰਿੰਸੀਪਲ ਗੰਗਾ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪ੍ਰਿੰਸੀਪਲ ਗੰਗਾ ਸਿੰਘ (1896[1] - 26 ਦਸੰਬਰ 1961) ਪੰਜਾਬ ਦਾ ਇੱਕ ਪ੍ਰਸਿੱਧ ਵਕਤਾ, ਕਵੀ ਅਤੇ ਫ਼ਿਲਾਸਫ਼ਰ ਸੀ। ਗੰਗਾ ਸਿੰਘ ਸ਼੍ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਦਾ ਪਹਿਲਾ ਪ੍ਰਿੰਸੀਪਲ ਸੀ ਜਿਥੋਂ ਪ੍ਰਿੰਸੀਪਲ ਉਸਦੇ ਨਾਮ ਨਾਲ ਸਦਾ ਵਾਸਤੇ ਜੁੜ ਗਿਆ।

ਗੰਗਾ ਸਿੰਘ ਨੂੰ ਫ਼ਾਰਸੀ ਕਲਾਮ ਦਾ ਬਹੁਤ ਗਿਆਨ ਸੀ। ਮੌਲਾਨਾ ਰੂਮੀ ਅਤੇ ਮੌਲਾਨਾ ਹਾਫ਼ਿਜ਼ ਦੇ ਦਿਵਾਨ ਉਸ ਨੂੰ ਜ਼ੁਬਾਨੀ ਯਾਦ ਸਨ। 1932 ਵਿੱਚ ਉਸ ਨੇ ਰਸਾਲੇ 'ਅੰਮ੍ਰਿਤ' ਰਾਹੀਂ ਗੁਰੂ ਗ੍ਰੰਥ ਸਾਹਿਬ ਦਾ ਅਰਥ ਕੀਤਾ 'ਗੁਰੂਆਂ ਦਾ ਗ੍ਰੰਥ' ਨਾ ਕਿ ਗ੍ਰੰਥ ਗੁਰੂ ਹੈ।

ਜੀਵਨ[ਸੋਧੋ]

ਗੰਗਾ ਸਿੰਘ ਦੇ ਪੁੱਤਰ ਤਰਲੋਚਨ ਸਿੰਘ ਅਨੁਸਾਰ ਜਦੋਂ ਜਲਿਆਂਵਾਲਾ ਬਾਗ਼ ਕਾਂਡ ਹੋਇਆ ਤਾਂ ਪ੍ਰਿੰਸੀਪਲ ਗੰਗਾ ਸਿੰਘ ਬਟਾਲਾ ਦੇ ਤਹਿਸੀਲਦਾਰ ਸਨ। ਉਸ ਸਮੇਂ ਉਨ੍ਹਾਂ ਨੂੰ ਅੰਗਰੇਜ਼ ਸਰਕਾਰ ਨੇ ਹੁਕਮ ਜਾਰੀ ਕੀਤਾ ਸੀ ਜਲਿਆਂਵਾਲਾ ਬਾਗ਼ 'ਚ ਮਾਰੇ ਗਏ ਸਾਰੇ ਵਿਅਕਤੀਆਂ ਦੀ ਜਾਇਦਾਦ ਦੀ ਨੀਲਾਮੀ ਕਰ ਦਿਤੀ ਜਾਵੇ। ਪਰ ਉਸ ਇਹ ਹੁਕਮ ਮੰਨਣ ਤੋਂ ਇਨਕਾਰ ਕਰ ਦਿਤਾ ਸੀ ਜਿਸ ਕਰ ਕੇ ਉਨ੍ਹਾਂ ਨੂੰ ਨੌਕਰੀ ਤੋਂ ਹਟਾ ਦਿਤਾ ਗਿਆ।ਗੰਗਾ ਸਿੰਘ ਅਕਾਲੀ ਪੱਤ੍ਰਿਕਾ ਅਖ਼ਬਾਰ ਦਾ ਸੰਪਾਦਕ ਰਿਹਾ ਅਤੇ ਉਸ ਨੇ ਅਜੀਤ ਅਖ਼ਬਾਰ ਵੀ ਸ਼ੁਰੂ ਕਰ ਕੇ ਪੰਜ ਸਾਲਾਂ ਤਕ ਚਲਾਈ।[2]

ਰਚਨਾਵਾਂ[ਸੋਧੋ]

  • ਪੂਰਨ ਮਨੁੱਖ[3]
  • ਪ੍ਰੀਤਿ ਰੀਤਿ, ਗ਼ਜ਼ਲਾਂ ਭਾਈ ਨੰਦ ਲਾਲ ਜੀ (ਸਟੀਕ)
  • ਲੈਕਚਰ ਮਹਾਂ ਚਾਨਣ
  • ਲੈਕਚਰ ਮਹਾਂ ਸਾਗਰ
  • ਸਿੱਖ ਧਰਮ ਫ਼ਿਲਾਸਫ਼ੀ
  • ਬਾਰਹ ਮਾਹਾ (ਸਟੀਕ)
  • ਬੰਦੀ ਛੋੜ
  • ਜੀਵਨ ਕਿਰਨਾਂ
  • ਜਨਤਾ ਵਿੱਚ ਕਿਵੇਂ ਬੋਲੀਏ

ਹਵਾਲੇ[ਸੋਧੋ]